- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਟਾ ਦਾ ਇਹ ਓਪਨ-ਵੇਟ ਏਆਈ ਮਾਡਲ ਓਪਨ ਏਆਈ ਅਤੇ ਐਂਥਰੋਪਿਕ ਵਰਗੇ ਪ੍ਰਮੁੱਖ ਮਾਡਲਾਂ ਨਾਲੋਂ ਕਿਫ਼ਾਇਤੀ ਹੈ। ਮਿਊਜ਼ ਗਲਿਮਰ ਕੋਡਿੰਗ, ਫਾਈਲ ਮੈਨੇਜਮੈਂਟ, ਟੈਕਸਟ, ਇਮੇਜ ਅਤੇ ਮਲਟੀ ਸਟੈਪ ਏਜੈਂਟਿਕ ਕੰਮ ਕਰਨ ਵਿਚ ਸਮਰੱਥ ਹੈ। ਇਹ ਮਾਡਲ ਲਗਪਗ 100 ਭਾਸ਼ਾਵਾਂ ਨੂੰ ਸੁਪੋਰਟ ਕਰਦਾ ਹੈ।

ਨਿਊਯਾਰਕ, (ਰਾਇਟਰ) : ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਸੋਮਵਾਰ ਨੂੰ ਇਕ ਨਵਾਂ ਓਪਨ-ਵੇਟ ਏਆਈ ਮਾਡਲ ‘ਮਿਊਜ਼ ਗਲਿਮਰ’ ਲਾਂਚ ਕੀਤਾ ਅਤੇ ਕਿਹਾ ਕਿ ਜਲਦੀ ਹੀ ਹੋਰ ਮਾਡਲ ਵੀ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਓਪਨ-ਸੋਰਸ ਏਆਈ ਲਈ ਰੁਕਾਵਟਾਂ ਨੂੰ ਘਟਾਉਣ ਦੀ ਅਪੀਲ ਕੀਤੀ ਤਾਂ ਜੋ ਚੀਨੀ ਕੰਪਨੀਆਂ ਨਾਲ ਮੁਕਾਬਲਾ ਕੀਤਾ ਜਾ ਸਕੇ।
‘ਮਿਊਜ਼ ਗਲਿਮਰ’ ਨਾਮਕ ਇਹ ਨਵਾਂ ਮਾਡਲ ਮੁਕਾਬਲੇਬਾਜ਼ਾਂ ਦੇ ਪ੍ਰਮੁੱਖ ਏਆਈ ਮਾਡਲਾਂ ਨਾਲੋਂ ਕਾਫ਼ੀ ਛੋਟਾ ਹੈ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਇਕ ਆਮ ਮੈਕ ਜਾਂ ਪੀਸੀ ’ਤੇ ਸਿਰਫ਼ ਇਕ ਕੰਜ਼ਿਊਮਰ ਗ੍ਰਾਫਿਕਸ ਕਾਰਡ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ। ਜ਼ੁਕਰਬਰਗ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਵਿਅਕਤੀ ਨੂੰ ਸੁਪਰ ਇੰਟੈਲੀਜੈਂਸ ਤੱਕ ਪਹੁੰਚ ਮਿਲਣੀ ਚਾਹੀਦੀ ਹੈ।