ਘੱਟ ਕੀਮਤ 'ਚ ਵੱਡਾ ਧਮਾਕਾ: ₹35,990 'ਚ ਲਾਂਚ ਹੋਇਆ ਜ਼ਬਰਦਸਤ ਲੈਪਟਾਪ, 12 ਘੰਟਿਆਂ ਦੀ ਬੈਟਰੀ ਨਾਲ AI ਤੇ Linux ਐਪਸ ਦਾ ਸਪੋਰਟ; ਜਾਣੋ ਪੂਰੇ ਫੀਚਰਜ਼
Primebook 3 Max 'ਚ 15.6 ਇੰਚ ਦੀ Full HD IPS ਐਂਟੀ-ਗਲੇਅਰ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਤੇ ਬ੍ਰਾਈਟਨੈੱਸ 250 ਨਿਟਸ ਤਕ ਹੈ। ਲੈਪਟਾਪ 'ਚ ਮੈਟ ਫਿਨਿਸ਼ ਮਿਲਦੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ 'ਚ ਮੈਟਲ ਬਾਡੀ ਅਤੇ ਸਲਿਮ ਪ੍ਰੋਫਾਈਲ ਦਿੱਤੀ ਗਈ ਹੈ।
Publish Date: Sun, 04 Oct 2026 02:54 PM (IST)
Updated Date: Sun, 04 Oct 2026 02:58 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਘੱਟ ਕੀਮਤ 'ਚ ਨਵਾਂ ਲੈਪਟਾਪ ਖਰੀਦਣ ਦੀ ਸੋਚ ਰਹੇ ਹੋ ਤਾਂ ਭਾਰਤੀ ਟੈੱਕ ਕੰਪਨੀ Primebook ਨੇ ਆਪਣਾ ਨਵਾਂ Primebook 3 Max ਲੈਪਟਾਪ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ ਤੀਜੀ ਜਨਰੇਸ਼ਨ ਦਾ ਪਹਿਲਾ ਲੈਪਟਾਪ ਹੈ। ਇਸ 'ਚ ਨਵੇਂ ਹਾਰਡਵੇਅਰ ਦੇ ਨਾਲ ਅਪਗ੍ਰੇਡਿਡ PrimeOS ਦਿੱਤਾ ਗਿਆ ਹੈ, ਜੋ ਪ੍ਰੋਡਕਟੀਵਿਟੀ ਦੇ ਨਾਲ Linux ਐਪਸ, Linux Terminal ਅਤੇ AI ਫੀਚਰਜ਼ ਨੂੰ ਵੀ ਸਪੋਰਟ ਕਰਦਾ ਹੈ। ਆਓ ਪਹਿਲਾਂ ਇਸ ਦੀ ਕੀਮਤ 'ਤੇ ਨਜ਼ਰ ਮਾਰਦੇ ਹਾਂ।
Primebook 3 Max ਦੀ ਕੀਮਤ ਤੇ ਆਫਰ
ਕੀਮਤ ਦੀ ਗੱਲ ਕਰੀਏ ਤਾਂ Primebook 3 Max ਦੀ ਸ਼ੁਰੂਆਤੀ ਕੀਮਤ ₹35,990 ਰੱਖੀ ਗਈ ਹੈ। ਇਸ ਨੂੰ Amazon, Flipkart ਅਤੇ ਕੰਪਨੀ ਦੇ ਆਪਣੇ D2C ਸਟੋਰ ਰਾਹੀਂ ਖਰੀਦਿਆ ਜਾ ਸਕਦਾ ਹੈ।
ਸੇਲ ਦੌਰਾਨ ਲੈਪਟਾਪ 'ਤੇ ਲਗਪਗ ₹2,000 ਤੋਂ ₹2,500 ਤੱਕ ਦੀ ਵਾਧੂ ਛੋਟ ਮਿਲੇਗੀ। ਇਸ ਤੋਂ ਬਾਅਦ ਇਸ ਦੀ ਪ੍ਰਭਾਵੀ ਕੀਮਤ ₹33,490 ਤੋਂ ₹33,990 ਤੱਕ ਹੋ ਸਕਦੀ ਹੈ। ਲੈਪਟਾਪ ਦੇ ਨਾਲ ਇਕ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।
Primebook 3 Max ਦੀਆਂ ਸਪੈਸੀਫਿਕੇਸ਼ਨਜ਼
Primebook 3 Max 'ਚ 15.6 ਇੰਚ ਦੀ Full HD IPS ਐਂਟੀ-ਗਲੇਅਰ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਤੇ ਬ੍ਰਾਈਟਨੈੱਸ 250 ਨਿਟਸ ਤਕ ਹੈ। ਲੈਪਟਾਪ 'ਚ ਮੈਟ ਫਿਨਿਸ਼ ਮਿਲਦੀ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ 'ਚ ਮੈਟਲ ਬਾਡੀ ਅਤੇ ਸਲਿਮ ਪ੍ਰੋਫਾਈਲ ਦਿੱਤੀ ਗਈ ਹੈ।
ਲੈਪਟਾਪ 'ਚ MediaTek Genio 720 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 2 A78 ਕੋਰ 2.6GHz ਤੱਕ ਅਤੇ 6 A55 ਕੋਰ 2.0GHz ਤੱਕ ਦੀ ਸਪੀਡ 'ਤੇ ਕੰਮ ਕਰਦੇ ਹਨ। ਗ੍ਰਾਫਿਕਸ ਲਈ Mali-G57 MC2 GPU ਮਿਲਦਾ ਹੈ।
ਇਸ ਲੈਪਟਾਪ 'ਚ 8GB LPDDR5 RAM ਦਿੱਤੀ ਗਈ ਹੈ, ਜਦਕਿ ਪਿਛਲੇ ਮਾਡਲ 'ਚ LPDDR4X ਮੈਮੋਰੀ ਸੀ। ਕੰਪਨੀ ਦਾ ਦਾਅਵਾ ਹੈ ਕਿ ਨਵਾਂ ਕਨਫਿਗਰੇਸ਼ਨ ਪਿਛਲੇ ਮਾਡਲ ਦੇ ਮੁਕਾਬਲੇ 40 ਫੀਸਦੀ ਤੱਕ ਬਿਹਤਰ ਪਰਫਾਰਮੈਂਸ ਦੇਵੇਗਾ।
ਸਟੋਰੇਜ ਦੀ ਗੱਲ ਕਰੀਏ ਤਾਂ ਲੈਪਟਾਪ 'ਚ 128GB UFS ਸਟੋਰੇਜ ਹੈ, ਜਿਸ ਨੂੰ 1TB ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 60.3Wh ਦੀ ਹੈ ਅਤੇ ਕੰਪਨੀ ਮੁਤਾਬਕ ਇਹ 12 ਘੰਟਿਆਂ ਤੱਕ ਦਾ ਬੈਕਅਪ ਦੇ ਸਕਦੀ ਹੈ। ਚਾਰਜਿੰਗ ਲਈ 36W ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ।
AI ਤੇ Linux ਐਪਸ ਦਾ ਵੀ ਸਪੋਰਟ
ਲੈਪਟਾਪ 'ਚ PrimeOS ਦਿੱਤਾ ਗਿਆ ਹੈ। ਇਸ ਦੇ ਨਾਲ PrimeOffice ਨਾਮ ਦਾ ਆਫਲਾਈਨ-ਫਰਸਟ ਆਫਿਸ ਸੂਟ ਵੀ ਮਿਲਦਾ ਹੈ। ਇਸ 'ਚ PrimeDocs, PrimeSheets ਅਤੇ PrimePresent ਸ਼ਾਮਲ ਹਨ।
ਇਸ ਤੋਂ ਇਲਾਵਾ ਲੈਪਟਾਪ 'ਚ VS Code, GIMP, LibreOffice, Firefox, Arduino IDE ਅਤੇ Postman ਵਰਗੀਆਂ ਚੁਣੀਆਂ ਹੋਈਆਂ Linux ਐਪਸ ਦਾ ਨੇਟਿਵ ਸਪੋਰਟ ਵੀ ਮਿਲੇਗਾ।
ਲੈਪਟਾਪ 'ਚ PrimeAGNT Operator AI ਅਤੇ PrimeX Cloud PC ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ, ਜਿਸ ਨਾਲ ਯੂਜ਼ਰਜ਼ ਨੂੰ AI ਅਤੇ ਕਲਾਉਡ-ਅਧਾਰਿਤ ਕੰਪਿਊਟਿੰਗ ਦੀਆਂ ਸੁਵਿਧਾਵਾਂ ਮਿਲਦੀਆਂ ਹਨ।