- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ ਨੇ ਆਪਣੇ ਰਵਾਇਤੀ ਈਂਧਨ ਅਤੇ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ’ਚ ਇੱਕ ਸਤੰਬਰ ਤੋਂ 25 ਹਜ਼ਾਰ ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਹੁੰਡਈ ਮੋਟਰ ਇੰਡੀਆ ਵੀ ਕੀਮਤਾਂ ’ਚ ਵਾਧਾ ਕਰ ਚੁੱਕੀ ਹੈ।

ਨਵੀਂ ਦਿੱਲੀ (ਏਜੰਸੀ) : ਦਿੱਗਜ ਘਰੇਲੂ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਆਪਣੇ ਕੁਝ ਮਾਡਲਾਂ ਦੀ ਕੀਮਤ ’ਚ 20 ਹਜ਼ਾਰ ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ। ਇਹ ਇਸ ਸਾਲ ਮਈ ਤੋਂ ਬਾਅਦ ਤੀਜਾ ਵਾਧਾ ਹੈ ਅਤੇ ਇਸੇ ਮਹੀਨੇ ਤੋਂ ਲਾਗੂ ਹੋਵੇਗਾ। ਕੰਪਨੀ ਨੇ ਇਸ ਵਾਧੇ ਲਈ ਵਧਦੀ ਇਨਪੁਟ ਲਾਗਤ ਅਤੇ ਮਹਿੰਗਾਈ ਦੇ ਦਬਾਅ ਨੂੰ ਕਾਰਨ ਦੱਸਿਆ ਹੈ।
ਕੰਪਨੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਾਗਤ ਦੇ ਪ੍ਰਭਾਵ ਨੂੰ ਘਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਮਹਿੰਗਾਈ ਦੇ ਉੱਚ ਪੱਧਰ ਅਤੇ ਪ੍ਰਤੀਕੂਲ ਲਾਗਤ ਵਾਲੇ ਮਾਹੌਲ ਕਾਰਨ ਉਸ ਨੂੰ ਲਾਗਤ ਦਾ ਇੱਕ ਹਿੱਸਾ ਬਾਜ਼ਾਰ ’ਚ ਪਾਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ ਨੇ ਆਪਣੇ ਰਵਾਇਤੀ ਈਂਧਨ ਅਤੇ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ’ਚ ਇੱਕ ਸਤੰਬਰ ਤੋਂ 25 ਹਜ਼ਾਰ ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਹੁੰਡਈ ਮੋਟਰ ਇੰਡੀਆ ਵੀ ਕੀਮਤਾਂ ’ਚ ਵਾਧਾ ਕਰ ਚੁੱਕੀ ਹੈ।