- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਨੇ ਇਸ ਦੀ ਵਜ੍ਹਾ AI ਇੰਡਸਟਰੀ ਦੀ ਵਧਦੀ ਡਿਮਾਂਡ ਦੇ ਚੱਲਦੇ DRAM ਅਤੇ NAND ਫਲੈਸ਼ ਸਟੋਰੇਜ ਦੀ ਵਧਦੀ ਕੋਸਟ ਨੂੰ ਦੱਸਿਆ ਸੀ। ਹਾਲਾਂਕਿ, ਅਜੇ ਤੱਕ Apple ਵੱਲੋਂ ਭਾਰਤ ਵਿੱਚ iPhone 17 ਸੀਰੀਜ਼ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਵੀ ਨਵਾਂ ਆਈਫ਼ੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। Apple ਜਲਦ ਹੀ ਭਾਰਤ ਵਿੱਚ iPhone 17 ਸੀਰੀਜ਼ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦਾ ਹੈ। ਜੀ ਹਾਂ, ਕੰਪਨੀ ਨੇ ਹਾਲ ਹੀ ਵਿੱਚ iPad, Mac, Apple TV ਅਤੇ HomePod ਸਮੇਤ ਕਈ ਪ੍ਰੋਡਕਟਸ ਮਹਿੰਗੇ ਕੀਤੇ ਹਨ, ਜਿਸ ਤੋਂ ਬਾਅਦ ਹੁਣ iPhone 17 ਸੀਰੀਜ਼ ਨੂੰ ਵੀ ਮਹਿੰਗਾ ਕੀਤਾ ਜਾ ਸਕਦਾ ਹੈ।
ਹੁਣ ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਲਦ ਹੀ iPhone 17, iPhone 17 Pro ਅਤੇ iPhone 17 Pro Max ਮਾਡਲ ਵੀ ਮਹਿੰਗੇ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਆਖਿਰ ਕਿੰਨੇ ਮਹਿੰਗੇ ਹੋ ਸਕਦੇ ਹਨ ਆਈਫ਼ੋਨ...
ਕਿੰਨੀਆਂ ਵਧ ਸਕਦੀਆਂ ਹਨ ਕੀਮਤਾਂ?
ਟਿਪਸਟਰ ਅਭਿਸ਼ੇਕ ਯਾਦਵ ਦਾ ਕਹਿਣਾ ਹੈ ਕਿ Apple ਨੇ iPlanet ਡੀਲਰਾਂ ਨੂੰ iPhone 17 ਸੀਰੀਜ਼ ਦੀ ਨਵੀਂ ਪ੍ਰਾਈਸਿੰਗ ਬਾਰੇ ਡਿਟੇਲਜ਼ ਦਿੱਤੀਆਂ ਹਨ। ਲੀਕ ਦੇ ਅਨੁਸਾਰ, iPhone 17 (256GB) ਦੀ ਕੀਮਤ ਵਿੱਚ 12 ਹਜ਼ਾਰ ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਹ ਸਹੀ ਸਾਬਤ ਹੁੰਦਾ ਹੈ ਤਾਂ ਇਸ ਦੀ ਨਵੀਂ ਕੀਮਤ 94,990 ਰੁਪਏ ਹੋ ਜਾਵੇਗੀ। ਫਿਲਹਾਲ ਅਜੇ ਤੁਸੀਂ ਇਸ ਮਾਡਲ ਨੂੰ ਭਾਰਤ ਵਿੱਚ 82,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ।
ਰਿਪੋਰਟਾਂ ਵਿੱਚ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ iPhone 17 Pro ਅਤੇ iPhone 17 Pro Max ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਹਾਲਾਂਕਿ, ਇਹਨਾਂ ਦੋਵਾਂ ਮਾਡਲਾਂ ਦੀਆਂ ਨਵੀਂਆਂ ਕੀਮਤਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। iPhone 17 Pro ਦੀ ਸ਼ੁਰੂਆਤੀ ਕੀਮਤ 1,34,900 ਰੁਪਏ ਅਤੇ iPhone 17 Pro Max ਦੀ ਕੀਮਤ 1,49,900 ਰੁਪਏ ਹੈ। ਜਦਕਿ iPhone Air ਦੀਆਂ ਕੀਮਤਾਂ ਵੀ ਵਧਣਗੀਆਂ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਅਗਲੇ ਹਫ਼ਤੇ ਤੱਕ ਆਉਣਗੇ ਨਵੇਂ iPhone ਯੂਨਿਟਸ
ਰਿਪੋਰਟਾਂ ਵਿੱਚ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਹਾਲ ਭਾਰਤ ਵਿੱਚ iPhone 17 ਸੀਰੀਜ਼ ਦੀ ਸਪਲਾਈ ਪ੍ਰਭਾਵਿਤ ਹੈ। Apple ਨੇ ਆਪਣੀ ਸਪਲਾਈ ਚੇਨ ਨੂੰ ਨਵਾਂ ਸਟਾਕ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਅਜਿਹੇ ਵਿੱਚ ਅਗਲੇ ਹਫ਼ਤੇ ਤੱਕ ਨਵੇਂ iPhone ਯੂਨਿਟਸ ਡੀਲਰਾਂ ਕੋਲ ਪਹੁੰਚ ਸਕਦੇ ਹਨ।
ਕਿਉਂ ਮਹਿੰਗੇ ਹੋ ਰਹੇ ਹਨ ਪ੍ਰੋਡਕਟਸ?
ਦੱਸ ਦੇਈਏ ਕਿ ਐਪਲ ਨੇ ਕੁਝ ਸਮਾਂ ਪਹਿਲਾਂ ਹੀ ਜਾਪਾਨ ਵਿੱਚ iPhone 17 ਸੀਰੀਜ਼ ਦੀਆਂ ਕੀਮਤਾਂ ਵਿੱਚ ਕਰੀਬ 11.3% ਤੱਕ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪਿਛਲੇ ਮਹੀਨੇ ਭਾਰਤ ਵਿੱਚ ਵੀ ਕੰਪਨੀ ਨੇ Mac, MacBook, iPad, Apple TV ਅਤੇ HomePod ਵਰਗੇ ਕਈ ਪ੍ਰੋਡਕਟਸ ਮਹਿੰਗੇ ਕੀਤੇ ਹਨ।
ਕੰਪਨੀ ਨੇ ਇਸ ਦੀ ਵਜ੍ਹਾ AI ਇੰਡਸਟਰੀ ਦੀ ਵਧਦੀ ਡਿਮਾਂਡ ਦੇ ਚੱਲਦੇ DRAM ਅਤੇ NAND ਫਲੈਸ਼ ਸਟੋਰੇਜ ਦੀ ਵਧਦੀ ਕੋਸਟ ਨੂੰ ਦੱਸਿਆ ਸੀ। ਹਾਲਾਂਕਿ, ਅਜੇ ਤੱਕ Apple ਵੱਲੋਂ ਭਾਰਤ ਵਿੱਚ iPhone 17 ਸੀਰੀਜ਼ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।