- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵ੍ਹਟਸਐਪ ਦੇ ਵੈੱਬ ਕਾਲਿੰਗ ਫੀਚਰ ਵਿਚ ਆਮ ਅਤੇ ਗਰੁੱਪ ਕਾਲ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਯੂਜ਼ਰ ਸਕ੍ਰੀਨ ਸਾਂਝਾ ਕਰਨ, ਪ੍ਰਤੀਕਿਰਿਆ ਦੇਣ ਅਤੇ ਕਾਲ ਹਿਸਟਰੀ ਅਤੇ ਪਸੰਦੀਦਾ ਸੰਪਰਕਾਂ ਲਈ ਵੱਖਰਾ ਕਾਲ ਟੈਬ ਵਰਗੀਆਂ ਸੁਵਿਧਾਵਾਂ ਦਾ ਵੀ ਲਾਭ ਉਠਾ ਸਕੋਗੇ।

ਨਵੀਂ ਦਿੱਲੀ (ਪੀਟੀਆਈ): ਵ੍ਹਟਸਐਪ ਨੇ ਮੰਗਲਵਾਰ ਨੂੰ ਨਵੀਂ ਵੈੱਬ-ਆਧਾਰਤ ਕਾਲਿੰਗ ਸਹੂਲਤ ਲਾਂਚ ਕੀਤੀ। ਇਸ ਜ਼ਰੀਏ ਯੂਜ਼ਰ ਕਿਸੇ ਡੈਸਕਟਾਪ ਐਪ ਨੂੰ ਡਾਊਨਲੋਡ ਕੀਤੇ ਬਗ਼ੈਰ ਸਿੱਧੇ ਆਪਣੇ ਬ੍ਰਾਊਜ਼ਰ ਤੋਂ ਆਡੀਓ ਅਤੇ ਵੀਡੀਓ ਕਾਲ ਕਰ ਸਕਣਗੇ। ਕੰਪਨੀ ਨੇ ਆਪਣੇ ਬਲੌਗ ਪੋਸਟ ਵਿਚ ਕਿਹਾ ਕਿ ਇਹ ਸਹੂਲਤ ਕਈ ਨਵੇਂ ਅਪਡੇਟਸ ਦਾ ਹਿੱਸਾ ਹੈ।
ਵ੍ਹਟਸਐਪ ਦੇ ਵੈੱਬ ਕਾਲਿੰਗ ਫੀਚਰ ਵਿਚ ਆਮ ਅਤੇ ਗਰੁੱਪ ਕਾਲ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਯੂਜ਼ਰ ਸਕ੍ਰੀਨ ਸਾਂਝਾ ਕਰਨ, ਪ੍ਰਤੀਕਿਰਿਆ ਦੇਣ ਅਤੇ ਕਾਲ ਹਿਸਟਰੀ ਅਤੇ ਪਸੰਦੀਦਾ ਸੰਪਰਕਾਂ ਲਈ ਵੱਖਰਾ ਕਾਲ ਟੈਬ ਵਰਗੀਆਂ ਸੁਵਿਧਾਵਾਂ ਦਾ ਵੀ ਲਾਭ ਉਠਾ ਸਕੋਗੇ। ਵ੍ਹਟਸਐਪ ਨੇ ਇਸ ਦੇ ਨਾਲ ‘ਕਾਲ ਟ੍ਰਾਂਸਫਰ’ ਸਹੂਲਤ ਵੀ ਪੇਸ਼ ਕੀਤੀ ਹੈ। ਇਸ ਦੀ ਮਦਦ ਨਾਲ ਯੂਜ਼ਰ ਇਕ ਗਰੁੱਪ ਕਾਲ ਨੂੰ ਇਕ ਉਪਕਰਨ ਤੋਂ ਦੂਜੇ ਉਪਕਰਨ (ਮੋਬਾਈਲ ਫੋਨ ਤੋਂ ਡੈਸਕਟਾਪ) ’ਤੇ ਕਾਲ ਨੂੰ ਕੱਟੇ ਬਿਨਾਂ ਸਰਲਤਾ ਨਾਲ ਟ੍ਰਾਂਸਫਰ ਕਰ ਸਕਣਗੇ।
ਗਰੁੱਪ ਕਾਲ ਦੀ ਸੁਰੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਵ੍ਹਟਸਐਪ ਨੇ ‘ਵੇਟਿੰਗ ਰੂਮ’ ਫੀਚਰ ਵੀ ਪੇਸ਼ ਕੀਤਾ ਹੈ। ਜਦੋਂ ‘ਕਾਲ ਵਿਚ ਸ਼ਾਮਲ ਹੋਣ ਲਈ ਮਨਜ਼ੂਰੀ ਦੀ ਲੋੜ’ ਸੈਟਿੰਗ ਦੇ ਨਾਲ ਕਾਲ ਲਿੰਕ ਬਣਾਏ ਜਾਂਦੇ ਹਨ ਤਾਂ ਭਾਈਵਾਲਾਂ ਨੂੰ ਵਰਚੁਅਲ ਵੇਟਿੰਗ ਰੂਮ ਵਿਚ ਰੱਖਿਆ ਜਾਵੇਗਾ ਜਦੋਂ ਤੱਕ ਹੋਸਟ ਤੋਂ ਕਾਲ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਨਾ ਮਿਲ ਜਾਵੇ। ਇਸ ਦੇ ਨਾਲ ਹੀ ਕਾਲ ਦੀ ਗੁਣਵੱਤਾ ਨੂੰ ਸੁਧਾਰਨ ਲਈ ਦੋ ਤਕਨੀਕੀ ਅਪਗ੍ਰੇਡ ਵੀ ਕੀਤੇ ਗਏ ਹਨ। ਇਨ੍ਹਾਂ ਵਿਚ ਪਹਿਲਾ, ‘ਕੁਇਕਐੱਚਡੀ’ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਕਾਲ ਸ਼ੁਰੂ ਹੋਣ ’ਤੇ ਹੀ ਹਾਈ-ਡੈਫੀਨੇਸ਼ਨ ਵੀਡੀਓ ਮਿਲ ਸਕੇ। ਦੂਜਾ ‘ਨੋਆਇਜ਼ ਸਪ੍ਰੇਸ਼ਨ’ ਫੀਚਰ ਪਿਛੋਕੜ ਦੇ ਸ਼ੋਰ ਨੂੰ ਘਟਾ ਕੇ ਆਡੀਓ ਨੂੰ ਹੋਰ ਸਾਫ਼ ਬਣਾਉਂਦਾ ਹੈ। ਵ੍ਹਟਸਐਪ ਨੇ ਕਿਹਾ ਕਿ ਇਹ ਸਾਰੀਆਂ ਨਵੀਆਂ ਸੁਵਿਧਾਵਾਂ ਪੜਾਅਵਾਰ ਤਰੀਕੇ ਨਾਲ ਯੂਜ਼ਰਜ਼ ਤੱਕ ਪਹੁੰਚਾਈਆਂ ਜਾ ਰਹੀਆਂ ਹਨ।