AC Service Tips : ਅਪ੍ਰੈਲ ਤੋਂ ਜੂਨ ਦੇ ਸੀਜ਼ਨ ਦੌਰਾਨ ਮਕੈਨਿਕ ਨੂੰ ਰੋਜ਼ਾਨਾ 10 ਤੋਂ 15 ਘਰਾਂ 'ਚ ਜਾਣਾ ਪੈਂਦਾ ਹੈ, ਜਿਸ ਕਾਰਨ ਕੰਮ ਜਲਦਬਾਜ਼ੀ ਵਿਚ ਹੁੰਦਾ ਹੈ। ਪਰ ਆਫ਼-ਸੀਜ਼ਨ 'ਚ ਬੁਕਿੰਗ ਘੱਟ ਹੋਣ ਕਾਰਨ ਮਕੈਨਿਕ ਆਰਾਮ ਨਾਲ ਪੂਰੀ ਜਾਂਚ ਕਰਦਾ ਹੈ। ਉਹ ਕੂਲਿੰਗ ਕੋਇਲ ਦੀ ਸਫਾਈ, ਡਰੇਨ ਪਾਈਪ ਦੀ ਕਲੀਨਿੰਗ, ਗੈਸ ਪ੍ਰੈਸ਼ਰ ਤੇ ਵਾਇਰਿੰਗ ਦੀ ਚੈਕਿੰਗ ਬਹੁਤ ਬਾਰੀਕੀ ਨਾਲ ਕਰ ਸਕਦਾ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਘਰ ਵਿੱਚ ਵੀ ਵਿੰਡੋ ਜਾਂ ਸਪਲਿਟ AC ਲੱਗਿਆ ਹੋਇਆ ਹੈ? ਜੇਕਰ ਹਾਂ, ਤਾਂ ਗਰਮੀ ਆਉਣ ਤੋਂ ਪਹਿਲਾਂ ਇਸ ਦੀ ਸਰਵਿਸ ਕਰਵਾ ਲੈਣਾ ਇੱਕ ਸਿਆਣਪ ਭਰਿਆ ਫੈਸਲਾ ਹੋ ਸਕਦਾ ਹੈ। ਦਰਅਸਲ, ਹੁਣ ਮੌਸਮ ਦਾ ਮਿਜਾਜ਼ ਹੌਲੀ-ਹੌਲੀ ਬਦਲ ਰਿਹਾ ਹੈ ਅਤੇ ਉੱਤਰੀ ਭਾਰਤ ਵਿੱਚ ਤਾਪਮਾਨ ਵਧਣ ਲੱਗਾ ਹੈ। ਅਜਿਹੇ ਵਿਚ ਤੁਸੀਂ 20 ਫਰਵਰੀ ਤੋਂ 20 ਮਾਰਚ ਦੇ ਵਿਚਕਾਰ AC ਦੀ ਸਰਵਿਸ ਕਰਵਾ ਸਕਦੇ ਹੋ, ਜੋ ਕਿ ਸਭ ਤੋਂ ਸਹੀ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ ਭੀੜ ਘੱਟ ਹੁੰਦੀ ਹੈ ਅਤੇ ਖ਼ਰਚਾ ਵੀ ਘੱਟ ਆਉਂਦਾ ਹੈ। ਨਾਲ ਹੀ AC ਦੀ ਸਰਵਿਸ ਬਿਹਤਰ ਤਰੀਕੇ ਨਾਲ ਹੋ ਜਾਂਦੀ ਹੈ। ਆਓ ਜਾਣਦੇ ਹਾਂ ਆਫ਼-ਸੀਜ਼ਨ ਵਿੱਚ ਸਰਵਿਸ ਕਰਵਾਉਣ ਦੇ 5 ਵੱਡੇ ਫਾਇਦੇ:
ਅਪ੍ਰੈਲ ਤੋਂ ਜੂਨ ਦੇ ਸੀਜ਼ਨ ਦੌਰਾਨ ਮਕੈਨਿਕ ਨੂੰ ਰੋਜ਼ਾਨਾ 10 ਤੋਂ 15 ਘਰਾਂ 'ਚ ਜਾਣਾ ਪੈਂਦਾ ਹੈ, ਜਿਸ ਕਾਰਨ ਕੰਮ ਜਲਦਬਾਜ਼ੀ ਵਿਚ ਹੁੰਦਾ ਹੈ। ਪਰ ਆਫ਼-ਸੀਜ਼ਨ 'ਚ ਬੁਕਿੰਗ ਘੱਟ ਹੋਣ ਕਾਰਨ ਮਕੈਨਿਕ ਆਰਾਮ ਨਾਲ ਪੂਰੀ ਜਾਂਚ ਕਰਦਾ ਹੈ। ਉਹ ਕੂਲਿੰਗ ਕੋਇਲ ਦੀ ਸਫਾਈ, ਡਰੇਨ ਪਾਈਪ ਦੀ ਕਲੀਨਿੰਗ, ਗੈਸ ਪ੍ਰੈਸ਼ਰ ਤੇ ਵਾਇਰਿੰਗ ਦੀ ਚੈਕਿੰਗ ਬਹੁਤ ਬਾਰੀਕੀ ਨਾਲ ਕਰ ਸਕਦਾ ਹੈ।
ਗਰਮੀਆਂ 'ਚ ਜੇਕਰ ਮਕੈਨਿਕ ਕਹਿ ਦੇਵੇ ਕਿ ਗੈਸ ਘੱਟ ਹੈ ਤਾਂ ਲੋਕ ਤੁਰੰਤ ਭਰਵਾ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਤੁਰੰਤ ਠੰਢੀ ਹਵਾ ਚਾਹੀਦੀ ਹੁੰਦੀ ਹੈ। ਪਰ ਸੱਚਾਈ ਇਹ ਹੈ ਕਿ ਗੈਸ ਬਿਨਾਂ ਲੀਕੇਜ ਦੇ ਖ਼ਤਮ ਨਹੀਂ ਹੁੰਦੀ। ਆਫ਼-ਸੀਜ਼ਨ 'ਚ ਤੁਸੀਂ ਆਰਾਮ ਨਾਲ ਲੀਕੇਜ ਟੈਸਟ ਕਰਵਾ ਸਕਦੇ ਹੋ ਅਤੇ ਫਾਲਤੂ ਗੈਸ ਭਰਵਾਉਣ ਦੇ ਖ਼ਰਚੇ ਤੋਂ ਬਚ ਸਕਦੇ ਹੋ।
ਫਰਵਰੀ ਤੋਂ ਮਾਰਚ 'ਚ ਕੰਪਨੀਆਂ ਅਤੇ ਲੋਕਲ ਸਰਵਿਸ ਪ੍ਰੋਵਾਈਡਰ ਅਕਸਰ ਡਿਸਕਾਊਂਟ ਆਫਰ ਦਿੰਦੇ ਹਨ। ਜਿੱਥੇ ਪੀਕ ਸੀਜ਼ਨ 'ਚ ਕੀਮਤਾਂ ਵਧ ਜਾਂਦੀਆਂ ਹਨ, ਉੱਥੇ ਹੀ ਹੁਣ ਸਰਵਿਸ ਚਾਰਜ ਘੱਟ ਲੱਗਦਾ ਹੈ ਅਤੇ ਗੈਸ ਰੀਫਿਲ ਵੀ ਸਸਤੀ ਪੈ ਸਕਦੀ ਹੈ।
ਜੇਕਰ ਸਰਵਿਸ ਦੌਰਾਨ AC ਦੇ ਕਿਸੇ ਹਿੱਸੇ ਵਿਚ ਖ਼ਰਾਬੀ ਨਿਕਲਦੀ ਹੈ ਤਾਂ ਆਫ਼-ਸੀਜ਼ਨ ਹੋਣ ਕਾਰਨ ਉਹ ਪਾਰਟ ਆਸਾਨੀ ਨਾਲ ਮਿਲ ਜਾਂਦਾ ਹੈ। ਪੀਕ ਸੀਜ਼ਨ ਵਿੱਚ ਪਾਰਟਸ ਦੀ ਕਮੀ ਹੋ ਸਕਦੀ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਕੁਝ ਲੋਕ AC ਨੂੰ ਪਹਿਲੀ ਵਾਰ ਤੇਜ਼ ਗਰਮੀ 'ਚ ਹੀ ਆਨ ਕਰਦੇ ਹਨ ਤੇ ਉਦੋਂ ਹੀ ਦਿੱਕਤਾਂ ਸਾਹਮਣੇ ਆਉਂਦੀਆਂ ਹਨ, ਜਿਵੇਂ ਪਾਣੀ ਟਪਕਣਾ ਜਾਂ ਅਚਾਨਕ ਬੰਦ ਹੋਣਾ। ਆਫ਼-ਸੀਜ਼ਨ ਸਰਵਿਸ ਨਾਲ ਤੁਹਾਡਾ AC ਪੂਰੇ ਸੀਜ਼ਨ ਲਈ ਤਿਆਰ ਹੋ ਜਾਂਦਾ ਹੈ ਅਤੇ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਠੰਢੀ ਹਵਾ ਦਾ ਆਨੰਦ ਲੈ ਸਕਦੇ ਹੋ।