OPPO F35 Pro Review: 8000mAh ਬੈਟਰੀ, 144Hz ਡਿਸਪਲੇਅ ਅਤੇ 50MP ਸੈਲਫੀ ਕੈਮਰੇ ਵਾਲਾ ਇਹ 5G ਫੋਨ ਖਰੀਦਣਾ ਚਾਹੀਦਾ ਹੈ ਜਾਂ ਨਹੀਂ?
ਸਭ ਤੋਂ ਪਹਿਲਾਂ ਡਿਜ਼ਾਈਨ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਸ ਦਾ Sunset Orange ਕਲਰ ਆਇਆ ਹੈ, ਜੋ ਦੇਖਣ 'ਚ ਕਾਫ਼ੀ ਆਕਰਸ਼ਕ ਲੱਗਦਾ ਹੈ। ਇਸ 'ਚ ਪਲਾਸਟਿਕ ਫਰੇਮ ਅਤੇ ਪਲਾਸਟਿਕ ਬੈਕ ਦਿੱਤਾ ਗਿਆ ਹੈ, ਜਦਕਿ ਬੈਕ ਪੈਨਲ 'ਤੇ ਗਲੋ ਇਫੈਕਟ ਵੀ ਮਿਲਦਾ ਹੈ। ਫੋਨ ਨੂੰ ਕਈ IP ਰੇਟਿੰਗਾਂ ਵੀ ਦਿੱਤੀਆਂ ਗਈਆਂ ਹਨ।
Publish Date: Tue, 17 Nov 2026 01:16 PM (IST)
Updated Date: Tue, 17 Nov 2026 01:18 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : OPPO ਨੇ ਕੁਝ ਸਮਾਂ ਪਹਿਲਾਂ ਆਪਣੀ F ਸੀਰੀਜ਼ ਦਾ ਨਵਾਂ ਸਮਾਰਟਫੋਨ OPPO F35 Pro 5G ਲਾਂਚ ਕੀਤਾ ਹੈ। ਸ਼ੁਰੂ ਤੋਂ ਹੀ ਕੰਪਨੀ ਇਸ ਫੋਨ ਨੂੰ 'ਗਰੁੱਪ ਸੈਲਫੀ ਐਕਸਪਰਟ' ਵਜੋਂ ਪ੍ਰਮੋਟ ਕਰਦੀ ਆ ਰਹੀ ਹੈ। ਇਹ ਸਮਾਰਟਫੋਨ ਪਿਛਲੇ ਮਾਡਲ OPPO F33 Pro ਦਾ ਸਕਸੈਸਰ ਹੈ। ਹਾਲਾਂਕਿ, ਇਸ ਵਾਰ ਕੰਪਨੀ ਨੇ ਬੇਸ ਵੇਰੀਐਂਟ 'ਚ ਬਦਲਾਅ ਕੀਤਾ ਹੈ। ਜਿੱਥੇ ਪਿਛਲੇ ਮਾਡਲ 'ਚ 8GB RAM ਅਤੇ 128GB ਸਟੋਰੇਜ ਮਿਲ ਰਹੀ ਸੀ, ਉੱਥੇ ਹੀ ਨਵੇਂ ਮਾਡਲ 'ਚ 6GB RAM ਅਤੇ 128GB ਸਟੋਰੇਜ ਵਾਲਾ ਬੇਸ ਵੇਰੀਐਂਟ ਦਿੱਤਾ ਗਿਆ ਹੈ।
ਫਲਿੱਪਕਾਰਟ 'ਤੇ ਇਸ ਫੋਨ ਦੀ ਮੌਜੂਦਾ ਕੀਮਤ 45,999 ਰੁਪਏ ਹੈ। ਫੋਨ 'ਚ 8000mAh ਬੈਟਰੀ, 144Hz ਡਿਸਪਲੇਅ ਅਤੇ 50MP ਸੈਲਫੀ ਕੈਮਰੇ ਵਰਗੇ ਕਈ ਸ਼ਾਨਦਾਰ ਫੀਚਰਜ਼ ਮਿਲ ਰਹੇ ਹਨ। ਅਸੀਂ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਇਸਤੇਮਾਲ ਕਰ ਰਹੇ ਹਾਂ ਅਤੇ ਅੱਜ ਤੁਹਾਨੂੰ ਇਸ ਦਾ ਪੂਰਾ ਰਿਵਿਊ ਦੇਵਾਂਗੇ ਕਿ ਕੀ ਤੁਹਾਨੂੰ ਇਹ ਫੋਨ ਖਰੀਦਣਾ ਚਾਹੀਦਾ ਹੈ ਜਾਂ ਨਹੀਂ? ਆਓ ਵਿਸਥਾਰ ਨਾਲ ਜਾਣਦੇ ਹਾਂ...
ਡਿਜ਼ਾਈਨ ਅਤੇ ਡਿਸਪਲੇਅ
ਸਭ ਤੋਂ ਪਹਿਲਾਂ ਡਿਜ਼ਾਈਨ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਸ ਦਾ Sunset Orange ਕਲਰ ਆਇਆ ਹੈ, ਜੋ ਦੇਖਣ 'ਚ ਕਾਫ਼ੀ ਆਕਰਸ਼ਕ ਲੱਗਦਾ ਹੈ। ਇਸ 'ਚ ਪਲਾਸਟਿਕ ਫਰੇਮ ਅਤੇ ਪਲਾਸਟਿਕ ਬੈਕ ਦਿੱਤਾ ਗਿਆ ਹੈ, ਜਦਕਿ ਬੈਕ ਪੈਨਲ 'ਤੇ ਗਲੋ ਇਫੈਕਟ ਵੀ ਮਿਲਦਾ ਹੈ। ਫੋਨ ਨੂੰ ਕਈ IP ਰੇਟਿੰਗਾਂ ਵੀ ਦਿੱਤੀਆਂ ਗਈਆਂ ਹਨ। ਇਸ 'ਚ 6.78 ਇੰਚ ਦੀ ਡਿਸਪਲੇਅ ਮਿਲਦੀ ਹੈ, ਜੋ 144Hz ਰਿਫ੍ਰੈਸ਼ ਰੇਟ ਅਤੇ 1800 ਨਿਟਸ ਦੀ HBM ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਬਾਹਰ ਧੁੱਪ 'ਚ ਇਸਤੇਮਾਲ ਕਰਨ ਦੌਰਾਨ ਵੀ ਡਿਸਪਲੇਅ ਦੀ ਵਿਜ਼ੀਬਿਲਟੀ ਚੰਗੀ ਰਹਿੰਦੀ ਹੈ। ਫੋਨ 'ਤੇ ਸੋਸ਼ਲ ਮੀਡੀਆ ਸਕ੍ਰੋਲ ਕਰਨ 'ਚ ਕੋਈ ਦਿੱਕਤ ਨਹੀਂ ਆਉਂਦੀ ਅਤੇ ਕਾਫ਼ੀ ਸਮੂਥ ਅਨੁਭਵ ਮਿਲਦਾ ਹੈ।
ਪਰਫਾਰਮੈਂਸ ਅਤੇ ਸਾਫਟਵੇਅਰ
OPPO F35 Pro 'ਚ MediaTek Dimensity 7360 Max ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ UFS 3.1 ਸਟੋਰੇਜ ਅਤੇ LPDDR4X RAM ਮਿਲਦੀ ਹੈ। AnTuTu 'ਤੇ ਫੋਨ ਨੇ ਕਰੀਬ 9 ਲੱਖ ਦਾ ਸਕੋਰ ਹਾਸਲ ਕੀਤਾ ਹੈ। ਗੇਮਿੰਗ ਲਈ ਇਸ 'ਚ BGMI ਵਰਗੀਆਂ ਗੇਮਾਂ ਸਮੂਥ ਸੈਟਿੰਗ 'ਤੇ ਐਕਸਟ੍ਰੀਮ ਫਰੇਮ ਰੇਟ ਨਾਲ ਚੱਲ ਜਾਂਦੀਆਂ ਹਨ ਅਤੇ ਜ਼ਿਆਦਾ ਫਰੇਮ ਡਰਾਪ ਵੀ ਦੇਖਣ ਨੂੰ ਨਹੀਂ ਮਿਲਦੇ।
ਇਸ ਡਿਵਾਈਸ 'ਚ Android 17 'ਤੇ ਆਧਾਰਿਤ ColorOS 16 ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਿਵਾਈਸ 'ਚ AI Writer ਸਮੇਤ ਕਈ AI ਅਤੇ ਸੁਰੱਖਿਆ ਫੀਚਰਜ਼ ਵੀ ਮਿਲਦੇ ਹਨ। ਹਾਲਾਂਕਿ, ਸ਼ੁਰੂਆਤ 'ਚ ਕੁਝ ਪ੍ਰੀ-ਇੰਸਟਾਲਡ ਐਪਸ ਪਰੇਸ਼ਾਨ ਕਰ ਸਕਦੀਆਂ ਹਨ। ਕੰਪਨੀ ਇਸ 'ਚ 2 ਸਾਲ ਦੇ OS ਅਤੇ 3 ਸਾਲ ਦੇ ਸੁਰੱਖਿਆ ਅਪਡੇਟ ਦੇਵੇਗੀ, ਜੋ ਇਸ ਕੀਮਤ ਦੇ ਹਿਸਾਬ ਨਾਲ ਘੱਟ ਹਨ। ਅੱਜਕੱਲ੍ਹ Samsung ਵਰਗੀਆਂ ਕੰਪਨੀਆਂ 7 ਸਾਲ ਤੱਕ ਦੇ ਅਪਡੇਟ ਦੇਣ ਦਾ ਵਾਅਦਾ ਕਰ ਰਹੀਆਂ ਹਨ।
ਕਿਹੋ ਜਿਹਾ ਹੈ ਕੈਮਰਾ ਅਤੇ ਬੈਟਰੀ?
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 50MP ਦਾ ਪ੍ਰਾਇਮਰੀ ਅਤੇ 8MP ਦਾ ਅਲਟਰਾ-ਵਾਈਡ ਕੈਮਰਾ ਮਿਲਦਾ ਹੈ। ਉੱਥੇ ਹੀ ਸੈਲਫੀ ਲਈ ਫੋਨ ਦੇ ਫਰੰਟ 'ਤੇ 50MP ਦਾ ਆਟੋਫੋਕਸ ਕੈਮਰਾ ਦਿੱਤਾ ਗਿਆ ਹੈ, ਜੋ ਵਾਈਡ ਫੀਲਡ ਆਫ ਵਿਊ ਦੇ ਨਾਲ ਗਰੁੱਪ ਸੈਲਫੀ ਲੈਣ 'ਚ ਮਦਦ ਕਰਦਾ ਹੈ। ਟੈਸਟਿੰਗ ਦੌਰਾਨ ਰੀਅਰ ਕੈਮਰੇ ਨਾਲ ਖਿੱਚੀਆਂ ਗਈਆਂ ਤਸਵੀਰਾਂ 'ਚ ਚੰਗੀ ਡਿਟੇਲ ਅਤੇ ਬਿਹਤਰ ਰੰਗ ਦੇਖਣ ਨੂੰ ਮਿਲੇ, ਜਦਕਿ ਸੈਲਫੀ ਕੈਮਰਾ ਇਸ ਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਲੱਗਿਆ। ਫੋਨ ਨਾਲ 4K 30fps ਤੱਕ ਦੀ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।
ਫੋਨ ਦੀ ਬੈਟਰੀ ਇਸ ਦੀਆਂ ਸਭ ਤੋਂ ਵੱਡੀਆਂ ਖ਼ਾਸੀਅਤਾਂ 'ਚੋਂ ਇਕ ਹੈ। ਇਸ 'ਚ 8000mAh ਦੀ ਬੈਟਰੀ ਦੇ ਨਾਲ 80W ਫਾਸਟ ਚਾਰਜਿੰਗ ਦਾ ਸਪੋਰਟ ਵੀ ਮਿਲਦਾ ਹੈ। ਟੈਸਟਿੰਗ ਦੌਰਾਨ ਫੋਨ ਨੂੰ 4 ਤੋਂ 100 ਫ਼ੀਸਦੀ ਚਾਰਜ ਹੋਣ 'ਚ ਕਰੀਬ 1 ਘੰਟਾ 19 ਮਿੰਟ ਲੱਗੇ। ਆਮ ਇਸਤੇਮਾਲ ਦੌਰਾਨ ਫੋਨ 3 ਦਿਨਾਂ ਤੱਕ ਅਤੇ ਮੱਧਮ ਇਸਤੇਮਾਲ ਕਰਨ 'ਤੇ ਕਰੀਬ ਢਾਈ ਦਿਨਾਂ ਦਾ ਬੈਟਰੀ ਬੈਕਅਪ ਦੇ ਦਿੰਦਾ ਹੈ।
OPPO F35 Pro 5G ਖਰੀਦਣਾ ਚਾਹੀਦਾ ਹੈ ਜਾਂ ਨਹੀਂ?
ਕੁੱਲ ਮਿਲਾ ਕੇ ਦੇਖੀਏ ਤਾਂ OPPO F35 Pro 'ਚ ਸ਼ਾਨਦਾਰ ਬੈਟਰੀ, ਚੰਗੀ ਡਿਸਪਲੇਅ, ਦਮਦਾਰ ਸੈਲਫੀ ਕੈਮਰਾ ਅਤੇ ਬਿਹਤਰ ਪਰਫਾਰਮੈਂਸ ਮਿਲਦੀ ਹੈ। ਹਾਲਾਂਕਿ, ਪਲਾਸਟਿਕ ਡਿਜ਼ਾਈਨ, ਘੱਟ ਸਾਫਟਵੇਅਰ ਅਪਡੇਟ ਅਤੇ ਲਗਪਗ 45 ਤੋਂ 50 ਹਜ਼ਾਰ ਰੁਪਏ ਦੀ ਕੀਮਤ ਇਸ ਨੂੰ ਥੋੜ੍ਹਾ ਮਹਿੰਗਾ ਵਿਕਲਪ ਬਣਾਉਂਦੀ ਹੈ। ਬੈਂਕ ਆਫਰਜ਼ ਦੇ ਨਾਲ ਬੇਸ ਵੇਰੀਐਂਟ ਦੀ ਕੀਮਤ 41,400 ਰੁਪਏ ਤੱਕ ਆ ਸਕਦੀ ਹੈ, ਜਿਸ ਨਾਲ ਇਹ ਲਗਪਗ 40 ਹਜ਼ਾਰ ਰੁਪਏ ਦੀ ਕੀਮਤ ਵਾਲੀ ਰੇਂਜ 'ਚ ਆ ਜਾਂਦਾ ਹੈ। ਐਕਸਚੇਂਜ ਆਫਰ ਦੇ ਨਾਲ ਫੋਨ ਦੀ ਕੀਮਤ 40 ਹਜ਼ਾਰ ਰੁਪਏ ਤੋਂ ਵੀ ਘੱਟ ਹੋ ਸਕਦੀ ਹੈ।