9,000mAh ਬੈਟਰੀ ਵਾਲਾ OnePlus 16 ਭਾਰਤ 'ਚ ਹੋਵੇਗਾ ਲਾਂਚ ਜਾਂ ਨਹੀਂ? OPPO ਦੇ ਇਸ ਫੋਨ ਦੀ ਵਿਕਰੀ 'ਤੇ ਟਿਕਿਆ ਫੈਸਲਾ
OnePlus ਨੇ ਜੁਲਾਈ 'ਚ ਪੁਸ਼ਟੀ ਕੀਤੀ ਸੀ ਕਿ ਉਹ ਯੂਰਪ ਅਤੇ ਉੱਤਰੀ ਅਮਰੀਕਾ ਸਮੇਤ ਗਲੋਬਲ ਬਾਜ਼ਾਰਾਂ 'ਚ ਨਵੇਂ ਪ੍ਰੋਡਕਟ ਲਾਂਚ ਕਰੇਗੀ। ਹਾਲਾਂਕਿ, OnePlus India ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਕੰਪਨੀ ਦੀਆਂ ਕੌਮਾਂਤਰੀ ਯੋਜਨਾਵਾਂ ਲਈ ਭਾਰਤੀ ਬਾਜ਼ਾਰ ਅਹਿਮ ਹੈ।
Publish Date: Tue, 17 Nov 2026 01:41 PM (IST)
Updated Date: Tue, 17 Nov 2026 01:43 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : OnePlus ਦੇ ਪ੍ਰਸ਼ੰਸਕਾਂ ਨੂੰ ਕੰਪਨੀ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ OnePlus 16 ਦੇ ਲਾਂਚ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੰਪਨੀ ਨੇ ਇਸ ਨੂੰ ਆਪਣੇ ਘਰੇਲੂ ਬਾਜ਼ਾਰ ਚੀਨ 'ਚ ਅਕਤੂਬਰ 'ਚ ਲਾਂਚ ਕੀਤਾ ਸੀ। ਹਾਲਾਂਕਿ, ਭਾਰਤ 'ਚ ਇਸ ਦੀ ਲਾਂਚਿੰਗ ਨੂੰ ਲੈ ਕੇ ਕੰਪਨੀ ਨੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ।
ਟਿਪਸਟਰ Gadgetsdata ਨੇ ਦਾਅਵਾ ਕੀਤਾ ਹੈ ਕਿ OnePlus ਦੇ ਇਸ ਫਲੈਗਸ਼ਿਪ ਸਮਾਰਟਫੋਨ ਦੀ ਭਾਰਤ 'ਚ ਲਾਂਚਿੰਗ OPPO Find X10 ਦੀ ਵਿਕਰੀ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ, OPPO ਵਿਕਰੀ ਦੇ ਅੰਕੜਿਆਂ ਦੀ ਉਡੀਕ ਕਰ ਰਿਹਾ ਹੈ। ਇਨ੍ਹਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਵੇਗਾ ਕਿ OnePlus ਦਾ ਫਲੈਗਸ਼ਿਪ ਫੋਨ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ।
ਕੀ ਭਾਰਤ 'ਚ ਲਾਂਚ ਹੋਵੇਗਾ OnePlus 16?
OnePlus ਨੇ ਜੁਲਾਈ 'ਚ ਪੁਸ਼ਟੀ ਕੀਤੀ ਸੀ ਕਿ ਉਹ ਯੂਰਪ ਅਤੇ ਉੱਤਰੀ ਅਮਰੀਕਾ ਸਮੇਤ ਗਲੋਬਲ ਬਾਜ਼ਾਰਾਂ 'ਚ ਨਵੇਂ ਪ੍ਰੋਡਕਟ ਲਾਂਚ ਕਰੇਗੀ। ਹਾਲਾਂਕਿ, OnePlus India ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਕੰਪਨੀ ਦੀਆਂ ਕੌਮਾਂਤਰੀ ਯੋਜਨਾਵਾਂ ਲਈ ਭਾਰਤੀ ਬਾਜ਼ਾਰ ਅਹਿਮ ਹੈ।
ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਚੁੱਕਾ ਹੈ ਕਿ OnePlus ਦੀ ਨੰਬਰ ਫਲੈਗਸ਼ਿਪ ਸੀਰੀਜ਼ ਦੇ ਫੋਨ ਸਿਰਫ਼ ਚੀਨ 'ਚ ਹੀ ਲਾਂਚ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਕੰਪਨੀ ਭਾਰਤੀ ਬਾਜ਼ਾਰ 'ਚ 25 ਹਜ਼ਾਰ ਰੁਪਏ ਦੀ ਕੀਮਤ ਵਾਲੇ ਮਾਡਲਾਂ ਦੀ ਲਾਂਚਿੰਗ 'ਤੇ ਧਿਆਨ ਕੇਂਦਰਿਤ ਕਰੇਗੀ। ਟਿਪਸਟਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ OnePlus ਭਾਰਤ 'ਚ Ace 7 ਸੀਰੀਜ਼ ਨੂੰ OnePlus 16R ਦੇ ਨਾਂ ਨਾਲ ਲਾਂਚ ਕਰ ਸਕਦਾ ਹੈ।
OPPO Find X10 ਨੂੰ ਭਾਰਤ 'ਚ 1,39,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਫੋਨ 'ਚ Dimensity 9600M ਚਿਪਸੈੱਟ, ਦੋ 200MP ਰੀਅਰ ਕੈਮਰੇ ਅਤੇ 8,000mAh ਦੀ ਬੈਟਰੀ ਦਿੱਤੀ ਗਈ ਹੈ।
OnePlus ਅਤੇ OPPO ਦੀ ਪੇਰੈਂਟ ਕੰਪਨੀ ਇੱਕੋ ਹੈ। ਅਜਿਹੇ 'ਚ ਇੱਕੋ ਕੀਮਤ ਵਾਲੀ ਰੇਂਜ 'ਚ ਇਕ ਹੋਰ ਫੋਨ ਲਾਂਚ ਕਰਨ ਨਾਲ ਦੋਵਾਂ ਬ੍ਰਾਂਡਾਂ ਵਿਚਾਲੇ ਮੁਕਾਬਲਾ ਵਧ ਸਕਦਾ ਹੈ। ਇਹੀ ਕਾਰਨ ਹੈ ਕਿ ਕੰਪਨੀ ਇੱਕ ਸਮੇਂ 'ਤੇ ਇਕ ਹੀ ਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
OnePlus 16 ਦੇ ਸੰਭਾਵੀ ਫੀਚਰ
OnePlus 16 'ਚ 165Hz ਰਿਫ੍ਰੈਸ਼ ਰੇਟ ਵਾਲੀ 6.78 ਇੰਚ ਦੀ LTPO AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਦਾਅਵਾ ਹੈ ਕਿ ਇਹ ਡਿਸਪਲੇਅ 185Hz ਗੇਮਿੰਗ ਨੂੰ ਵੀ ਸਪੋਰਟ ਕਰ ਸਕਦੀ ਹੈ। OnePlus ਦਾ ਇਹ ਫੋਨ Qualcomm Snapdragon 8 Elite Extreme Gen 6 ਚਿਪਸੈੱਟ, 16GB ਤੱਕ RAM ਅਤੇ 1TB ਸਟੋਰੇਜ ਦੇ ਨਾਲ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ OIS ਸਪੋਰਟ ਵਾਲਾ 200MP ਦਾ ਪ੍ਰਾਇਮਰੀ ਕੈਮਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ 3x ਆਪਟੀਕਲ ਜ਼ੂਮ ਵਾਲਾ 50MP ਪੈਰੀਸਕੋਪ ਟੈਲੀਫੋਟੋ ਕੈਮਰਾ ਅਤੇ 50MP ਦਾ ਅਲਟਰਾ-ਵਾਈਡ ਕੈਮਰਾ ਵੀ ਦਿੱਤਾ ਜਾ ਸਕਦਾ ਹੈ।
OnePlus ਦੇ ਇਸ ਫੋਨ 'ਚ 9,000mAh ਦੀ ਬੈਟਰੀ ਦੇ ਨਾਲ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਦਾ ਸਪੋਰਟ ਮਿਲਣ ਦੀ ਉਮੀਦ ਹੈ। ਕੰਪਨੀ ਨੇ ਚੀਨ 'ਚ ਇਸ ਫੋਨ ਨੂੰ CNY 5,999 (ਲਗਪਗ 86,000 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਹੈ। Gadgetsdata ਮੁਤਾਬਕ, ਭਾਰਤ 'ਚ ਇਸ ਦੀ ਕੀਮਤ 1.3 ਲੱਖ ਤੋਂ 1.4 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।