- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Moto Pad 70 ਦੇ ਨਾਲ ਬਾਕਸ 'ਚ Moto Pen ਮਿਲਣਾ ਵੀ ਕਨਫਰਮ ਹੋ ਗਿਆ ਹੈ ਜੋ 4096 ਲੈਵਲ ਦੀ ਪ੍ਰੈਸ਼ਰ ਸੈਂਸੀਟਿਵਿਟੀ ਦੇ ਨਾਲ-ਨਾਲ ਟਿਲਟ ਡਿਟੈਕਸ਼ਨ ਤੇ ਪਾਮ ਰਿਜੈਕਸ਼ਨ ਵਰਗੇ ਫੀਚਰਜ਼ ਆਫਰ ਕਰਦਾ ਹੈ। ਇਹ AI ਰੀਰਾਈਟ, ਸਰਕਲ ਟੂ ਸਰਚ, AI ਸਮਰੀ ਤੇ AI ਕੰਟੀਨਿਊ ਰਾਈਟਿੰਗ ਵਰਗੇ ਕਈ AI-ਬੇਸਡ ਫੀਚਰਜ਼ ਆਫਰ ਕਰੇਗਾ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Moto Pad 70 ਅਗਲੇ ਮਹੀਨੇ ਭਾਰਤ ਵਿੱਚ ਲਾਂਚ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਵਿਕਰੀ ਲਈ Flipkart 'ਤੇ ਉਪਲਬਧ ਹੋਵੇਗਾ। ਫਾਰਮਲ ਰਿਲੀਜ਼ ਤੋਂ ਪਹਿਲਾਂ, ਫਲਿੱਪਕਾਰਟ 'ਤੇ ਇਕ ਡੈਡੀਕੇਟਿਡ ਮਾਈਕ੍ਰੋਸਾਈਟ ਲਾਈਵ ਹੋ ਗਈ ਹੈ ਜਿਸ ਨਾਲ ਇਸ ਐਂਡਰਾਇਡ ਟੈਬਲੇਟ ਦੇ ਕਈ ਫੀਚਰਜ਼ ਦਾ ਖੁਲਾਸਾ ਹੋਇਆ ਹੈ। ਇਸ ਵਿਚ 5G ਕੁਨੈਕਟੀਵਿਟੀ ਤੇ 12.1-ਇੰਚ ਦੀ ਡਿਸਪਲੇਅ ਮਿਲਣਾ ਕਨਫਰਮ ਹੋ ਗਿਆ ਹੈ। Moto Pad 70 'ਚ MediaTek Dimensity 6400 ਚਿੱਪਸੈੱਟ ਤੇ 10,200mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਬਾਕਸ 'ਚ Moto Pen ਵੀ ਬੰਡਲ ਹੋ ਕੇ ਆਵੇਗਾ।
ਫਲਿੱਪਕਾਰਟ ਨੇ ਆਪਣੀ ਵੈੱਬਸਾਈਟ 'ਤੇ ਇਕ ਲੈਂਡਿੰਗ ਪੇਜ ਪਬਲਿਸ਼ ਕੀਤਾ ਹੈ ਜਿਸ ਤੋਂ ਕਨਫਰਮ ਹੁੰਦਾ ਹੈ ਕਿ Moto Pad 70 ਭਾਰਤ 'ਚ 9 ਅਗਸਤ ਨੂੰ ਲਾਂਚ ਹੋਵੇਗਾ। ਅਧਿਕਾਰਤ ਟੀਜ਼ਰਜ਼ ਤੋਂ ਖੁਲਾਸਾ ਹੁੰਦਾ ਹੈ ਕਿ ਇਸ 5G ਟੈਬਲੇਟ 'ਚ 2.5K ਰੈਜ਼ੋਲਿਊਸ਼ਨ, ਹਾਈ ਬ੍ਰਾਈਟਨੈੱਸ ਮੋਡ (HBM) 'ਚ 800 ਨਿਟਸ ਬ੍ਰਾਈਟਨੈੱਸ ਅਤੇ DCI-P3 ਕਲਰ ਗੈਮਟ ਦਾ 96 ਪਰਸੈਂਟ ਕਵਰੇਜ ਦੇਣ ਵਾਲੀ 12.1-ਇੰਚ ਦੀ ਸਕ੍ਰੀਨ ਹੋਵੇਗੀ।
Moto Pad 70 ਦੇ ਨਾਲ ਬਾਕਸ 'ਚ Moto Pen ਮਿਲਣਾ ਵੀ ਕਨਫਰਮ ਹੋ ਗਿਆ ਹੈ ਜੋ 4096 ਲੈਵਲ ਦੀ ਪ੍ਰੈਸ਼ਰ ਸੈਂਸੀਟਿਵਿਟੀ ਦੇ ਨਾਲ-ਨਾਲ ਟਿਲਟ ਡਿਟੈਕਸ਼ਨ ਤੇ ਪਾਮ ਰਿਜੈਕਸ਼ਨ ਵਰਗੇ ਫੀਚਰਜ਼ ਆਫਰ ਕਰਦਾ ਹੈ। ਇਹ AI ਰੀਰਾਈਟ, ਸਰਕਲ ਟੂ ਸਰਚ, AI ਸਮਰੀ ਤੇ AI ਕੰਟੀਨਿਊ ਰਾਈਟਿੰਗ ਵਰਗੇ ਕਈ AI-ਬੇਸਡ ਫੀਚਰਜ਼ ਆਫਰ ਕਰੇਗਾ। ਇਸ ਵਿਚ Gemini ਇੰਟੀਗ੍ਰੇਸ਼ਨ ਵੀ ਦਿੱਤਾ ਗਿਆ ਹੈ।
Moto Pad 70 ਟੈਬਲੇਟ MediaTek Dimensity 6400 SoC 'ਤੇ ਚੱਲੇਗਾ। ਇਸ ਦੀ ਮੋਟਾਈ (Thickness) 6.29mm ਤੇ ਵਜ਼ਨ 530 ਗ੍ਰਾਮ ਹੈ। ਇਹ ਮੈਗਨੇਟਿਕ ਸਨੈਪ-ਆਨ ਅਤੇ ਪੋਗੋ-ਪਿਨ ਕਨੈਕਸ਼ਨ ਵਾਲੇ Moto folio keyboard ਦੇ ਨਾਲ ਕੰਪੈਟੀਬਲ ਹੋਵੇਗਾ। ਇਸ ਵਿਚ 10,200mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ ਜੋ 68W TurboPower ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਇਸ ਤੋਂ ਇਲਾਵਾ, Moto Pad 70 'ਚ ਡਾਲਬੀ ਐਟਮੌਸ (Dolby Atmos) ਸਪੋਰਟ ਦੇ ਨਾਲ ਕਵਾਡ ਸਪੀਕਰਜ਼ ਮਿਲਣਗੇ। ਕ੍ਰਾਸ-ਡਿਵਾਈਸ ਫਾਈਲ ਸ਼ੇਅਰਿੰਗ ਲਈ ਟੈਬਲੇਟ 'ਚ ਸਮਾਰਟ ਕਨੈਕਟ ਫੀਚਰ ਮੌਜੂਦ ਰਹੇਗਾ। ਇਹ ਐਂਡਰਾਇਡ 16 ਦੇ ਨਾਲ ਪ੍ਰੀ-ਇੰਸਟਾਲਡ ਆਵੇਗਾ ਤੇ ਕੰਪਨੀ ਨੇ ਐਂਡਰਾਇਡ 18 ਤਕ OS ਅੱਪਗ੍ਰੇਡਸ ਅਤੇ 2030 ਤੱਕ ਸਕਿਓਰਿਟੀ ਅੱਪਡੇਟਸ ਦੇਣ ਦਾ ਵਾਅਦਾ ਕੀਤਾ ਹੈ।
ਇਸ ਦੌਰਾਨ, ਮੋਟੋਰੋਲਾ ਭਾਰਤ 'ਚ 31 ਜੁਲਾਈ ਨੂੰ Moto Pad 70 Groove ਵੀ ਲਾਂਚ ਕਰਨ ਦੀ ਤਿਆਰੀ 'ਚ ਹੈ ਤੇ ਕੰਪਨੀ ਨੇ ਪਹਿਲਾਂ ਹੀ ਇਸ ਦੇ ਕਈ ਮੇਜਰ ਸਪੈਸੀਫਿਕੇਸ਼ਨਜ਼ ਨੂੰ ਕਨਫਰਮ ਕਰ ਦਿੱਤਾ ਹੈ। ਇਸ ਵਿਚ ਵੀ 12.1-ਇੰਚ ਦੀ 2.5K ਡਿਸਪਲੇਅ ਅਤੇ 10200mAh ਦੀ ਬੈਟਰੀ ਮਿਲੇਗੀ।