OpenAI ਨੇ ਲਾਂਚ ਕੀਤਾ Astra for Law, ਵਕੀਲਾਂ ਦਾ ਕੰਮ ਹੋਵੇਗਾ ਆਸਾਨ; ਰਿਸਰਚ ਤੇ ਡਰਾਫਟਿੰਗ 'ਚ ਕਰੇਗਾ ਮਦਦ GPT-6 Astra ਨੂੰ ਗੁੰਝਲਦਾਰ ਪ੍ਰੋਫੈਸ਼ਨਲ ਕੰਮਾਂ ਲਈ ਤਿਆਰ ਕੀਤਾ ਗਿਆ ਹੈ। OpenAI ਮੁਤਾਬਕ ਇਹ ਰਿਸਰਚ, ਡਾਕੂਮੈਂਟ ਬਣਾਉਣ, ਕੰਪਿਊਟਰ ਯੂਜ਼ ਅਤੇ ਕਈ ਕਦਮਾਂ ਵਾਲੇ ਵਰਕਫਲੋ ਨੂੰ ਸੰਭਾਲ ਸਕਦਾ ਹੈ। ਕਾਨੂੰਨੀ ਕੰਮਾਂ 'ਚ ਇਹ ਡਾਕੂਮੈਂਟਸ ਦਾ ਵਿਸ਼ਲੇਸ਼ਣ ਕਰਨ ਤੇ ਲੀਗਲ ਡਾਕੂਮੈਂਟ ਤਿਆਰ ਕਰਨ 'ਚ ਵੀ ਮਦਦ ਕਰ ਸਕਦਾ ਹੈ।
Publish Date: Fri, 18 Sep 2026 05:29 PM (IST)
Updated Date: Fri, 18 Sep 2026 05:33 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : OpenAI ਨੇ ਕਾਨੂੰਨ (Law) ਸੈਕਟਰ ਲਈ ਆਪਣਾ AI ਮਾਡਲ Astra for Law ਲਾਂਚ ਕੀਤਾ ਹੈ। ਇਹ ਕੰਪਨੀ ਦੇ ਲੇਟੈਸਟ GPT-6 Astra 'ਤੇ ਆਧਾਰਿਤ ਹੈ। OpenAI ਮੁਤਾਬਕ ਇਸ ਨੂੰ ਪ੍ਰੋਫੈਸ਼ਨਲ ਲੀਗਲ ਵਰਕ ਲਈ ਤਿਆਰ ਕੀਤਾ ਗਿਆ ਹੈ। ਇਹ ਵਕੀਲਾਂ ਨੂੰ ਕਾਨੂੰਨੀ ਰਿਸਰਚ, ਦਲੀਲਾਂ ਤਿਆਰ ਕਰਨ, ਡੀਲ ਟਰਮਜ਼ 'ਤੇ ਕੰਮ ਕਰਨ ਅਤੇ ਡਾਕੂਮੈਂਟ ਡਰਾਫਟ ਕਰਨ ਵਰਗੇ ਕੰਮਾਂ 'ਚ ਮਦਦ ਕਰ ਸਕਦਾ ਹੈ।
OpenAI ਨੇ Astra for Law 'ਚ GPT-6 Astra ਦੇ ਨਾਲ ਅਮਰੀਕਾ ਦੇ ਕੋਰਟ ਕੇਸ, ਕਾਨੂੰਨ, ਨਿਯਮ, ਕੋਰਟ ਰੂਲਜ਼ ਅਤੇ ਹੋਰ ਕਾਨੂੰਨੀ ਦਸਤਾਵੇਜ਼ਾਂ ਲਈ ਇਕ ਡੈਡੀਕੇਟਿਡ Legal Search Index ਸ਼ਾਮਲ ਕੀਤਾ ਹੈ। ਇਸ ਇੰਡੈਕਸ 'ਚ ਨਵੇਂ ਸਰੋਤ ਰੋਜ਼ਾਨਾ ਅਪਡੇਟ ਕੀਤੇ ਜਾਂਦੇ ਹਨ। ਮਾਡਲ ਨੂੰ ਕਾਨੂੰਨੀ ਵਿਸ਼ਿਆਂ ਦੇ ਵਿਸ਼ਲੇਸ਼ਣ ਅਤੇ ਲੀਗਲ ਰਾਈਟਿੰਗ ਲਈ ਵੀ ਤਿਆਰ ਕੀਤਾ ਗਿਆ ਹੈ।
ਲੀਗਲ ਟੈੱਕ ਕੰਪਨੀਆਂ ਨੂੰ ਮਿਲੇਗੀ ਮਦਦ OpenAI ਮੁਤਾਬਕ ਲੀਗਲ ਟੈੱਕ ਕੰਪਨੀਆਂ Harvey ਅਤੇ Legora Astra ਦੀ ਵਰਤੋਂ ਕਰ ਕੇ ਆਪਣੇ ਕਾਨੂੰਨੀ ਪ੍ਰੋਡਕਟਸ ਅਤੇ ਵਰਕਫਲੋ ਨੂੰ ਵਿਕਸਿਤ ਕਰ ਰਹੀਆਂ ਹਨ। OpenAI ਨੇ Legora ਨਾਲ GPT-6 Astra ਦੀ ਵਰਤੋਂ ਕਰ ਕੇ 41 ਦਸਤਾਵੇਜ਼ਾਂ ਦੀ ਸਮੀਖਿਆ ਵਾਲਾ ਵਰਕਫਲੋ ਵੀ ਸਾਂਝਾ ਕੀਤਾ ਹੈ।
Astra for Law ਦਾ ਸ਼ੁਰੂਆਤੀ ਐਕਸੈੱਸ ਅਮਰੀਕਾ ਦੀਆਂ ਕੁਝ ਚੁਣੀਆਂ ਹੋਈਆਂ ਲਾਅ ਫਰਮਾਂ ਨੂੰ Trusted Access ਰਾਹੀਂ ਦਿੱਤਾ ਜਾ ਰਿਹਾ ਹੈ। ਇਹ ਸੇਵਾ ਯੋਗ ਵਕੀਲਾਂ ਤੇ ਉਨ੍ਹਾਂ ਦੀ ਨਿਗਰਾਨੀ ਹੇਠ ਕੰਮ ਕਰਨ ਵਾਲੇ ਲੋਕਾਂ ਲਈ ਹੈ। OpenAI ਮੁਤਾਬਕ ਮਾਡਲ GPT-6 Astra Law ਦੇ ਨਾਂ ਨਾਲ ਮਾਡਲ ਪਿਕਰ 'ਚ ਦਿਖਾਈ ਦੇਵੇਗਾ।
ਕਾਨੂੰਨੀ ਕੰਮਾਂ 'ਚ AI ਦੀ ਵਰਤੋਂ ਦੇ ਬਾਵਜੂਦ OpenAI ਖੁਦ ਵੀ ਕਹਿੰਦਾ ਹੈ ਕਿ AI ਵੱਲੋਂ ਦਿੱਤੇ ਜਵਾਬਾਂ ਅਤੇ ਉਨ੍ਹਾਂ ਨਾਲ ਜੁੜੇ ਸਰੋਤਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ, ਖਾਸ ਕਰਕੇ ਜਦੋਂ ਉਨ੍ਹਾਂ ਦੇ ਆਧਾਰ 'ਤੇ ਕਾਨੂੰਨੀ ਕੰਮ ਕੀਤਾ ਜਾਣਾ ਹੋਵੇ।
GPT-6 Astra ਕੀ ਕਰ ਸਕਦਾ ਹੈ? GPT-6 Astra ਨੂੰ ਗੁੰਝਲਦਾਰ ਪ੍ਰੋਫੈਸ਼ਨਲ ਕੰਮਾਂ ਲਈ ਤਿਆਰ ਕੀਤਾ ਗਿਆ ਹੈ। OpenAI ਮੁਤਾਬਕ ਇਹ ਰਿਸਰਚ, ਡਾਕੂਮੈਂਟ ਬਣਾਉਣ, ਕੰਪਿਊਟਰ ਯੂਜ਼ ਤੇ ਕਈ ਕਦਮਾਂ ਵਾਲੇ ਵਰਕਫਲੋ ਨੂੰ ਸੰਭਾਲ ਸਕਦਾ ਹੈ। ਕਾਨੂੰਨੀ ਕੰਮਾਂ 'ਚ ਇਹ ਡਾਕੂਮੈਂਟਸ ਦਾ ਵਿਸ਼ਲੇਸ਼ਣ ਕਰਨ ਤੇ ਲੀਗਲ ਡਾਕੂਮੈਂਟ ਤਿਆਰ ਕਰਨ 'ਚ ਵੀ ਮਦਦ ਕਰ ਸਕਦਾ ਹੈ।
ਲੀਗਲ ਸੈਕਟਰ 'ਚ AI ਦੀ ਦੌੜ ਤੇਜ਼
ਕਾਨੂੰਨੀ ਖੇਤਰ 'ਚ AI ਟੂਲਸ ਦੀ ਵਰਤੋਂ ਪਹਿਲਾਂ ਤੋਂ ਹੀ ਵਧ ਰਹੀ ਹੈ। OpenAI ਨੇ ਪਹਿਲਾਂ Harvey ਨਾਲ ਮਿਲ ਕੇ ਲੀਗਲ ਪ੍ਰੋਫੈਸ਼ਨਲਜ਼ ਲਈ ਕਸਟਮ-ਟ੍ਰੇਨਡ ਕੇਸ-ਲਾਅ ਮਾਡਲ 'ਤੇ ਕੰਮ ਕੀਤਾ ਹੈ। Harvey ਦਾ ਪਲੇਟਫਾਰਮ ਡਾਕੂਮੈਂਟ ਡਰਾਫਟਿੰਗ, ਗੁੰਝਲਦਾਰ ਲਿਟੀਗੇਸ਼ਨ ਸਵਾਲਾਂ ਅਤੇ ਵੱਡੀ ਗਿਣਤੀ 'ਚ ਕਾਂਟ੍ਰੈਕਟਸ ਦੀ ਸਮੀਖਿਆ ਵਰਗੇ ਕੰਮਾਂ 'ਚ AI ਦੀ ਵਰਤੋਂ ਕਰਦਾ ਹੈ।