ਗਲੋਬਲ NCAP ਤੋਂ ਬਾਅਦ Bharat NCAP 'ਚ ਵੀ Hyundai Verna ਦਾ ਕਮਾਲ, ਕਰੈਸ਼ ਟੈਸਟ 'ਚ ਮਿਲੀ 5-ਸਟਾਰ ਸੇਫਟੀ ਰੇਟਿੰਗ
Bharat NCAP ਦੇ ਕਰੈਸ਼ ਟੈਸਟ 'ਚ Hyundai Verna ਨੇ ਬਾਲਗ ਅਤੇ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਰ ਨੂੰ ਬਾਲਗ ਯਾਤਰੀ ਸੁਰੱਖਿਆ (AOP) 'ਚ 32 'ਚੋਂ 28.22 ਅੰਕ ਅਤੇ ਬੱਚਿਆਂ ਦੀ ਸੁਰੱਖਿਆ (COP) 'ਚ 49 'ਚੋਂ 44 ਅੰਕ ਮਿਲੇ ਹਨ। ਦੋਵਾਂ ਸ਼੍ਰੇਣੀਆਂ 'ਚ ਹਾਸਲ ਅੰਕਾਂ ਦੇ ਆਧਾਰ 'ਤੇ ਸੇਡਾਨ ਨੂੰ 5-ਸਟਾਰ ਸੇਫਟੀ ਰੇਟਿੰਗ ਦਿੱਤੀ ਗਈ ਹੈ।
Publish Date: Wed, 18 Nov 2026 03:32 PM (IST)
Updated Date: Wed, 18 Nov 2026 03:34 PM (IST)
ਆਟੋ ਡੈਸਕ, ਨਵੀਂ ਦਿੱਲੀ : ਹੁੰਡਈ ਦੀ ਮਸ਼ਹੂਰ ਸੇਡਾਨ Hyundai Verna ਨੂੰ Bharat NCAP ਕਰੈਸ਼ ਟੈਸਟ 'ਚ 5-ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਕਾਰ ਨੇ ਬਾਲਗ ਯਾਤਰੀ ਸੁਰੱਖਿਆ (AOP) ਅਤੇ ਬੱਚਿਆਂ ਦੀ ਸੁਰੱਖਿਆ (COP), ਦੋਵਾਂ ਸ਼੍ਰੇਣੀਆਂ 'ਚ 5-ਸਟਾਰ ਰੇਟਿੰਗ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਅਕਤੂਬਰ 2023 'ਚ ਵੀ Verna ਨੂੰ Global NCAP ਕਰੈਸ਼ ਟੈਸਟ 'ਚ 5-ਸਟਾਰ ਰੇਟਿੰਗ ਮਿਲ ਚੁੱਕੀ ਹੈ। ਆਓ ਜਾਣਦੇ ਹਾਂ ਕਿ ਹੁੰਡਈ ਵਰਨਾਂ ਕਿਹੜੇ ਖ਼ਾਸ ਸੁਰੱਖਿਆ ਫੀਚਰਾਂ ਨਾਲ ਲੈਸ ਹੈ।
Hyundai Verna ਨੂੰ ਮਿਲੀ 5-ਸਟਾਰ Bharat NCAP ਰੇਟਿੰਗ
Bharat NCAP ਦੇ ਕਰੈਸ਼ ਟੈਸਟ 'ਚ Hyundai Verna ਨੇ ਬਾਲਗ ਅਤੇ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਰ ਨੂੰ ਬਾਲਗ ਯਾਤਰੀ ਸੁਰੱਖਿਆ (AOP) 'ਚ 32 'ਚੋਂ 28.22 ਅੰਕ ਅਤੇ ਬੱਚਿਆਂ ਦੀ ਸੁਰੱਖਿਆ (COP) 'ਚ 49 'ਚੋਂ 44 ਅੰਕ ਮਿਲੇ ਹਨ। ਦੋਵਾਂ ਸ਼੍ਰੇਣੀਆਂ 'ਚ ਹਾਸਲ ਅੰਕਾਂ ਦੇ ਆਧਾਰ 'ਤੇ ਸੇਡਾਨ ਨੂੰ 5-ਸਟਾਰ ਸੇਫਟੀ ਰੇਟਿੰਗ ਦਿੱਤੀ ਗਈ ਹੈ।
ਇਸ ਦੇ ਨਾਲ ਹੀ Verna ਉਨ੍ਹਾਂ ਸੇਡਾਨ ਕਾਰਾਂ 'ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ Global NCAP ਅਤੇ Bharat NCAP ਦੋਵਾਂ ਦੇ ਕਰੈਸ਼ ਟੈਸਟਾਂ 'ਚ 5-ਸਟਾਰ ਰੇਟਿੰਗ ਹਾਸਲ ਕੀਤੀ ਹੈ। ਦੋਵਾਂ ਏਜੰਸੀਆਂ ਦੇ ਕਰੈਸ਼ ਟੈਸਟਾਂ 'ਚ ਇਹ ਉਪਲਬਧੀ ਹਾਸਲ ਕਰਨ ਵਾਲੀ ਇਹ ਭਾਰਤ ਦੀ ਦੂਜੀ ਸੇਡਾਨ ਹੈ। Bharat NCAP ਨੇ Hyundai Verna ਦੇ ਦੋ ਵੈਰੀਐਂਟਸ ਨੂੰ ਕਰੈਸ਼ ਟੈਸਟ ਲਈ ਵਰਤਿਆ। ਇਨ੍ਹਾਂ 'ਚ 1.5 Turbo GDi DCT HX 8 ਅਤੇ 1.5 MPi iVT HX 8 ਸ਼ਾਮਲ ਹਨ।
ਬਾਲਗ ਯਾਤਰੀ ਸੁਰੱਖਿਆ 'ਚ ਮਿਲੇ 28.22 ਅੰਕ
ਬਾਲਗ ਯਾਤਰੀ ਸੁਰੱਖਿਆ ਯਾਨੀ AOP ਟੈਸਟ 'ਚ Hyundai Verna ਨੂੰ ਕੁੱਲ 32 'ਚੋਂ 28.22 ਅੰਕ ਮਿਲੇ ਹਨ। ਇਸ ਸ਼੍ਰੇਣੀ 'ਚ ਕਾਰ ਦਾ ਫਰੰਟ ਅਤੇ ਸਾਈਡ ਇੰਪੈਕਟ ਟੈਸਟ ਕੀਤਾ ਗਿਆ। ਫਰੰਟਲ ਆਫਸੈੱਟ ਡਿਫਾਰਮੇਬਲ ਬੈਰੀਅਰ ਟੈਸਟ 'ਚ ਕਾਰ ਨੂੰ 16 'ਚੋਂ 12.45 ਅੰਕ ਮਿਲੇ, ਜਦਕਿ ਸਾਈਡ ਮੂਵੇਬਲ ਡਿਫਾਰਮੇਬਲ ਬੈਰੀਅਰ ਟੈਸਟ 'ਚ ਇਸ ਨੇ 16 'ਚੋਂ 15.77 ਅੰਕ ਹਾਸਲ ਕੀਤੇ।
ਬੱਚਿਆਂ ਦੀ ਸੁਰੱਖਿਆ 'ਚ ਮਿਲੇ 44 ਅੰਕ
ਬੱਚਿਆਂ ਦੀ ਸੁਰੱਖਿਆ (COP) ਸ਼੍ਰੇਣੀ 'ਚ ਵੀ Hyundai Verna ਨੇ 5-ਸਟਾਰ ਰੇਟਿੰਗ ਹਾਸਲ ਕੀਤੀ ਹੈ। ਇਸ ਟੈਸਟ 'ਚ ਕਾਰ ਨੂੰ 49 'ਚੋਂ 44 ਅੰਕ ਮਿਲੇ ਹਨ। ਇਸ 'ਚ ਡਾਇਨਾਮਿਕ ਸਕੋਰ 24 'ਚੋਂ 24 ਅੰਕ ਰਿਹਾ, ਜਦਕਿ ਚਾਈਲਡ ਰਿਸਟ੍ਰੇੰਟ ਸਿਸਟਮ (CRS) ਇੰਸਟਾਲੇਸ਼ਨ ਸਕੋਰ 12 'ਚੋਂ 12 ਅੰਕ ਦਰਜ ਕੀਤਾ ਗਿਆ। ਉੱਥੇ ਹੀ, ਵਾਹਨ ਮੁਲਾਂਕਣ ਸਕੋਰ 13 'ਚੋਂ 8 ਅੰਕ ਰਿਹਾ। ਟੈਸਟ ਦੌਰਾਨ CRS ਨੂੰ ISOFIX ਅਤੇ ਲੈਗ ਦੀ ਮਦਦ ਨਾਲ ਲਗਾਇਆ ਗਿਆ ਸੀ ਅਤੇ ਇਸ ਦੀ ਪੋਜ਼ੀਸ਼ਨ ਰੀਅਰ-ਫੇਸਿੰਗ ਰੱਖੀ ਗਈ ਸੀ।
Hyundai Verna ਦੇ ਸੇਫਟੀ ਫੀਚਰ
ਕਰੈਸ਼ ਟੈਸਟ 'ਚ ਵਰਤੇ ਗਏ Hyundai Verna ਵੈਰੀਐਂਟ 'ਚ ਡਰਾਈਵਰ ਅਤੇ ਫਰੰਟ ਪੈਸੰਜਰ ਲਈ ਫਰੰਟ ਏਅਰਬੈਗ, ਸੀਟ ਬੈਲਟ ਪ੍ਰੀਟੈਂਸ਼ਨਰ ਅਤੇ ਲੋਡ ਲਿਮਿਟਰ ਸਟੈਂਡਰਡ ਦਿੱਤੇ ਗਏ ਸਨ। ਇਸ ਤੋਂ ਇਲਾਵਾ, ਅੱਗੇ ਅਤੇ ਪਿੱਛੇ ਦੀਆਂ ਸੀਟਾਂ ਲਈ ਸਾਈਡ ਹੈੱਡ ਕਰਟੇਨ ਏਅਰਬੈਗ ਵੀ ਸਟੈਂਡਰਡ ਹਨ। ਫਰੰਟ ਸੀਟਾਂ 'ਤੇ ਸਾਈਡ ਚੈਸਟ ਏਅਰਬੈਗ ਵੀ ਦਿੱਤੇ ਗਏ ਹਨ। ਹੋਰ ਸੁਰੱਖਿਆ ਸਹੂਲਤਾਂ 'ਚ ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ESC), ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸੀਟ ਬੈਲਟ ਰਿਮਾਈਂਡਰ (SBR) ਸ਼ਾਮਲ ਹਨ। ਫੈਕਟਸ਼ੀਟ 'ਚ ਇਨ੍ਹਾਂ ਫੀਚਰਾਂ ਨੂੰ ਸਟੈਂਡਰਡ ਦੱਸਿਆ ਗਿਆ ਹੈ। ਬੱਚਿਆਂ ਦੀ ਸੁਰੱਖਿਆ ਲਈ ਦੂਜੀ ਰੋਅ ਦੀਆਂ ਦੋਵੇਂ ਬਾਹਰੀ ਸੀਟਾਂ 'ਤੇ ISOFIX ਅਤੇ i-Size ਮਾਊਂਟਿੰਗ ਦੀ ਸਹੂਲਤ ਦਿੱਤੀ ਗਈ ਹੈ।
Hyundai Verna ਦੇ ਕਿਹੜੇ ਵੈਰੀਐਂਟਸ ਨੂੰ ਮਿਲੇਗੀ 5-ਸਟਾਰ ਰੇਟਿੰਗ?
Bharat NCAP ਦੇ ਕਰੈਸ਼ ਟੈਸਟ 'ਚ Hyundai Verna ਦੇ 1.5 MPi ਮੈਨੂਅਲ ਦੇ HX 2, HX 4, HX 6, HX 6+ ਅਤੇ HX 8 ਵੈਰੀਐਂਟ ਸ਼ਾਮਲ ਹਨ। ਇਸੇ ਤਰ੍ਹਾਂ 1.5 MPi iVT ਦੇ HX 6, HX 6+, HX 8 ਅਤੇ HX 10 ਵੈਰੀਐਂਟ ਵੀ ਇਸ 'ਚ ਸ਼ਾਮਲ ਹਨ। ਉੱਥੇ ਹੀ, 1.5 Turbo GDi ਮੈਨੂਅਲ ਦੇ HX 8 ਅਤੇ DCT ਦੇ HX 8 ਤੇ HX 10 ਵੈਰੀਐਂਟਸ 'ਤੇ ਵੀ ਇਹ ਰੇਟਿੰਗ ਲਾਗੂ ਹੁੰਦੀ ਹੈ।