
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੀਡੀਆ ਰਿਪੋਰਟਾਂ ਅਨੁਸਾਰ ਬਜਾਜ ਵੱਲੋਂ ਪਲਸਰ ਮੋਟਰਸਾਈਕਲ ਦੇ 125 ਅਤੇ 150 ਸੀਸੀ ਵਰਜ਼ਨ ਦੀ ਨਵੀਂ ਜਨਰੇਸ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਆਟੋ ਡੈਸਕ, ਨਵੀਂ ਦਿੱਲੀ: ਭਾਰਤੀ ਬਾਜ਼ਾਰ ਵਿੱਚ ਬਜਾਜ ਵੱਲੋਂ ਪਲਸਰ ਨੂੰ ਕਈ ਰੇਂਜਾਂ ਵਿੱਚ ਆਫ਼ਰ ਕੀਤਾ ਜਾਂਦਾ ਹੈ। ਨਿਰਮਾਤਾ ਵੱਲੋਂ ਇਸ ਮੋਟਰਸਾਈਕਲ ਨੂੰ 125 ਅਤੇ 150 ਸੀਸੀ ਸੈਗਮੈਂਟ ਵਿੱਚ ਵੀ ਆਫ਼ਰ ਕੀਤਾ ਜਾਂਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ Bajaj Pulsar 125 ਅਤੇ 150 ਦੀ ਨਵੀਂ ਜਨਰੇਸ਼ਨ ਨੂੰ ਜਲਦ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾ ਸਕਦੇ ਹਨ ਅਤੇ ਇਸ ਨੂੰ ਕਦੋਂ ਤੱਕ ਲਾਂਚ ਕੀਤਾ ਜਾ ਸਕਦਾ ਹੈ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਆਵੇਗੀ ਨਵੀਂ ਜਨਰੇਸ਼ਨ Bajaj Pulsar
ਮੀਡੀਆ ਰਿਪੋਰਟਾਂ ਅਨੁਸਾਰ ਬਜਾਜ ਵੱਲੋਂ ਪਲਸਰ ਮੋਟਰਸਾਈਕਲ ਦੇ 125 ਅਤੇ 150 ਸੀਸੀ ਵਰਜ਼ਨ ਦੀ ਨਵੀਂ ਜਨਰੇਸ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੀ ਹੋਣਗੇ ਬਦਲਾਅ
ਨਿਰਮਾਤਾ ਵੱਲੋਂ ਇਹਨਾਂ ਦੋਵਾਂ ਮੋਟਰਸਾਈਕਲਾਂ ਦੇ ਮੂਲ ਡਿਜ਼ਾਈਨ ਵਿੱਚ ਕੋਈ ਖਾਸ ਬਦਲਾਅ ਨਹੀਂ ਕੀਤਾ ਜਾਵੇਗਾ। ਪਰ ਇਸ ਵਿੱਚ ਕਈ ਛੋਟੇ ਬਦਲਾਅ ਦੇ ਨਾਲ ਨਵੇਂ ਫ਼ੀਚਰਜ਼ ਦਿੱਤੇ ਜਾ ਸਕਦੇ ਹਨ। ਪਲਸਰ 150 ਵਿੱਚ ਨਿਰਮਾਤਾ ਆਇਲ ਕੂਲਡ ਤਕਨਾਲੋਜੀ, ਨਵੇਂ ਗ੍ਰਾਫ਼ਿਕਸ, ਐੱਲ.ਈ.ਡੀ. ਲਾਈਟਾਂ ਆਫ਼ਰ ਕਰ ਸਕਦੀ ਹੈ, ਉੱਥੇ ਹੀ 125 ਪਲਸਰ ਵਿੱਚ ਵੀ ਇਸੇ ਤਰ੍ਹਾਂ ਦੇ ਬਦਲਾਅ ਕੀਤੇ ਜਾ ਸਕਦੇ ਹਨ।
ਕਿਵੇਂ ਹੋਣਗੇ ਫ਼ੀਚਰਜ਼
ਨਵੀਂ ਜਨਰੇਸ਼ਨ ਵਿੱਚ ਨਵਾਂ ਟੀ.ਐੱਫ.ਟੀ. (TFT) ਇੰਸਟਰੂਮੈਂਟ ਕਲਸਟਰ, ਬਲੂਟੁੱਥ ਕਨੈਕਟੀਵਿਟੀ, ਐੱਸ.ਐੱਮ.ਐੱਸ. ਕਾਲ ਅਲਰਟ, ਟਰਨ-ਬਾਈ-ਟਰਨ ਨੇਵੀਗੇਸ਼ਨ ਵਰਗੇ ਫ਼ੀਚਰਜ਼ ਦਿੱਤੇ ਜਾਣਗੇ। ਇਸ ਦੇ ਨਾਲ ਹੀ ਇਸ ਮੋਟਰਸਾਈਕਲ ਵਿੱਚ ਪ੍ਰੀ-ਲੋਡ ਐਡਜਸਟਮੈਂਟ ਦੇ ਨਾਲ ਅੱਗੇ ਟੈਲੀਸਕੋਪਿਕ ਅਤੇ ਪਿੱਛੇ ਦੀ ਤਰਫ਼ ਮੋਨੋਸ਼ੌਕ ਸਸਪੈਂਸ਼ਨ ਦਿੱਤਾ ਜਾਵੇਗਾ। ਇਸ ਦੇ ਐਗਜ਼ੌਸਟ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿੱਚ ਐੱਲ.ਈ.ਡੀ. ਲਾਈਟ, ਹੈਜ਼ਾਰਡ ਲੈਂਪ, ਸਪਲਿਟ ਸੀਟ ਅਤੇ ਗ੍ਰੈਬ ਹੈਂਡਲ ਵੀ ਦਿੱਤੇ ਜਾਣਗੇ।
ਕਦੋਂ ਹੋਣਗੀਆਂ ਲਾਂਚ
ਜਾਣਕਾਰੀ ਅਨੁਸਾਰ ਨਿਰਮਾਤਾ ਵੱਲੋਂ ਇਹਨਾਂ ਦੋਵਾਂ ਮੋਟਰਸਾਈਕਲਾਂ ਨੂੰ ਭਾਰਤ ਵਿੱਚ ਰਸਮੀ ਤੌਰ 'ਤੇ 24 ਅਗਸਤ ਨੂੰ ਲਾਂਚ ਕੀਤਾ ਜਾ ਸਕਦਾ ਹੈ।
ਕਿੰਨੀ ਹੋਵੇਗੀ ਕੀਮਤ
ਨਿਰਮਾਤਾ ਵੱਲੋਂ ਇਹਨਾਂ ਦੋਵਾਂ ਮੋਟਰਸਾਈਕਲਾਂ ਨੂੰ ਜਦੋਂ ਲਾਂਚ ਕੀਤਾ ਜਾਵੇਗਾ, ਉਦੋਂ ਹੀ ਇਹਨਾਂ ਦੀ ਕੀਮਤ ਦੀ ਸਹੀ ਜਾਣਕਾਰੀ ਮਿਲ ਸਕੇਗੀ। ਪਰ ਉਮੀਦ ਹੈ ਕਿ ਮੌਜੂਦਾ ਕੀਮਤ ਦੇ ਮੁਕਾਬਲੇ ਨਵੀਂ ਜਨਰੇਸ਼ਨ ਦੀ ਕੀਮਤ ਵਿੱਚ ਦੋ ਤੋਂ ਪੰਜ ਹਜ਼ਾਰ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।