- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲਈ, ਪੁਲਾੜ ’ਚ ਚੱਕਰ ਕੱਟ ਰਹੇ ਉਪਗ੍ਰਹਿਆਂ ’ਚ ਗੂਗਲ ਦੇ ਟ੍ਰਿਲੀਅਮ ਟੈਂਸਰ ਪ੍ਰੋਸੈਸਿੰਗ ਯੂਨਿਟ (ਟੀਪੀਯੂ) ਲਗਾਏ ਜਾਣਗੇ। ਕੰਪਨੀ ਅਗਲੇ ਮਹੀਨੇ ਪਹਿਲਾ ਆਰਬਿਟਲ ਟੈਸਟ ਕਰਨ ਜਾ ਰਹੀ ਹੈ। ਸਪੇਸਐਕਸ ਦੇ ਰਾਕੇਟ ਰਾਹੀਂ ਇਕ ਅਕਤੂਬਰ ਨੂੰ ਪ੍ਰੋਟੋਟਾਈਪ ਉਪਗ੍ਰਹਿ ਲਾਂਚ ਕੀਤਾ ਜਾਵੇਗਾ। ਇਸ ਦਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਪੁਲਾੜ ਵਿਚ ਏਆਈ ਕੰਪਿਊਟਿੰਗ ਨੂੰ ਸੁਰੱਖਿਅਤ ਅਤੇ ਵਿਵਹਾਰਕ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਜਾਂ ਨਹੀਂ।

ਜੇਐੱਨਐੱਨ, ਨਵੀਂ ਦਿੱਲੀ : ਏਆਈ ਦੀਆਂ ਵਧਦੀਆਂ ਕੰਪਿਊਟਿੰਗ ਦੀਆਂ ਲੋੜਾਂ ਵਿਚਕਾਰ, ਗੂਗਲ ਹੁਣ ਡਾਟਾ ਸੈਂਟਰ ਨੂੰ ਧਰਤੀ ਤੋਂ ਬਾਹਰ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਕੰਪਨੀ ਆਪਣੇ ਪ੍ਰੋਜੈਕਟ ਸਨਕੈਚਰ ਤਹਿਤ ਪੁਲਾੜ ਦੇ ਪੰਧ ’ਚ ਏਆਈ ਕੰਪਿਊਟਿੰਗ ਦੀਆਂ ਸੰਭਾਵਨਾਵਾਂ ਦਾ ਪ੍ਰੀਖਣ ਕਰੇਗੀ। ਇਸ ਲਈ, ਪੁਲਾੜ ’ਚ ਚੱਕਰ ਕੱਟ ਰਹੇ ਉਪਗ੍ਰਹਿਆਂ ’ਚ ਗੂਗਲ ਦੇ ਟ੍ਰਿਲੀਅਮ ਟੈਂਸਰ ਪ੍ਰੋਸੈਸਿੰਗ ਯੂਨਿਟ (ਟੀਪੀਯੂ) ਲਗਾਏ ਜਾਣਗੇ। ਕੰਪਨੀ ਅਗਲੇ ਮਹੀਨੇ ਪਹਿਲਾ ਆਰਬਿਟਲ ਟੈਸਟ ਕਰਨ ਜਾ ਰਹੀ ਹੈ। ਸਪੇਸਐਕਸ ਦੇ ਰਾਕੇਟ ਰਾਹੀਂ ਇਕ ਅਕਤੂਬਰ ਨੂੰ ਪ੍ਰੋਟੋਟਾਈਪ ਉਪਗ੍ਰਹਿ ਲਾਂਚ ਕੀਤਾ ਜਾਵੇਗਾ। ਇਸ ਦਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਪੁਲਾੜ ਵਿਚ ਏਆਈ ਕੰਪਿਊਟਿੰਗ ਨੂੰ ਸੁਰੱਖਿਅਤ ਅਤੇ ਵਿਵਹਾਰਕ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਜਾਂ ਨਹੀਂ। ਸਪੇਸਐਕਸ ਅਤੇ ਟੈਸਲਾ ਦੇ ਮੁਖੀ ਐਲਨ ਮਸਕ ਨੇ ਵੀ ਇਸ ਪ੍ਰੋਜੈਕਟ ਦਾ ਸਵਾਗਤ ਕੀਤਾ ਹੈ। ਏਐੱਨਆਈ ਅਨੁਸਾਰ, ਉਨ੍ਹਾਂ ਗੂਗਲ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਭਵਿੱਖ ਵਿਚ ਕੰਪਿਊਟਿੰਗ ਦਾ ਸੌ ਫੀਸਦ ਕੰਮ ਪੁਲਾੜ ਵਿਚ ਤਬਦੀਲ ਹੋ ਸਕਦਾ ਹੈ।
ਗੂਗਲ ਅਨੁਸਾਰ, ਧਰਤੀ ਦੇ ਹੇਠਲੇ ਪੰਧ ਵਿਚ ਮੌਜੂਦ ਉਪਗ੍ਰਹਿਆਂ ਨੂੰ ਲਗਾਤਾਰ ਸੂਰਜ ਦੀ ਰੋਸ਼ਨੀ ਮਿਲਦੀ ਹੈ। ਕੰਪਨੀ ਦਾ ਅੰਦਾਜ਼ਾ ਹੈ ਕਿ ਇਸ ਨਾਲ ਉਹ ਧਰਤੀ ’ਤੇ ਮੌਜੂਦ ਸਥਾਪਨਾਵਾਂ ਦੀ ਤੁਲਨਾ ਵਿਚ ਅੱਠ ਗੁਣਾ ਤੱਕ ਵੱਧ ਸੂਰਜੀ ਊਰਜਾ ਪ੍ਰਾਪਤ ਕਰ ਸਕਦੇ ਹਨ। ਇਸ ਤਰ੍ਹਾਂ, ਵਧ ਰਹੀਆਂ ਏਆਈ ਲੋੜਾਂ ਲਈ ਪੁਲਾੜ ਆਧਾਰਤ ਕੰਪਿਊਟਿੰਗ ਭਵਿੱਖ ਵਿਚ ਬਿਜਲੀ, ਜ਼ਮੀਨ ਤੇ ਕੂਲਿੰਗ ਵਰਗੀਆਂ ਚੁਣੌਤੀਆਂ ਦਾ ਬਦਲ ਬਣ ਸਕਦੀ ਹੈ। ਹਾਲਾਂਕਿ, ਇਸਨੂੰ ਵਿਵਹਾਰਿਕ ਰੂਪ ਦੇਣ ਲਈ ਕਈ ਤਕਨੀਕੀ ਰੁਕਾਵਟਾਂ ਅਜੇ ਵੀ ਸਾਹਮਣੇ ਹਨ।
ਪਹਿਲਾ ਟੈਸਟ ਉਪਗ੍ਰਹਿ ਨਾਲ
ਗੂਗਲ ਨੇ ਪਿਛਲੇ ਸਾਲ ਪ੍ਰੋਜੈਕਟ ਸਨਕੈਚਰ ਦੀ ਐਲਾਨ ਕੀਤੀ ਸੀ। ਸ਼ੁਰੂਆਤੀ ਮਿਸ਼ਨ ਉਪਗ੍ਰਹਿ ਕੰਪਨੀ ਪਲੈਨਟ ਦੇ ਨਾਲ ਸਾਂਝੇਦਾਰੀ ਵਿਚ ਤਿਆਰ ਕੀਤਾ ਗਿਆ ਹੈ। ਇਸਨੂੰ ਸਪੇਸਐਕਸ ਦੇ ਫਾਲਕਨ-9 ਰਾਕੇਟ ਰਾਹੀਂ ਪੰਧ ਵਿਚ ਪਹੁੰਚਾਇਆ ਜਾਵੇਗਾ। ਟੈਸਟਿੰਗ ਦੌਰਾਨ ਟ੍ਰਿਲੀਅਮ ਟੀਪੀਯੂ ਨੂੰ ਰੇਡੀਏਸ਼ਨ, ਉੱਚ ਤਾਪਮਾਨ, ਕੰਪਨ ਤੇ ਪੁਲਾੜ ਉਡਾਣ ਦੌਰਾਨ ਪੈਦਾ ਹੋਣ ਵਾਲੇ ਦਬਾਅ ਵਰਗੇ ਹਾਲਾਤਾਂ ਵਿਚ ਪ੍ਰੀਖਣ ਕੀਤਾ ਜਾਵੇਗਾ।
ਕੰਪਨੀ ਦਾ ਦੂਰਦਰਸ਼ੀ ਟੀਚਾ ਹੈ ਕਿ ਏਆਈ ਕੰਪਿਊਟਿੰਗ ਹਾਰਡਵੇਅਰ ਵਾਲੇ ਕਈ ਉਪਗ੍ਰਹਿਆਂ ਨੂੰ ਆਪਸ ਵਿਚ ਜੋੜ ਕੇ ਅਜਿਹਾ ਆਰਬਿਟਲ ਇੰਫ੍ਰਾਸਟਰਕਚਰ ਤਿਆਰ ਕਰਨਾ ਹੈ, ਜੋ ਵਧਦੇ ਏਆਈ ਵਰਕਲੋਡ ਨੂੰ ਸੰਭਾਲ ਸਕੇ। ਇਸ ਲਈ, ਉਪਗ੍ਰਹੀਆਂ ਵਿਚਕਾਰ ਹਾਈ-ਬੈਂਡਵਿਡਥ ਲੇਜ਼ਰ ਲਿੰਕ ਰਾਹੀਂ ਡਾਟਾ ਅਤੇ ਕੰਪਿਊਟਿੰਗ ਵਰਕਲੋਡ ਸਾਂਝਾ ਕਰਨ ਦੀ ਯੋਜਨਾ ਹੈ।
ਰੇਡੀਏਸ਼ਨ ਤੋਂ ਲੈ ਕੇ ਗਰਮੀ ਤੱਕ ਚੁਣੌਤੀ
ਪੁਲਾੜ ਵਿਚ ਏਆਈ ਚਿਪਸ ਦੇ ਸੰਚਾਲਨ ਦੇ ਸਾਹਮਣੇ ਰੇਡੀਏਸ਼ਨ ਅਤੇ ਤਾਪਮਾਨ ਵੱਡੀਆਂ ਚੁਣੌਤੀਆਂ ਹਨ। ਗੂਗਲ ਅਨੁਸਾਰ, ਉਸ ਦੀਆਂ ਚਿਪਸ ਦੇ ਵਾਈਬ੍ਰੇਸ਼ਨ ਟੈਸਟ ਅਤੇ ਰੇਡੀਏਸ਼ਨ ਐਕਸਪੋਜ਼ਰ ਵਰਤੋਂ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਦੀ ਕ੍ਰੇਕਰ ਨਿਊਕਲੀਅਰ ਲੈਬੋਰੇਟਰੀ ਵਿਚ ਕੀਤੇ ਗਏ। ਸ਼ੁਰੂਆਤੀ ਟੈਸਟਾਂ ਵਿਚ ਟ੍ਰਿਲੀਅਮ ਟੀਪੀਯੂ ਦੇ ਅਗਲੇ ਪੰਜ ਸਾਲਾਂ ਦੇ ਰੇਡੀਏਸ਼ਨ ਅਸਰ ਝੱਲਣ ਵਿਚ ਸਮਰੱਥ ਹੋਣ ਦੇ ਸੰਕੇਤ ਮਿਲੇ ਹਨ।
ਏਆਈ ਕੰਪਿਊਟਿੰਗ ਦੌਰਾਨ ਪੈਦਾ ਹੋਣ ਵਾਲੀ ਗਰਮੀ ਨੂੰ ਪੁਲਾੜ ਵਿਚ ਕੱਢਣਾ ਵੀ ਆਸਾਨ ਨਹੀਂ ਹੋਵੇਗਾ, ਕਿਉਂਕਿ ਉੱਥੇ ਹਵਾ ਨਹੀਂ ਹੈ। ਇਸ ਲਈ, ਗੂਗਲ ਹੀਟ ਪਾਈਪ ਅਤੇ ਰੇਡੀਏਟਰ ਵਰਗੀਆਂ ਤਕਨੀਕਾਂ ਦੀ ਸੰਭਾਵਨਾਵਾਂ ਦੀ ਭਾਲ ਕਰ ਰਿਹਾ ਹੈ। ਕੰਪਨੀ 2027 ਵਿਚ ਦੋ ਉਪਗ੍ਰਹਿਆਂ ਨੂੰ ਪੰਧ ਵਿਚ ਸਥਾਪਿਤ ਕਰ ਕੇ ਉਨ੍ਹਾਂ ਵਿਚਕਾਰ ਲੇਜ਼ਰ ਸੰਚਾਰ ਦਾ ਟੈਸਟ ਵੀ ਕਰੇਗੀ।