ਇਕ ਵਾਰ ਚਾਰਜ ਕਰੋ ਤੇ ਲੰਬੇ ਸਮੇਂ ਤਕ ਚਲਾਓ! 9,000mAh ਬੈਟਰੀ ਵਾਲਾ OnePlus ਦਾ ਨਵਾਂ 5G ਫੋਨ ਲਾਂਚ, ਫੀਚਰਜ਼ ਦੇਖ ਕੇ ਰਹਿ ਜਾਓਗੇ ਹੈਰਾਨ
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਫੋਨ ਦੇ ਫਰੰਟ 'ਤੇ 6.78 ਇੰਚ ਦੀ ਫਲੈਟ AMOLED ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਚ 144Hz ਤੱਕ ਦੇ ਰਿਫ੍ਰੈਸ਼ ਰੇਟ ਦਾ ਸਪੋਰਟ ਮਿਲਦਾ ਹੈ। ਫੋਨ ਦੀ ਵੱਧ ਤੋਂ ਵੱਧ ਬ੍ਰਾਈਟਨੈੱਸ 1,800 ਨਿਟਸ ਤਕ ਜਾ ਸਕਦੀ ਹੈ। ਇਸ ਫੋਨ 'ਚ ਹਾਈ-ਫ੍ਰੀਕਵੈਂਸੀ PWM ਅਤੇ DC ਵਰਗੀ ਡਿਮਿੰਗ ਟੈਕਨਾਲੋਜੀ ਵੀ ਦਿੱਤੀ ਗਈ ਹੈ।
Publish Date: Mon, 02 Nov 2026 11:13 AM (IST)
Updated Date: Mon, 02 Nov 2026 11:20 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਵਨਪਲੱਸ (OnePlus) ਨੇ ਚੀਨ 'ਚ ਚੁੱਪਚਾਪ ਆਪਣਾ ਇਕ ਹੋਰ ਨਵਾਂ 'ਟਰਬੋ' ਮਿਡ-ਰੇਂਜ 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਡਿਵਾਈਸ ਨੂੰ OnePlus Turbo 6Vs ਦੇ ਨਾਂ ਨਾਲ ਪੇਸ਼ ਕੀਤਾ ਹੈ। ਇਸ ਡਿਵਾਈਸ ਨੂੰ ਕੰਪਨੀ ਦੇ ਚੀਨ ਸਥਿਤ ਆਨਲਾਈਨ ਸਟੋਰ 'ਤੇ ਲਿਸਟ ਕੀਤਾ ਗਿਆ ਹੈ। ਇਸ ਫੋਨ 'ਚ Snapdragon 7s Gen 4 ਚਿਪਸੈੱਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 6.78 ਇੰਚ ਦੀ 144Hz AMOLED ਡਿਸਪਲੇਅ ਅਤੇ 9,000mAh ਦੀ ਵੱਡੀ ਬੈਟਰੀ ਵੀ ਮਿਲ ਰਹੀ ਹੈ। ਇਸ ਨਵੇਂ ਫੋਨ ਦੇ ਸਪੈਸੀਫਿਕੇਸ਼ਨ ਕਾਫ਼ੀ ਹੱਦ ਤੱਕ OnePlus Turbo 6V ਵਰਗੇ ਹੀ ਹਨ। ਹਾਲਾਂਕਿ, ਇਸ ਨੂੰ ਨਵੇਂ ਨਾਂ ਅਤੇ ਨਵੇਂ ਕਲਰ ਆਪਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਆਓ ਸਭ ਤੋਂ ਪਹਿਲਾਂ ਇਸ ਦੀ ਕੀਮਤ ਬਾਰੇ ਜਾਣਦੇ ਹਾਂ।
OnePlus Turbo 6Vs ਦੀ ਕੀਮਤ ਅਤੇ ਉਪਲਬਧਤਾ
ਕੀਮਤ ਦੀ ਗੱਲ ਕਰੀਏ ਤਾਂ ਚੀਨ 'ਚ OnePlus Turbo 6Vs ਦੇ 12GB + 256GB ਮਾਡਲ ਦੀ ਕੀਮਤ 3,699 ਯੁਆਨ ਰੱਖੀ ਗਈ ਹੈ, ਜੋ ਭਾਰਤੀ ਕਰੰਸੀ ਮੁਤਾਬਕ ਲਗਪਗ 53 ਹਜ਼ਾਰ ਰੁਪਏ ਬਣਦੀ ਹੈ। ਇਸ ਡਿਵਾਈਸ ਨੂੰ ਔਰੇਂਜ ਅਤੇ ਨੋਵਾ ਵ੍ਹਾਈਟ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਫੋਨ ਕੰਪਨੀ ਦੇ ਚੀਨੀ ਆਨਲਾਈਨ ਸਟੋਰ 'ਤੇ ਪਹਿਲਾਂ ਹੀ 'ਸੋਲਡ ਆਊਟ' ਦਿਖਾਈ ਦੇ ਰਿਹਾ ਹੈ। ਇਸ ਦਾ ਸਟਾਕ ਦੁਬਾਰਾ ਕਦੋਂ ਉਪਲਬਧ ਹੋਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
OnePlus Turbo 6Vs ਦੇ ਸਪੈਸੀਫਿਕੇਸ਼ਨ
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ ਦੇ ਫਰੰਟ 'ਤੇ 6.78 ਇੰਚ ਦੀ ਫਲੈਟ AMOLED ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੋਨ 'ਚ 144Hz ਤੱਕ ਦੇ ਰਿਫ੍ਰੈਸ਼ ਰੇਟ ਦਾ ਸਪੋਰਟ ਮਿਲਦਾ ਹੈ। ਫੋਨ ਦੀ ਵੱਧ ਤੋਂ ਵੱਧ ਬ੍ਰਾਈਟਨੈੱਸ 1,800 ਨਿਟਸ ਤੱਕ ਜਾ ਸਕਦੀ ਹੈ। ਇਸ ਫੋਨ 'ਚ ਹਾਈ-ਫ੍ਰੀਕਵੈਂਸੀ PWM ਅਤੇ DC ਵਰਗੀ ਡਿਮਿੰਗ ਟੈਕਨਾਲੋਜੀ ਵੀ ਦਿੱਤੀ ਗਈ ਹੈ। ਡਿਵਾਈਸ ਦੀ ਮੋਟਾਈ ਲਗਪਗ 8.5mm ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ ਕੁਆਲਕਾਮ ਦਾ Snapdragon 7s Gen 4 ਪ੍ਰੋਸੈਸਰ ਦਿੱਤਾ ਗਿਆ ਹੈ। ਫਿਲਹਾਲ ਲਿਸਟ ਕੀਤੇ ਗਏ ਇਕਲੌਤੇ ਵੇਰੀਐਂਟ 'ਚ 12GB LPDDR4X RAM ਅਤੇ 256GB UFS 3.1 ਸਟੋਰੇਜ ਮਿਲਦੀ ਹੈ।
ਡਿਵਾਈਸ ਨੂੰ IP66, IP68, IP69 ਅਤੇ IP69K ਰੇਟਿੰਗ ਮਿਲੀ ਹੈ, ਜੋ ਇਸ ਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਫੋਨ 'ਚ ਸਟੀਰੀਓ ਸਪੀਕਰ, X-ਐਕਸਿਸ ਮੋਟਰ, ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, IR ਬਲਾਸਟਰ ਅਤੇ NFC ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ।
OnePlus Turbo 6Vs ਦੇ ਕੈਮਰਾ ਸਪੈਸੀਫਿਕੇਸ਼ਨ
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਮੋਨੋ ਸੈਂਸਰ ਦਿੱਤਾ ਗਿਆ ਹੈ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਤੇ 16 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਇਸ ਡਿਵਾਈਸ 'ਚ 9,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ 80W ਵਾਇਰਡ ਚਾਰਜਿੰਗ, 27W ਤਕ ਦੀ ਰਿਵਰਸ ਵਾਇਰਡ ਚਾਰਜਿੰਗ ਅਤੇ 'ਬਾਈਪਾਸ ਚਾਰਜਿੰਗ' ਵਰਗੇ ਸ਼ਾਨਦਾਰ ਫੀਚਰਜ਼ ਵੀ ਮਿਲਦੇ ਹਨ।