- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲਾਨਾ ਆਧਾਰ ’ਤੇ ਬਿਕਵਾਲੀ ’ਚ 20 ਫ਼ੀਸਦੀ ਦੀ ਕਮੀ ਦੇ ਬਾਵਜੂਦ ਐਪਲ ਚੋਟੀ ਦੀਆਂ ਪੰਜ ਕੰਪਨੀਆਂ ’ਚ ਸ਼ਾਮਲ ਰਹੀ। ਰਿਪੋਰਟ ਮੁਤਾਬਕ, ਸਮਾਰਟਫੋਨਾਂ ਦੀਆਂ ਉੱਚੀਆਂ ਕੀਮਤਾਂ ਤੇ ਖਪਤਕਾਰਾਂ ਵੱਲੋਂ ਸੋਚ-ਸਮਝ ਕੇ ਖਰਚ ਕਰਨ ਦੇ ਰੁਝਾਨ ਨੇ ਨਵੇਂ ਫੋਨਾਂ ਦੀ ਮੰਗ ਨੂੰ ਪ੍ਰਭਾਵਿਤ ਕੀਤਾ। ਇਸ ਕਾਰਨ ਕੰਪਨੀਆਂ ਨੂੰ ਆਪਣੇ ਸਟਾਕ ਬਾਰੇ ਵਧੇਰੇ ਸਾਵਧਾਨੀ ਨਾਲ ਯੋਜਨਾ ਬਣਾਉਣੀ ਪਈ। ਆਨਲਾਈਨ ਬਿਕਵਾਲੀ ਵਿਚ ਕਮੀ ਨੇ ਦਬਾਅ ਹੋਰ ਵਧਾ ਦਿੱਤਾ।

ਨਵੀਂ ਦਿੱਲੀ (ਏਜੰਸੀ) : ਭਾਰਤ ’ਚ 2026 ਦੀ ਤੀਜੀ ਤਿਮਾਹੀ ਦੌਰਾਨ ਸਮਾਰਟਫੋਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 26 ਫ਼ੀਸਦੀ ਘੱਟ ਕੇ 3.58 ਕਰੋੜ ਇਕਾਈ ਰਹਿ ਗਈ। ਬਾਜ਼ਾਰ ਖੋਜ ਕੰਪਨੀ ਓਮਡੀਆ ਦੀ ਰਿਪੋਰਟ ਮੁਤਾਬਕ, 2016 ਤੋਂ ਬਾਅਦ ਕਿਸੇ ਵੀ ਤੀਜੀ ਤਿਮਾਹੀ ’ਚ ਇਹ ਸਭ ਤੋਂ ਘੱਟ ਬਿਕਵਾਲੀ ਹੈ। ਰਿਪੋਰਟ ਅਨੁਸਾਰ, ਇਸ ਦੌਰਾਨ ਵੀਵੋ, ਓਪੋ ਤੇ ਸ਼ਾਓਮੀ ਵਰਗੀਆਂ ਪ੍ਰਮੁੱਖ ਖੰਡ ਕੰਪਨੀਆਂ ਦੀ ਬਿਕਵਾਲੀ ਘਟੀ, ਜਦਕਿ ਸੈਮਸੰਗ ਮਾਮੂਲੀ ਗਿਰਾਵਟ ਦੇ ਬਾਵਜੂਦ ਮੁੜ ਪਹਿਲੇ ਸਥਾਨ ’ਤੇ ਪਹੁੰਚ ਗਈ।
ਸਾਲਾਨਾ ਆਧਾਰ ’ਤੇ ਬਿਕਵਾਲੀ ’ਚ 20 ਫ਼ੀਸਦੀ ਦੀ ਕਮੀ ਦੇ ਬਾਵਜੂਦ ਐਪਲ ਚੋਟੀ ਦੀਆਂ ਪੰਜ ਕੰਪਨੀਆਂ ’ਚ ਸ਼ਾਮਲ ਰਹੀ। ਰਿਪੋਰਟ ਮੁਤਾਬਕ, ਸਮਾਰਟਫੋਨਾਂ ਦੀਆਂ ਉੱਚੀਆਂ ਕੀਮਤਾਂ ਤੇ ਖਪਤਕਾਰਾਂ ਵੱਲੋਂ ਸੋਚ-ਸਮਝ ਕੇ ਖਰਚ ਕਰਨ ਦੇ ਰੁਝਾਨ ਨੇ ਨਵੇਂ ਫੋਨਾਂ ਦੀ ਮੰਗ ਨੂੰ ਪ੍ਰਭਾਵਿਤ ਕੀਤਾ। ਇਸ ਕਾਰਨ ਕੰਪਨੀਆਂ ਨੂੰ ਆਪਣੇ ਸਟਾਕ ਬਾਰੇ ਵਧੇਰੇ ਸਾਵਧਾਨੀ ਨਾਲ ਯੋਜਨਾ ਬਣਾਉਣੀ ਪਈ। ਆਨਲਾਈਨ ਬਿਕਵਾਲੀ ਵਿਚ ਕਮੀ ਨੇ ਦਬਾਅ ਹੋਰ ਵਧਾ ਦਿੱਤਾ।
ਇਸ ਸਾਲ ਦੀਵਾਲੀ ਦੇਰ ਨਾਲ ਹੋਣ ਕਾਰਨ ਆਫਲਾਈਨ ਬਾਜ਼ਾਰ ਵਿਚ ਤਿਉਹਾਰੀ ਮੌਸਮ ਲਈ ਰੱਖਿਆ ਜਾਣ ਵਾਲਾ ਕਾਫ਼ੀ ਸਟਾਕ ਸਤੰਬਰ ਦੀ ਥਾਂ ਅਕਤੂਬਰ ਵਿਚ ਪਹੁੰਚਿਆ। ਇਸ ਨਾਲ ਤਿਮਾਹੀ ਦੌਰਾਨ ਮੰਗ ਵਿਚ ਆਈ ਗਿਰਾਵਟ ਹੋਰ ਡੂੰਘੀ ਹੋ ਗਈ। ਰਿਪੋਰਟ ਅਨੁਸਾਰ, ਸੈਮਸੰਗ ਨੇ ਤੀਜੀ ਤਿਮਾਹੀ ਵਿਚ 67 ਲੱਖ ਸਮਾਰਟਫੋਨ ਵੇਚ ਕੇ ਪਹਿਲਾ ਸਥਾਨ ਹਾਸਲ ਕੀਤਾ। ਕੰਪਨੀ ਦੀ ਬਿਕਵਾਲੀ ਸਾਲਾਨਾ ਆਧਾਰ ’ਤੇ ਲਗਪਗ ਇਕ ਫ਼ੀਸਦੀ ਘਟੀ, ਪਰ ਬਾਜ਼ਾਰ ਵਿਚ ਉਸ ਦੀ ਹਿੱਸੇਦਾਰੀ 19 ਫ਼ੀਸਦੀ ਰਹੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਲੈਕਸੀ 07, ਏ17 ਅਤੇ ਏ27 ਮਾਡਲਾਂ ਨੇ ਬਿਕਵਾਲੀ ਨੂੰ ਹੁਲਾਰਾ ਦਿੱਤਾ। ਗਲੈਕਸੀ ਐੱਸ26 ਸੀਰੀਜ਼, ਨਵੇਂ ਜ਼ੈੱਡ ਫੋਲਡੇਬਲ ਫੋਨਾਂ ਅਤੇ ਐੱਸ26 ਐੱਫਈ ਨਾਲ ਕੰਪਨੀ ਨੇ ਆਪਣੇ ਪ੍ਰੀਮੀਅਮ ਫੋਨਾਂ ਦੀ ਰੇਂਜ ਦਾ ਵਿਸਥਾਰ ਕੀਤਾ।
64 ਲੱਖ ਇਕਾਈਆਂ ਦੀ ਬਿਕਵਾਲੀ ਨਾਲ ਵੀਵੋ ਦੂਜੇ ਸਥਾਨ ’ਤੇ ਰਹੀ। ਸ਼ਾਓਮੀ ਦੀ ਬਿਕਵਾਲੀ 28 ਫ਼ੀਸਦੀ ਘਟ ਕੇ 47 ਲੱਖ ਇਕਾਈ ਅਤੇ ਓਪੋ ਦੀ ਬਿਕਵਾਲੀ 24 ਫ਼ੀਸਦੀ ਡਿੱਗ ਕੇ 49 ਲੱਖ ਇਕਾਈ ਰਹਿ ਗਈ। ਐਪਲ ਨੇ 39 ਲੱਖ ਇਕਾਈਆਂ ਵੇਚ ਕੇ ਚੋਟੀ ਦੀਆਂ ਪੰਜ ਕੰਪਨੀਆਂ ਵਿਚ ਥਾਂ ਬਣਾਈ।
ਸੰਭਾਵੀ ਕੀਮਤ ਵਾਧੇ ਤੋਂ ਪਹਿਲਾਂ ਬਿਕਵਾਲੀ ਚੈਨਲਾਂ ਵਿਚ ਸਟਾਕ ਜਮ੍ਹਾਂ ਕਰਨ ਅਤੇ ਨਵਾਂ ਬੇਸ ਆਈਫੋਨ 18 ਮਾਡਲ ਨਾ ਹੋਣ ਕਾਰਨ ਆਈਫੋਨ 17 ਅਤੇ 16 ਮਾਡਲਾਂ ਦੀ ਲਗਾਤਾਰ ਮੰਗ ਨੇ ਐਪਲ ਦੀ ਬਿਕਵਾਲੀ ਵਿਚ ਯੋਗਦਾਨ ਪਾਇਆ। ਤਿਮਾਹੀ ਦੇ ਅੰਤ ਵਿਚ ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਦੀ ਲਾਂਚਿੰਗ ਤੋਂ ਪਹਿਲਾਂ ਵੀ ਕੰਪਨੀ ਦੀ ਬਿਕਵਾਲੀ ਨੇ ਰਫ਼ਤਾਰ ਫੜੀ। ਬੈਂਕ ਕੈਸ਼ਬੈਕ, ਐਕਸਚੇਂਜ ਬੋਨਸ ਅਤੇ ਬਿਨਾਂ ਵਿਆਜ ਵਾਲੀਆਂ ਈਐੱਮਆਈ ਯੋਜਨਾਵਾਂ ਨੇ ਵੀ ਅਹਿਮ ਭੂਮਿਕਾ ਨਿਭਾਈ।
ਸਤੰਬਰ ਆਮ ਤੌਰ ’ਤੇ ਆਨਲਾਈਨ ਬਿਕਵਾਲੀ ਦੇ ਵੱਡੇ ਸਮਾਗਮਾਂ ਤੋਂ ਪਹਿਲਾਂ ਸਟਾਕ ਇਕੱਠਾ ਕਰਨ ਲਈ ਅਹਿਮ ਮਹੀਨਾ ਹੁੰਦਾ ਹੈ, ਪਰ ਇਸ ਵਾਰ ਬਿਕਵਾਲੀ ਦੀ ਰਫ਼ਤਾਰ ਸੁਸਤ ਰਹੀ। ਖ਼ਾਸ ਤੌਰ ’ਤੇ ਆਨਲਾਈਨ ਬਿਕਵਾਲੀ ਲਈ ਨਵੇਂ ਮਾਡਲਾਂ ਦੀ ਘੱਟ ਪੇਸ਼ਕਸ਼, ਕਿਫ਼ਾਇਤੀ ਫੋਨਾਂ ਦੀ ਸੀਮਤ ਉਪਲਬਧਤਾ ਅਤੇ ਪ੍ਰਚਾਰ ਯੋਜਨਾਵਾਂ ਵਿਚਲਾ ਫ਼ਰਕ ਘਟਣ ਕਾਰਨ ਇਸ ਮਾਧਿਅਮ ਨੂੰ ਆਮ ਤੌਰ ’ਤੇ ਮਿਲਣ ਵਾਲਾ ਤਿਉਹਾਰੀ ਲਾਭ ਘੱਟ ਗਿਆ।
— ਸੰਜਮ ਚੌਰਸੀਆ, ਪ੍ਰਮੁੱਖ ਵਿਸ਼ਲੇਸ਼ਕ, ਓਮਡੀਆ