- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਟ ਕੰਟਰੋਲ 'ਚ ਰੱਖਣ ਲਈ ਇਸ ਵਿਚ ਇਕ ਵੱਡਾ 5,300 mm² ਵਾਸ਼ਪ ਚੈਂਬਰ ਕੂਲਿੰਗ ਸਿਸਟਮ ਅਤੇ 6GB ਤਕ LPDDR4X ਰੈਮ ਹੈ, ਜਿਸ ਨੂੰ ਡਾਇਨਾਮਿਕ ਰੈਮ ਐਕਸਪੈਂਸ਼ਨ ਤਕਨਾਲੋਜੀ ਨਾਲ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ 'ਚ 256GB ਤਕ ਦੀ ਇੰਟਰਨਲ ਸਟੋਰੇਜ ਵੀ ਮੌਜੂਦ ਹੈ।

ਤਕਨਾਲੋਜੀ ਡੈਸਕ, ਨਵੀਂ ਦਿੱਲੀ : Realme ਨੇ ਭਾਰਤ 'ਚ ਆਪਣੀ NARZO ਸੀਰੀਜ਼ ਦਾ ਨਵਾਂ 5G ਫ਼ੋਨ ਲਾਂਚ ਕੀਤਾ ਹੈ ਜਿਸ ਨੂੰ ਕੰਪਨੀ ਨੇ Realme NARZO 100x 5G ਵਜੋਂ ਪੇਸ਼ ਕੀਤਾ ਹੈ। ਇਹ ਨਵੀਂ ਡਿਵਾਈਸ ਵੱਡੀ ਬੈਟਰੀ, ਮਜ਼ਬੂਤ ਬਿਲਡ ਕੁਆਲਿਟੀ ਤੇ ਸ਼ਾਨਦਾਰ ਕੋਰ ਸਪੈਸੀਫਿਕੇਸ਼ਨਜ਼ ਦੇ ਨਾਲ ਆਉਂਦੀ ਹੈ। ਫੋਨ 'ਚ ਔਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 6300 5ਜੀ ਚਿੱਪਸੈੱਟ ਹੈ।
ਹੀਟ ਕੰਟਰੋਲ 'ਚ ਰੱਖਣ ਲਈ ਇਸ ਵਿਚ ਇਕ ਵੱਡਾ 5,300 mm² ਵਾਸ਼ਪ ਚੈਂਬਰ ਕੂਲਿੰਗ ਸਿਸਟਮ ਅਤੇ 6GB ਤਕ LPDDR4X ਰੈਮ ਹੈ, ਜਿਸ ਨੂੰ ਡਾਇਨਾਮਿਕ ਰੈਮ ਐਕਸਪੈਂਸ਼ਨ ਤਕਨਾਲੋਜੀ ਨਾਲ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ 'ਚ 256GB ਤਕ ਦੀ ਇੰਟਰਨਲ ਸਟੋਰੇਜ ਵੀ ਮੌਜੂਦ ਹੈ।
Realme NARZO 100x 5G ਤਿੰਨ ਵੱਖ-ਵੱਖ ਵੇਰੀਐਂਟਸ 'ਚ ਆਉਂਦਾ ਹੈ ਜਿਸ ਦੀ ਪਹਿਲੀ ਵਿਕਰੀ 22 ਜੁਲਾਈ ਤੋਂ Amazon.in, realme.com ਅਤੇ ਆਫਲਾਈਨ ਸਟੋਰਾਂ 'ਤੇ ਸ਼ੁਰੂ ਹੋਵੇਗੀ। 4GB ਰੈਮ ਤੇ 128GB ਸਟੋਰੇਜ ਮਾਡਲ ਵਾਲੇ ਡਿਵਾਈਸ ਦੇ ਸ਼ੁਰੂਆਤੀ ਵੇਰੀਐਂਟ ਦੀ ਅਸਲ ਕੀਮਤ 20,999 ਰੁਪਏ ਹੈ, ਪਰ 2,000 ਰੁਪਏ ਦੀ ਬੈਂਕ ਛੋਟ ਅਤੇ Amazon ਅਤੇ realme.com 'ਤੇ ਉਪਲਬਧ 500 ਰੁਪਏ ਦੇ ਕੂਪਨ ਆਫਰ ਤੋਂ ਬਾਅਦ ਤੁਸੀਂ ਇਸਨੂੰ ਸਿਰਫ 18,499 ਰੁਪਏ 'ਚ ਖਰੀਦ ਸਕਦੇ ਹੋ।
ਫੋਨ ਦੇ ਦੂਜੇ ਵੇਰੀਐਂਟ 6GB ਰੈਮ ਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੈ ਜੋ ਕਿ ਆਫਰਜ਼ ਤੋਂ ਬਾਅਦ 20,499 ਰੁਪਏ 'ਚ ਮਿਲੇਗਾ। ਡਿਵਾਈਸ ਦੇ ਟਾਪ ਵੇਰੀਐਂਟ, 6GB ਰੈਮ ਤੇ 256GB ਸਟੋਰੇਜ ਮਾਡਲ ਦੀ ਕੀਮਤ 24,999 ਰੁਪਏ ਹੈ ਤੇ ਸਾਰੇ ਆਫਰ ਲਾਗੂ ਹੋਣ ਤੋਂ ਬਾਅਦ, ਇਸਦੀ ਆਫਰ ਕੀਮਤ 22,499 ਰੁਪਏ ਹੋ ਜਾਂਦੀ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਡਿਵਾਈਸ 'ਚ 6.8-ਇੰਚ ਦੀ HD+ IPS LCD ਡਿਸਪਲੇ ਹੈ। ਨਾਲ ਹੀ, ਫ਼ੋਨ 'ਚ 144Hz ਤਕ ਰਿਫ੍ਰੈਸ਼ ਰੇਟ ਸਪੋਰਟ ਹੈ ਅਤੇ 180Hz ਤਕ ਟਚ ਸੈਂਪਲਿੰਗ ਰੇਟ ਹੈ। ਡਿਵਾਈਸ 'ਚ HBM ਚਮਕ 1200 nits ਤਕ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ ਔਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 6300 6nm ਪ੍ਰੋਸੈਸਰ ਤੇ ਆਰਮ ਮਾਲੀ-ਜੀ57 MC2 GPU ਹੈ। ਡਿਵਾਈਸ 'ਚ 4GB/6GB LPDDR4X ਰੈਮ, 64GB/128GB/256GB (UFS 2.2) ਸਟੋਰੇਜ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ f/1.8 ਅਪਰਚਰ ਵਾਲਾ 50MP ਦਾ ਰਿਅਰ ਕੈਮਰਾ ਹੈ। ਜਦੋਂਕਿ ਫਰੰਟ 'ਤੇ ਫੋਨ 'ਚ 8MP ਦਾ ਫਰੰਟ ਕੈਮਰਾ ਹੈ ਜਿਸ ਨਾਲ ਤੁਸੀਂ 1080p 30 fps ਤਕ ਵੀਡੀਓ ਰਿਕਾਰਡ ਕਰ ਸਕਦੇ ਹੋ। ਫ਼ੋਨ ਵਿਚ ਇਕ ਸਾਈਡ-ਮਾਉਂਟਡ ਫਿੰਗਰਪ੍ਰਿੰਟ ਸੈਂਸਰ, USB ਟਾਈਪ-ਸੀ ਆਡੀਓ, 1115 ਅਲਟਰਾ-ਲੀਨੀਅਰ ਬੌਟਮ-ਪੋਰਟਡ ਸਪੀਕਰ, 400% ਅਲਟਰਾ ਵਾਲੀਅਮ ਆਡੀਓ ਵੀ ਹੈ।
ਇਸ ਤੋਂ ਇਲਾਵਾ, ਫ਼ੋਨ 'ਚ ਮਿਲਟਰੀ-ਗ੍ਰੇਡ ਡਿਊਰੇਬਿਲਿਟੀ MIL-STD 810H ਸਰਟੀਫਿਕੇਸ਼ਨ ਅਤੇ 5G SA/NSA, ਡਿਊਲ 4G VoLTE, Wi-Fi 802.11 ac (2.4GHz + 5GHz), ਬਲੂਟੁੱਥ 5.3, GPS, GLONASS, Galileo, QZSS, USB20pe ਹੈ। ਡਿਵਾਈਸ 'ਚ 45W ਫਾਸਟ ਚਾਰਜਿੰਗ ਦੇ ਨਾਲ 8000mAh ਬੈਟਰੀ ਵੀ ਹੈ।