ਮੈਸੇਜ ਡਿਲੀਵਰ ਹੋਣ ਤੋਂ ਪਹਿਲਾਂ ਹੀ ਡਿਲੀਟ ਕਰ ਦਿੱਤਾ ਗਿਆ ਹੈ, ਇਸ ਲਈ ਸਾਹਮਣੇ ਵਾਲੇ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੇਗੀ। ਰਿਪੋਰਟ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਪਰਸਨਲ ਚੈਟ ਅਤੇ ਗਰੁੱਪ ਚੈਟ ਦੋਵਾਂ ਵਿੱਚ ਕੰਮ ਕਰੇਗਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਇਕ ਤੋਂ ਬਾਅਦ ਇਕ ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਲੈ ਕੇ ਆ ਰਿਹਾ ਹੈ। ਇਸੇ ਦੌਰਾਨ ਹੁਣ ਕੰਪਨੀ ਆਪਣੇ ਯੂਜ਼ਰਜ਼ ਲਈ ਇਕ ਹੋਰ ਨਵਾਂ ਅਤੇ ਬੇਹੱਦ ਲਾਹੇਵੰਦ ਫੀਚਰ ਲੈ ਕੇ ਆ ਰਹੀ ਹੈ। ਲੇਟੈਸਟ ਬੀਟਾ ਅਪਡੇਟ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਜਲਦ ਹੀ ਅਜਿਹਾ ਫੀਚਰ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਰਾਹੀਂ ਯੂਜ਼ਰਜ਼ ਆਪਣੀ ਚੈਟ 'ਚ ਮੈਸੇਜ ਨੂੰ ਪਹਿਲਾਂ ਤੋਂ ਸ਼ਡਿਊਲ ਕਰ ਸਕਣਗੇ।
ਜੀ ਹਾਂ, ਤੁਸੀਂ ਹੁਣੇ ਮੈਸੇਜ ਟਾਈਪ ਕਰੋ ਤੇ ਤੈਅ ਤਰੀਕ ਅਤੇ ਸਮਾਂ ਚੁਣ ਲਓ, ਇਸ ਤੋਂ ਬਾਅਦ ਮੈਸੇਜ ਆਪਣੇ ਆਪ ਉਸੇ ਵਕਤ ਭੇਜ ਦਿੱਤਾ ਜਾਵੇਗਾ। ਜੇਕਰ ਤੁਸੀਂ ਰਾਤ ਨੂੰ ਠੀਕ 12 ਵਜੇ ਕਿਸੇ ਨੂੰ ਬਰਥਡੇਅ ਵਿਸ਼ ਕਰਨਾ ਚਾਹੁੰਦੇ ਹੋ ਤਾਂ ਉਸ ਸਥਿਤੀ 'ਚ ਇਹ ਫੀਚਰ ਤੁਹਾਡੀ ਕਾਫੀ ਮਦਦ ਕਰੇਗਾ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
WABetaInfo ਦੀ ਰਿਪੋਰਟ ਮੁਤਾਬਕ ਇਹ ਫੀਚਰ ਯੂਜ਼ਰਜ਼ ਨੂੰ ਮੈਸੇਜ ਟਾਈਪ ਕਰਨ ਤੋਂ ਬਾਅਦ ਇਕ ਖ਼ਾਸ ਤਰੀਕ ਅਤੇ ਸਮਾਂ ਸੈੱਟ ਕਰਨ ਦਾ ਆਪਸ਼ਨ ਦੇਵੇਗਾ। ਤੈਅ ਸਮਾਂ ਆਉਣ 'ਤੇ ਮੈਸੇਜ ਆਟੋਮੈਟਿਕਲੀ ਸਾਹਮਣੇ ਵਾਲੇ ਨੂੰ ਸੈਂਡ ਹੋ ਜਾਵੇਗਾ, ਇਸ ਦੇ ਲਈ ਯੂਜ਼ਰ ਨੂੰ ਦੁਬਾਰਾ ਐਪ ਖੋਲ੍ਹਣ ਦੀ ਜਾਂ ਕੋਈ ਵਾਧੂ ਕੰਮ ਕਰਨ ਦੀ ਲੋੜ ਨਹੀਂ ਪਵੇਗੀ।
📝 WhatsApp beta for iOS 26.7.10.72: what's new?
WhatsApp is working on a feature that allows users to schedule messages in their chats, and it will be available in a future update!https://t.co/JbzNXUEAlt pic.twitter.com/NFDUmCpd4y
— WABetaInfo (@WABetaInfo) February 21, 2026
ਤੁਸੀਂ ਜੋ ਵੀ ਮੈਸੇਜ ਸ਼ਡਿਊਲ ਕਰੋਗੇ, ਉਹ ਮੈਸੇਜ ਇਕ ਵੱਖਰੇ (Dedicated) ਸੈਕਸ਼ਨ 'ਚ ਦਿਖਾਈ ਦੇਵੇਗਾ, ਜਿਸ ਨੂੰ ਚੈਟ ਇਨਫੋ ਸਕ੍ਰੀਨ ਤੋਂ ਤੁਸੀਂ ਆਸਾਨੀ ਨਾਲ ਐਕਸੈਸ ਕਰ ਸਕੋਗੇ। ਇੱਥੋਂ ਹੀ ਯੂਜ਼ਰਜ਼ ਇਹ ਵੀ ਦੇਖ ਸਕਣਗੇ ਕਿ ਕਿੰਨੇ ਮੈਸੇਜ ਸ਼ਡਿਊਲ ਹਨ ਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਮੈਨੇਜ ਜਾਂ ਆਸਾਨੀ ਨਾਲ ਡਿਲੀਟ ਵੀ ਕਰ ਸਕਣਗੇ।
ਇਸ ਫੀਚਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਤੈਅ ਸਮੇਂ ਤੋਂ ਪਹਿਲਾਂ ਸ਼ਡਿਊਲ ਕੀਤਾ ਗਿਆ ਕੋਈ ਵੀ ਮੈਸੇਜ ਡਿਲੀਟ ਕਰ ਦਿੰਦੇ ਹੋ ਤਾਂ ਰਿਸੀਵਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਜਾਵੇਗਾ। ਕਿਉਂਕਿ ਮੈਸੇਜ ਡਿਲੀਵਰ ਹੋਣ ਤੋਂ ਪਹਿਲਾਂ ਹੀ ਡਿਲੀਟ ਕਰ ਦਿੱਤਾ ਗਿਆ ਹੈ, ਇਸ ਲਈ ਸਾਹਮਣੇ ਵਾਲੇ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੇਗੀ। ਰਿਪੋਰਟ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਪਰਸਨਲ ਚੈਟ ਅਤੇ ਗਰੁੱਪ ਚੈਟ ਦੋਵਾਂ ਵਿੱਚ ਕੰਮ ਕਰੇਗਾ।