- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਵੱਲੋਂ ਇਸ ਸਿਸਟਮ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਨੋਟੀਫਿਕੇਸ਼ਨ ਕੇਂਦਰੀ ਮੋਟਰ ਵਾਹਨ ਐਕਟ 1989 'ਚ ਸੋਧ ਦੇ ਪ੍ਰਸਤਾਵ ਨਾਲ ਜਾਰੀ ਕੀਤਾ ਗਿਆ ਹੈ। ਇਸ ਨੂੰ L, M ਤੇ N ਕੈਟੇਗਰੀ ਦੇ ਵਾਹਨਾਂ ਲਈ ਲਿਆਂਦਾ ਜਾ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਵਾਹਨਾਂ ਨਾਲ ਹਰ ਸਾਲ ਲੱਖਾਂ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ ਕਈ ਲੋਕ ਜ਼ਖ਼ਮੀ ਹੋ ਜਾਂਦੇ ਹਨ ਤੇ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸੜਕ 'ਤੇ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਸਰਕਾਰ V2V ਸੇਫਟੀ ਸਿਸਟਮ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਸਿਸਟਮ ਕੀ ਹੈ? ਕਿਸ ਤਰ੍ਹਾਂ ਇਸ ਨਾਲ ਫਾਇਦਾ ਮਿਲ ਸਕਦਾ ਹੈ? ਇਸ 'ਤੇ ਕੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ? ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਸਰਕਾਰ ਵੱਲੋਂ ਸੜਕ 'ਤੇ ਹਾਦਸਿਆਂ ਦੀ ਗਿਣਤੀ ਨੂੰ ਘਟਾਉਣ ਲਈ ਨਵੇਂ ਸਿਸਟਮ ਨੂੰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਿਸਟਮ ਨੂੰ V2V ਨਾਂ ਨਾਲ ਲਿਆਂਦਾ ਜਾ ਸਕਦਾ ਹੈ।
V2V ਸਿਸਟਮ ਦਾ ਮਤਲਬ ਵਹੀਕਲ ਟੂ ਵਹੀਕਲ (Vehicle to Vehicle) ਹੈ ਜਿਸ ਦਾ ਕੰਮ ਸਕੂਟਰ, ਮੋਟਰਸਾਈਕਲ, ਕਾਰ, ਬੱਸ, ਟਰੱਕ ਵਰਗੇ ਵਾਹਨਾਂ ਦੀ ਰੀਅਲ ਟਾਈਮ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰਨ ਦੇ ਸਮਰੱਥ ਬਣਾਉਣਾ ਹੈ। ਇਸ ਸਿਸਟਮ ਦਾ ਉਦੇਸ਼ ਹਾਦਸਿਆਂ ਦੀ ਗਿਣਤੀ 'ਚ ਕਮੀ ਲਿਆਉਣ ਦੇ ਨਾਲ ਹੀ ਡਰਾਈਵਰ ਨੂੰ ਖਤਰਿਆਂ ਦੀ ਜਾਣਕਾਰੀ ਦੇਣਾ ਵੀ ਹੈ।
ਸਰਕਾਰ ਵੱਲੋਂ ਇਸ ਸਿਸਟਮ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਨੋਟੀਫਿਕੇਸ਼ਨ ਕੇਂਦਰੀ ਮੋਟਰ ਵਾਹਨ ਐਕਟ 1989 'ਚ ਸੋਧ ਦੇ ਪ੍ਰਸਤਾਵ ਨਾਲ ਜਾਰੀ ਕੀਤਾ ਗਿਆ ਹੈ। ਇਸ ਨੂੰ L, M ਤੇ N ਕੈਟੇਗਰੀ ਦੇ ਵਾਹਨਾਂ ਲਈ ਲਿਆਂਦਾ ਜਾ ਸਕਦਾ ਹੈ।
ਸਰਕਾਰ ਵੱਲੋਂ ਜਿਸ ਡਰਾਫਟ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਗਿਆ ਹੈ, ਉਸ ਮੁਤਾਬਕ 1 ਅਕਤੂਬਰ 2027 ਤੋਂ V2V ਸਿਸਟਮ ਦੇ ਨਾਲ ਵਾਹਨਾਂ ਨੂੰ AIS-230 ਸਟੈਂਡਰਡ ਦਾ ਪਾਲਣ ਕਰਨਾ ਹੋਵੇਗਾ। ਉੱਥੇ ਹੀ 1 ਅਕਤੂਬਰ 2028 ਤੋਂ L, M, N ਕੈਟੇਗਰੀ ਦੇ ਵਾਹਨਾਂ 'ਚ AIS-230 ਸਟੈਂਡਰਡ ਵਾਲੇ ਇਸ ਸਿਸਟਮ ਨੂੰ ਲਗਾਉਣਾ ਹੋਵੇਗਾ।
ਇਸ ਸਿਸਟਮ 'ਚ ਐਮਰਜੈਂਸੀ ਬ੍ਰੇਕ ਅਲਰਟ, ਸਾਹਮਣਿਓਂ ਟੱਕਰ ਦੀ ਚਿਤਾਵਨੀ, ਗਲਤ ਦਿਸ਼ਾ 'ਚ ਵਾਹਨ ਚਲਾਉਣ 'ਤੇ ਅਲਰਟ ਵਰਗੇ ਕਈ ਫੀਚਰਜ਼ ਨੂੰ ਸ਼ਾਮਲ ਕੀਤਾ ਜਾਵੇਗਾ। ਜਿਸ ਨਾਲ ਵਾਹਨ ਚਲਾਉਣ ਵੇਲੇ ਡਰਾਈਵਰ ਨੂੰ ਆਸਾਨੀ ਹੋਵੇਗੀ ਤੇ ਸੁਰੱਖਿਅਤ ਰਹਿਣ 'ਚ ਮਦਦ ਮਿਲਣ ਦੇ ਨਾਲ ਹੀ ਹਾਦਸਿਆਂ ਦੀ ਗਿਣਤੀ 'ਚ ਕਮੀ ਲਿਆਉਣ 'ਚ ਮਦਦ ਮਿਲ ਸਕੇਗੀ।