
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਊਂਟਰਪੁਆਇੰਟ ਰਿਸਰਚ ਦੇ ‘ਇੰਡੀਆ ਵੀਕਲੀ ਸਮਾਰਟਫੋਨ ਸੇਲਆਊਟ ਟ੍ਰੈਕਰ’ ਮੁਤਾਬਕ, ਇਸ ਦੌਰਾਨ ਹਫ਼ਤਾਵਾਰੀ ਵਿਕਰੀ ਜ਼ਿਆਦਾਤਰ ਪਿਛਲੇ ਸਾਲ ਦੇ ਪੱਧਰ ਤੋਂ ਹੇਠਾਂ ਰਹੀ ਤੇ ਵੱਡੇ ਪ੍ਰਮੋਸ਼ਨਲ ਇਵੈਂਟਾਂ ਨਾਲ ਮੰਗ ’ਚ ਸਿਰਫ਼ ਕੁਝ ਸਮੇਂ ਲਈ ਹੀ ਤੇਜ਼ੀ ਆਈ।

ਨਵੀਂ ਦਿੱਲੀ (ਏਜੰਸੀ) : ਅਪ੍ਰੈਲ ਤੋਂ ਜੁਲਾਈ ਦੌਰਾਨ ਭਾਰਤ ਦਾ ਸਮਾਰਟਫੋਨ ਬਾਜ਼ਾਰ ਦਬਾਅ ਹੇਠ ਰਿਹਾ। ਲਗਾਤਾਰ ਵਧਦੀਆਂ ਕੀਮਤਾਂ ਤੇ ਗਾਹਕਾਂ ਵੱਲੋਂ ਸੋਚ-ਸਮਝ ਕੇ ਖ਼ਰਚ ਕਰਨ ਕਾਰਨ ਮੰਗ ’ਤੇ ਅਸਰ ਪਿਆ। ਹਾਲਾਂਕਿ, ਇਸ ਦੌਰਾਨ ਐਪਲ ਦੀ ਵਿਕਰੀ ’ਚ ਸਾਲ-ਦਰ-ਸਾਲ 15 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਤੇ ਇਸ ਦੀ ਵਜ੍ਹਾ ਆਈਫੋਨ17 ਸੀਰੀਜ਼ ਦੀ ਲਗਾਤਾਰ ਮੰਗ ਅਤੇ ਕਿਫਾਇਤੀ ਆਫਰ ਰਹੇ।
ਕਾਊਂਟਰਪੁਆਇੰਟ ਰਿਸਰਚ ਦੇ ‘ਇੰਡੀਆ ਵੀਕਲੀ ਸਮਾਰਟਫੋਨ ਸੇਲਆਊਟ ਟ੍ਰੈਕਰ’ ਮੁਤਾਬਕ, ਇਸ ਦੌਰਾਨ ਹਫ਼ਤਾਵਾਰੀ ਵਿਕਰੀ ਜ਼ਿਆਦਾਤਰ ਪਿਛਲੇ ਸਾਲ ਦੇ ਪੱਧਰ ਤੋਂ ਹੇਠਾਂ ਰਹੀ ਤੇ ਵੱਡੇ ਪ੍ਰਮੋਸ਼ਨਲ ਇਵੈਂਟਾਂ ਨਾਲ ਮੰਗ ’ਚ ਸਿਰਫ਼ ਕੁਝ ਸਮੇਂ ਲਈ ਹੀ ਤੇਜ਼ੀ ਆਈ। ਰਿਸਰਚ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਮੰਗ ਹੌਲੀ-ਹੌਲੀ ਸੁਧਰੇਗੀ। ਤਿਉਹਾਰੀ ਸੀਜ਼ਨ ਬਾਜ਼ਾਰ ਲਈ ਅਹਿਮ ਰਹੇਗਾ, ਜਿਸ ’ਚ ਛੋਟ, ਫਾਈਨੈਂਸ ਸਕੀਮਾਂ ਅਤੇ ਨਵੇਂ ਲਾਂਚ ਨਾਲ ਫੋਨ ਬਦਲਣ ਦੀ ਮੰਗ ਨੂੰ ਸਹਾਰਾ ਮਿਲਣ ਦੀ ਉਮੀਦ ਹੈ। ਇੱਕ ਹੋਰ ਵਿਸ਼ਲੇਸ਼ਕ ਨੇ ਕਿਹਾ ਕਿ ਲਗਾਤਾਰ ਕੀਮਤਾਂ ਵਧਣ ਨਾਲ ਸਭ ਤੋਂ ਵੱਧ ਵਿਕਣ ਵਾਲੇ ਮਾਡਲ ਦੀ ਕੀਮਤ 'ਚ ਲਗਭਗ 3,200 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ ਫੋਨ ਬਦਲਣ ਦੀ ਇੱਛਾ ਨੂੰ ਪ੍ਰਭਾਵਿਤ ਕਰ ਰਿਹਾ ਹੈ।