ਪਾਸਪੋਰਟ ਵਾਂਗ ਖੁੱਲ੍ਹੇਗਾ Motorola ਦਾ ਨਵਾਂ ਫੋਨ! 5000mAh ਬੈਟਰੀ ਤੇ 50MP ਦੇ ਦੋ ਕੈਮਰੇ ਬਣਾਉਣਗੇ ਖ਼ਾਸ
Motorola Razr Flex 2027 ਦਾ ਸਪੋਰਟ ਪੇਜ ਮੋਟੋਰੋਲਾ ਦੀ ਆਸਟ੍ਰੇਲਿਆਈ ਵੈੱਬਸਾਈਟ 'ਤੇ ਲਾਈਵ ਹੈ। ਇਹ ਡਿਵਾਈਸ ਕੰਪਨੀ ਦੇ ਸਕਿਓਰਿਟੀ ਅਪਡੇਟ ਸਿਲੈਕਟਰ 'ਚ ਵੀ ਦੇਖਣ ਨੂੰ ਮਿਲਿਆ ਹੈ। ਇੱਥੋਂ ਯੂਜ਼ਰ ਆਉਣ ਵਾਲੇ ਰੇਜ਼ਰ ਫੋਨ ਦੇ ਸਾਫਟਵੇਅਰ ਸਪੋਰਟ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
Publish Date: Tue, 10 Nov 2026 01:54 PM (IST)
Updated Date: Tue, 10 Nov 2026 02:03 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Motorola ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਬੁੱਕ-ਸਟਾਈਲ ਫੋਲਡੇਬਲ ਫੋਨ Razr Flex 2027 ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ। ਮੋਟੋਰੋਲਾ ਦੇ ਇਸ ਫੋਨ ਦਾ ਸਪੋਰਟ ਪੇਜ ਕੰਪਨੀ ਦੀ ਆਸਟ੍ਰੇਲੀਆਈ ਵੈੱਬਸਾਈਟ 'ਤੇ ਲਾਈਵ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਕੰਪਨੀ ਦਾ ਇਹ ਫੋਨ ਬੁੱਕ-ਸਟਾਈਲ ਫੋਲਡੇਬਲ ਡਿਵਾਈਸ ਹੋਵੇਗਾ। ਹਾਲਾਂਕਿ, ਮੋਟੋਰੋਲਾ ਦੇ ਇਸ ਆਉਣ ਵਾਲੇ ਫੋਨ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੁਝ ਦਿਨ ਪਹਿਲਾਂ ਕੰਪਨੀ ਦੇ ਇਕ ਈਵੈਂਟ 'ਚ ਫੋਲਡੇਬਲ ਫੋਨ ਦੀ ਝਲਕ ਦੇਖਣ ਨੂੰ ਮਿਲੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ Razr Flex ਹੋ ਸਕਦਾ ਹੈ।
Motorola Razr Flex 2027
Motorola Razr Flex 2027 ਦਾ ਸਪੋਰਟ ਪੇਜ ਮੋਟੋਰੋਲਾ ਦੀ ਆਸਟ੍ਰੇਲਿਆਈ ਵੈੱਬਸਾਈਟ 'ਤੇ ਲਾਈਵ ਹੈ। ਇਹ ਡਿਵਾਈਸ ਕੰਪਨੀ ਦੇ ਸਕਿਓਰਿਟੀ ਅਪਡੇਟ ਸਿਲੈਕਟਰ 'ਚ ਵੀ ਦੇਖਣ ਨੂੰ ਮਿਲਿਆ ਹੈ। ਇੱਥੋਂ ਯੂਜ਼ਰ ਆਉਣ ਵਾਲੇ ਰੇਜ਼ਰ ਫੋਨ ਦੇ ਸਾਫਟਵੇਅਰ ਸਪੋਰਟ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਫਿਲਹਾਲ ਮੋਟੋਰੋਲਾ ਦੇ ਇਸ ਆਉਣ ਵਾਲੇ ਫੋਨ ਬਾਰੇ ਬਹੁਤ ਘੱਟ ਜਾਣਕਾਰੀ ਸਾਹਮਣੇ ਆਈ ਹੈ। ਸਕਿਓਰਿਟੀ ਅਪਡੇਟ ਸੈਕਸ਼ਨ 'ਚ ਇਸ ਸਮੇਂ Test Security Updates ਅਤੇ ਲਾਂਚ ਡੇਟ ਅਗਸਤ 2024 ਲਿਖੀ ਹੋਈ ਹੈ। ਇਸ ਦੇ ਨਾਲ ਹੀ Android 16 ਦੇ ਨਾਲ ਸਕਿਓਰਿਟੀ ਸਪੋਰਟ ਅਗਸਤ 2029 ਤੱਕ ਦਿਖਾਇਆ ਗਿਆ ਹੈ। ਇਹ ਜਾਣਕਾਰੀ ਸਿਰਫ਼ ਪਲੇਸਹੋਲਡਰ ਹੈ। ਇਸ ਤੋਂ ਫੋਨ ਦੀ ਅਸਲ ਲਾਂਚ ਡੇਟ ਜਾਂ ਸਾਫਟਵੇਅਰ ਬਾਰੇ ਪੁਸ਼ਟੀ ਨਹੀਂ ਹੁੰਦੀ।
360Gadgets ਨੇ ਬ੍ਰਾਜ਼ੀਲ ਦੇ ਪ੍ਰਕਾਸ਼ਨ TudoCelular ਦੇ ਹਵਾਲੇ ਨਾਲ ਦੱਸਿਆ ਹੈ ਕਿ ਮੋਟੋਰੋਲਾ ਨੇ ਆਪਣੇ ਇਕ ਈਵੈਂਟ 'ਚ ਵੀਡੀਓ ਦਿਖਾਈ ਸੀ। ਇਸ ਵੀਡੀਓ 'ਚ ਕੰਪਨੀ ਦੀ ਬ੍ਰਾਂਡਿੰਗ ਦੇ ਨਾਲ ਇਕ ਐਨੀਮੇਟਿਡ ਫੋਲਡੇਬਲ ਫੋਨ ਦੀ ਝਲਕ ਦੇਖਣ ਨੂੰ ਮਿਲਦੀ ਹੈ। ਹਾਲਾਂਕਿ, ਵੀਡੀਓ 'ਚ ਡਿਵਾਈਸ ਦਾ ਨਾਂ ਨਹੀਂ ਦਿਖਾਇਆ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵੀਡੀਓ Razr Flex 2027 ਦੀ ਹੋ ਸਕਦੀ ਹੈ।
Motorola Razr Flex 2027 ਦੇ ਸੰਭਾਵੀ ਸਪੈਸੀਫਿਕੇਸ਼ਨਜ਼
Motorola Razr Flex ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ 'ਚ 6.92 ਇੰਚ ਦੀ ਫੋਲਡਿੰਗ ਸਕ੍ਰੀਨ ਦੇ ਨਾਲ 4.97 ਇੰਚ ਦੀ ਕਵਰ ਡਿਸਪਲੇਅ ਮਿਲ ਸਕਦੀ ਹੈ। ਇਸ ਦਾ ਡਿਜ਼ਾਈਨ ਚੌੜਾ ਅਤੇ ਪਾਸਪੋਰਟ ਵਰਗਾ ਹੋਵੇਗਾ। ਕੰਪਨੀ ਦੇ Motorola Razr Fold 'ਚ 8.1 ਇੰਚ ਦੀ ਇਨਰ ਫੋਲਡੇਬਲ ਡਿਸਪਲੇਅ ਦਿੱਤੀ ਗਈ ਹੈ।
ਆਉਣ ਵਾਲੇ Razr Flex 2027 'ਚ 50 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਅਤੇ 5,000mAh ਦੀ ਬੈਟਰੀ ਮਿਲ ਸਕਦੀ ਹੈ। ਮੋਟੋਰੋਲਾ ਦਾ ਇਹ ਫੋਨ Android 17, Snapdragon 8 Gen 5 ਚਿੱਪ ਅਤੇ 12GB ਰੈਮ ਦੇ ਨਾਲ ਲਾਂਚ ਹੋ ਸਕਦਾ ਹੈ। ਇਹ ਫੋਨ IP48 ਅਤੇ IP49 ਰੇਟਿੰਗ ਦੇ ਨਾਲ ਦੋ ਕਲਰ ਆਪਸ਼ਨਜ਼- ਡਾਰਕ ਬੋਟੈਨੀਕਲ ਗਾਰਡਨ ਅਤੇ ਕੋਰੀਐਂਡਰ 'ਚ ਆ ਸਕਦਾ ਹੈ।