Oppo ਨੇ ਲਾਂਚ ਕੀਤਾ Android 17-ਬੇਸਡ ColorOS 17, ਮਿਲਣਗੇ ਨਵੇਂ AI ਫੀਚਰ ਤੇ Polar Light Engine; ਜਾਣੋ ਕਿਸ ਫੋਨ ਨੂੰ ਕਦੋਂ ਮਿਲੇਗਾ ਅਪਡੇਟ ਨਵਾਂ ColorOS 17 ਅਪਡੇਟ Oppo, OnePlus ਅਤੇ Realme ਦੇ ਸਮਾਰਟਫੋਨਸ, ਟੈਬਲੇਟਸ ਤੇ ਹੋਰ ਡਿਵਾਈਸਾਂ 'ਚ Android 17 ਦਾ ਅਪਗ੍ਰੇਡ ਲੈ ਕੇ ਆਉਂਦਾ ਹੈ, ਜਿਸ 'ਚ Google ਵੱਲੋਂ ਅਨਾਊਂਸ ਕੀਤੇ ਗਏ ਸਾਰੇ ਫੀਚਰ ਮਿਲਦੇ ਹਨ। ਇਸ ਤੋਂ ਇਲਾਵਾ ਨਵੇਂ ColorOS 17 UI 'ਚ 'Fluid Design' ਦੇ ਨਾਲ ਲੇਟੈਸਟ Polar Light Engine ਅਤੇ Fusion Rendering Architecture ਵੀ ਦਿੱਤਾ ਗਿਆ ਹੈ।
Publish Date: Fri, 18 Sep 2026 05:34 PM (IST)
Updated Date: Fri, 18 Sep 2026 05:36 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Oppo ਨੇ ਵੀਰਵਾਰ ਨੂੰ ਆਪਣਾ ਲੇਟੈਸਟ ColorOS 17 ਯੂਜ਼ਰ ਇੰਟਰਫੇਸ ਲਾਂਚ ਕਰ ਦਿੱਤਾ। Android 17 'ਤੇ ਬੇਸਡ ਇਹ ਨਵਾਂ ਸਾਫਟਵੇਅਰ Oppo, OnePlus ਅਤੇ Realme ਦੇ ਸਮਾਰਟਫੋਨਸ 'ਚ ਟੈੱਕ ਫਰਮ ਦੀ ਨਵੀਂ 'Fluid Design' ਲੈਂਗਵੇਜ ਲੈ ਕੇ ਆਵੇਗਾ। ਲਾਂਚ ਅਨਾਊਂਸਮੈਂਟ ਦੇ ਹਿੱਸੇ ਵਜੋਂ ਸਮਾਰਟਫੋਨ ਮੇਕਰ ਨੇ ਚੀਨ 'ਚ ColorOS 17 ਅਪਡੇਟ ਦਾ ਰਿਲੀਜ਼ ਸ਼ਡਿਊਲ ਵੀ ਜਾਰੀ ਕੀਤਾ ਹੈ।
ਪਿਛਲੇ ਸਾਲ ਦੀ Oppo Find X9 ਸੀਰੀਜ਼, OnePlus 15 ਅਤੇ Realme GT 8 Pro ਉਨ੍ਹਾਂ ਸ਼ੁਰੂਆਤੀ ਫੋਨਸ 'ਚ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਇਹ ਨਵਾਂ ਸਾਫਟਵੇਅਰ ਮਿਲੇਗਾ। ਇਸ ਦਾ ਸਟੇਬਲ ਵਰਜ਼ਨ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਰੋਲਆਊਟ ਕੀਤਾ ਜਾਵੇਗਾ। ColorOS 17 ਅਪਡੇਟ 'ਚ ਨਵਾਂ Polar Light Engine ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਬਾਰੇ ਡਿਵਾਈਸ ਦੀ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।
ColorOS 17 ਦੇ ਫੀਚਰ ਤੇ ਬਦਲਾਅ
ਨਵਾਂ ColorOS 17 ਅਪਡੇਟ Oppo, OnePlus ਅਤੇ Realme ਦੇ ਸਮਾਰਟਫੋਨਸ, ਟੈਬਲੇਟਸ ਤੇ ਹੋਰ ਡਿਵਾਈਸਾਂ 'ਚ Android 17 ਦਾ ਅਪਗ੍ਰੇਡ ਲੈ ਕੇ ਆਉਂਦਾ ਹੈ, ਜਿਸ 'ਚ Google ਵੱਲੋਂ ਅਨਾਊਂਸ ਕੀਤੇ ਗਏ ਸਾਰੇ ਫੀਚਰ ਮਿਲਦੇ ਹਨ। ਇਸ ਤੋਂ ਇਲਾਵਾ ਨਵੇਂ ColorOS 17 UI 'ਚ 'Fluid Design' ਦੇ ਨਾਲ ਲੇਟੈਸਟ Polar Light Engine ਅਤੇ Fusion Rendering Architecture ਵੀ ਦਿੱਤਾ ਗਿਆ ਹੈ।
ਟੈੱਕ ਫਰਮ ਦਾ ਦਾਅਵਾ ਹੈ ਕਿ Polar Light Engine ਐਪ ਸਟਾਰਟ-ਅੱਪ ਟਾਈਮ ਅਤੇ ਰਨਟਾਈਮ ਮੈਮੋਰੀ ਯੂਸੇਜ ਨੂੰ ਲਗਪਗ 25 ਫੀਸਦੀ ਤੱਕ ਘਟਾ ਕੇ ਡਿਵਾਈਸ ਦੀ ਪਰਫਾਰਮੈਂਸ ਨੂੰ ਬਿਹਤਰ ਬਣਾਉਂਦਾ ਹੈ।
ਇਸ ਤੋਂ ਇਲਾਵਾ Android 17-ਬੇਸਡ ColorOS 17 ਅਪਡੇਟ 'ਚ ਮੌਜੂਦ Polar Light Engine ਰੈਂਡਰਿੰਗ ਵਰਕਲੋਡ ਨੂੰ ਵੀ ਲਗਪਗ ਇਕ-ਤਿਹਾਈ, ਯਾਨੀ 30 ਫੀਸਦੀ ਤੱਕ ਘੱਟ ਕਰਦਾ ਹੈ। ਇਹ ਸਾਫਟਵੇਅਰ ਨੈਕਸਟ-ਜਨਰੇਸ਼ਨ Tidal Engine ਵੀ ਆਫਰ ਕਰਦਾ ਹੈ, ਜੋ ਪਰਸਨਲਾਈਜ਼ਡ ਪਰਸੈਪਸ਼ਨ ਸ਼ਡਿਊਲਿੰਗ ਦਿੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ Tidal Engine ਬੈਕਗ੍ਰਾਊਂਡ ਐਪਸ ਦੀ ਸਟੇਬਿਲਿਟੀ ਨੂੰ ਵੀ ਲਗਭਗ 55.6 ਫੀਸਦੀ ਤਕ ਬਿਹਤਰ ਬਣਾਉਂਦਾ ਹੈ।
ਇਸ ਤੋਂ ਇਲਾਵਾ ColorOS 17 ਅਪਡੇਟ OppoAI ਨੂੰ ਨੈਕਸਟ-ਜਨਰੇਸ਼ਨ Xiaobu AI Assistant ਦੇ ਨਾਲ ਲੈ ਕੇ ਆਉਂਦਾ ਹੈ। ਇਸ 'ਚ ਇਕ ਡੈਡੀਕੇਟਿਡ Xiaobu Space, Xiaobu Calls Tool, Xiaobu and Me Section ਅਤੇ Xiaobu Memory ਮਿਲਦੀ ਹੈ, ਜੋ AI ਵਨ-ਕਲਿੱਕ ਮੈਮੋਰੀ ਫਲੈਸ਼ ਆਫਰ ਕਰਦੀ ਹੈ।
ਤਸਵੀਰਾਂ ਲਈ ColorOS 17 'ਚ AI Retoucher ਫੰਕਸ਼ਨੈਲਿਟੀ ਜੋੜੀ ਗਈ ਹੈ। ਇਸ ਦੇ ਨਾਲ ਹੀ ਰੀਡਿਜ਼ਾਈਨ ਕੀਤਾ ਗਿਆ AI Notes Tool ਵੀ ਮਿਲੇਗਾ, ਜੋ ਡਿਵਾਈਸ 'ਤੇ ਨੋਟਸ ਮੈਨੇਜ ਕਰਨ 'ਚ ਮਦਦ ਕਰਦਾ ਹੈ। ਇਸ 'ਚ One-Tap Sharing ਅਤੇ Inspiration Cards ਵਰਗੇ ਫੀਚਰ ਦਿੱਤੇ ਗਏ ਹਨ।
Oppo ਦਾ ਦਾਅਵਾ ਹੈ ਕਿ ColorOS 17 ਅਪਡੇਟ 6 ਸਾਲ ਦੀ ਵਰਤੋਂ ਤੋਂ ਬਾਅਦ ਵੀ ਪੂਰੇ ਈਕੋਸਿਸਟਮ 'ਚ ਸਮੂਥ ਪਰਫਾਰਮੈਂਸ ਦੇਵੇਗਾ। ਫੋਨਸ ਤੋਂ ਇਲਾਵਾ ColorOS 17 ਅਪਡੇਟ ਨਵੀਂ Oppo Watch S2 ਦੇ ਨਾਲ ਵੀ ਆਵੇਗਾ, ਜੋ ਸਮਾਰਟਵਾਚ 'ਤੇ ਨਵਾਂ FatMax 'SuperFat Burning' Mode ਆਫਰ ਕਰੇਗੀ। ਵਿਆਰੇਬਲਸ 'ਤੇ ਵੀ ਇਸੇ ਤਰ੍ਹਾਂ ਦੀ ਫਲੂਇਡ ਪਰਫਾਰਮੈਂਸ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਇਨ੍ਹਾਂ ਫੋਨਾਂ ਨੂੰ ਕਦੋਂ ਮਿਲੇਗਾ ColorOS 17 ਅਪਡੇਟ?
ColorOS 17 ਦਾ ਸਟੇਬਲ ਅਪਡੇਟ ਰੋਲਆਊਟ 8 ਅਕਤੂਬਰ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਇਹ ਅਪਡੇਟ Oppo Find N6, Oppo Find X9 Series, OnePlus 15, OnePlus 15T ਅਤੇ Realme GT 8 Pro ਲਈ ਆਵੇਗਾ।
ਇਸ ਤੋਂ ਬਾਅਦ 16 ਅਕਤੂਬਰ ਨੂੰ ਡਿਵਾਈਸਾਂ ਦੀ ਇਕ ਵੱਡੀ ਲਿਸਟ ਨੂੰ ਇਹ ਅਪਡੇਟ ਮਿਲੇਗਾ। ਇਸ 'ਚ Oppo Find N5, Oppo Find X8 Series, Oppo Pad 5 Pro, Oppo Pad Mini, OnePlus 13 Series, OnePlus Ace 6 Series, OnePlus Pad 3 Pro, Realme GT 8 Series ਅਤੇ Realme GT 7 Pro ਸ਼ਾਮਲ ਹਨ।
ਅਖੀਰ 'ਚ ਨਵੰਬਰ ਅਤੇ ਦਸੰਬਰ ਦੌਰਾਨ ਇਹ ਅਪਡੇਟ Oppo Pad 4 Pro, OnePlus Ace 5 Series, OnePlus Pad 2 Pro, Realme GT 7 ਅਤੇ Realme Neo 7 Series ਤੱਕ ਪਹੁੰਚੇਗਾ।