
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੋਨ 'ਚ ਵੱਡੀ 6,000mAh ਬੈਟਰੀ, 120Hz ਡਿਸਪਲੇਅ, 50MP AI ਕੈਮਰਾ ਅਤੇ 5G ਕਨੈਕਟੀਵਿਟੀ ਵਰਗੇ ਫੀਚਰ ਮਿਲ ਰਹੇ ਹਨ। Lava ਨੇ ਇਸ ਸਮਾਰਟਫੋਨ ਨੂੰ ਆਪਣੀ Virat ਸੀਰੀਜ਼ ਦੇ ਤੀਜੇ ਮਾਡਲ ਵਜੋਂ ਪੇਸ਼ ਕੀਤਾ ਹੈ। ਚਲੋ ਫੋਨ ਦੇ ਹੋਰ ਫੀਚਰ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਜਾਣ ਲੈਂਦੇ ਹਾਂ...

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ 15 ਹਜ਼ਾਰ ਰੁਪਏ ਦੀ ਪ੍ਰਾਈਸ ਰੇਂਜ ਦੇ ਆਸ-ਪਾਸ ਨਵਾਂ 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ? ਜੇ ਹਾਂ ਤਾਂ Lava ਦਾ ਨਵਾਂ ਫੋਨ ਤੁਹਾਡੇ ਲਈ ਇਕ ਵਧੀਆ ਆਪਸ਼ਨ ਹੋ ਸਕਦਾ ਹੈ। ਕੰਪਨੀ ਨੇ ਭਾਰਤ 'ਚ ਕੁਝ ਦਿਨ ਪਹਿਲਾਂ ਆਪਣਾ ਨਵਾਂ Lava Virat V1 Pro 5G ਲਾਂਚ ਕੀਤਾ ਹੈ ਅਤੇ ਇਸ ਦੀ ਸੇਲ ਕੱਲ੍ਹ ਯਾਨੀ 31 ਅਗਸਤ ਤੋਂ ਦੁਪਹਿਰ 12 ਵਜੇ ਸ਼ੁਰੂ ਹੋਣ ਵਾਲੀ ਹੈ।
ਫੋਨ 'ਚ ਵੱਡੀ 6,000mAh ਬੈਟਰੀ, 120Hz ਡਿਸਪਲੇਅ, 50MP AI ਕੈਮਰਾ ਅਤੇ 5G ਕਨੈਕਟੀਵਿਟੀ ਵਰਗੇ ਫੀਚਰ ਮਿਲ ਰਹੇ ਹਨ। Lava ਨੇ ਇਸ ਸਮਾਰਟਫੋਨ ਨੂੰ ਆਪਣੀ Virat ਸੀਰੀਜ਼ ਦੇ ਤੀਜੇ ਮਾਡਲ ਵਜੋਂ ਪੇਸ਼ ਕੀਤਾ ਹੈ। ਚਲੋ ਫੋਨ ਦੇ ਹੋਰ ਫੀਚਰ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਜਾਣ ਲੈਂਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ Lava Virat V1 Pro 5G ਦੇ 6GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ ਵੈਸੇ ਤਾਂ 15,999 ਰੁਪਏ ਹੈ। ਹਾਲਾਂਕਿ ਕੰਪਨੀ ਇਸ ਸਮੇਂ ਫੋਨ ’ਤੇ 2,000 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਦੇ ਰਹੀ ਹੈ। ਆਫਰ ਦਾ ਪੂਰਾ ਫਾਇਦਾ ਮਿਲਣ ’ਤੇ ਇਸ ਦੀ ਪ੍ਰਭਾਵੀ ਕੀਮਤ ਘਟ ਕੇ ਸਿਰਫ਼ 13,999 ਰੁਪਏ ਰਹਿ ਜਾਂਦੀ ਹੈ। ਫੋਨ ਦੀ ਪਹਿਲੀ ਸੇਲ 31 ਅਗਸਤ ਨੂੰ ਦੁਪਹਿਰ 12 ਵਜੇ ਤੋਂ Flipkart ’ਤੇ ਸ਼ੁਰੂ ਹੋਵੇਗੀ। ਡਿਵਾਈਸ ਨੂੰ ਤੁਸੀਂ ਦੋ ਰੰਗਾਂ Sikkim Midnight ਅਤੇ Spiti Frost ਵਿਚ ਖਰੀਦ ਸਕੋਗੇ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ ਵਿਚ 6.75 ਇੰਚ ਦੀ HD+ LCD ਡਿਸਪਲੇਅ ਮਿਲ ਰਹੀ ਹੈ। ਸਕ੍ਰੀਨ ਵਿਚ 120Hz ਤੱਕ ਦਾ ਰਿਫ੍ਰੈਸ਼ ਰੇਟ ਸਪੋਰਟ ਮਿਲ ਰਿਹਾ ਹੈ, ਜਿਸ ਨਾਲ ਸਕ੍ਰੌਲਿੰਗ ਅਤੇ ਨਾਰਮਲ ਵਰਤੋਂ ਦੌਰਾਨ ਜ਼ਿਆਦਾ ਸਮੂਥ ਐਕਸਪੀਰੀਅੰਸ ਮਿਲੇਗਾ। ਡਿਸਪਲੇਅ ਦੀ ਪਿਕਸਲ ਡੈਂਸਿਟੀ 260 ppi ਹੈ। ਡਿਵਾਈਸ ਨੂੰ ਧੂੜ ਅਤੇ ਪਾਣੀ ਦੇ ਛਿੱਟਿਆਂ ਤੋਂ ਸੁਰੱਖਿਆ ਲਈ IP64 ਰੇਟਿੰਗ ਵੀ ਮਿਲੀ ਹੋਈ ਹੈ।
ਪਰਫਾਰਮੈਂਸ ਲਈ ਫੋਨ ਵਿਚ Unisoc T8200 ਆਕਟਾ-ਕੋਰ ਚਿਪਸੈੱਟ ਹੈ। ਇਸ ਦੇ ਨਾਲ ਫੋਨ ਵਿਚ 6GB RAM ਅਤੇ 128GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ। ਇਹ ਕਨਫਿਗਰੇਸ਼ਨ ਡੇਲੀ ਯੂਜ਼, ਸੋਸ਼ਲ ਮੀਡੀਆ, ਵੀਡੀਓ ਸਟ੍ਰੀਮਿੰਗ ਅਤੇ ਨਾਰਮਲ ਮਲਟੀਟਾਸਕਿੰਗ ਲਈ ਫੋਨ ਨੂੰ ਵਧੀਆ ਆਪਸ਼ਨ ਬਣਾਉਂਦੀ ਹੈ।
ਫੋਟੋਗ੍ਰਾਫੀ ਲਈ ਫੋਨ ਵਿਚ ਡਿਊਲ ਕੈਮਰਾ ਹੈ ਜਿਸ ਵਿਚ 50MP ਦਾ AI ਸੈਂਸਰ ਹੈ। ਦੂਜੇ ਰੀਅਰ ਕੈਮਰੇ ਦੀ ਪੂਰੀ ਜਾਣਕਾਰੀ ਨਹੀਂ ਹੈ। ਸੈਲਫੀ ਤੇ ਵੀਡੀਓ ਕਾਲ ਲਈ ਫੋਨ ਦੇ ਸਾਹਮਣੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੀਆਂ ਸਭ ਤੋਂ ਵੱਡੀਆਂ ਖੂਬੀਆਂ ਵਿਚੋਂ ਇਕ ਇਸ ਦੀ 6,000mAh ਬੈਟਰੀ ਹੈ। ਕਨੈਕਟੀਵਿਟੀ ਲਈ ਫੋਨ ਵਿਚ 5G, 4G LTE, Wi-Fi 5, Bluetooth 5.4 ਅਤੇ GPS ਦਾ ਸਪੋਰਟ ਵੀ ਮਿਲ ਰਿਹਾ ਹੈ।