- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟਾਂ ਮੁਤਾਬਕ NPCI ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੀ ਮਦਦ ਨਾਲ ਯੂਜ਼ਰ ਕਿਸੇ ਦੂਜੇ ਡਿਵਾਈਸ ਜਾਂ ਮਰਚੈਂਟ ਦੇ ਪੁਆਇੰਟ-ਆਫ-ਸੇਲ (PoS) ਟਰਮੀਨਲ 'ਤੇ ਬਿਨਾਂ ਇੰਟਰਨੈੱਟ ਦੇ ਪੇਮੈਂਟ ਕਰ ਸਕਣਗੇ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਭਾਰਤ 'ਚ ਡਿਜੀਟਲ ਪੇਮੈਂਟ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਜਲਦ ਹੀ ਇਕ ਹੋਰ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ। ਜੀ ਹਾਂ, ਹਾਲੀਆ ਰਿਪੋਰਟਾਂ 'ਚ ਇਹ ਸਾਹਮਣੇ ਆਇਆ ਹੈ ਕਿ UPI ਯੂਜ਼ਰਜ਼ ਜਲਦ ਹੀ ਬਿਨਾਂ ਇੰਟਰਨੈੱਟ ਕੁਨੈਕਸ਼ਨ ਦੇ ਵੀ ਪੇਮੈਂਟ ਕਰ ਸਕਣਗੇ।
ਰਿਪੋਰਟਾਂ ਮੁਤਾਬਕ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ NPCI ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੀ ਮਦਦ ਨਾਲ ਯੂਜ਼ਰ ਕਿਸੇ ਦੂਜੇ ਡਿਵਾਈਸ ਜਾਂ ਮਰਚੈਂਟ ਦੇ ਪੁਆਇੰਟ-ਆਫ-ਸੇਲ (PoS) ਟਰਮੀਨਲ 'ਤੇ ਬਿਨਾਂ ਇੰਟਰਨੈੱਟ ਦੇ ਪੇਮੈਂਟ ਕਰ ਸਕਣਗੇ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਸਿਸਟਮ Near Field Communication ਯਾਨੀ NFC ਟੈਕਨੋਲੋਜੀ 'ਤੇ ਬੇਸਡ ਹੋਵੇਗਾ। NFC ਇਕ ਸ਼ਾਰਟ-ਰੇਂਜ ਵਾਇਰਲੈੱਸ ਟੈਕਨੋਲੋਜੀ ਹੈ, ਜੋ ਬਹੁਤ ਘੱਟ ਦੂਰੀ 'ਤੇ ਫਾਸਟ ਅਤੇ ਸੇਫ ਤਰੀਕੇ ਨਾਲ ਡਾਟਾ ਟ੍ਰਾਂਸਫਰ ਕਰਦੀ ਹੈ। ਇਸ ਸੁਵਿਧਾ ਰਾਹੀਂ ਕੀਤੇ ਜਾਣ ਵਾਲੇ ਆਫਲਾਈਨ UPI ਟ੍ਰਾਂਜ਼ੈਕਸ਼ਨ ਦੀ ਮੈਕਸੀਮਮ ਲਿਮਟ 2,000 ਰੁਪਏ ਤਕ ਹੋ ਸਕਦੀ ਹੈ।
ਹਾਲਾਂਕਿ ਇਸ ਫੀਚਰ ਦਾ ਯੂਜ਼ ਕਰਨ ਲਈ ਯੂਜ਼ਰਜ਼ ਨੂੰ ਪਹਿਲਾਂ ਇੰਟਰਨੈੱਟ ਰਾਹੀਂ UPI Lite ਡਿਜੀਟਲ ਵਾਲੇਟ 'ਚ ਪੈਸੇ ਐਡ ਕਰਨੇ ਹੋਣਗੇ। ਇਸ ਤੋਂ ਬਾਅਦ, ਜਿੱਥੇ ਇੰਟਰਨੈੱਟ ਸਰਵਿਸ ਉਪਲਬਧ ਨਹੀਂ ਹੋਵੇਗੀ, ਉੱਥੇ NFC ਸਪੋਰਟ ਵਾਲੇ PoS ਟਰਮੀਨਲ 'ਤੇ ਸਿਰਫ਼ ਡਿਵਾਈਸ ਨੂੰ ਟੈਪ ਕਰ ਕੇ ਪੇਮੈਂਟ ਆਸਾਨੀ ਨਾਲ ਕੀਤੀ ਜਾ ਸਕੇਗੀ। ਖਾਸ ਗੱਲ ਇਹ ਹੈ ਕਿ ਇਸ ਦੌਰਾਨ UPI PIN ਪਾਉਣ ਦੀ ਵੀ ਲੋੜ ਨਹੀਂ ਪਵੇਗੀ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ NPCI ਇਸ ਸਾਲ ਤੋਂ ਦੇਸ਼ ਵਿਚ PoS ਡਿਵਾਈਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਟੀਫਿਕੇਸ਼ਨ ਕਰਨਾ ਸ਼ੁਰੂ ਕਰ ਸਕਦਾ ਹੈ ਤਾਂ ਜੋ ਉਹ ਇਸ ਨਵੇਂ ਆਫਲਾਈਨ UPI ਸਿਸਟਮ ਨੂੰ ਸਪੋਰਟ ਕਰ ਸਕਣ।
ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਬਿਨਾਂ ਇੰਟਰਨੈੱਟ ਦੇ UPI ਪੇਮੈਂਟ ਦਾ ਕੌਨਸੈਪਟ ਕੋਈ ਨਵਾਂ ਨਹੀਂ ਹੈ। ਅਜੇ ਵੀ ਤੁਸੀਂ *99# ਅਤੇ UPI 123Pay ਵਰਗੀਆਂ ਸਰਵਿਸਿਜ਼ ਦਾ ਯੂਜ਼ ਕਰ ਕੇ ਬਿਨਾਂ ਮੋਬਾਈਲ ਡਾਟਾ ਦੇ ਵੀ ਪੇਮੈਂਟ ਕਰ ਸਕਦੇ ਹੋ। *99# ਸਰਵਿਸ USSD ਟੈਕਨੋਲੋਜੀ 'ਤੇ ਕੰਮ ਕਰਦੀ ਹੈ ਅਤੇ ਕਿਸੇ ਵੀ GSM ਫੋਨ 'ਤੇ ਯੂਜ਼ ਕੀਤੀ ਜਾ ਸਕਦੀ ਹੈ। ਇਸ ਵਿਚ ਯੂਜ਼ਰ ਨੂੰ *99# ਡਾਇਲ ਕਰਕੇ ਬੈਂਕ ਸਿਲੈਕਟ ਕਰਨਾ ਹੁੰਦਾ ਹੈ।
ਇਸ ਤੋਂ ਬਾਅਦ ਫਿਰ Send Money ਆਪਸ਼ਨ ਰਾਹੀਂ UPI ID ਜਾਂ ਮੋਬਾਈਲ ਨੰਬਰ ਐਂਟਰ ਕਰਕੇ ਪੇਮੈਂਟ ਕੀਤੀ ਜਾ ਸਕਦੀ ਹੈ। ਇਸ ਮਾਧਿਅਮ ਨਾਲ ਇਕ ਵਾਰ 'ਚ ਮੈਕਸੀਮਮ 5,000 ਰੁਪਏ ਤੱਕ ਭੇਜੇ ਜਾ ਸਕਦੇ ਹਨ। ਦੂਜੇ ਪਾਸੇ UPI 123Pay ਖਾਸ ਤੌਰ 'ਤੇ ਫੀਚਰ ਫੋਨ ਯੂਜ਼ਰਜ਼ ਲਈ ਤਿਆਰ ਕੀਤਾ ਗਿਆ ਹੈ।