- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Poco X8 Power ਦੋ ਕਲਰਜ਼ 'ਚ ਆਉਂਦਾ ਹੈ, ਜਦਕਿ ਸਟੈਂਡਰਡ ਮਾਡਲ ਤਿੰਨ ਸ਼ੇਡਜ਼ ਵਿਚ ਉਪਲਬਧ ਕਰਵਾਇਆ ਗਿਆ ਹੈ। Power ਮਾਡਲ 10,000mAh ਦੀ ਵੱਡੀ ਬੈਟਰੀ ਨਾਲ ਲੈਸ ਹੈ ਜਦਕਿ Poco X8 ਵਿਚ 9,000mAh ਦੀ ਬੈਟਰੀ ਮਿਲਦੀ ਹੈ। ਦੋਵੇਂ ਸਮਾਰਟਫੋਨਜ਼ 'ਚ 50-ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਅਤੇ ਵੱਖ-ਵੱਖ Snapdragon ਪ੍ਰੋਸੈਸਰ ਦਿੱਤੇ ਗਏ ਹਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Poco ਨੇ ਸ਼ੁੱਕਰਵਾਰ ਨੂੰ ਆਪਣੀ ਮਿਡ-ਰੇਂਜ X8 ਲਾਈਨਅੱਪ 'ਚ ਚੌਥੇ ਮਾਡਲ ਦੇ ਤੌਰ 'ਤੇ Poco X8 Power ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਸਟੈਂਡਰਡ Poco X8 ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਦੋਵੇਂ ਨਵੇਂ ਹੈਂਡਸੈੱਟ ਭਾਰਤ 'ਚ ਹਾਲ ਹੀ 'ਚ ਆਏ Poco X8 Pro ਅਤੇ Poco X8 Pro Max ਲਾਈਨਅੱਪ 'ਚ ਸ਼ਾਮਲ ਹੋ ਗਏ ਹਨ। ਦੋਵੇਂ ਫੋਨ ਜਲਦ ਹੀ ਈ-ਕਾਮਰਸ ਪਲੇਟਫਾਰਮ ਰਾਹੀਂ ਵਿਕਰੀ ਲਈ ਉਪਲਬਧ ਹੋਣਗੇ। Poco X8 Power ਦੋ ਕਲਰਜ਼ 'ਚ ਆਉਂਦਾ ਹੈ, ਜਦਕਿ ਸਟੈਂਡਰਡ ਮਾਡਲ ਤਿੰਨ ਸ਼ੇਡਜ਼ ਵਿਚ ਉਪਲਬਧ ਕਰਵਾਇਆ ਗਿਆ ਹੈ। Power ਮਾਡਲ 10,000mAh ਦੀ ਵੱਡੀ ਬੈਟਰੀ ਨਾਲ ਲੈਸ ਹੈ ਜਦਕਿ Poco X8 ਵਿਚ 9,000mAh ਦੀ ਬੈਟਰੀ ਮਿਲਦੀ ਹੈ। ਦੋਵੇਂ ਸਮਾਰਟਫੋਨਜ਼ 'ਚ 50-ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਅਤੇ ਵੱਖ-ਵੱਖ Snapdragon ਪ੍ਰੋਸੈਸਰ ਦਿੱਤੇ ਗਏ ਹਨ।
ਭਾਰਤ 'ਚ Poco X8 ਦੇ ਬੇਸ ਵੇਰੀਐਂਟ ਦੀ ਸ਼ੁਰੂਆਤੀ ਕੀਮਤ 29,999 ਰੁਪਏ ਰੱਖੀ ਗਈ ਹੈ। ਉੱਥੇ ਹੀ Poco X8 Power ਦੀ ਕੀਮਤ 35,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਇਸ 'ਤੇ 2,000 ਰੁਪਏ ਦਾ ਕੂਪਨ ਡਿਸਕਾਊਂਟ ਅਤੇ 1,000 ਰੁਪਏ ਦਾ ਵਾਧੂ ਐਕਸਚੇਂਜ ਬੋਨਸ ਦੇ ਰਹੀ ਹੈ, ਜਿਸ ਨਾਲ ਇਨ੍ਹਾਂ ਫੋਨਾਂ ਦੀ ਸ਼ੁਰੂਆਤੀ ਇਫੈਕਟਿਵ ਕੀਮਤ ਕ੍ਰਮਵਾਰ 26,999 ਰੁਪਏ ਅਤੇ 32,999 ਰੁਪਏ ਹੋ ਜਾਂਦੀ ਹੈ।
Xiaomi ਦੇ ਸਬ-ਬ੍ਰਾਂਡ ਦੇ ਇਹ ਦੋਵੇਂ ਨਵੇਂ ਹੈਂਡਸੈੱਟ 11 ਸਤੰਬਰ ਤੋਂ Flipkart 'ਤੇ ਵਿਕਰੀ ਲਈ ਉਪਲਬਧ ਹੋਣਗੇ। Poco X8 Power ਨੂੰ ਬਲੈਕ ਅਤੇ ਯੈਲੋ ਕਲਰ ਆਪਸ਼ਨਜ਼ ਵਿਚ ਪੇਸ਼ ਕੀਤਾ ਗਿਆ ਹੈ, ਜਦਕਿ ਸਟੈਂਡਰਡ Poco X8 ਬਲੈਕ, ਫਾਇਰੀ ਆਰੇਂਜ ਅਤੇ ਫਰੌਸਟ ਵ੍ਹਾਈਟ ਸ਼ੇਡਜ਼ ਵਿਚ ਮਿਲੇਗਾ।
Poco X8 Power ਤੇ Poco X8 ਡਿਊਲ-ਸਿਮ ਸਮਾਰਟਫੋਨ ਹਨ, ਜੋ Xiaomi ਦੇ Android 16 'ਤੇ ਬੇਸਡ HyperOS 3 'ਤੇ ਕੰਮ ਕਰਦੇ ਹਨ। ਕੰਪਨੀ ਨੇ ਦੋਵੇਂ ਡਿਵਾਈਸਿਜ਼ ਲਈ 4 ਵੱਡੇ OS ਅਪਗ੍ਰੇਡ ਅਤੇ 6 ਸਾਲ ਦੇ ਸਿਕਿਓਰਿਟੀ ਅਪਡੇਟਸ ਦੇਣ ਦਾ ਵਾਅਦਾ ਕੀਤਾ ਹੈ। ਦੋਵੇਂ ਫੋਨਾਂ 'ਚ 6.83-ਇੰਚ ਦੀ 1.5K (1,280 x 2,772 ਪਿਕਸਲ) AMOLED ਡਿਸਪਲੇਅ ਮਿਲਦੀ ਹੈ, ਜੋ 120Hz ਤਕ ਰਿਫ੍ਰੈਸ਼ ਰੇਟ, HDR10+, Dolby Vision, 3,200Hz ਤਕ ਇੰਸਟੈਂਟੇਨੀਅਸ ਟੱਚ ਸੈਂਪਲਿੰਗ ਰੇਟ, 3,500 ਨਿਟਸ ਦੀ ਪੀਕ ਬ੍ਰਾਈਟਨੈੱਸ, 100% DCI-P3 ਕਲਰ ਗੈਮਟ, TUV ਟ੍ਰਿਪਲ ਆਈ ਪ੍ਰੋਟੈਕਸ਼ਨ ਸਰਟੀਫਿਕੇਸ਼ਨ, ਵੈੱਟ ਟੱਚ 2.0 ਅਤੇ Corning Gorilla Glass Victus 2 ਪ੍ਰੋਟੈਕਸ਼ਨ ਨਾਲ ਆਉਂਦੀ ਹੈ। ਧੂੜ ਅਤੇ ਪਾਣੀ ਤੋਂ ਬਚਾਅ ਲਈ ਦੋਵੇਂ ਫੋਨਾਂ ਨੂੰ IP66 + IP68 + IP69 + IP69K ਦੀ ਮਜ਼ਬੂਤ ਰੇਟਿੰਗ ਮਿਲੀ ਹੈ।
ਪਰਫਾਰਮੈਂਸ ਦੀ ਗੱਲ ਕਰੀਏ ਤਾਂ Poco X8 Power ਵਿਚ Qualcomm ਦਾ 4nm ਆਕਟਾ-ਕੋਰ Snapdragon 6 Gen 5 ਚਿਪਸੈੱਟ ਦਿੱਤਾ ਗਿਆ ਹੈ, ਜੋ 2.6GHz ਤਕ ਦੀ ਪੀਕ ਕਲਾਕ ਸਪੀਡ ਦਿੰਦਾ ਹੈ। ਉੱਥੇ ਹੀ Poco X8 ਵਿਚ ਆਕਟਾ-ਕੋਰ Snapdragon 6s Gen 4 ਚਿਪਸੈੱਟ ਮਿਲਦਾ ਹੈ ਜਿਸ ਦੀ ਪੀਕ ਕਲਾਕ ਸਪੀਡ 2.4GHz ਤੱਕ ਜਾਂਦੀ ਹੈ। ਦੋਨੋਂ ਫੋਨਾਂ 'ਚ Adreno GPU ਮੌਜੂਦ ਹੈ। Power ਮਾਡਲ ਵਿਚ 8GB ਤਕ ਦੀ LPDDR5x ਰੈਮ ਅਤੇ 256GB ਤੱਕ ਦੀ UFS 4.1 ਆਨਬੋਰਡ ਸਟੋਰੇਜ ਮਿਲਦੀ ਹੈ, ਜਦਕਿ ਸਟੈਂਡਰਡ ਮਾਡਲ LPDDR4x ਰੈਮ ਦੇ ਨਾਲ ਆਉਂਦਾ ਹੈ।
ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ Poco X8 Power ਅਤੇ Poco X8 ਦੋਵੇਂ ਦੇ ਰੀਅਰ ਪੈਨਲ 'ਤੇ ਡਿਊਲ ਕੈਮਰਾ ਯੂਨਿਟ ਦਿੱਤੀ ਗਈ ਹੈ, ਜਿਸ ਦਾ ਮੇਨ ਕੈਮਰਾ ਆਪਟੀਕਲ ਇਮੇਜ ਸਟੇਬਿਲਾਈਜ਼ੇਸ਼ਨ (OIS) ਸਪੋਰਟ ਵਾਲਾ 50-ਮੈਗਾਪਿਕਸਲ (f/1.8) ਸੈਂਸਰ ਹੈ। Power ਮਾਡਲ 'ਚ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੈ, ਜਦਕਿ Poco X8 'ਚ 2-ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ Poco X8 Power ਵਿਚ 32-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜਦਕਿ Poco X8 ਵਿਚ 16-ਮੈਗਾਪਿਕਸਲ ਦਾ ਫਰੰਟ ਸ਼ੂਟਰ ਮੌਜੂਦ ਹੈ।
ਬੈਟਰੀ ਡਿਪਾਰਟਮੈਂਟ 'ਚ Poco X8 Power 10,000mAh ਦੀ ਵੱਡੀ ਬੈਟਰੀ ਨਾਲ ਲੈਸ ਹੈ, ਜੋ 100W ਵਾਇਰਡ ਫਾਸਟ ਚਾਰਜਿੰਗ ਤੇ 27W ਵਾਇਰਡ ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਉੱਥੇ ਹੀ Poco X8 ਵਿਚ 9,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 67W ਵਾਇਰਡ ਫਾਸਟ ਚਾਰਜਿੰਗ ਅਤੇ 22.5W ਵਾਇਰਡ ਰਿਵਰਸ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਸਿਕਿਓਰਿਟੀ ਲਈ ਦੋਵੇਂ ਸਮਾਰਟਫੋਨਜ਼ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਡਾਇਮੈਂਸ਼ਨਜ਼ ਦੀ ਗੱਲ ਕਰੀਏ ਤਾਂ ਸਟੈਂਡਰਡ ਮਾਡਲ ਦਾ ਸਾਈਜ਼ 163.45x78.27x8.6mm ਅਤੇ ਵਜ਼ਨ ਲਗਪਗ 226 ਗ੍ਰਾਮ ਹੈ, ਜਦਕਿ Power ਮਾਡਲ 163.44x78.27x8.65mm ਸਾਈਜ਼ ਅਤੇ ਕਰੀਬ 229 ਗ੍ਰਾਮ ਵਜ਼ਨ ਦੇ ਨਾਲ ਆਉਂਦਾ ਹੈ।