Jeep ਵੱਲੋਂ ਭਾਰਤ 'ਚ ਫਿਰ ਤੋਂ 'ਵਿਲੀ 41' ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਨੂੰ ਸੀਮਤ ਗਿਣਤੀ 'ਚ ਹੀ ਪੇਸ਼ ਕੀਤਾ ਜਾਵੇਗਾ। ਨਿਰਮਾਤਾ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਦੀਆਂ ਸਿਰਫ਼ 41 ਯੂਨਿਟਸ ਹੀ ਭਾਰਤ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਹਨ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਕਈ ਸੈਗਮੈਂਟਾਂ 'ਚ ਐਸਯੂਵੀ ਪੇਸ਼ ਕਰਨ ਵਾਲੇ ਪ੍ਰਮੁੱਖ ਨਿਰਮਾਤਾਵਾਂ 'ਚ ਸ਼ਾਮਲ 'ਜੀਪ' ਵੱਲੋਂ ਫਿਰ ਤੋਂ Wrangler Willys 41 ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਨੂੰ ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨਾਲ ਪੇਸ਼ ਕੀਤਾ ਗਿਆ ਹੈ? ਕਿੰਨਾ ਦਮਦਾਰ ਇੰਜਣ ਦਿੱਤਾ ਗਿਆ ਹੈ? ਕਿਸ ਕੀਮਤ 'ਤੇ ਇਸ ਨੂੰ ਉਪਲਬਧ ਕਰਵਾਇਆ ਗਿਆ ਹੈ? ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਜੀਪ ਵੱਲੋਂ ਭਾਰਤ 'ਚ ਫਿਰ ਤੋਂ 'ਵਿਲੀ 41' ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਿਰਮਾਤਾ ਵੱਲੋਂ ਇਸ ਨੂੰ ਸੀਮਤ ਗਿਣਤੀ 'ਚ ਹੀ ਪੇਸ਼ ਕੀਤਾ ਜਾਵੇਗਾ। ਨਿਰਮਾਤਾ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਦੀਆਂ ਸਿਰਫ਼ 41 ਯੂਨਿਟਸ ਹੀ ਭਾਰਤ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਹਨ।
ਸਟੇਲੈਂਟਿਸ ਇੰਡੀਆ ਦੇ ਬਿਜ਼ਨੈੱਸ ਹੈੱਡ ਅਤੇ ਆਟੋਮੋਟਿਵ ਬ੍ਰਾਂਡਸ ਦੇ ਡਾਇਰੈਕਟਰ ਕੁਮਾਰ ਪ੍ਰਿਯੇਸ਼ ਨੇ ਕਿਹਾ ਕਿ ਵਿਲੀਜ਼ ਦੀ ਵਿਰਾਸਤ ਸਿਰਫ਼ ਇਕ ਕਹਾਣੀ ਨਹੀਂ ਹੈ—ਇਹ ਜੀਪ ਦੇ ਚਰਿੱਤਰ ਦੀ ਨੀਂਹ ਹੈ। ਰੈਂਗਲਰ ਵਿਲੀਜ਼ 41 2.0 ਉਸ ਵਿਰਾਸਤ ਨੂੰ ਸਾਡੀ ਸ਼ਰਧਾਂਜਲੀ ਹੈ। ਇਹ ਅਸਲੀ 1941 ਵਿਲੀਜ਼ MB ਦੀ ਭਾਵਨਾ ਨੂੰ ਦਰਸਾਉਂਦਾ ਹੈ, ਨਾਲ ਹੀ ਜੀਪ ਮਾਲਕਾਂ ਵੱਲੋਂ ਡੂੰਘਾਈ ਨਾਲ ਸਲਾਹੀ ਜਾਣ ਵਾਲੀ ਕੁਸ਼ਲਤਾ, ਪ੍ਰਮਾਣਿਕਤਾ ਤੇ ਭਾਵਨਾਤਮਕ ਸਾਂਝ ਵੀ ਪ੍ਰਦਾਨ ਕਰਦਾ ਹੈ। ਇਹ ਵਿਲੀਜ਼ ਦੇ ਸਦੀਵੀ ਤੱਤਾਂ ਨੂੰ ਸਮਕਾਲੀ ਇੰਜੀਨੀਅਰਿੰਗ ਦੇ ਨਾਲ ਮਿਲਾ ਕੇ ਸਮਰੱਥਾ, ਵਿਲੱਖਣਤਾ ਅਤੇ ਚਰਿੱਤਰ ਦਾ ਇੱਕ ਸਮਾਨ ਮਿਸ਼ਰਣ ਪੇਸ਼ ਕਰਦਾ ਹੈ।
ਨਿਰਮਾਤਾ ਵੱਲੋਂ ਰੈਂਗਲਰ ਰੂਬੀਕਾਨ ਐਸਯੂਵੀ 'ਚ ਕਈ ਸ਼ਾਨਦਾਰ ਫੀਚਰਜ਼ ਪੇਸ਼ ਕੀਤੇ ਜਾਂਦੇ ਹਨ। ਇਸ ਵਿਚ ਐਲਈਡੀ (LED) ਲਾਈਟਾਂ, 12.3 ਇੰਚ ਇੰਫੋਟੇਨਮੈਂਟ ਸਿਸਟਮ, ਛੇ ਏਅਰਬੈਗ, ADAS, ਪ੍ਰੀਮੀਅਮ ਇੰਟੀਰੀਅਰ, ਸੈਮੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਵਰਗੇ ਕਈ ਫੀਚਰਜ਼ ਮਿਲਦੇ ਹਨ।
ਜੀਪ ਵੱਲੋਂ ਇਸ ਐਸਯੂਵੀ 'ਚ ਦੋ ਲੀਟਰ ਦੀ ਸਮਰੱਥਾ ਦਾ ਪੈਟਰੋਲ ਇੰਜਣ ਦਿੱਤਾ ਜਾਂਦਾ ਹੈ। ਜਿਸ ਨਾਲ ਇਸ ਨੂੰ 270 ਹਾਰਸ ਪਾਵਰ ਅਤੇ 400 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ ਵਿਚ ਅੱਠ ਸਪੀਡ ਟ੍ਰਾਂਸਮਿਸ਼ਨ ਵੀ ਦਿੱਤਾ ਗਿਆ ਹੈ ਜਿਸ ਦੇ ਨਾਲ ਆਫ-ਰੋਡਿੰਗ ਸਮਰੱਥਾ ਵੀ ਮਿਲਦੀ ਹੈ।
ਨਿਰਮਾਤਾ ਵੱਲੋਂ ਸੀਮਤ ਗਿਣਤੀ ਵਾਲੀ 'ਵਿਲੀਜ਼ 41' ਦੀ ਕੀਮਤ ਸਟੈਂਡਰਡ ਰੂਬੀਕਾਨ ਵੇਰੀਐਂਟ ਤੋਂ ਦੋ ਲੱਖ ਰੁਪਏ ਜ਼ਿਆਦਾ ਹੈ। ਜਿਸ ਦੀ ਭਾਰਤ ਵਿੱਚ ਐਕਸ-ਸ਼ੋਅਰੂਮ ਕੀਮਤ 68.31 ਲੱਖ ਰੁਪਏ ਹੈ। ਇਸ ਦਾ ਵਿਕਲਪਿਕ (Optional) ਐਕਸੈਸਰੀਜ਼ ਪੈਕ 3.6 ਲੱਖ ਰੁਪਏ ਦੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ।