Netflix, Prime ਦੇ ਨਾਲ ਹੁਣ Apple TV ਤੇ iCloud+ ਵੀ ਬਿਲਕੁਲ ਮੁਫ਼ਤ, Airtel ਦੇ ਇਨ੍ਹਾਂ ਪਲਾਨਾਂ 'ਚ ਹੋਇਆ ਵੱਡਾ ਬਦਲਾਅ
ਅਪਡੇਟ ਕੀਤੇ ਸਬਸਕ੍ਰਿਪਸ਼ਨ 'ਚ ਕਲਾਊਡ ਸਟੋਰੇਜ ਦੇ ਨਾਲ Apple ਦੀਆਂ ਸਟ੍ਰੀਮਿੰਗ ਅਤੇ ਗੇਮਿੰਗ ਸਰਵਿਸਿਜ਼ ਦੀ ਐਕਸੈੱਸ ਮਿਲੇਗੀ। ਕੰਪਨੀ ਨੇ ਚੁਣੇ ਹੋਏ ਖੇਤਰਾਂ 'ਚ Apple Music Select ਨੂੰ ਵੀ ਸ਼ਾਮਲ ਕੀਤਾ ਹੈ। ਭਾਰਤ 'ਚ 50GB ਕਲਾਊਡ ਸਟੋਰੇਜ ਵਾਲੇ ਬੇਸਿਕ ਪਲਾਨ ਲਈ iCloud+ ਪਲਾਨ 75 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ।
Publish Date: Wed, 23 Sep 2026 10:36 AM (IST)
Updated Date: Wed, 23 Sep 2026 10:38 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Bharti Airtel ਨੇ ਮੰਗਲਵਾਰ ਨੂੰ ਭਾਰਤ 'ਚ ਆਪਣੇ ਫੈਮਿਲੀ ਪੋਸਟਪੇਡ ਪਲਾਨਾਂ ਨਾਲ ਮਿਲਣ ਵਾਲੇ ਨਵੇਂ ਬੈਨਿਫਿਟਸ ਦਾ ਐਲਾਨ ਕੀਤਾ। ਟੈਲੀਕਾਮ ਸਰਵਿਸ ਪ੍ਰੋਵਾਈਡਰ ਨੇ 999 ਰੁਪਏ ਅਤੇ ਇਸ ਤੋਂ ਵੱਧ ਕੀਮਤ ਵਾਲੇ ਪੋਸਟਪੇਡ ਪਲਾਨਾਂ 'ਚ Apple ਦਾ iCloud+, Apple TV ਅਤੇ Apple Arcade ਸ਼ਾਮਲ ਕਰ ਦਿੱਤਾ ਹੈ।
Airtel ਨੇ ਕਿਹਾ ਕਿ ਅਪਡੇਟ ਕੀਤੇ ਗਏ ਇਹ ਪਲਾਨ ਪਰਿਵਾਰਾਂ ਲਈ ਕਨੈਕਟੀਵਿਟੀ ਨੂੰ ਡਿਜੀਟਲ ਐਂਟਰਟੇਨਮੈਂਟ ਅਤੇ ਹੋਰ ਸਰਵਿਸਿਜ਼ ਨਾਲ ਜੋੜਦੇ ਹਨ। ਇੱਕੋ ਆਫਰ ਤਹਿਤ ਕਲਾਊਡ ਸਟੋਰੇਜ, Apple ਦੀ ਸਟ੍ਰੀਮਿੰਗ ਸਰਵਿਸ ਦੀ ਐਕਸੈੱਸ ਅਤੇ ਗੇਮਾਂ ਦੇ ਪੂਰੇ ਕੈਟਾਲਾਗ ਦੀ ਸਹੂਲਤ ਮਿਲੇਗੀ।
Airtel ਨੇ ਪੋਸਟਪੇਡ ਪਲਾਨਾਂ 'ਚ ਐਡ ਕੀਤਾ iCloud+
Airtel ਮੁਤਾਬਕ, 999 ਰੁਪਏ ਅਤੇ ਇਸ ਤੋਂ ਵੱਧ ਕੀਮਤ ਵਾਲੇ ਪਲਾਨਾਂ ਦੀ ਵਰਤੋਂ ਕਰਨ ਵਾਲੇ ਪੋਸਟਪੇਡ ਗਾਹਕ ਬਿਨਾਂ ਕਿਸੇ ਵਾਧੂ ਚਾਰਜ ਦੇ Apple ਦੀ iCloud+ ਸਰਵਿਸ ਦੀ ਵਰਤੋਂ ਕਰ ਸਕਣਗੇ। ਇਸ 'ਚ iCloud ਸਟੋਰੇਜ ਦੇ ਨਾਲ Apple TV ਅਤੇ Apple Arcade ਦੀ ਐਕਸੈੱਸ ਵੀ ਸ਼ਾਮਲ ਹੈ।
ਫਿਲਹਾਲ ਟੈਲੀਕਾਮ ਆਪਰੇਟਰ ਦੇ ਪੋਰਟਫੋਲੀਓ 'ਚ ਅਜਿਹੇ ਚਾਰ ਪਲਾਨ ਮੌਜੂਦ ਹਨ। ਸਭ ਤੋਂ ਸਸਤਾ ਪਲਾਨ 999 ਰੁਪਏ ਦਾ ਹੈ, ਜਿਸ 'ਚ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 SMS ਅਤੇ Airtel ਦੀ Fastlane ਟੈਕਨਾਲੋਜੀ ਰਾਹੀਂ ਅਨਲਿਮਟਿਡ ਡਾਟਾ ਦਿੱਤਾ ਗਿਆ ਹੈ।
ਹੋਰ ਬੈਨਿਫਿਟਸ 'ਚ Amazon Prime, Google One, JioHotstar ਅਤੇ Adobe Express Premium ਦੀ ਕੰਪਲੀਮੈਂਟਰੀ ਐਕਸੈੱਸ ਸ਼ਾਮਲ ਹੈ। ਇਹ ਇੱਕੋ ਪਲਾਨ 'ਤੇ 3 ਸਿਮ ਕਾਰਡਾਂ ਤਕ ਨੂੰ ਸਪੋਰਟ ਕਰਦਾ ਹੈ।
1,199 ਰੁਪਏ ਅਤੇ 1,399 ਰੁਪਏ ਦੀ ਕੀਮਤ ਵਾਲੇ ਉੱਚ ਪਲਾਨ Netflix ਬੈਨਿਫਿਟਸ ਦੇ ਨਾਲ ਇੱਕੋ ਕਨੈਕਸ਼ਨ 'ਤੇ 4 ਸਿਮ ਕਾਰਡਾਂ ਤੱਕ ਦੀ ਸਹੂਲਤ ਦਿੰਦੇ ਹਨ। ਸਭ ਤੋਂ ਮਹਿੰਗਾ ਪਲਾਨ 1,749 ਰੁਪਏ ਦਾ ਹੈ ਅਤੇ ਇਸ 'ਚ ਇੱਕੋ ਕਨੈਕਸ਼ਨ ਨਾਲ 5 ਸਿਮ ਕਾਰਡਾਂ ਤੱਕ ਜੋੜਨ ਦੀ ਇਜਾਜ਼ਤ ਹੈ।
Bharti Airtel ਦੇ ਡਾਇਰੈਕਟਰ ਆਫ ਮਾਰਕੀਟ ਆਪਰੇਸ਼ਨਜ਼, ਅਮਿਤ ਤ੍ਰਿਪਾਠੀ ਨੇ ਇਕ ਬਿਆਨ 'ਚ ਕਿਹਾ, 'ਸਾਡੇ ਫੈਮਿਲੀ ਪੋਸਟਪੇਡ ਪਲਾਨਾਂ 'ਚ Apple ਦੇ iCloud+, Apple TV ਅਤੇ Apple Arcade ਨੂੰ ਜੋੜ ਕੇ ਅਸੀਂ ਇਸ ਪੇਸ਼ਕਸ਼ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਜਾ ਰਹੇ ਹਾਂ, ਜਿਸ ਨਾਲ ਗਾਹਕਾਂ ਨੂੰ ਹੋਰ ਵੀ ਜ਼ਿਆਦਾ ਵੈਲਿਊ ਮਿਲੇਗੀ ਅਤੇ Airtel ਦਾ ਐਕਸਪੀਰੀਅੰਸ ਹੋਰ ਫਾਇਦੇਮੰਦ ਬਣੇਗਾ।'
ਪੁਰਾਣੇ ਅਤੇ ਨਵੇਂ ਗਾਹਕ Airtel ਐਪ ਰਾਹੀਂ ਜਾਂ ਕਿਸੇ ਵੀ Airtel ਸਟੋਰ 'ਤੇ ਜਾ ਕੇ ਯੋਗ ਪਲਾਨਾਂ ਨੂੰ ਅਪਗ੍ਰੇਡ ਕਰ ਸਕਦੇ ਹਨ।
ਇਹ ਐਲਾਨ Apple ਵੱਲੋਂ ਚੁਣੇ ਹੋਏ ਦੇਸ਼ਾਂ 'ਚ ਆਪਣੇ iCloud+ ਸਬਸਕ੍ਰਿਪਸ਼ਨ 'ਚ ਸ਼ਾਮਲ ਬੈਨਿਫਿਟਸ ਦਾ ਦਾਇਰਾ ਵਧਾਉਣ ਤੋਂ ਤੁਰੰਤ ਬਾਅਦ ਆਇਆ ਹੈ। ਨਵੇਂ ਅਪਡੇਟ ਦੇ ਨਾਲ ਭਾਰਤ 'ਚ iCloud+ ਸਬਸਕ੍ਰਿਪਸ਼ਨ 'ਚ ਹੁਣ ਬਿਨਾਂ ਕਿਸੇ ਵਾਧੂ ਕੀਮਤ ਦੇ Apple TV ਅਤੇ Apple Arcade ਵੀ ਸ਼ਾਮਲ ਹਨ।
ਅਪਡੇਟ ਕੀਤੇ ਸਬਸਕ੍ਰਿਪਸ਼ਨ 'ਚ ਕਲਾਊਡ ਸਟੋਰੇਜ ਦੇ ਨਾਲ Apple ਦੀਆਂ ਸਟ੍ਰੀਮਿੰਗ ਅਤੇ ਗੇਮਿੰਗ ਸਰਵਿਸਿਜ਼ ਦੀ ਐਕਸੈੱਸ ਮਿਲੇਗੀ। ਕੰਪਨੀ ਨੇ ਚੁਣੇ ਹੋਏ ਖੇਤਰਾਂ 'ਚ Apple Music Select ਨੂੰ ਵੀ ਸ਼ਾਮਲ ਕੀਤਾ ਹੈ। ਭਾਰਤ 'ਚ 50GB ਕਲਾਊਡ ਸਟੋਰੇਜ ਵਾਲੇ ਬੇਸਿਕ ਪਲਾਨ ਲਈ iCloud+ ਪਲਾਨ 75 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ।