
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ ਵਿੱਚ 5G, 4G LTE, Wi-Fi 5, Bluetooth 5.4, USB Type-C ਪੋਰਟ, Beidou, GPS, GLONASS, Galileo ਅਤੇ QZSS ਦਾ ਵੀ ਸਪੋਰਟ ਮਿਲ ਰਿਹਾ ਹੈ। ਸਕਿਓਰਿਟੀ ਲਈ ਫੋਨ ਵਿੱਚ ਇਨ-ਡਿਸਪਲੇ ਆਪਟੀਕਲ ਫਿੰਗਰਪ੍ਰਿੰਟ ਸੈਂਸਰ ਵੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Realme ਨੇ ਭਾਰਤ 'ਚ ਆਪਣਾ ਇਕ ਹੋਰ ਨਵਾਂ 5G ਫੋਨ ਲਾਂਚ ਕਰ ਦਿੱਤਾ ਹੈ ਜਿਸ ਨੂੰ ਕੰਪਨੀ ਨੇ Realme P4s 5G ਦੇ ਨਾਂ ਨਾਲ ਪੇਸ਼ ਕੀਤਾ ਹੈ। ਇਹ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਦੀ ਮਿਡ-ਰੇਂਜ P4 ਸੀਰੀਜ਼ ਦਾ ਅੱਠਵਾਂ ਮਾਡਲ ਹੈ। ਇਸ ਨਵੇਂ ਹੈਂਡਸੈੱਟ ਨੂੰ ਤੁਸੀਂ ਜਲਦ ਹੀ ਈ-ਕਾਮਰਸ ਪਲੇਟਫਾਰਮ Flipkart ਤੋਂ ਖਰੀਦ ਸਕੋਗੇ। ਡਿਵਾਈਸ ਦੋ ਵੱਖ-ਵੱਖ ਕਲਰ ਆਪਸ਼ਨਾਂ 'ਚ ਆਉਂਦਾ ਹੈ।
ਡਿਵਾਈਸ 'ਚ ਆਕਟਾ-ਕੋਰ MediaTek Dimensity 7000 ਸੀਰੀਜ਼ ਪ੍ਰੋਸੈਸਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਸ ਵਿਚ 8,000mAh ਦੀ ਬੈਟਰੀ ਤੇ 80W ਵਾਇਰਡ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ। ਡਿਵਾਈਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਮਿਲ ਰਿਹਾ ਹੈ। ਚਲੋ ਫੋਨ ਦੇ ਹੋਰ ਫੀਚਰ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਜਾਣ ਲੈਂਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ ਭਾਰਤ 'ਚ ਡਿਵਾਈਸ ਦੇ ਬੇਸ ਵੇਰੀਐਂਟ ਦੀ ਕੀਮਤ 34,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ 8GB RAM ਅਤੇ 128GB ਸਟੋਰੇਜ ਮਿਲਦੀ ਹੈ। ਜਦਕਿ ਫੋਨ ਦੇ 8GB + 256GB ਵਾਲੇ ਹਾਇਰ-ਐਂਡ ਵੇਰੀਐਂਟ ਦੀ ਕੀਮਤ 37,999 ਰੁਪਏ ਹੈ। ਫੋਨ ਦੇ ਟਾਪ-ਐਂਡ ਮਾਡਲ ਦੀ ਕੀਮਤ 41,999 ਰੁਪਏ ਹੈ, ਜਿਸ ਵਿੱਚ 12GB RAM ਅਤੇ 256GB ਸਟੋਰੇਜ ਮਿਲ ਰਹੀ ਹੈ।
ਕੰਪਨੀ HDFC ਬੈਂਕ, ICICI ਬੈਂਕ ਅਤੇ SBI ਕਾਰਡ ਦੇ ਨਾਲ 3,000 ਰੁਪਏ ਤਕ ਦਾ ਇੰਸਟੈਂਟ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਇਸ ਫੋਨ ਦੀ ਸੇਲ ਭਾਰਤ 'ਚ 3 ਸਤੰਬਰ ਨੂੰ ਦੁਪਹਿਰ 12 ਵਜੇ IST ਤੋਂ Flipkart ’ਤੇ ਸ਼ੁਰੂ ਹੋਵੇਗੀ। ਡਿਵਾਈਸ ਇਲੈਕਟ੍ਰਿਕ ਸਿਆਨ ਅਤੇ ਟਾਈਟੇਨੀਅਮ ਗ੍ਰੇ ਕਲਰ ਵਿੱਚ ਆਉਂਦਾ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਫੋਨ ਵਿੱਚ 6.78-ਇੰਚ ਦੀ 1.5K Samsung M14 AMOLED ਡਿਸਪਲੇ ਮਿਲ ਰਹੀ ਹੈ। ਇਸ ਦੇ ਨਾਲ ਇਸ ਵਿਚ 144Hz ਤਕ ਦਾ ਰਿਫ੍ਰੈਸ਼ ਰੇਟ ਸਪੋਰਟ ਅਤੇ 450 ppi ਪਿਕਸਲ ਡੈਂਸਿਟੀ, 3,000Hz ਦਾ ਇੰਸਟੈਂਟੇਨੀਅਸ ਟੱਚ ਸੈਂਪਲਿੰਗ ਰੇਟ, HDR10+ ਅਤੇ 6,500 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਦਾ ਸਪੋਰਟ ਵੀ ਮਿਲ ਰਿਹਾ ਹੈ, ਜਿਸ ਨਾਲ ਫੋਨ ਨੂੰ ਧੁੱਪ 'ਚ ਵਰਤਣਾ ਵੀ ਆਸਾਨ ਹੋ ਜਾਂਦਾ ਹੈ।
ਹੈਂਡਸੈੱਟ ਧੂੜ ਤੇ ਪਾਣੀ ਤੋਂ ਬਚਾਅ ਲਈ IP66 + IP68 + IP69 ਰੇਟਿੰਗ ਆਫਰ ਕਰ ਰਿਹਾ ਹੈ। ਫੋਨ "ਚ ਡਿਊਲ-ਸਿਮ ਹੈ, ਜੋ Realme UI 7.0 ਦੇ ਨਾਲ ਆਉਂਦਾ ਹੈ ਅਤੇ Android 16 ’ਤੇ ਬੇਸਡ ਹੈ। ਸਮਾਰਟਫੋਨ ਲਈ ਕੰਪਨੀ ਤਿੰਨ ਸਾਲ ਦੇ OS ਅਪਗ੍ਰੇਡ ਅਤੇ ਚਾਰ ਸਾਲ ਦੇ ਸਕਿਓਰਿਟੀ ਅਪਡੇਟ ਦੇਣ ਦਾ ਵਾਅਦਾ ਕਰ ਰਹੀ ਹੈ।
ਇੰਨਾ ਹੀ ਨਹੀਂ, ਇਸ ਫੋਨ ਵਿਚ ਆਕਟਾ-ਕੋਰ MediaTek Dimensity 7400 Ultra ਪ੍ਰੋਸੈਸਰ ਮਿਲ ਰਿਹਾ ਹੈ, ਜੋ 2.6GHz ਦੀ ਪੀਕ ਕਲਾਕ ਸਪੀਡ ਆਫਰ ਕਰਦਾ ਹੈ ਅਤੇ ਗੇਮਿੰਗ ਲਈ ਫੋਨ ਵਿੱਚ ਖ਼ਾਸ Hyper Vision+ AI ਚਿੱਪ ਵੀ ਮਿਲ ਰਹੀ ਹੈ। ਡਿਵਾਈਸ 'ਚ 12GB ਤਕ LPDDR4x RAM ਮਿਲ ਰਹੀ ਹੈ, ਜਿਸ ਨੂੰ 14GB ਤਕ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਫੋਨ 'ਚ ਕੁੱਲ 26GB ਤਕ RAM ਮਿਲ ਸਕਦੀ ਹੈ। ਫੋਨ 'ਚ 256GB ਤਕ UFS 3.1 ਸਟੋਰੇਜ ਹੈ।
ਫੋਨ 'ਚ ਹੀਟ ਨੂੰ ਕੰਟਰੋਲ ਕਰਨ ਲਈ AirFlow ਵੇਪਰ ਚੈਂਬਰ ਕੂਲਿੰਗ ਸਲੂਸ਼ਨ ਮਿਲ ਰਿਹਾ ਹੈ ਜਿਸ ਵਿਚ 7,000 sq mm ਦਾ ਹੀਟ ਡਿਸਿਪੇਸ਼ਨ ਏਰੀਆ ਅਤੇ 13,624 sq mm ਦਾ ਗ੍ਰੈਫਾਈਟ ਏਰੀਆ ਮਿਲ ਜਾਂਦਾ ਹੈ।
ਫੋਟੋਗ੍ਰਾਫੀ ਲਈ Realme P4s 5G ਵਿੱਚ ਡਿਊਲ ਰਿਅਰ ਕੈਮਰਾ ਸੈੱਟਅਪ ਮਿਲ ਰਿਹਾ ਹੈ। ਫੋਨ 'ਚ 50-ਮੈਗਾਪਿਕਸਲ (f/1.8) ਦਾ ਪ੍ਰਾਈਮਰੀ ਕੈਮਰਾ ਹੈ, ਜੋ ਟੂ-ਐਕਸਿਸ ਆਪਟੀਕਲ ਇਮੇਜ ਸਟੇਬਿਲਾਈਜ਼ੇਸ਼ਨ ਅਤੇ 77.9-ਡਿਗਰੀ ਫੀਲਡ ਆਫ ਵਿਊ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਫੋਨ 'ਚ 112-ਡਿਗਰੀ ਫੀਲਡ ਆਫ ਵਿਊ ਵਾਲਾ 8-ਮੈਗਾਪਿਕਸਲ (f/2.2) ਅਲਟਰਾ-ਵਾਈਡ ਕੈਮਰਾ ਵੀ ਮਿਲ ਰਿਹਾ ਹੈ।
ਸੈਲਫੀ ਤੇ ਵੀਡੀਓ ਕਾਲ ਲਈ ਫੋਨ ਵਿੱਚ ਸਾਹਮਣੇ ਵੱਲ 16-ਮੈਗਾਪਿਕਸਲ (f/2.4) ਕੈਮਰਾ ਮਿਲ ਰਿਹਾ ਹੈ। ਡਿਵਾਈਸ 'ਚ ਤੁਸੀਂ 4K/30 fps ਤੱਕ ਵੀਡੀਓ ਰਿਕਾਰਡ ਕਰ ਸਕਦੇ ਹੋ। ਇਸ ਤੋਂ ਇਲਾਵਾ ਫੋਨ ਵਿੱਚ 8,000mAh ਦੀ ਵੱਡੀ ਬੈਟਰੀ ਅਤੇ 80W ਵਾਇਰਡ ਫਾਸਟ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਫੋਨ ਵਿੱਚ 5G, 4G LTE, Wi-Fi 5, Bluetooth 5.4, USB Type-C ਪੋਰਟ, Beidou, GPS, GLONASS, Galileo ਅਤੇ QZSS ਦਾ ਵੀ ਸਪੋਰਟ ਮਿਲ ਰਿਹਾ ਹੈ। ਸਕਿਓਰਿਟੀ ਲਈ ਫੋਨ ਵਿੱਚ ਇਨ-ਡਿਸਪਲੇ ਆਪਟੀਕਲ ਫਿੰਗਰਪ੍ਰਿੰਟ ਸੈਂਸਰ ਵੀ ਹੈ।