- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਸ ਗੱਲ ਇਹ ਹੈ ਕਿ ਐਮਰਜੈਂਸੀ ਦੀ ਸਥਿਤੀ 'ਚ ਫੋਨ ਲੌਕ ਹੋਣ ਦੇ ਬਾਵਜੂਦ Medical ID ਦੇਖੀ ਜਾ ਸਕਦੀ ਹੈ, ਜਿਸ ਨਾਲ ਡਾਕਟਰਾਂ ਤੇ ਰੈਸਕਿਊ ਟੀਮ ਨੂੰ ਇਲਾਜ ਸ਼ੁਰੂ ਕਰਨ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ। ਆਓ ਪਹਿਲਾਂ ਜਾਣਦੇ ਹਾਂ ਕਿ Medical ID ਕਿਉਂ ਜ਼ਰੂਰੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਅਜੋਕੇ ਸਮੇਂ ਸਮਾਰਟਫੋਨ ਸਿਰਫ਼ ਕਾਲਿੰਗ, ਮੈਸੇਜਿੰਗ ਜਾਂ ਸੋਸ਼ਲ ਮੀਡੀਆ ਤਕ ਹੀ ਸੀਮਤ ਨਹੀਂ ਰਹਿ ਗਿਆ। ਹੁਣ ਇਹ ਡਿਵਾਈਸ ਤੁਹਾਡੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਨੂੰ ਵੀ ਸੁਰੱਖਿਅਤ ਰੱਖ ਸਕਦਾ ਹੈ। Google Health, Samsung Health ਤੇ Apple Health ਵਰਗੀਆਂ ਹੈਲਥ ਐਪਸ ਦੀ ਮਦਦ ਨਾਲ ਤੁਸੀਂ ਆਪਣੀਆਂ ਮੈਡੀਕਲ ਰਿਪੋਰਟਾਂ, ਦਵਾਈਆਂ ਦੀ ਜਾਣਕਾਰੀ ਅਤੇ ਐਮਰਜੈਂਸੀ ਸੰਪਰਕ ਇੱਕੋ ਥਾਂ 'ਤੇ ਸੁਰੱਖਿਅਤ ਰੱਖ ਸਕਦੇ ਹੋ।
ਖ਼ਾਸ ਗੱਲ ਇਹ ਹੈ ਕਿ ਐਮਰਜੈਂਸੀ ਦੀ ਸੂਰਤ 'ਚ ਫੋਨ ਲੌਕ ਹੋਣ ਦੇ ਬਾਵਜੂਦ Medical ID ਦੇਖੀ ਜਾ ਸਕਦੀ ਹੈ ਜਿਸ ਨਾਲ ਡਾਕਟਰਾਂ ਤੇ ਰੈਸਕਿਊ ਟੀਮ ਨੂੰ ਇਲਾਜ ਸ਼ੁਰੂ ਕਰਨ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ। ਆਓ ਪਹਿਲਾਂ ਜਾਣਦੇ ਹਾਂ ਕਿ Medical ID ਕਿਉਂ ਜ਼ਰੂਰੀ ਹੈ।
ਇਨ੍ਹਾਂ ਹੈਲਥ ਐਪਸ 'ਚ ਮੌਜੂਦ Medical ID ਫੀਚਰ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ। ਇਸ ਵਿਚ ਯੂਜ਼ਰ ਆਪਣਾ ਨਾਮ, ਬਲੱਡ ਗਰੁੱਪ, ਐਲਰਜੀ, ਪਹਿਲਾਂ ਤੋਂ ਮੌਜੂਦ ਬਿਮਾਰੀਆਂ, ਰੈਗੂਲਰ ਲੈਣ ਵਾਲੀਆਂ ਦਵਾਈਆਂ ਅਤੇ ਐਮਰਜੈਂਸੀ ਸੰਪਰਕ ਨੰਬਰ ਸ਼ਾਮਲ ਕਰ ਸਕਦੇ ਹਨ।
ਜੇਕਰ ਕਿਸੇ ਵਿਅਕਤੀ ਦਾ ਹਾਦਸਾ ਹੋ ਜਾਵੇ ਜਾਂ ਉਹ ਬੇਹੋਸ਼ ਹੋ ਜਾਵੇ ਤਾਂ ਫੋਨ ਲੌਕ ਹੋਣ ਦੇ ਬਾਵਜੂਦ ਵੀ Medical ID ਨੂੰ ਐਕਸੈੱਸ ਕੀਤਾ ਜਾ ਸਕਦਾ ਹੈ। ਇਸ ਨਾਲ ਡਾਕਟਰ ਬਿਨਾਂ ਸਮਾਂ ਗਵਾਏ ਸਹੀ ਇਲਾਜ ਸ਼ੁਰੂ ਕਰ ਸਕਦੇ ਹਨ।
ਜੇਕਰ ਤੁਹਾਨੂੰ ਹਰ ਰੋਜ਼ ਦਵਾਈ ਲੈਣੀ ਪੈਂਦੀ ਹੈ ਜਾਂ ਘਰ ਵਿਚ ਕਿਸੇ ਬਜ਼ੁਰਗ ਨੂੰ ਸਮੇਂ ਸਿਰ ਦਵਾਈ ਦੇਣੀ ਹੁੰਦੀ ਹੈ ਤਾਂ ਇਨ੍ਹਾਂ ਹੈਲਥ ਐਪਸ 'ਚ Medication Reminder ਸੈੱਟ ਕਰਨ ਦਾ ਵਿਕਲਪ ਵੀ ਮਿਲਦਾ ਹੈ। ਇਸ ਰਾਹੀਂ ਤੁਸੀਂ ਸਮਾਂ ਨਿਰਧਾਰਤ ਕਰ ਸਕਦੇ ਹੋ ਅਤੇ ਨੋਟੀਫਿਕੇਸ਼ਨ ਮਿਲਣ ਨਾਲ ਦਵਾਈ ਛੁੱਟਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ।
ਇਹ ਫੀਚਰ ਖ਼ਾਸ ਕਰਕੇ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰਾਇਡ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਕਾਫ਼ੀ ਲਾਭਦਾਇਕ ਹੈ।
ਇਨ੍ਹਾਂ ਹੈਲਥ ਐਪਸ ਵਿੱਚ ਤੁਸੀਂ ਆਪਣੀਆਂ ਬਲੱਡ ਟੈਸਟ ਰਿਪੋਰਟਾਂ, ਐਕਸ-ਰੇ, ਡਾਕਟਰੀ ਪਰਚੀ (Prescription), ਡਿਸਚਾਰਜ ਸਮਰੀ ਅਤੇ ਟੀਕਾਕਰਨ (Vaccination) ਰਿਕਾਰਡ ਵੀ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖ ਸਕਦੇ ਹੋ। ਇਸ ਨਾਲ ਹਸਪਤਾਲ ਜਾਂ ਡਾਕਟਰ ਕੋਲ ਜਾਂਦੇ ਸਮੇਂ ਵਾਰ-ਵਾਰ ਫਾਈਲ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ। ਲੋੜ ਪੈਣ 'ਤੇ ਸਾਰੇ ਰਿਕਾਰਡ ਤੁਰੰਤ ਕਿਸੇ ਵੀ ਡਾਕਟਰ ਨੂੰ ਦਿਖਾਏ ਜਾ ਸਕਦੇ ਹਨ।