- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ’ਚ ਮਾਈਕ੍ਰੋਸਾਫਟ ਦੇ ਲਗਪਗ 23 ਹਜ਼ਾਰ ਮੁਲਾਜ਼ਮ ਹਨ ਪਰ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ’ਚੋਂ ਕਿੰਨੇ ਲੋਕ ਵੀਈਓ ਦੇ ਪਾਤਰ ਹੋਣਗੇ। ਪਤਾ ਲੱਗਾ ਹੈ ਕਿ ਭਾਰਤ ’ਚ ਪਾਤਰ ਮੁਲਾਜ਼ਮਾਂ ਕੋਲ ਵੀਈਓ ’ਤੇ ਫ਼ੈਸਲਾ ਲੈਣ ਲਈ ਇਕ ਦਸੰਬਰ ਤੱਕ ਦਾ ਸਮਾਂ ਹੋਵੇਗਾ। ਇਹ ਪੇਸ਼ਕਸ਼ ਨੌਕਰੀ ਜਾਣ ’ਤੇ ਮਿਲਣ ਵਾਲੇ ਇਕ ਆਮ ਪੈਕੇਜ ਵਰਗਾ ਹੀ ਹੈ। ਇਸ ਵਿਚ ਸੇਵਾ ਦੇ ਹਰ ਸਾਲ ਲਈ ਇਕ ਮਹੀਨੇ ਦੀ ਮੂਲ ਤਨਖ਼ਾਹ, ਨਾਲ ਹੀ ਸਿਹਤ ਬੀਮਾ ਤੇ ਕਰੀਅਰ ਟ੍ਰਾਂਜ਼ੀਸ਼ਨ ਸੇਵਾਵਾਂ ਸ਼ਾਮਲ ਹਨ।

ਬੈਂਗਲੁਰੂ (ਰਾਇਟਰ) : ਤਕਨੀਕੀ ਕੰਪਨੀ ਮਾਈਕ੍ਰੋਸਾਫਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਚਾਰ ਦੇਸ਼ਾਂ ਦੇ ਲਗਪਗ 60 ਹਜ਼ਾਰ ਮੁਲਾਜ਼ਮਾਂ ਨੂੰ ਸਵੈ-ਇੱਛੁਕ ਵਿਦਾਇਗੀ ਪੇਸ਼ਕਸ਼ (ਵਾਲੰਟਰੀ ਐਗਜ਼ਿਟ ਆਫਰ ਜਾਂ ਵੀਈਓ) ਦੇ ਰਹੀ ਹੈ। ਇਹ ਮੁਲਾਜ਼ਮ ਕੰਪਨੀ ਦੀ ਆਲਮੀ ਵਰਕ-ਫੋਰਸ ਦੇ ਇਕ-ਚੌਥਾਈ ਤੋਂ ਵੱਧ ਹਨ ਤੇ ਉਕਤ ਚਾਰ ਦੇਸ਼ਾਂ ’ਚ ਭਾਰਤ, ਅਮਰੀਕਾ, ਬਰਤਾਨੀਆ ਤੇ ਕੈਨੇਡਾ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਹ ਕਦਮ ਲਾਗਤ ਘਟਾਉਣ ਤੇ ਏਆਈ ’ਚ ਆਪਣੇ ਵੱਡੇ ਨਿਵੇਸ਼ ਲਈ ਪੈਸਾ ਇਕੱਠਾ ਕਰਨ ਲਈ ਚੁੱਕ ਰਹੀ ਹੈ।
ਇਕ ਸੂਤਰ ਨੇ ਦੱਸਿਆ ਕਿ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਇਸ ਪੇਸ਼ਕਸ਼ ਦੇ ਪਾਤਰ ਹੋਣਗੇ। ਇਨ੍ਹਾਂ ’ਚ ਏਆਈ ਐਕਸਪੀਰੀਐਂਸ, ਕੋ-ਪਾਇਲਟ, ਵਿੱਤ, ਮਨੁੱਖੀ ਸਰੋਤ, ਐਕਸਬਾਕਸ ਤੇ ਵਿੰਡੋਜ਼ ਐਂਡ ਡਿਵਾਈਸਿਜ਼ ’ਚ ਕੰਮ ਕਰਨ ਵਾਲੇ ਮੁਲਾਜ਼ਮ ਸ਼ਾਮਲ ਹਨ। ਮਾਰਕੀਟਿੰਗ, ਵਣਜ ਕਾਰੋਬਾਰ ਤੇ ਸੁਰੱਖਿਆ ਵਰਗੇ ਵਿਭਾਗ ਇਸ ਤੋਂ ਬਾਹਰ ਹੋਣਗੇ। ਮੁੱਖ ਲੇਬਰ ਅਧਿਕਾਰੀ ਐਮੀ ਕੋਲਮੈਨ ਨੇ ਇਕ ਸਟਾਫ ਮੀਮੋ ’ਚ ਕਿਹਾ, ‘ਇਹ ਪੇਸ਼ਕਸ਼ ਉਨ੍ਹਾਂ ਪਾਤਰ (70 ਜਾਂ ਉਸ ਤੋਂ ਹੇਠਲੇ ਪੱਧਰ) ਮੁਲਾਜ਼ਮਾਂ ਨੂੰ ਨਵਾਂ ਬਦਲ ਦਿੰਦੀ ਹੈ, ਜੋ ਕੰਪਨੀ ਤੋਂ ਬਾਹਰ ਆਪਣਾ ਭਵਿੱਖ ਬਣਾਉਣ ’ਤੇ ਵਿਚਾਰ ਕਰ ਰਹੇ ਹਨ। ਇਸ ਨਾਲ ਹਿੱਸੇਦਾਰ ਸੰਗਠਨਾਂ ਨੂੰ ਬਦਲਦੀਆਂ ਲੋੜਾਂ ਬਰਾਬਰ ਆਪਣੀ ਵਰਕ-ਫੋਰਸ ’ਚ ਬਦਲਾਅ ਕਰਨ ਦਾ ਇਕ ਹੋਰ ਤਰੀਕਾ ਵੀ ਮਿਲੇਗਾ। ਕੰਪਨੀ ਨੇ ਕਿਹਾ ਕਿ ਇਹ ਸੀਮਤ ਮਿਆਦ ਦਾ ਸਵੈ-ਇੱਛੁਕ ਪ੍ਰੋਗਰਾਮ ਹੈ ਤੇ ਇਸ ਨੂੰ ਪਹਿਲਾਂ ਦੇ ਸਵੈ-ਇੱਛੁਕ ਸੇਵਾਮੁਕਤੀ ਪ੍ਰੋਗਰਾਮ ਤੋਂ ਮਿਲੇ ਤਜਰਬੇ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।
ਭਾਰਤ ’ਚ ਮਾਈਕ੍ਰੋਸਾਫਟ ਦੇ ਲਗਪਗ 23 ਹਜ਼ਾਰ ਮੁਲਾਜ਼ਮ ਹਨ ਪਰ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ’ਚੋਂ ਕਿੰਨੇ ਲੋਕ ਵੀਈਓ ਦੇ ਪਾਤਰ ਹੋਣਗੇ। ਪਤਾ ਲੱਗਾ ਹੈ ਕਿ ਭਾਰਤ ’ਚ ਪਾਤਰ ਮੁਲਾਜ਼ਮਾਂ ਕੋਲ ਵੀਈਓ ’ਤੇ ਫ਼ੈਸਲਾ ਲੈਣ ਲਈ ਇਕ ਦਸੰਬਰ ਤੱਕ ਦਾ ਸਮਾਂ ਹੋਵੇਗਾ। ਇਹ ਪੇਸ਼ਕਸ਼ ਨੌਕਰੀ ਜਾਣ ’ਤੇ ਮਿਲਣ ਵਾਲੇ ਇਕ ਆਮ ਪੈਕੇਜ ਵਰਗਾ ਹੀ ਹੈ। ਇਸ ਵਿਚ ਸੇਵਾ ਦੇ ਹਰ ਸਾਲ ਲਈ ਇਕ ਮਹੀਨੇ ਦੀ ਮੂਲ ਤਨਖ਼ਾਹ, ਨਾਲ ਹੀ ਸਿਹਤ ਬੀਮਾ ਤੇ ਕਰੀਅਰ ਟ੍ਰਾਂਜ਼ੀਸ਼ਨ ਸੇਵਾਵਾਂ ਸ਼ਾਮਲ ਹਨ।
ਕੰਪਨੀ ਦੀ ਸਾਲਾਨਾ ਰਿਪੋਰਟ ਅਨੁਸਾਰ, 30 ਜੂਨ 2026 ਤੱਕ ਮਾਈਕ੍ਰੋਸਾਫਟ ’ਚ ਦੁਨੀਆ ਭਰ ’ਚ 2,23,00 ਪੂਰਨਕਾਲੀ ਮੁਲਾਜ਼ਮ ਸਨ। ਇਸ ਸਾਲ ਦੀ ਸ਼ੁਰੂਆਤ ’ਚ ਕੰਪਨੀ ਨੇ ਆਪਣੀ ਅਮਰੀਕੀ ਵਰਕ-ਫੋਰਸ ਦੇ ਅੰਦਾਜ਼ਨ ਸੱਤ ਫ਼ੀਸਦੀ ਭਾਵ ਲਗਪਗ ਨੌਂ ਹਜ਼ਾਰ ਮੁਲਾਜ਼ਮਾਂ ਨੂੰ ਵੀਈਓ ਦਿੱਤਾ ਸੀ। ਜੁਲਾਈ ’ਚ ਕੰਪਨੀ ਨੇ 4800 ਨੌਕਰੀਆਂ ਭਾਵ ਆਪਣੀ ਵਰਕ-ਫੋਰਸ ਦਾ ਅੰਦਾਜ਼ਨ 2.1 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ ਸੀ।