iPhone 18 Pro ਤੇ Pro Max ਦੀ ਸੇਲ ਸ਼ੁਰੂ, ਚੈੱਕ ਕਰੋ ਬੈਂਕ ਆਫਰ, ਕੈਸ਼ ਡਿਸਕਾਊਂਟ ਤੇ ਸਾਰੇ EMI ਆਪਸ਼ਨ iPhone 18 Pro ਨੂੰ ਚਾਰ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਬੇਸ ਵੇਰੀਐਂਟ 256GB ਦੇ ਨਾਲ 1,64,900 ਰੁਪਏ 'ਚ ਆਉਂਦਾ ਹੈ। ਦੂਜਾ ਵੇਰੀਐਂਟ 512GB ਦਾ ਹੈ, ਜਿਸ ਦੀ ਕੀਮਤ 1,89,900 ਰੁਪਏ ਹੈ। ਤੀਜੇ 1TB ਵਾਲੇ ਵੇਰੀਐਂਟ ਦੀ ਕੀਮਤ 2,39,900 ਰੁਪਏ ਅਤੇ 2TB ਵੇਰੀਐਂਟ ਦੀ ਕੀਮਤ 3,14,900 ਰੁਪਏ ਹੈ।
Publish Date: Fri, 18 Sep 2026 05:02 PM (IST)
Updated Date: Fri, 18 Sep 2026 05:04 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Apple iPhone 18 Pro ਤੇ iPhone 18 Pro Max ਦੀ ਸੇਲ ਸ਼ੁਰੂ ਹੋ ਗਈ ਹੈ। ਕੰਪਨੀ ਨੇ ਆਪਣੀ ਫਲੈਗਸ਼ਿਪ ਸਮਾਰਟਫੋਨ ਸੀਰੀਜ਼ ਦੇ ਦੋਵੇਂ ਮਾਡਲਾਂ ਦੇ 4 ਵੇਰੀਐਂਟ ਲਾਂਚ ਕੀਤੇ ਹਨ। iPhone 18 Pro ਨੂੰ 1,64,900 ਰੁਪਏ ਅਤੇ iPhone 18 Pro Max ਨੂੰ 1,79,900 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਨਵੇਂ ਆਈਫੋਨ ਮਾਡਲ ਕੰਪਨੀ ਦੇ ਆਨਲਾਈਨ-ਆਫਲਾਈਨ ਸਟੋਰ, ਪਾਰਟਨਰ ਰਿਟੇਲ ਸਟੋਰ ਅਤੇ ਕਵਿਕ-ਕਾਮਰਸ ਐਪ 'ਤੇ ਵਿਕਰੀ ਲਈ ਉਪਲਬਧ ਹਨ।
ਨਵੇਂ ਆਈਫੋਨ 'ਤੇ ਕੰਪਨੀ 6 ਮਹੀਨੇ ਦੀ ਨੋ-ਕਾਸਟ EMI ਵੀ ਆਫਰ ਕਰ ਰਹੀ ਹੈ। ਇਸ ਦੇ ਨਾਲ ਹੀ American Express, Axis Bank ਅਤੇ ICICI Bank ਦੇ ਕ੍ਰੈਡਿਟ ਕਾਰਡ 'ਤੇ ਕੈਸ਼ਬੈਕ ਵੀ ਮਿਲ ਰਿਹਾ ਹੈ। ਜੇਕਰ ਤੁਸੀਂ ਨਵੇਂ ਆਈਫੋਨ ਮਾਡਲ ਨੂੰ ਇਕੱਠੀ ਪੇਮੈਂਟ ਕਰਨ ਦੀ ਬਜਾਏ EMI 'ਤੇ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਕੰਪਨੀ ਨੇ ਕਈ ਬੈਂਕਾਂ ਨਾਲ ਪਾਰਟਨਰਸ਼ਿਪ ਵੀ ਕੀਤੀ ਹੈ। ਇੱਥੇ ਅਸੀਂ ਤੁਹਾਨੂੰ ਕਿਸ਼ਤਾਂ 'ਤੇ ਆਈਫੋਨ ਲੈਣ 'ਤੇ ਹਰ ਮਹੀਨੇ ਕਿੰਨੀ EMI ਦੇਣੀ ਹੋਵੇਗੀ, ਇਸ ਬਾਰੇ ਡਿਟੇਲ 'ਚ ਜਾਣਕਾਰੀ ਦੇ ਰਹੇ ਹਾਂ।
iPhone 18 Pro ਅਤੇ iPhone 18 Pro Max ਨੋ-ਕਾਸਟ EMI ਆਪਸ਼ਨ
ਮਾਡਲ ਸਟੋਰੇਜ ਕੀਮਤ American Express (3/6 ਮਹੀਨੇ) Axis Bank (3/6 ਮਹੀਨੇ) ICICI Bank (3/6 ਮਹੀਨੇ) iPhone 18 Pro 256GB ₹1,64,900 ₹49,967 / ₹24,983 ₹49,967 / ₹24,983 ₹49,967 / ₹24,983 iPhone 18 Pro 512GB ₹1,89,900 ₹58,300 / ₹29,150 ₹58,300 / ₹29,150 ₹58,300 / ₹29,150 iPhone 18 Pro 1TB ₹2,39,900 ₹74,966 / ₹37,483 ₹74,967 / ₹37,483 ₹74,966 / ₹37,483 iPhone 18 Pro 2TB ₹3,14,900 ₹1,04,966 / ₹52,483 ₹1,04,967 / ₹52,483 ₹1,04,966 / ₹52,483 iPhone 18 Pro Max 256GB ₹1,79,900 ₹54,966 / ₹27,483 ₹54,966 / ₹27,483 ₹54,967 / ₹27,483 iPhone 18 Pro Max 512GB ₹2,04,900 ₹63,300 / ₹31,650 ₹63,300 / ₹31,650 ₹63,300 / ₹31,650 iPhone 18 Pro Max 1TB ₹2,54,900 ₹84,966 / ₹42,483 ₹84,967 / ₹42,483 ₹84,966 / ₹42,483 iPhone 18 Pro Max 2TB ₹3,29,900 ₹1,04,966 / ₹52,483 ₹1,04,967 / ₹52,483 ₹1,04,966 / ₹52,483
iPhone 18 Pro ਦੀ ਕੀਮਤ iPhone 18 Pro ਨੂੰ ਚਾਰ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਬੇਸ ਵੇਰੀਐਂਟ 256GB ਦੇ ਨਾਲ 1,64,900 ਰੁਪਏ 'ਚ ਆਉਂਦਾ ਹੈ। ਦੂਜਾ ਵੇਰੀਐਂਟ 512GB ਦਾ ਹੈ, ਜਿਸ ਦੀ ਕੀਮਤ 1,89,900 ਰੁਪਏ ਹੈ। ਤੀਜੇ 1TB ਵਾਲੇ ਵੇਰੀਐਂਟ ਦੀ ਕੀਮਤ 2,39,900 ਰੁਪਏ ਅਤੇ 2TB ਵੇਰੀਐਂਟ ਦੀ ਕੀਮਤ 3,14,900 ਰੁਪਏ ਹੈ।