- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ 'ਚ ਕਾਵਾਸਾਕੀ ਵੱਲੋਂ ਸਿਰਫ਼ 300 ਸੀਸੀ ਦੀ ਸਮਰੱਥਾ ਵਾਲੇ ਇੰਜਣ ਨਾਲ Ninja 300 ਆਫ਼ਰ ਕੀਤੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਕਾਵਾਸਾਕੀ ਵੱਲੋਂ 250 ਸੀਸੀ ਇੰਜਣ ਵਾਲੀ ਨਿੰਜਾ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਜਾਵੇਗਾ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਕਾਵਾਸਾਕੀ ਵੱਲੋਂ ਕਈ ਸੈਗਮੈਂਟਸ 'ਚ ਮੋਟਰਸਾਈਕਲਾਂ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਵੱਲੋਂ ਹਾਲ ਹੀ 'ਚ Kawasaki Ninja 250 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਮੋਟਰਸਾਈਕਲ 'ਚ ਕਿਸ ਤਰ੍ਹਾਂ ਦੀਆਂ ਖੂਬੀਆਂ ਦਿੱਤੀਆਂ ਗਈਆਂ ਹਨ, ਕਿੰਨਾ ਦਮਦਾਰ ਇੰਜਣ ਦਿੱਤਾ ਗਿਆ ਹੈ ਤੇ ਕਿਸ ਕੀਮਤ 'ਤੇ ਇਸ ਨੂੰ ਲਾਂਚ ਕੀਤਾ ਗਿਆ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਕਾਵਾਸਾਕੀ ਵੱਲੋਂ 250 ਸੀਸੀ ਸੈਗਮੈਂਟ 'ਚ ਨਵੀਂ ਮੋਟਰਸਾਈਕਲ ਦੇ ਰੂਪ 'ਚ Kawasaki Ninja 250 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਮੋਟਰਸਾਈਕਲ ਨੂੰ ਜਾਪਾਨ 'ਚ ਲਾਂਚ ਕੀਤਾ ਗਿਆ ਹੈ।
ਕਾਵਾਸਾਕੀ ਵੱਲੋਂ ਇਸ ਮੋਟਰਸਾਈਕਲ 'ਚ 249 ਸੀਸੀ ਦੀ ਸਮਰੱਥਾ ਦਾ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਇੰਜਣ ਨਾਲ ਮੋਟਰਸਾਈਕਲ ਨੂੰ 39 PS ਦੀ ਪਾਵਰ ਅਤੇ 23.5 Nm ਦਾ ਟਾਰਕ ਮਿਲਦਾ ਹੈ। ਇਸ ਮੋਟਰਸਾਈਕਲ 'ਚ ਨਿਰਮਾਤਾ ਵੱਲੋਂ 6-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਕਾਵਾਸਾਕੀ ਵੱਲੋਂ ਭਾਵੇਂ ਜਾਪਾਨ 'ਚ ਇਸ ਮੋਟਰਸਾਈਕਲ ਨੂੰ ਅਪਡੇਟ ਦੇ ਨਾਲ ਲਾਂਚ ਕੀਤਾ ਗਿਆ ਹੈ ਪਰ ਇਸ ਵਿਚ ਕਈ ਬਿਹਤਰੀਨ ਫੀਚਰ ਵੀ ਆਫ਼ਰ ਕੀਤੇ ਗਏ ਹਨ। ਇਸ ਵਿਚ ਸਟੈਂਡਰਡ ਤੌਰ 'ਤੇ ਅਸਿਸਟ ਅਤੇ ਸਲਿੱਪਰ ਕਲੱਚ ਦਿੱਤਾ ਗਿਆ ਹੈ। ਨਾਲ ਹੀ ਇਹ ਮੋਟਰਸਾਈਕਲ ਲਾਈਮ ਗ੍ਰੀਨ ਤੇ ਗੂੜ੍ਹੇ ਮੈਟਾਲਿਕ ਰੰਗਾਂ ਦੇ ਵਿਕਲਪਾਂ ਨਾਲ ਆਫ਼ਰ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ LED ਹੈੱਡਲਾਈਟ, ਡਿਜੀਟਲ ਇੰਸਟਰੂਮੈਂਟ ਕਲੱਸਟਰ ਤੇ 17 ਲੀਟਰ ਦਾ ਪੈਟਰੋਲ ਟੈਂਕ ਵੀ ਦਿੱਤਾ ਗਿਆ ਹੈ।
ਜਾਪਾਨ 'ਚ ਇਸ ਮੋਟਰਸਾਈਕਲ ਦੀ ਕੀਮਤ 7.26 ਲੱਖ ਜਾਪਾਨੀ ਯੇਨ ਹੈ, ਜੋ ਭਾਰਤੀ ਰੁਪਏ 'ਚ ਲਗਪਗ 4.37 ਲੱਖ ਰੁਪਏ ਦੇ ਆਸ-ਪਾਸ ਬਣਦੀ ਹੈ।
ਭਾਰਤ 'ਚ ਕਾਵਾਸਾਕੀ ਵੱਲੋਂ ਸਿਰਫ਼ 300 ਸੀਸੀ ਦੀ ਸਮਰੱਥਾ ਵਾਲੇ ਇੰਜਣ ਨਾਲ Ninja 300 ਆਫ਼ਰ ਕੀਤੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਕਾਵਾਸਾਕੀ ਵੱਲੋਂ 250 ਸੀਸੀ ਇੰਜਣ ਵਾਲੀ ਨਿੰਜਾ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਜਾਵੇਗਾ।