Meta One ਸਬਸਕ੍ਰਿਪਸ਼ਨ ਭਾਰਤ 'ਚ ਲਾਂਚ, ਇੱਕੋ ਪਲਾਨ 'ਚ ਮਿਲਣਗੇ WhatsApp, Instagram ਤੇ Facebook Plus ਦੇ ਫਾਇਦੇ ਬਿਜ਼ਨੈੱਸ ਤੇ ਕੰਟੈਂਟ ਕ੍ਰੀਏਟਰ Meta One ਦੇ Essential, Advanced, Expert ਤੇ Max ਬੰਡਲਾਂ 'ਚੋਂ ਚੋਣ ਕਰ ਸਕਦੇ ਹਨ। ਇਨ੍ਹਾਂ 'ਚ Meta Business Agent ਦੀ ਐਕਸੈੱਸ ਤੇ ਐਡਵਾਂਸਡ ਪਬਲਿਸ਼ਿੰਗ ਫੀਚਰ ਦਿੱਤੇ ਜਾਂਦੇ ਹਨ।
Publish Date: Wed, 16 Sep 2026 04:06 PM (IST)
Updated Date: Wed, 16 Sep 2026 04:08 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Meta One ਨੂੰ ਮੰਗਲਵਾਰ ਨੂੰ ਭਾਰਤ ਅਤੇ ਹੋਰ ਗਲੋਬਲ ਬਾਜ਼ਾਰਾਂ 'ਚ ਇੱਕ ਸਿੰਗਲ ਸਬਸਕ੍ਰਿਪਸ਼ਨ ਪਲਾਨ ਵਜੋਂ ਲਾਂਚ ਕੀਤਾ ਗਿਆ ਹੈ। ਇਸ 'ਚ ਹਾਲ ਹੀ 'ਚ ਪੇਸ਼ ਕੀਤੇ ਗਏ WhatsApp Plus, Instagram Plus ਅਤੇ Facebook Plus ਪਲਾਨਾਂ ਦੇ ਫਾਇਦਿਆਂ ਨੂੰ ਇਕੱਠਾ ਕੀਤਾ ਗਿਆ ਹੈ।
ਮਾਰਕ ਜ਼ਕਰਬਰਗ ਦੀ ਅਗਵਾਈ ਵਾਲੀ ਇਸ ਟੈਕ ਕੰਪਨੀ ਵੱਲੋਂ ਵਿਅਕਤੀਗਤ ਯੂਜ਼ਰਾਂ ਅਤੇ 'AI Power Users' ਲਈ Meta One ਦੇ ਦੋ ਸਬਸਕ੍ਰਿਪਸ਼ਨ ਟੀਅਰ—Core ਅਤੇ Premium—ਪੇਸ਼ ਕੀਤੇ ਜਾ ਰਹੇ ਹਨ। ਇਨ੍ਹਾਂ 'ਚ ਵੱਖ-ਵੱਖ ਫੀਚਰ ਅਤੇ Meta AI ਦੀਆਂ ਸਮਰੱਥਾਵਾਂ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ, ਬਿਜ਼ਨੈੱਸ ਤੇ ਕੰਟੈਂਟ ਕ੍ਰੀਏਟਰ Meta One ਦੇ Essential, Advanced, Expert ਤੇ Max ਬੰਡਲਾਂ 'ਚੋਂ ਚੋਣ ਕਰ ਸਕਦੇ ਹਨ। ਇਨ੍ਹਾਂ 'ਚ Meta Business Agent ਦੀ ਐਕਸੈੱਸ ਅਤੇ ਐਡਵਾਂਸਡ ਪਬਲਿਸ਼ਿੰਗ ਫੀਚਰ ਦਿੱਤੇ ਜਾਂਦੇ ਹਨ।
Meta One ਦੀ ਭਾਰਤ 'ਚ ਕੀਮਤ ਤੇ ਫਾਇਦੇ ਭਾਰਤ 'ਚ Meta One Core ਪਲਾਨ ਦੀ ਕੀਮਤ ਇਕ ਮਹੀਨੇ ਲਈ 549 ਰੁਪਏ ਰੱਖੀ ਗਈ ਹੈ। ਉੱਥੇ ਹੀ ਹਾਈਅਰ-ਐਂਡ Meta One Premium ਪਲਾਨ ਦੀ ਕੀਮਤ ਇਕ ਮਹੀਨੇ ਲਈ 1,960 ਰੁਪਏ ਹੈ। ਦੂਜੇ ਪਾਸੇ, ਬਿਜ਼ਨੈੱਸ ਤੇ ਕੰਟੈਂਟ ਕ੍ਰੀਏਟਰਾਂ ਲਈ Meta One ਸਬਸਕ੍ਰਿਪਸ਼ਨ ਟੀਅਰ Essential ਬੰਡਲ ਲਈ ਇੱਕ ਮਹੀਨੇ ਦੇ 639 ਰੁਪਏ ਤੋਂ ਸ਼ੁਰੂ ਹੁੰਦੇ ਹਨ। Advanced ਬੰਡਲ ਦੀ ਕੀਮਤ ਇੱਕ ਮਹੀਨੇ ਲਈ 2,099 ਰੁਪਏ ਰੱਖੀ ਗਈ ਹੈ।
ਅੰਤ 'ਚ, ਟਾਪ-ਆਫ-ਦ-ਲਾਈਨ Expert ਅਤੇ Max ਬੰਡਲ ਪਲਾਨਾਂ ਦੀ ਕੀਮਤ ਇਕ ਮਹੀਨੇ ਲਈ ਕ੍ਰਮਵਾਰ 6,399 ਰੁਪਏ ਅਤੇ 20,990 ਰੁਪਏ ਰੱਖੀ ਗਈ ਹੈ। ਹਾਲ ਹੀ 'ਚ ਲਾਂਚ ਕੀਤੇ ਗਏ ਵੱਖ-ਵੱਖ ਪਲਾਨਾਂ ਦੀ ਤੁਲਨਾ ਕਰੀਏ ਤਾਂ ਭਾਰਤ 'ਚ WhatsApp Plus ਦੀ ਕੀਮਤ ਇਕ ਮਹੀਨੇ ਲਈ 79 ਰੁਪਏ ਹੈ ਜਦਕਿ Instagram Plus ਤੇ Facebook Plus ਪਲਾਨਾਂ ਦੀ ਕੀਮਤ ਇੱਕ ਮਹੀਨੇ ਲਈ 99-99 ਰੁਪਏ ਰੱਖੀ ਗਈ ਹੈ। ਵਿਅਕਤੀਗਤ Core ਅਤੇ Premium ਪਲਾਨਾਂ ਦੇ ਨਾਲ-ਨਾਲ ਬਿਜ਼ਨੈੱਸ ਤੇ ਕ੍ਰੀਏਟਰਾਂ ਲਈ ਬੰਡਲ ਪਲਾਨ ਇਨ੍ਹਾਂ ਤਿੰਨਾਂ Plus ਸਬਸਕ੍ਰਿਪਸ਼ਨਾਂ ਦੇ ਫਾਇਦਿਆਂ ਨੂੰ ਇੱਕੋ ਥਾਂ 'ਤੇ ਜੋੜਦੇ ਹਨ।
Meta One Core ਦੇ ਫਾਇਦੇ Meta One Core ਪਲਾਨ ਯੂਜ਼ਰਜ਼ ਨੂੰ Instagram Stories ਨੂੰ ਰੀਸਟਾਈਲ ਕਰਨ, Voice Effects ਦੀ ਵਰਤੋਂ ਕਰਨ ਤੇ ਹੋਰ ਕ੍ਰੀਏਟਿਵ ਟੂਲ ਵਰਤਣ ਦੀ ਸਹੂਲਤ ਦਿੰਦਾ ਹੈ। ਇਸ ਦੇ ਨਾਲ Instagram, Facebook ਅਤੇ WhatsApp 'ਤੇ Meta AI ਦੀ ਵਰਤੋਂ ਕਰਕੇ ਇਮੇਜ ਅਤੇ ਵੀਡੀਓ ਜਨਰੇਟ ਕਰਨ ਲਈ ਵੱਧ Usage Limits ਵੀ ਮਿਲਦੀਆਂ ਹਨ।
Meta One Premium ਪਲਾਨ ਦੇ ਨਾਲ ਯੂਜ਼ਰਜ਼ ਨੂੰ Meta AI ਟੂਲ ਅਤੇ ਫੀਚਰ ਲਈ ਵਾਧੂ Usage Limits ਮਿਲਦੀਆਂ ਹਨ। Essential ਬੰਡਲ 'ਚ ਕੀ ਮਿਲੇਗਾ? Essential ਬੰਡਲ ਮੈਨੇਜਮੈਂਟ ਟੂਲ ਅਤੇ WhatsApp 'ਤੇ Meta Business Agent ਦੀ 'ਵੱਧ ਐਕਸੈੱਸ' ਦਿੰਦਾ ਹੈ। ਇਹ ਏਜੰਟ ਪੂਰੇ ਦਿਨ ਗਾਹਕਾਂ ਨੂੰ ਜਵਾਬ ਦੇਣ ਦੇ ਸਮਰੱਥ ਹੈ। ਸਫਲ ਵੈਰੀਫਿਕੇਸ਼ਨ ਤੋਂ ਬਾਅਦ ਯੂਜ਼ਰਾਂ ਨੂੰ Verified Badge, WhatsApp Business ਐਪ 'ਤੇ Verified Channel ਅਤੇ Impersonation Protection ਵੀ ਮਿਲਦਾ ਹੈ।
Advanced, Expert ਅ Max ਪਲਾਨ ਦੂਜੇ ਪਾਸੇ, Meta One Advanced ਬੰਡਲ 'ਚ 'Professional-Grade' ਟੂਲ ਤੇ ਕਈ ਐਡਵਾਂਸਡ ਪਬਲਿਸ਼ਿੰਗ ਫੀਚਰ ਦਿੱਤੇ ਜਾਂਦੇ ਹਨ। ਇਨ੍ਹਾਂ 'ਚ 30 ਦਿਨ ਪਹਿਲਾਂ ਤਕ Stories Schedule ਕਰਨਾ, Organic Posts ਅਤੇ Reels 'ਚ Links, Exportable Analytics ਅਤੇ Deep Audience Insights ਸ਼ਾਮਲ ਹਨ। ਉੱਥੇ ਹੀ Expert ਤੇ Max ਪਲਾਨਾਂ 'ਚ Meta Business Agent ਦੀਆਂ ਸਭ ਤੋਂ ਐਡਵਾਂਸਡ ਸਮਰੱਥਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।