200MP ਲੈਨਜ਼ ਵਾਲਾ ਪਾਕੇਟ ਗਿੰਬਲ ਕੈਮਰਾ ਲਾਂਚ ਕਰੇਗਾ Oppo, ਵੱਡੀ ਬੈਟਰੀ ਦੇ ਨਾਲ ਮਿਲੇਗਾ Snapdragon ਚਿਪਸੈੱਟ
GSMArena ਮੁਤਾਬਕ, Digital Chat Station (DCS) ਨੇ ਦੱਸਿਆ ਹੈ ਕਿ ਓਪੋ ਦਾ ਗਿੰਬਲ ਕੈਮਰਾ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸ ਗਿੰਬਲ ਕੈਮਰੇ 'ਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲੇਗਾ, ਜੋ 1/1.12-ਇੰਚ Sony LYT-901 Hasselblad ਕੈਮਰਾ ਹੋਵੇਗਾ।
Publish Date: Sat, 14 Nov 2026 03:42 PM (IST)
Updated Date: Sat, 14 Nov 2026 03:44 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Oppo ਨੇ ਕੁਝ ਦਿਨ ਪਹਿਲਾਂ ਹੀ Find X10 ਸੀਰੀਜ਼ ਲਾਂਚ ਕੀਤੀ ਹੈ। ਹੁਣ ਕੰਪਨੀ ਕੁਝ ਨਵੀਆਂ ਐਕਸੈਸਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਫਿਲਹਾਲ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਓਪੋ ਦੇ ਇਹ ਡਿਵਾਈਸ ਭਾਰਤੀ ਬਾਜ਼ਾਰ 'ਚ ਆਉਣਗੇ ਜਾਂ ਨਹੀਂ। ਟਿਪਸਟਰ Digital Chat Station ਨੇ ਦਾਅਵਾ ਕੀਤਾ ਹੈ ਕਿ ਓਪੋ ਜਲਦ ਹੀ ਪਾਕੇਟ ਗਿੰਬਲ ਕੈਮਰਾ ਲਾਂਚ ਕਰ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਵਾਈਡ ਸਕ੍ਰੀਨ ਫੋਲਡੇਬਲ ਫੋਨ ਲਾਂਚ ਕਰਨ ਦੀ ਤਿਆਰੀ ਵੀ ਕਰ ਰਹੀ ਹੈ। ਫਿਲਹਾਲ ਓਪੋ ਨੇ ਇਨ੍ਹਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
Oppo ਲਾਂਚ ਕਰੇਗਾ ਪਾਕੇਟ ਗਿੰਬਲ ਕੈਮਰਾ
GSMArena ਮੁਤਾਬਕ, Digital Chat Station (DCS) ਨੇ ਦੱਸਿਆ ਹੈ ਕਿ ਓਪੋ ਦਾ ਗਿੰਬਲ ਕੈਮਰਾ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸ ਗਿੰਬਲ ਕੈਮਰੇ 'ਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲੇਗਾ, ਜੋ 1/1.12-ਇੰਚ Sony LYT-901 Hasselblad ਕੈਮਰਾ ਹੋਵੇਗਾ। ਓਪੋ ਦੇ ਇਸ ਗਿੰਬਲ ਕੈਮਰੇ ਦਾ ਸਿੱਧਾ ਮੁਕਾਬਲਾ DJI ਅਤੇ Insta360 ਨਾਲ ਹੋਵੇਗਾ। ਇਸ ਗਿੰਬਲ ਕੈਮਰੇ ਨੂੰ Fuyao ਨਾਂ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ Snapdragon 8 ਸੀਰੀਜ਼ ਦਾ ਚਿਪਸੈੱਟ ਮਿਲ ਸਕਦਾ ਹੈ, ਜੋ 3nm ਫੈਬ੍ਰਿਕੇਸ਼ਨ ਪ੍ਰਕਿਰਿਆ 'ਤੇ ਆਧਾਰਿਤ ਹੋਵੇਗਾ।
Oppo ਲਿਆਏਗਾ ਵਾਈਡ ਸਕ੍ਰੀਨ ਬਾਰ ਫੋਨ
DCS ਮੁਤਾਬਕ, ਓਪੋ ਇਨ੍ਹੀਂ ਦਿਨੀਂ ਨਵੇਂ ਸਟ੍ਰੇਟ ਬਾਰ ਫੋਨ ਦੀ ਤਿਆਰੀ ਵੀ ਤੇਜ਼ੀ ਨਾਲ ਕਰ ਰਿਹਾ ਹੈ। ਇਸ ਫੋਨ 'ਚ MediaTek ਦਾ ਫਲੈਗਸ਼ਿਪ Dimensity 9000 ਸੀਰੀਜ਼ ਪ੍ਰੋਸੈਸਰ, 6.35-ਇੰਚ ਦੀ OLED ਸਕ੍ਰੀਨ (16:9 ਆਸਪੈਕਟ ਰੇਸ਼ੋ) ਅਤੇ ਨੈਰੋ ਬੇਜ਼ਲ ਮਿਲ ਸਕਦੇ ਹਨ। ਇਸ 'ਚ Low-Injection Pressure Over-Molding (LIPO) ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਫੋਨ 'ਚ 8,000mAh ਦੀ ਬੈਟਰੀ ਅਤੇ 200MP ਦਾ ਪ੍ਰਾਇਮਰੀ ਕੈਮਰਾ ਮਿਲ ਸਕਦਾ ਹੈ। ਪ੍ਰਾਇਮਰੀ ਕੈਮਰੇ ਦੇ ਨਾਲ ਫੋਨ 'ਚ 50 ਮੈਗਾਪਿਕਸਲ ਦਾ ਅਲਟਰਾ-ਵਾਈਡ ਅਤੇ 200 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਸੈਂਸਰ ਵੀ ਦਿੱਤਾ ਜਾ ਸਕਦਾ ਹੈ।
Oppo ਲਿਆਏਗਾ ਵਾਈਡ ਸਕ੍ਰੀਨ ਫੋਲਡੇਬਲ ਫੋਨ
ਟਿਪਸਟਰ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਵਾਈਡ ਫੋਲਡੇਬਲ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫੋਨ 'ਚ ਫਲੈਗਸ਼ਿਪ 2nm Snapdragon ਚਿਪ ਦਿੱਤਾ ਜਾ ਸਕਦਾ ਹੈ। ਸੰਭਾਵਨਾ ਹੈ ਕਿ ਇਸ 'ਚ Qualcomm ਦਾ 8 Elite Extreme Gen 6 ਚਿਪਸੈੱਟ ਹੋ ਸਕਦਾ ਹੈ। DCS ਦਾ ਕਹਿਣਾ ਹੈ ਕਿ ਇਸ ਫੋਨ 'ਚ 200 ਮੈਗਾਪਿਕਸਲ ਦਾ ਗਿੰਬਲ ਇਮੇਜਿੰਗ ਕੈਮਰਾ ਦਿੱਤਾ ਜਾ ਸਕਦਾ ਹੈ।
ਓਪੋ ਦਾ ਇਹ ਫੋਨ Reno X ਦੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੰਭਾਵਨਾ ਹੈ ਕਿ ਕੰਪਨੀ Find N7 ਵੀ ਪੇਸ਼ ਕਰ ਸਕਦੀ ਹੈ। ਓਪੋ ਦੇ ਆਉਣ ਵਾਲੇ ਫੋਨਾਂ ਦੀ ਲਾਂਚਿੰਗ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਲਈ ਇਨ੍ਹਾਂ ਰਿਪੋਰਟਾਂ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ।