ਖ਼ਤਮ ਹੋਇਆ ਇੰਤਜ਼ਾਰ ! ਧਮਾਕੇਦਾਰ ਫੀਚਰਜ਼ ਨਾਲ Vivo V29 Series ਲਾਂਚ, ਇੱਥੇ ਜਾਣੋ ਕੀਮਤ ਤੇ ਫੀਚਰਜ਼
Vivo V29 Series Launch : ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 4500mAh ਦੀ ਬੈਟਰੀ, 120Hz ਰਿਫਰੈਸ਼ ਰੇਟ ਅਤੇ ਸਨੈਪਡ੍ਰੈਗਨ 778G ਪ੍ਰੋਸੈਸਰ ਹੋਵੇਗਾ। ਇਸ ਤੋਂ ਇਲਾਵਾ ਇਸ ਸੀਰੀਜ਼ ਦੀ ਕੀਮਤ 40000 ਰੁਪਏ ਤੋਂ ਘੱਟ ਹੋਵੇਗੀ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ...
Publish Date: Wed, 04 Oct 2023 01:25 PM (IST)
Updated Date: Wed, 04 Oct 2023 04:55 PM (IST)
ਟੈੱਕ ਡੈਸਕ, ਨਵੀਂ ਦਿੱਲੀ : ਮਸ਼ਹੂਰ ਸਮਾਰਟਫੋਨ ਕੰਪਨੀ ਵੀਵੋ ਨੇ ਆਪਣੀ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕਰ ਦਿੱਤੀ ਹੈ। ਇਹ ਸੀਰੀਜ਼ 4 ਅਕਤੂਬਰ ਯਾਨੀ ਅੱਜ ਤੋਂ ਭਾਰਤ 'ਚ ਲਾਂਚ ਹੋ ਰਹੀ ਹੈ। ਕੰਪਨੀ ਨੇ ਇਸ ਸੀਰੀਜ਼ 'ਚ ਦੋ ਸਮਾਰਟਫੋਨ ਪੇਸ਼ ਕੀਤੇ ਹਨ, ਜਿਨ੍ਹਾਂ 'ਚ Vivo V29 ਅਤੇ Vivo V29 Pro ਸਮਾਰਟਫੋਨ ਸ਼ਾਮਲ ਹਨ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 4500mAh ਦੀ ਬੈਟਰੀ, 120Hz ਰਿਫਰੈਸ਼ ਰੇਟ ਅਤੇ ਸਨੈਪਡ੍ਰੈਗਨ 778G ਪ੍ਰੋਸੈਸਰ ਹੋਵੇਗਾ। ਇਸ ਤੋਂ ਇਲਾਵਾ ਇਸ ਸੀਰੀਜ਼ ਦੀ ਕੀਮਤ 40000 ਰੁਪਏ ਤੋਂ ਘੱਟ ਹੋਵੇਗੀ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ...
Vivo V29 ਸੀਰੀਜ਼ ਦੀ ਕੀਮਤ
- ਕੀਮਤਾਂ ਦੀ ਗੱਲ ਕਰੀਏ ਤਾਂ Vivo V29 ਦੇ 8GB 256GB ਸਟੋਰੇਜ ਵੇਰੀਐਂਟ ਦੀ ਕੀਮਤ 32,999 ਰੁਪਏ ਤੋਂ ਸ਼ੁਰੂ ਹੋਵੇਗੀ। ਜੇਕਰ 12GB 256GB ਸਟੋਰੇਜ ਮਾਡਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 36,999 ਰੁਪਏ ਹੈ।
- ਜਦੋਂਕਿ V29 Pro ਦੇ 8GB 256GB ਮਾਡਲ ਦੀ ਕੀਮਤ 39,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੇਕਰ 12GB 256GB ਮਾਡਲ ਦੀ ਗੱਲ ਕਰੀਏ ਤਾਂ ਇਸਦੀ ਕੀਮਤ 42,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
- ਕੰਪਨੀ ਗਾਹਕਾਂ ਨੂੰ ਬੈਂਕ ਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ। ਕੰਪਨੀ ਨੇ ਅੱਜ ਤੋਂ ਹੀ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰੋ ਮਾਡਲ ਦੋ ਕਲਰ ਆਪਸ਼ਨ ਹਿਮਾਲੀਅਨ ਬਲੂ ਤੇ ਸਪੇਸ ਬਲੈਕ 'ਚ ਮਿਲ ਰਿਹਾ ਹੈ।
Vivo V29 ਦੀਆਂ ਸਪੈਸੀਫਿਕੇਸ਼ਨਜ਼
- Vivo V29 ਸੀਰੀਜ਼ 'ਚ ਇਕ 6.78-ਇੰਚ AMOLED ਡਿਸਪਲੇਅ ਹੈ, ਜਿਸ ਵਿਚ 120Hz ਤਕ ਦੀ ਅਡੈਪਟਿਵ ਰਿਫਰੈਸ਼ ਦਰ ਹੈ।
- ਪ੍ਰੋਸੈਸਰ ਦੀ ਗੱਲ ਕਰੀਏ ਤਾਂ V29 'ਚ ਸਨੈਪਡ੍ਰੈਗਨ 778G ਪ੍ਰੋਸੈਸਰ ਹੈ ਤੇ V29 Pro 'ਚ ਡਾਇਮੈਂਸ਼ਨ 8200 ਪ੍ਰੋਸੈਸਰ ਹੈ, ਜੋ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਪੇਅਰ ਹੈ।
- ਇਸ ਤੋਂ ਇਲਾਵਾ ਇਸ 'ਚ 8GB ਐਕਸਟਰਨਲ ਰੈਮ ਫੀਚਰ ਵੀ ਹੈ।
- ਕੈਮਰੇ ਦੀ ਗੱਲ ਕਰੀਏ ਤਾਂ V29 'ਚ OIS ਦੇ ਨਾਲ ਇਕ 50MP ਪ੍ਰਾਇਮਰੀ ਕੈਮਰਾ, 8MP ਅਲਟਰਾਵਾਈਡ ਲੈਂਸ ਤੇ Aura ਫਲੈਸ਼ ਲਾਈਟ ਦੇ ਨਾਲ ਇਕ 2MP ਡੂੰਘਾਈ ਵਾਲਾ ਸੈਂਸਰ ਹੈ।
- ਅਲਟਰਾਵਾਈਡ ਤੋਂ ਇਲਾਵਾ V29 Pro 'ਚ ਇਕ 8MP ਟੈਲੀਫੋਟੋ ਲੈਂਸ ਵੀ ਸ਼ਾਮਲ ਕੀਤਾ ਗਿਆ ਹੈ।
- ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਦੋਵਾਂ ਫੋਨਾਂ 'ਚ 50MP ਆਈ AF ਗਰੁੱਪ ਸੈਲਫੀ ਸ਼ੂਟਰ ਹੈ। V29 ਸੀਰੀਜ਼ ਵਿੱਚ, ਤੁਹਾਨੂੰ 80W ਚਾਰਜਿੰਗ ਦੇ ਨਾਲ 4,600mAh ਦੀ ਬੈਟਰੀ ਮਿਲਦੀ ਹੈ।