- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Oppo Reno 16F 5G ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ ਵਾਲਾ 6.57-ਇੰਚ ਦਾ full-HD+ ਡਿਸਪਲੇਅ Crystal Guard+ AMOLED ਪੈਨਲ ਦਿੱਤਾ ਗਿਆ ਹੈ। ਓਪੋ ਦੇ ਇਸ ਫੋਨ 'ਚ MediaTek Dimensity 7300-Energy ਪ੍ਰੋਸੈਸਰ ਮਿਲਦਾ ਹੈ। ਇਹ ਫੋਨ 12GB ਤਕ ਦੀ LPDDR4x RAM ਅਤੇ 256GB UFS 3.1 ਸਟੋਰੇਜ ਦੇ ਨਾਲ ਮਾਰਕੀਟ 'ਚ ਉਤਾਰਿਆ ਗਿਆ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Oppo Reno 16 5G ਸੀਰੀਜ਼ ਗਲੋਬਲ ਮਾਰਕੀਟ ਵਿੱਚ ਲਾਂਚ ਹੋ ਗਈ ਹੈ। ਇਸ ਸੀਰੀਜ਼ ਦੇ ਤਹਿਤ ਕੰਪਨੀ ਨੇ ਤਿੰਨ ਸਮਾਰਟਫੋਨ Oppo Reno 16 5G, Reno 16 Pro 5G, ਅਤੇ Reno 16F 5G ਮਾਡਲ ਲਾਂਚ ਕੀਤੇ ਹਨ। ਓਪੋ ਦੇ Reno 16 5G ਅਤੇ Reno 16 Pro 5G ਸਮਾਰਟਫੋਨ ਵਿੱਚ 6,000mAh ਦੀ ਬੈਟਰੀ ਅਤੇ 80W ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਓਪੋ Reno 16F 5G ਸਮਾਰਟਫੋਨ ਵਿੱਚ 7,000mAh ਦੀ ਬੈਟਰੀ ਅਤੇ 80W ਫਾਸਟ ਚਾਰਜਿੰਗ ਮਿਲਦੀ ਹੈ।
Oppo Reno 16F 5G ਸਮਾਰਟਫੋਨ ਦਾ ਬੇਸ ਵੇਰੀਐਂਟ 8GB ਰੈਮ + 128GB ਸਟੋਰੇਜ ਦੇ ਨਾਲ THB 15,999 (ਕਰੀਬ 45,000 ਰੁਪਏ) ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਫੋਨ ਦਾ ਦੂਜਾ ਵੇਰੀਐਂਟ 256GB ਸਟੋਰੇਜ ਦੇ ਨਾਲ THB 16,999 (ਕਰੀਬ 48,000 ਰੁਪਏ) ਦੀ ਕੀਮਤ 'ਚ ਆਉਂਦਾ ਹੈ। ਇਹ ਫੋਨ ਪੌਪ ਵ੍ਹਾਈਟ, ਡ੍ਰੀਮ ਪਰਪਲ ਅਤੇ ਟਵਾਈਲਾਈਟ ਵਾਇਲਟ ਸ਼ੇਡ ਆਪਸ਼ਨ ਵਿੱਚ ਆਉਂਦਾ ਹੈ।
Oppo Reno 16 Pro 5G ਦੀ ਗੱਲ ਕਰੀਏ ਤਾਂ ਇਸਨੂੰ ਥਾਈਲੈਂਡ 'ਚ 12GB ਰੈਮ ਅਤੇ 256GB ਸਟੋਰੇਜ ਦੇ ਨਾਲ THB 26,999 (ਕਰੀਬ 76,000 ਰੁਪਏ) ਦੀ ਕੀਮਤ ਵਿੱਚ Starlight Black ਅਤੇ Pop White ਆਪਸ਼ਨ ਵਿੱਚ ਪੇਸ਼ ਕੀਤਾ ਗਿਆ ਹੈ।
ਸਟੈਂਡਰਡ Reno 16 5G ਦੀ ਗੱਲ ਕਰੀਏ ਤਾਂ ਇਸਦਾ ਬੇਸ ਵੇਰੀਐਂਟ 8GB ਰੈਮ oars 256GB ਸਟੋਰੇਜ ਦੇ ਨਾਲ THB 19,999 (ਕਰੀਬ 56,000 ਰੁਪਏ) ਦੀ ਕੀਮਤ 'ਚ ਆਉਂਦਾ ਹੈ। ਫੋਨ ਦਾ ਦੂਜਾ ਵੇਰੀਐਂਟ 12GB + 256GB ਦੇ ਨਾਲ THB 22,999 (ਕਰੀਬ 65,000 ਰੁਪਏ) ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਹ ਫੋਨ Dream Purple, Twilight Violet ਅਤੇ Pop White ਕਲਰ ਆਪਸ਼ਨ 'ਚ ਆਉਂਦਾ ਹੈ।
Oppo Reno 16F 5G ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ ਵਾਲਾ 6.57-ਇੰਚ ਦਾ full-HD+ ਡਿਸਪਲੇਅ Crystal Guard+ AMOLED ਪੈਨਲ ਦਿੱਤਾ ਗਿਆ ਹੈ। ਓਪੋ ਦੇ ਇਸ ਫੋਨ 'ਚ MediaTek Dimensity 7300-Energy ਪ੍ਰੋਸੈਸਰ ਮਿਲਦਾ ਹੈ। ਇਹ ਫੋਨ 12GB ਤਕ ਦੀ LPDDR4x RAM ਅਤੇ 256GB UFS 3.1 ਸਟੋਰੇਜ ਦੇ ਨਾਲ ਮਾਰਕੀਟ 'ਚ ਉਤਾਰਿਆ ਗਿਆ ਹੈ।
Oppo Reno 16F 5G ਦੇ ਕੈਮਰਾ ਸਿਸਟਮ ਦੀ ਗੱਲ ਕਰੀਏ ਤਾਂ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲਦਾ ਹੈ। ਇਸਦਾ ਪ੍ਰਾਇਮਰੀ ਕੈਮਰਾ 50-ਮੈਗਾਪਿਕਸਲ ਵਾਈਡ ਐਂਗਲ ਲੈਂਜ਼ ਹੈ ਜਿਸਦੇ ਨਾਲ 50 ਮੈਗਾਪਿਕਸਲ ਟੈਲੀਫੋਟੋ ਕੈਮਰਾ ਤੇ 8 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 50-ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਐਂਡਰਾਇਡ 16 'ਤੇ ਅਧਾਰਤ ColorOS 16.0 'ਤੇ ਰਨ ਕਰਦਾ ਹੈ। Oppo Reno 16F 5G ਸਮਾਰਟਫੋਨ 'ਚ 7,000mAh ਦੀ ਬੈਟਰੀ ਅਤੇ 80W ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।
ਫੋਨ 'ਚ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਫੋਨ 'ਚ ਫੇਸ਼ੀਅਲ ਰਿਕੋਗਨੀਸ਼ਨ ਸਪੋਰਟ ਵੀ ਮਿਲਦਾ ਹੈ। ਇਸ ਵਿੱਚ ਐਂਬੀਐਂਟ ਲਾਈਟ ਸੈਂਸਰ, ਟੈਂਪਰੇਚਰ ਸੈਂਸਰ, ਇਲੈਕਟ੍ਰਾਨਿਕ ਕੰਪਾਸ, ਐਕਸਲੇਰੋਮੀਟਰ, ਜਾਇਰੋਸਕੋਪ ਅਤੇ ਪ੍ਰੋਕਸੀਮਿਟੀ ਸੈਂਸਰ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ Oppo Reno 16F ਵਿੱਚ Wi-Fi 6, Bluetooth 5.4, USB Type-C port, ਅਤੇ NFC ਦਿੱਤਾ ਗਿਆ ਹੈ।
Oppo Reno 16 5G ਅਤੇ Oppo Reno 16 Pro 5G ਦੋਵਾਂ ਫੋਨਾਂ 'ਚ 6.32-ਇੰਚ ਦਾ full-HD+ Crystal Guard+ AMOLED ਡਿਸਪਲੇਅ ਦਿੱਤਾ ਗਿਆ ਹੈ। ਫੋਨ ਦੇ ਸਟੈਂਡਰਡ ਮਾਡਲ 'ਚ 120Hz ਤੱਕ ਰਿਫ੍ਰੈਸ਼ ਰੇਟ ਅਤੇ ਪ੍ਰੋ ਮਾਡਲ 'ਚ 144Hz ਦਾ ਸਪੋਰਟ ਮਿਲਦਾ ਹੈ।
Reno 16 5G ਵਿੱਚ Qualcomm Snapdragon 7 Gen 4 ਚਿੱਪਸੈੱਟ ਅਤੇ Reno 16 Pro 5G 'ਚ MediaTek Dimensity 8550 Super ਦਿੱਤਾ ਗਿਆ ਹੈ। ਦੋਵੇਂ ਹੀ ਫੋਨ ColorOS 16.0 'ਤੇ ਰਨ ਕਰਦੇ ਹਨ। ਇਨ੍ਹਾਂ ਦੋਵਾਂ ਫੋਨਾਂ 'ਚ 6700mAh ਦੀ ਬੈਟਰੀ ਅਤੇ 80W ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ Reno 16 5G 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸਦਾ ਪ੍ਰਾਇਮਰੀ ਕੈਮਰਾ 50-ਮੈਗਾਪਿਕਸਲ ਵਾਈਡ ਐਂਗਲ ਪ੍ਰਾਇਮਰੀ ਕੈਮਰਾ ਹੈ। ਇਸਦੇ ਨਾਲ 50 ਮੈਗਾਪਿਕਸਲ ਦਾ ਟੈਲੀਫੋਟੋ ਅਤੇ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਜ਼ ਦਿੱਤਾ ਗਿਆ ਹੈ। Reno 16 Pro 5G 'ਚ 50 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਪ੍ਰਾਇਮਰੀ ਲੈਨਜ਼ ਦਿੱਤਾ ਗਿਆ ਹੈ। ਇਸਦੇ ਨਾਲ 200 ਮੈਗਾਪਿਕਸਲ ਦਾ ਵਾਈਡ ਐਂਗਲ ਕੈਮਰਾ ਤੇ 50 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼ ਦਿੱਤਾ ਗਿਆ ਹੈ। ਓਪੋ ਦੇ ਇਨ੍ਹਾਂ ਦੋਵਾਂ ਫੋਨਾਂ 'ਚ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।