6,500mAh ਬੈਟਰੀ ਤੇ 50MP ਕੈਮਰੇ ਵਾਲਾ ਨਵਾਂ 5G ਫੋਨ ਲਾਂਚ, 120Hz ਡਿਸਪਲੇਅ ਨਾਲ ਮਿਲੇਗੀ ਮਿਲਟਰੀ-ਗ੍ਰੇਡ ਮਜ਼ਬੂਤੀ
ecno Spark 50S 5G ਦਾ ਬੇਸ ਵੇਰੀਐਂਟ 6GB ਰੈਮ ਅਤੇ 128GB ਸਟੋਰੇਜ ਨਾਲ 19,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਦੂਜਾ ਵੇਰੀਐਂਟ 8GB ਰੈਮ ਅਤੇ 128GB ਸਟੋਰੇਜ ਨਾਲ 22,999 ਰੁਪਏ 'ਚ ਖ਼ਰੀਦਿਆ ਜਾ ਸਕੇਗਾ। ਇਸ ਫੋਨ ਦੀ ਵਿਕਰੀ 20 ਅਕਤੂਬਰ ਤੋਂ ਐਮਾਜ਼ਾਨ 'ਤੇ ਸ਼ੁਰੂ ਹੋਵੇਗੀ।
Publish Date: Fri, 16 Oct 2026 01:27 PM (IST)
Updated Date: Fri, 16 Oct 2026 01:28 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ: Tecno Spark 50S 5G ਸਮਾਰਟਫੋਨ ਭਾਰਤੀ ਬਾਜ਼ਾਰ 'ਚ ਲਾਂਚ ਹੋ ਗਿਆ ਹੈ। ਸਪਾਰਕ 50 ਸੀਰੀਜ਼ ਦਾ ਇਹ ਦੂਜਾ ਫੋਨ ਹੈ। ਇਸ ਤੋਂ ਪਹਿਲਾਂ ਕੰਪਨੀ Tecno Spark 50 5G ਲਾਂਚ ਕਰ ਚੁੱਕੀ ਹੈ। ਟੈਕਨੋ ਦਾ ਇਹ ਨਵਾਂ ਫੋਨ ਦੋ ਰੰਗਾਂ ਅਤੇ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ MediaTek Dimensity 6000 ਸੀਰੀਜ਼ ਦੇ ਚਿੱਪਸੈੱਟ ਨਾਲ ਬਾਜ਼ਾਰ 'ਚ ਉਤਾਰਿਆ ਹੈ। ਇਸ 'ਚ ਸਿੰਗਲ ਰੀਅਰ ਕੈਮਰਾ ਸੈੱਟਅੱਪ ਅਤੇ 6,500mAh ਦੀ ਬੈਟਰੀ ਦਿੱਤੀ ਗਈ ਹੈ।
Tecno Spark 50S 5G ਦੀ ਕੀਮਤ ਅਤੇ ਸੇਲ ਦੀ ਜਾਣਕਾਰੀ
Tecno Spark 50S 5G ਦਾ ਬੇਸ ਵੇਰੀਐਂਟ 6GB ਰੈਮ ਅਤੇ 128GB ਸਟੋਰੇਜ ਨਾਲ 19,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਦੂਜਾ ਵੇਰੀਐਂਟ 8GB ਰੈਮ ਅਤੇ 128GB ਸਟੋਰੇਜ ਨਾਲ 22,999 ਰੁਪਏ 'ਚ ਖ਼ਰੀਦਿਆ ਜਾ ਸਕੇਗਾ। ਇਸ ਫੋਨ ਦੀ ਵਿਕਰੀ 20 ਅਕਤੂਬਰ ਤੋਂ ਐਮਾਜ਼ਾਨ 'ਤੇ ਸ਼ੁਰੂ ਹੋਵੇਗੀ। ਟੈਕਨੋ ਦਾ ਇਹ ਨਵਾਂ ਫੋਨ ਦੋ ਰੰਗਾਂ—ਬਰਗੰਡੀ ਰੈੱਡ (Burgundy Red) ਅਤੇ ਬ੍ਰੀਜ਼ ਬਲੂ (Breeze Blue)—'ਚ ਪੇਸ਼ ਕੀਤਾ ਗਿਆ ਹੈ।
120Hz ਰਿਫ੍ਰੈਸ਼ ਰੇਟ ਵਾਲੀ 6.78 ਇੰਚ ਦੀ ਡਿਸਪਲੇਅ
Tecno Spark 50S 5G ਸਮਾਰਟਫੋਨ 'ਚ 120Hz ਰਿਫ੍ਰੈਸ਼ ਰੇਟ ਵਾਲੀ 6.78 ਇੰਚ ਦੀ LCD ਟੱਚਸਕ੍ਰੀਨ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ HD+ (720 x 1,600 ਪਿਕਸਲ) ਹੈ, ਜਦਕਿ ਪਿਕਸਲ ਡੈਂਸਿਟੀ 260 ppi ਹੈ। ਟੈਕਨੋ ਦਾ ਇਹ ਫੋਨ MediaTek Dimensity 6400 ਚਿੱਪਸੈੱਟ ਨਾਲ ਲਾਂਚ ਕੀਤਾ ਗਿਆ ਹੈ। ਇਹ ਮੀਡੀਆਟੈੱਕ ਦਾ 6nm ਪ੍ਰੋਸੈੱਸ 'ਤੇ ਤਿਆਰ ਕੀਤਾ ਗਿਆ ਚਿੱਪਸੈੱਟ ਹੈ। ਇਸ 'ਚ ਛੇ ਐਫੀਸ਼ੈਂਸੀ ਕੋਰ ਦਿੱਤੇ ਗਏ ਹਨ, ਜਿਨ੍ਹਾਂ ਦੀ ਕਲਾਕ ਸਪੀਡ 2.0GHz ਹੈ। ਇਸ ਤੋਂ ਇਲਾਵਾ, ਫੋਨ 'ਚ ਦੋ ਪਰਫਾਰਮੈਂਸ ਕੋਰ ਵੀ ਹਨ, ਜਿਨ੍ਹਾਂ ਦੀ ਵੱਧ ਤੋਂ ਵੱਧ ਕਲਾਕ ਸਪੀਡ 2.5GHz ਤੱਕ ਹੈ।
ਮਿਲਟਰੀ-ਗ੍ਰੇਡ ਮਜ਼ਬੂਤੀ ਅਤੇ IP64 ਰੇਟਿੰਗ
Tecno Spark 50S 5G ਸਮਾਰਟਫੋਨ ਨੂੰ ਮਿਲਟਰੀ-ਗ੍ਰੇਡ MIL-STD-810H ਡਿਊਰੇਬਿਲਟੀ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 1.5 ਮੀਟਰ ਦੀ ਉਚਾਈ ਤੋਂ ਡਿੱਗਣ 'ਤੇ ਵੀ ਨੁਕਸਾਨ ਤੋਂ ਬਚ ਸਕਦਾ ਹੈ। ਇਸ ਦੇ ਨਾਲ ਹੀ ਫੋਨ ਨੂੰ IP64 ਰੇਟਿੰਗ ਦਿੱਤੀ ਗਈ ਹੈ। ਕੰਪਨੀ ਮੁਤਾਬਕ, ਇਹ ਫੋਨ 20 ਸੈਂਟੀਮੀਟਰ ਤੱਕ ਪਾਣੀ 'ਚ ਪੰਜ ਮਿੰਟਾਂ ਤੱਕ ਰਹਿਣ ਦੇ ਸਮਰੱਥ ਹੈ। ਇਸ ਸਮਾਰਟਫੋਨ ਨੂੰ Android 16 ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
50MP ਰੀਅਰ ਕੈਮਰਾ ਤੇ 8MP ਸੈਲਫੀ ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ Tecno Spark 50S 5G 'ਚ LED ਫਲੈਸ਼ ਦੇ ਨਾਲ 50 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।
6,500mAh ਬੈਟਰੀ ਨਾਲ 45W ਫਾਸਟ ਚਾਰਜਿੰਗ
ਇਸ ਸਮਾਰਟਫੋਨ 'ਚ 6,500mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ, ਫੋਨ 'ਚ ਡਿਊਲ ਸਿਮ 5G, 4G LTE, Wi-Fi, ਬਲੂਟੁੱਥ, USB Type-C ਪੋਰਟ, 3.5mm ਆਡੀਓ ਜੈਕ ਅਤੇ GPS ਕਨੈਕਟੀਵਿਟੀ ਵਰਗੇ ਫੀਚਰ ਵੀ ਮਿਲਦੇ ਹਨ।