2026 ’ਚ 8GB RAM ਕਾਫ਼ੀ ਹੈ ਜਾਂ 12GB RAM? ਨਵਾਂ ਫ਼ੋਨ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਜਾਣ ਲਵੋ
ਨਵਾਂ ਸਮਾਰਟਫ਼ੋਨ ਖ਼ਰੀਦਦੇ ਸਮੇਂ ਨਾ ਸਿਰਫ਼ ਪ੍ਰੋਸੈਸਰ, ਕੈਮਰਾ ਅਤੇ ਬੈਟਰੀ ਸਗੋਂ ਅੱਜ RAM ਵੀ ਇੱਕ ਅਹਿਮ ਫੈਕਟਰ ਬਣ ਚੁੱਕੀ ਹੈ। 2026 ਵਿੱਚ AI ਫੀਚਰਸ ਕਰਕੇ ਅਤੇ ਹੈਵੀ ਗੇਮਾਂ ਦੇ ਨਾਲ ਮਲਟੀਟਾਸਕਿੰਗ ਕਰਨ ਲਈ ਫ਼ੋਨ ਵਿੱਚ ਜ਼ਿਆਦਾ RAM ਦਾ ਹੋਣਾ ਜ਼ਰੂਰੀ ਹੈ।
Publish Date: Mon, 22 Jun 2026 11:15 AM (IST)
Updated Date: Mon, 22 Jun 2026 11:16 AM (IST)

ਤਕਨਾਲੋਜੀ ਡੈਸਕ, ਨਵੀਂ ਦਿੱਲੀ। ਨਵਾਂ ਸਮਾਰਟਫ਼ੋਨ ਖ਼ਰੀਦਦੇ ਸਮੇਂ ਨਾ ਸਿਰਫ਼ ਪ੍ਰੋਸੈਸਰ, ਕੈਮਰਾ ਅਤੇ ਬੈਟਰੀ ਸਗੋਂ ਅੱਜ RAM ਵੀ ਇੱਕ ਅਹਿਮ ਫੈਕਟਰ ਬਣ ਚੁੱਕੀ ਹੈ। 2026 ਵਿੱਚ AI ਫੀਚਰਸ ਕਰਕੇ ਅਤੇ ਹੈਵੀ ਗੇਮਾਂ ਦੇ ਨਾਲ ਮਲਟੀਟਾਸਕਿੰਗ ਕਰਨ ਲਈ ਫ਼ੋਨ ਵਿੱਚ ਜ਼ਿਆਦਾ RAM ਦਾ ਹੋਣਾ ਜ਼ਰੂਰੀ ਹੈ।
ਅਜਿਹੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਕੀ 2026 ਵਿੱਚ 8GB RAM ਅਜੇ ਵੀ ਕਾਫ਼ੀ ਹੈ ਜਾਂ ਫਿਰ 12GB RAM ਵਾਲੇ ਫ਼ੋਨ 'ਤੇ ਪੈਸੇ ਖ਼ਰਚ ਕਰਨਾ ਜ਼ਿਆਦਾ ਬਿਹਤਰ ਹੋਵੇਗਾ। ਚਲੋ ਅੱਜ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਕਿਸਦੇ ਲਈ 8GB RAM ਅਜੇ ਵੀ ਕਾਫ਼ੀ ਹੈ?
ਜੇਕਰ ਤੁਸੀਂ ਫ਼ੋਨ ਵਿੱਚ ਰੋਜ਼ਾਨਾ ਸੋਸ਼ਲ ਮੀਡੀਆ ਜਿਵੇਂ ਕਿ WhatsApp, ਵੀਡੀਓ ਸਟ੍ਰੀਮਿੰਗ, ਵੈੱਬ ਬ੍ਰਾਊਜ਼ਿੰਗ ਅਤੇ ਹਲਕੀ-ਫੁਲਕੀ ਮਲਟੀਟਾਸਕਿੰਗ ਕਰਦੇ ਹੋ ਤਾਂ 8GB RAM ਵਾਲਾ ਫ਼ੋਨ 2026 ਵਿੱਚ ਵੀ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਹੋ ਸਕਦਾ ਹੈ। Android ਅਤੇ iOS ਦੋਵਾਂ ਪਲੇਟਫਾਰਮਾਂ 'ਤੇ ਆਪਟੀਮਾਈਜ਼ੇਸ਼ਨ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਬਿਹਤਰ ਹੋ ਗਈ ਹੈ, ਜਿਸ ਕਰਕੇ 8GB RAM ਵਾਲੇ ਡਿਵਾਈਸ ਵੀ ਕਾਫ਼ੀ ਵਧੀਆ ਪਰਫਾਰਮੈਂਸ ਦੇ ਰਹੇ ਹਨ।
ਕਿਸਦੇ ਲਈ 12GB RAM ਵਾਲਾ ਵੇਰੀਐਂਟ ਬੈਸਟ?
ਅੱਜਕੱਲ੍ਹ ਸਮਾਰਟਫ਼ੋਨਾਂ ਵਿੱਚ ਬਹੁਤ ਸਾਰੇ ਆਨ-ਡਿਵਾਈਸ AI ਫੀਚਰਸ ਦੇਖਣ ਨੂੰ ਮਿਲਣ ਲੱਗੇ ਹਨ, ਜਿਨ੍ਹਾਂ ਵਿੱਚ ਫੋਟੋ ਐਡੀਟਿੰਗ ਟੂਲਸ ਵੀ ਸ਼ਾਮਲ ਹਨ। ਇਸਦੇ ਨਾਲ ਹੀ ਅੱਜਕੱਲ੍ਹ ਕਈ ਹਾਈ ਗ੍ਰਾਫਿਕਸ ਵਾਲੀਆਂ ਵੱਡੀਆਂ-ਵੱਡੀਆਂ ਗੇਮਾਂ ਵੀ ਮਾਰਕੀਟ ਵਿੱਚ ਆ ਗਈਆਂ ਹਨ।
ਅਜਿਹੇ ਵਿੱਚ ਜੇਕਰ ਤੁਸੀਂ BGMI, Call of Duty Mobile ਜਾਂ Genshin Impact ਵਰਗੀਆਂ ਗੇਮਾਂ ਖੇਡਣਾ ਪਸੰਦ ਕਰਦੇ ਹੋ ਜਾਂ ਇੱਕ ਨਾਲ ਕਈ ਐਪਸ ਓਪਨ (ਚਾਲੂ) ਰੱਖਦੇ ਹੋ, ਤਾਂ 12GB RAM ਵਾਲਾ ਫ਼ੋਨ ਜ਼ਿਆਦਾ ਬਿਹਤਰ ਰਹੇਗਾ। ਜ਼ਿਆਦਾ RAM ਹੋਣ ਨਾਲ ਫ਼ੋਨ ਲੰਬੇ ਸਮੇਂ ਤੱਕ ਫਾਸਟ ਪਰਫਾਰਮੈਂਸ ਦੇਵੇਗਾ ਅਤੇ ਭਵਿੱਖ ਵਿੱਚ ਆਉਣ ਵਾਲੇ ਨਵੇਂ ਫੀਚਰਸ ਨੂੰ ਵੀ ਆਸਾਨੀ ਨਾਲ ਹੈਂਡਲ ਕਰ ਲਵੇਗਾ।
ਕਿਸਦੇ ਲਈ ਕਿਹੜਾ ਆਪਸ਼ਨ ਬੈਸਟ?
ਜੇਕਰ ਤੁਹਾਡਾ ਬਜਟ ਕਾਫ਼ੀ ਲਿਮਟਿਡ ਹੈ ਅਤੇ ਨਾਰਮਲ ਵਰਤੋਂ ਲਈ ਫ਼ੋਨ ਖ਼ਰੀਦ ਰਹੇ ਹੋ, ਤਾਂ 8GB RAM ਵਾਲਾ ਡਿਵਾਈਸ ਇੱਕ ਚੰਗਾ ਆਪਸ਼ਨ ਹੈ। ਜਦਕਿ ਪਾਵਰ ਯੂਜ਼ਰਸ, ਕੰਟੈਂਟ ਕ੍ਰਿਏਟਰਸ ਅਤੇ ਲੰਬੇ ਸਮੇਂ ਤੱਕ ਫ਼ੋਨ ਵਰਤਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ 12GB RAM ਵਾਲਾ ਮਾਡਲ ਜ਼ਿਆਦਾ ਬਿਹਤਰ ਆਪਸ਼ਨ ਹੋ ਸਕਦਾ ਹੈ।