- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀਮਤ ਦੀ ਗੱਲ ਕਰੀਏ ਤਾਂ Oppo A7 Pro Max ਦੇ 8GB+128GB ਮਾਡਲ ਦੀ ਕੀਮਤ 2,199 ਯੁਆਨ ਯਾਨੀ ਲਗਪਗ 31 ਹਜ਼ਾਰ ਰੁਪਏ, 12GB+256GB ਵੇਰੀਐਂਟ ਦੀ ਕੀਮਤ 2,699 ਯੁਆਨ ਲਗਪਗ 38 ਹਜ਼ਾਰ ਰੁਪਏ ਤੇ 12GB+512GB ਵੇਰੀਐਂਟ ਦੀ ਕੀਮਤ 2,999 ਯੁਆਨ यानी ਲਗਪਗ 42 ਹਜ਼ਾਰ ਰੁਪਏ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Oppo ਨੇ ਚੀਨ ਵਿਚ ਆਪਣੀ A-ਸੀਰੀਜ਼ ਦਾ ਨਵਾਂ 5G ਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਨੇ Oppo A7 Pro Max 5G ਦੇ ਨਾਂ ਨਾਲ ਪੇਸ਼ ਕੀਤਾ ਹੈ। ਇਹ ਡਿਵਾਈਸ ਨਾ ਸਿਰਫ਼ ਮਾਡਰਨ ਫੀਚਰਜ਼ ਨਾਲ ਲੈਸ ਹੈ, ਬਲਕਿ ਇਸ ਵਿਚ ਬੈਟਰੀ ਲਾਈਫ 'ਤੇ ਵੀ ਖਾਸ ਧਿਆਨ ਦਿੱਤਾ ਗਿਆ ਹੈ। ਇਹ ਕੰਪਨੀ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ਵਿਚ 10,000mAh ਦੀ ਬੈਟਰੀ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਇਸ ਫੋਨ 'ਚ ਕਵਾਲਕਾਮ ਦਾ ਲੇਟੈਸਟ ਸਨੈਪਡ੍ਰੈਗਨ ਚਿੱਪਸੈੱਟ ਵੀ ਮਿਲ ਰਿਹਾ ਹੈ। ਆਓ ਪਹਿਲਾਂ ਇਸ ਦੀ ਕੀਮਤ 'ਤੇ ਇਕ ਨਜ਼ਰ ਮਾਰਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ Oppo A7 Pro Max ਦੇ 8GB+128GB ਮਾਡਲ ਦੀ ਕੀਮਤ 2,199 ਯੁਆਨ ਯਾਨੀ ਲਗਪਗ 31 ਹਜ਼ਾਰ ਰੁਪਏ, 12GB+256GB ਵੇਰੀਐਂਟ ਦੀ ਕੀਮਤ 2,699 ਯੁਆਨ ਲਗਪਗ 38 ਹਜ਼ਾਰ ਰੁਪਏ ਤੇ 12GB+512GB ਵੇਰੀਐਂਟ ਦੀ ਕੀਮਤ 2,999 ਯੁਆਨ यानी ਲਗਪਗ 42 ਹਜ਼ਾਰ ਰੁਪਏ ਹੈ।
ਫੋਨ ਅਜੇ ਚੀਨ ਵਿਚ ਉਪਲਬਧ ਹੈ ਅਤੇ ਅਜਿਹੀਆਂ ਅਟਕਲਾਂ ਹਨ ਕਿ ਭਾਰਤ ਵਿੱਚ ਇਸ ਨੂੰ Oppo F35 Pro ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਡਿਵਾਈਸ ਨੂੰ ਵੇਵ ਰਾਈਡਰ, ਔਰੇਂਜ ਗਲੋ ਅਤੇ ਮਾਊਂਟੇਨ ਬਲੈਕ ਕਲਰ ਆਪਸ਼ਨਜ਼ 'ਚ ਲਾਂਚ ਕੀਤਾ ਗਿਆ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Oppo A7 Pro Max ਦੁਨੀਆ ਦਾ ਪਹਿਲਾ ਅਜਿਹਾ ਡਿਵਾਈਸ ਹੈ ਜਿਸ ਵਿਚ ਬਿਲਕੁਲ ਨਵਾਂ Snapdragon 4 Gen 5 ਪ੍ਰੋਸੈਸਰ ਮਿਲ ਰਿਹਾ ਹੈ ਜਿਸ ਨੂੰ TSMC ਦੇ 4nm ਪ੍ਰੋਸੈਸ 'ਤੇ ਤਿਆਰ ਕੀਤਾ ਗਿਆ ਹੈ। ਫੋਨ 'ਚ ਔਕਟਾ ਕੋਰ CPU ਹੈ, ਜਿਸ ਵਿਚ ਦੋ Cortex-A78 ਕੋਰ 2.4GHz ਤਕ ਦੀ ਸਪੀਡ ਤੇ ਛੇ Cortex-A55 ਕੋਰ 2.0GHz ਤੱਕ ਦੀ ਸਪੀਡ ਆਫਰ ਕਰਦੇ ਹਨ। ਨਾਲ ਹੀ ਇਸ ਵਿੱਚ Adreno G629 GPU ਵੀ ਦਿੱਤਾ ਗਿਆ ਹੈ। ਇਹ ਹੈਂਡਸੈੱਟ LPDDR4X RAM ਅਤੇ UFS 3.1 ਸਟੋਰੇਜ ਨਾਲ ਲੈਸ ਹੈ।
ਡਿਵਾਈਸ 'ਚ ਸਾਹਮਣੇ ਵਾਲੇ ਪਾਸੇ 6.78-ਇੰਚ ਦੀ AMOLED ਡਿਸਪਲੇਅ ਮਿਲ ਰਹੀ ਹੈ। ਫੋਨ 120Hz ਤਕ ਦੇ ਅਡੈਪਟਿਵ ਰਿਫ੍ਰੈਸ਼ ਰੇਟ, 10-ਬਿਟ ਕਲਰ ਅਤੇ 1,800 ਨਿਟਸ ਤਕ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। ਫੋਨ 'ਚ ਖਾਸ ਗੇਮਿੰਗ ਕੰਡੀਸ਼ਨ 'ਚ 330Hz ਦਾ ਟੱਚ ਸੈਂਪਲਿੰਗ ਰੇਟ ਸਪੋਰਟ ਵੀ ਮਿਲ ਰਿਹਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 50-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ, ਜਦਕਿ ਪਿੱਛੇ ਵਾਲੇ ਪਾਸੇ ਇਸ ਵਿਚ OIS ਸਪੋਰਟ ਦੇ ਨਾਲ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲ ਰਿਹਾ ਹੈ। ਡਿਵਾਈਸ 'ਚ 2-ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ, ਇੱਕ ਨੋਟੀਫਿਕੇਸ਼ਨ LED ਅਤੇ ਇੱਕ LED ਫਲੈਸ਼ ਦਿੱਤੀ ਗਈ ਹੈ।
ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 10,000mAh ਦੀ 'ਗਲੇਸ਼ੀਅਰ ਬੈਟਰੀ' ਹੈ, ਜਿਸ ਵਿਚ Oppo ਦੀ ਆਪਣੀ ਸਫੇਰੀਕਲ ਸਿਲੀਕਾਨ-ਕਾਰਬਨ ਬੈਟਰੀ ਟੈਕਨੋਲੋਜੀ ਦੇਖਣ ਨੂੰ ਮਿਲ ਰਹੀ ਹੈ। ਡਿਵਾਈਸ 'ਚ 80W SuperVOOC ਫਾਸਟ ਚਾਰਜਿੰਗ, 80W UFCS ਚਾਰਜਿੰਗ ਅਤੇ 27W ਰਿਵਰਸ ਚਾਰਜਿੰਗ ਸਪੋਰਟ ਵੀ ਮਿਲ ਰਿਹਾ ਹੈ। ਫੋਨ 'ਚ ਇਨ-ਡਿਸਪਲੇਅ ਆਪਟੀਕਲ ਫਿੰਗਰਪ੍ਰਿੰਟ ਸੈਂਸਰ ਵੀ ਮਿਲ ਰਿਹਾ ਹੈ।