- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀਮਤ ਦੀ ਗੱਲ ਕਰੀਏ ਤਾਂ OPPO K14 Lite ਦੇ ਬੇਸ ਵੇਰੀਐਂਟ ਦੀ ਕੀਮਤ ₹16,999 ਹੈ, ਜਿਸ 'ਚ 4GB RAM + 64GB ਸਟੋਰੇਜ ਮਿਲਦੀ ਹੈ। ਫੋਨ ਦੀ ਸੇਲ ਵੀ ਅੱਜ, 16 ਸਤੰਬਰ ਨੂੰ 12 ਵਜੇ ਤੋਂ OPPO e-store ਅਤੇ Flipkart 'ਤੇ ਸ਼ੁਰੂ ਹੋ ਗਈ ਹੈ। ਇਹ ਸਮਾਰਟਫੋਨ Stone Brown ਅਤੇ Feather Purple ਕਲਰ ਆਪਸ਼ਨ 'ਚ ਖਰੀਦਣ ਲਈ ਉਪਲਬਧ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਓਪੋ ਨੇ ਇੰਡੀਅਨ ਮਾਰਕੀਟ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ ਜਿਸ ਨੂੰ ਕੰਪਨੀ ਨੇ OPPO K14 Lite ਦੇ ਨਾਂ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਡਿਵਾਈਸ ਨੂੰ ਵੱਡੀ ਬੈਟਰੀ, ਹਾਈ ਰਿਫ੍ਰੈਸ਼ ਰੇਟ ਡਿਸਪਲੇਅ ਤੇ ਡੇਲੀ ਯੂਜ਼ ਲਈ ਬਿਹਤਰ ਪਰਫਾਰਮੈਂਸ ਨਾਲ ਲਾਂਚ ਕੀਤਾ ਹੈ। ਡਿਵਾਈਸ ਦੀ ਸ਼ੁਰੂਆਤੀ ਕੀਮਤ ₹16,999 ਰੱਖੀ ਗਈ ਹੈ, ਪਰ ਅਜੇ ਖਾਸ ਆਫਰ ਤਹਿਤ ਇਸ ਨੂੰ ਤੁਸੀਂ ਸਿਰਫ਼ ₹15,999 'ਚ ਖਰੀਦ ਸਕਦੇ ਹੋ।
ਕੀਮਤ ਦੀ ਗੱਲ ਕਰੀਏ ਤਾਂ OPPO K14 Lite ਦੇ ਬੇਸ ਵੇਰੀਐਂਟ ਦੀ ਕੀਮਤ ₹16,999 ਹੈ, ਜਿਸ 'ਚ 4GB RAM + 64GB ਸਟੋਰੇਜ ਮਿਲਦੀ ਹੈ। ਫੋਨ ਦੀ ਸੇਲ ਵੀ ਅੱਜ, 16 ਸਤੰਬਰ ਨੂੰ 12 ਵਜੇ ਤੋਂ OPPO e-store ਅਤੇ Flipkart 'ਤੇ ਸ਼ੁਰੂ ਹੋ ਗਈ ਹੈ। ਇਹ ਸਮਾਰਟਫੋਨ Stone Brown ਅਤੇ Feather Purple ਕਲਰ ਆਪਸ਼ਨ 'ਚ ਖਰੀਦਣ ਲਈ ਉਪਲਬਧ ਹੈ।
ਇੰਨਾ ਹੀ ਨਹੀਂ, ਖਰੀਦਦਾਰ ਚੁਣੇ ਹੋਏ ਬੈਂਕ ਕਾਰਡ ਆਫਰ ਰਾਹੀਂ ₹1,000 ਦਾ ਇੰਸਟੈਂਟ ਡਿਸਕਾਊਂਟ ਲੈ ਸਕਦੇ ਹਨ। ਇਸ ਤੋਂ ਬਾਅਦ ਫੋਨ ਦੀ ਪ੍ਰਭਾਵੀ ਕੀਮਤ ਘੱਟ ਕੇ ਸਿਰਫ਼ ₹15,999 ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਗਾਹਕ ਇਸ ਫੋਨ ਨੂੰ 3 ਮਹੀਨਿਆਂ ਦੀ No Cost EMI 'ਤੇ ਵੀ ਲੈ ਸਕਦੇ ਹਨ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਵਾਈਸ 'ਚ 6.7 ਇੰਚ ਦੀ HD+ LCD ਡਿਸਪਲੇਅ ਮਿਲ ਰਹੀ ਹੈ। ਨਾਲ ਹੀ ਇਸ 'ਚ 120Hz ਤੱਕ ਦਾ ਰਿਫ੍ਰੈਸ਼ ਰੇਟ ਸਪੋਰਟ ਮਿਲ ਰਿਹਾ ਹੈ। ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 900 ਨਿਟਸ ਤੱਕ ਜਾ ਸਕਦੀ ਹੈ। ਅਜਿਹੇ 'ਚ ਫੋਨ 'ਤੇ ਸਕ੍ਰੋਲਿੰਗ, ਐਨੀਮੇਸ਼ਨ ਅਤੇ ਵੀਡੀਓ ਦੇਖਣ ਦੌਰਾਨ ਸਮੂਥ ਵਿਜ਼ੂਅਲ ਐਕਸਪੀਰੀਅੰਸ ਮਿਲਣ ਵਾਲਾ ਹੈ।
ਡਿਵਾਈਸ 'ਚ Splash Touch, Oily-Hand Touch ਅਤੇ Glove Touch ਵਰਗੇ ਫੀਚਰ ਵੀ ਮਿਲ ਰਹੇ ਹਨ। ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਤੁਸੀਂ ਫੋਨ ਨੂੰ ਗਿੱਲੇ, ਆਇਲੀ ਹੱਥਾਂ ਜਾਂ ਗਲਵਜ਼ ਪਹਿਨਣ ਦੌਰਾਨ ਵੀ ਯੂਜ਼ ਕਰ ਸਕਦੇ ਹੋ। ਪਰਫਾਰਮੈਂਸ ਲਈ ਫੋਨ 'ਚ Unisoc T7250 ਆਕਟਾ-ਕੋਰ ਪ੍ਰੋਸੈਸਰ ਹੈ ਜਿਸ ਦੀ ਮੈਕਸੀਮਮ ਕਲਾਕ ਸਪੀਡ 1.8GHz ਤਕ ਹੈ। ਡਿਵਾਈਸ 'ਚ 4GB LPDDR4X RAM ਅਤੇ 4GB ਵਰਚੁਅਲ RAM ਵੀ ਮਿਲ ਰਹੀ ਹੈ, ਯਾਨੀ ਤੁਹਾਨੂੰ ਕੁੱਲ 8GB RAM ਮਿਲੇਗੀ। ਨਾਲ ਹੀ ਇਸ 'ਚ 64GB UFS 2.2 ਸਟੋਰੇਜ ਹੈ।
ਇੰਨਾ ਹੀ ਨਹੀਂ, ਇਸ ਫੋਨ 'ਚ ਲੰਬੇ ਸਮੇਂ ਤੱਕ ਯੂਜ਼ ਕਰਨ ਦੌਰਾਨ ਹੀਟਿੰਗ ਨੂੰ ਮੈਨੇਜ ਕਰਨ ਲਈ 13,700mm² ਤੱਕ ਦਾ ਥਰਮਲ ਗ੍ਰੈਫਾਈਟ ਕੂਲਿੰਗ ਏਰੀਆ ਵੀ ਮਿਲ ਰਿਹਾ ਹੈ। ਡਿਵਾਈਸ 'ਚ Mobile Legends: Bang Bang ਗੇਮ 'ਚ Smooth Graphics ਅਤੇ 60FPS ਹਾਈ-ਫ੍ਰੇਮ ਮੋਡ ਸਪੋਰਟ ਹੈ।
ਫੋਟੋਗ੍ਰਾਫੀ ਲਈ ਡਿਵਾਈਸ 'ਚ 13MP Ultra-Clear ਰੀਅਰ ਕੈਮਰਾ ਹੈ, ਜੋ ਆਟੋਫੋਕਸ ਸਪੋਰਟ ਕਰਦਾ ਹੈ। ਜਦਕਿ ਸੈਲਫੀ ਲਈ ਫੋਨ 'ਚ ਸਾਹਮਣੇ ਵੱਲ 5MP ਫਰੰਟ ਕੈਮਰਾ ਹੈ। ਕੈਮਰਾ ਸਿਸਟਮ 'ਚ Portrait, Night ਅਤੇ Time-Lapse ਵਰਗੇ ਫੀਚਰ ਵੀ ਹਨ। ਇਸ ਤੋਂ ਇਲਾਵਾ ਡਿਵਾਈਸ 'ਚ AI Eraser, AI Clear Face ਅਤੇ AI Smart Image Matting 2.0 ਵਰਗੇ AI ਫੀਚਰ ਵੀ ਹਨ। Google Lens ਅਤੇ Google Gemini ਵਰਗੇ ਫੀਚਰ ਵੀ ਡਿਵਾਈਸ 'ਚ ਦਿੱਤੇ ਗਏ ਹਨ।
ਓਪੋ ਦੇ ਇਸ ਨਵੇਂ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7000mAh ਬੈਟਰੀ ਹੈ। ਬੈਟਰੀ 1,800 ਚਾਰਜਿੰਗ ਸਾਈਕਲ ਤੋਂ ਬਾਅਦ ਵੀ ਆਪਣੀ ਸਮਰੱਥਾ ਦਾ 80 ਫੀਸਦੀ ਤੋਂ ਜ਼ਿਆਦਾ ਹਿੱਸਾ ਬਰਕਰਾਰ ਰੱਖ ਸਕਦੀ ਹੈ। ਕੰਪਨੀ ਨੇ ਬੈਟਰੀ ਲਈ 6 ਸਾਲ ਤੱਕ ਦੀ ਡਿਊਰੇਬਿਲਟੀ ਦਾ ਦਾਅਵਾ ਕੀਤਾ ਹੈ।
ਡਿਵਾਈਸ 'ਚ 15W ਚਾਰਜਿੰਗ ਦਾ ਸਪੋਰਟ ਮਿਲ ਰਿਹਾ ਹੈ। ਕਰੀਬ 30 ਮਿੰਟ 'ਚ ਇਹ ਫੋਨ 21 ਫੀਸਦੀ ਤੱਕ ਚਾਰਜ ਹੋ ਸਕਦਾ ਹੈ, ਜਦਕਿ ਫੁੱਲ ਚਾਰਜ ਹੋਣ 'ਚ ਲਗਭਗ 2 ਘੰਟੇ 52 ਮਿੰਟ ਲੱਗ ਸਕਦੇ ਹਨ। ਫੋਨ 'ਚ ਰਿਵਰਸ ਵਾਇਰਡ ਚਾਰਜਿੰਗ ਦਾ ਫੀਚਰ ਵੀ ਹੈ।