6,500mAh ਦੀ ਦਮਦਾਰ ਬੈਟਰੀ ਨਾਲ ਆ ਰਿਹਾ Realme ਦਾ ਨਵਾਂ ਬਜਟ ਫੋਨ, 120Hz ਡਿਸਪਲੇਅ ਤੇ IP64 ਰੇਟਿੰਗ ਵੀ ਮਿਲੇਗੀ
Realme C01 ਨੂੰ ਤਿੰਨ ਰੰਗਾਂ ਅਤੇ RAM ਤੇ ਸਟੋਰੇਜ ਦੇ ਇੱਕੋ ਕੌਂਫਿਗਰੇਸ਼ਨ ਵਿਕਲਪ ਨਾਲ ਲਿਸਟ ਕੀਤਾ ਗਿਆ ਹੈ। ਫੋਨ 'ਚ 6,500mAh ਦੀ ਬੈਟਰੀ ਦੇ ਨਾਲ Unisoc ਚਿੱਪਸੈੱਟ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਫੋਨ ਦੇ ਪਿਛਲੇ ਪਾਸੇ ਆਇਤਾਕਾਰ ਕੈਮਰਾ ਆਈਲੈਂਡ 'ਚ ਸਿੰਗਲ ਰੀਅਰ ਕੈਮਰਾ ਯੂਨਿਟ ਦਿੱਤੀ ਜਾ ਸਕਦੀ ਹੈ।
Publish Date: Wed, 21 Oct 2026 03:53 PM (IST)
Updated Date: Wed, 21 Oct 2026 03:56 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Realme C01 ਨੂੰ ਹਾਲ ਹੀ 'ਚ ਕਈ ਸਰਟੀਫਿਕੇਸ਼ਨ ਡੇਟਾਬੇਸ 'ਤੇ ਦੇਖਿਆ ਗਿਆ ਸੀ, ਜਿਸ ਤੋਂ ਇਸ ਬਜਟ C-ਸੀਰੀਜ਼ ਸਮਾਰਟਫੋਨ ਦੇ ਜਲਦ ਲਾਂਚ ਹੋਣ ਦੇ ਸੰਕੇਤ ਮਿਲ ਰਹੇ ਸਨ। ਹੁਣ ਇਸ ਹੈਂਡਸੈੱਟ ਨੂੰ ਵੀਅਤਨਾਮ ਦੇ ਇੱਕ ਆਨਲਾਈਨ ਰਿਟੇਲਰ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਨਾਲ ਫੋਨ ਦੀ ਕੀਮਤ, ਮੁੱਖ ਸਪੈਸੀਫਿਕੇਸ਼ਨਜ਼, ਫੀਚਰਜ਼, ਰੰਗਾਂ ਦੇ ਵਿਕਲਪਾਂ ਅਤੇ ਡਿਜ਼ਾਈਨ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।
Realme C01 ਨੂੰ ਤਿੰਨ ਰੰਗਾਂ ਅਤੇ RAM ਤੇ ਸਟੋਰੇਜ ਦੇ ਇੱਕੋ ਕੌਂਫਿਗਰੇਸ਼ਨ ਵਿਕਲਪ ਨਾਲ ਲਿਸਟ ਕੀਤਾ ਗਿਆ ਹੈ। ਫੋਨ 'ਚ 6,500mAh ਦੀ ਬੈਟਰੀ ਦੇ ਨਾਲ Unisoc ਚਿੱਪਸੈੱਟ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਫੋਨ ਦੇ ਪਿਛਲੇ ਪਾਸੇ ਆਇਤਾਕਾਰ ਕੈਮਰਾ ਆਈਲੈਂਡ 'ਚ ਸਿੰਗਲ ਰੀਅਰ ਕੈਮਰਾ ਯੂਨਿਟ ਦਿੱਤੀ ਜਾ ਸਕਦੀ ਹੈ। ਲਿਸਟਿੰਗ ਮੁਤਾਬਕ, Realme C01 'ਚ 6.8 ਇੰਚ ਦੀ ਡਿਸਪਲੇਅ ਹੋਵੇਗੀ।
Realme C01 ਦੀ ਕੀਮਤ ਅਤੇ ਸੰਭਾਵੀ ਸਪੈਸੀਫਿਕੇਸ਼ਨਜ਼
ਆਉਣ ਵਾਲੇ ਇਸ Realme ਹੈਂਡਸੈੱਟ ਨੂੰ ਵੀਅਤਨਾਮ ਦੀ 'The Gioi Di Dong' ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਵੈੱਬਸਾਈਟ 'ਤੇ ਇਸ ਦੇ 4GB RAM ਅਤੇ 64GB ਇੰਟਰਨਲ ਸਟੋਰੇਜ ਵਾਲੇ ਇਕਲੌਤੇ ਵੇਰੀਐਂਟ ਦੀ ਕੀਮਤ VND 59,90,000 (ਲਗਪਗ 22,000 ਰੁਪਏ) ਦੱਸੀ ਗਈ ਹੈ। ਇਸ ਨੂੰ ਬਲੈਕ, ਗ੍ਰੇਅ ਤੇ ਆਰੇਂਜ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। ਲਿਸਟਿੰਗ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਫੋਨ ਨੂੰ ਜਲਦ ਹੀ ਕੁਝ ਚੋਣਵੇਂ ਗਲੋਬਲ ਬਾਜ਼ਾਰਾਂ 'ਚ ਲਾਂਚ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Realme C01 'ਚ 6.8 ਇੰਚ ਦੀ HD+ (720 x 1,520 ਪਿਕਸਲ) LCD ਟੱਚਸਕ੍ਰੀਨ ਦਿੱਤੀ ਜਾ ਸਕਦੀ ਹੈ। ਇਹ ਡਿਸਪਲੇਅ 120Hz ਤਕ ਦੀ ਰਿਫ੍ਰੈਸ਼ ਰੇਟ ਅਤੇ 900 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰ ਸਕਦੀ ਹੈ। ਸਕ੍ਰੀਨ ਦੀ ਸੁਰੱਖਿਆ ਲਈ ਇਸ 'ਚ Panda Glass ਦਿੱਤਾ ਜਾ ਸਕਦਾ ਹੈ।
ਇਹ ਸਮਾਰਟਫੋਨ ਆਕਟਾ-ਕੋਰ Unisoc T7250 ਚਿੱਪਸੈੱਟ 'ਤੇ ਕੰਮ ਕਰ ਸਕਦਾ ਹੈ। ਇਸ 'ਚ 1.6GHz ਦੀ ਕਲਾਕ ਸਪੀਡ ਵਾਲੇ ਛੇ ਐਫੀਸ਼ੈਂਸੀ ਕੋਰ ਅਤੇ 1.8GHz ਤੱਕ ਦੀ ਕਲਾਕ ਸਪੀਡ ਵਾਲੇ ਦੋ ਪਰਫਾਰਮੈਂਸ ਕੋਰ ਸ਼ਾਮਲ ਹਨ।
ਇਸ ਤੋਂ ਇਲਾਵਾ, Realme C01 'ਚ ARM Mali-G57 GPU ਦੇ ਨਾਲ 4GB RAM ਅਤੇ 64GB ਇੰਟਰਨਲ ਸਟੋਰੇਜ ਮਿਲ ਸਕਦੀ ਹੈ। ਮਾਈਕ੍ਰੋਐੱਸਡੀ ਕਾਰਡ ਰਾਹੀਂ ਸਟੋਰੇਜ ਨੂੰ ਵਧਾਉਣ ਦਾ ਵਿਕਲਪ ਵੀ ਦਿੱਤਾ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ Realme C01 ਨੂੰ ਪਿਛਲੇ ਪਾਸੇ 8 ਮੈਗਾਪਿਕਸਲ ਦੇ ਸਿੰਗਲ ਕੈਮਰੇ ਨਾਲ ਲਿਸਟ ਕੀਤਾ ਗਿਆ ਹੈ। ਉੱਥੇ ਹੀ, ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਤੇ 5 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਇਹ ਹੈਂਡਸੈੱਟ 1080p ਰੈਜ਼ੋਲਿਊਸ਼ਨ 'ਤੇ 30 ਫ੍ਰੇਮ ਪ੍ਰਤੀ ਸਕਿੰਟ (fps) ਤੱਕ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰ ਸਕਦਾ ਹੈ।
ਇਹ ਫੋਨ Android 16 'ਤੇ ਆਧਾਰਿਤ ColorOS ਜਾਂ Realme UI ਦੇ ਕਿਸੇ ਅਣਦੱਸੇ ਵਰਜ਼ਨ 'ਤੇ ਚੱਲ ਸਕਦਾ ਹੈ।
6,500mAh ਦੀ ਬੈਟਰੀ ਤੇ 15W ਚਾਰਜਿੰਗ
Realme C01 'ਚ 6,500mAh ਦੀ 'Titan' ਬੈਟਰੀ ਦਿੱਤੀ ਜਾ ਸਕਦੀ ਹੈ, ਜੋ 15W ਵਾਇਰਡ ਚਾਰਜਿੰਗ ਨੂੰ ਸਪੋਰਟ ਕਰੇਗੀ।
ਇਹ ਡੁਅਲ-ਸਿਮ ਹੈਂਡਸੈੱਟ ਕਨੈਕਟੀਵਿਟੀ ਲਈ 4G LTE, ਡੁਅਲ-ਬੈਂਡ Wi-Fi, Bluetooth 5.2, NFC, GPS, 3.5mm ਆਡੀਓ ਜੈਕ ਅਤੇ USB Type-C ਪੋਰਟ ਨੂੰ ਸਪੋਰਟ ਕਰ ਸਕਦਾ ਹੈ। ਸੁਰੱਖਿਆ ਲਈ ਫੋਨ 'ਚ ਸਾਈਡ 'ਤੇ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲੌਕ ਫੀਚਰ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਧੂੜ ਅਤੇ ਪਾਣੀ ਤੋਂ ਬਚਾਅ ਲਈ ਇਸ ਨੂੰ IP64 ਰੇਟਿੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ।