Hyundai Bayon CNG ਜਨਵਰੀ 2027 'ਚ ਹੋਵੇਗੀ ਲਾਂਚ, ਮਿਲ ਸਕਦਾ ਹੈ 1.5-ਲੀਟਰ ਇੰਜਣ ਤੇ 6-ਸਪੀਡ ਮੈਨੂਅਲ ਗਿਅਰਬਾਕਸ
Hyundai Bayon CNG ਦੀ ਲਾਂਚਿੰਗ ਜਨਵਰੀ 2027 'ਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਮਿਡਸਾਈਜ਼ SUV ਸੈਗਮੈਂਟ 'ਚ ਆਪਣੇ ਪਾਵਰਟ੍ਰੇਨ ਵਿਕਲਪਾਂ ਦਾ ਵਿਸਥਾਰ ਕਰੇਗੀ। ਪੈਟਰੋਲ ਵਰਜ਼ਨ ਦੀ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਹੁਣ CNG ਮਾਡਲ ਉਨ੍ਹਾਂ ਗਾਹਕਾਂ ਲਈ ਇਕ ਵਾਧੂ ਵਿਕਲਪ ਬਣ ਸਕਦਾ ਹੈ, ਜੋ SUV ਖਰੀਦਦੇ ਸਮੇਂ ਈਂਧਨ ਦੇ ਵਿਕਲਪ ਨੂੰ ਵੀ ਮਹੱਤਵ ਦਿੰਦੇ ਹਨ।
Publish Date: Mon, 26 Oct 2026 03:51 PM (IST)
Updated Date: Mon, 26 Oct 2026 03:53 PM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤੀ ਬਾਜ਼ਾਰ 'ਚ Hyundai Bayon ਲਾਂਚ ਹੋ ਗਈ ਹੈ। ਇਸ ਦੀ ਲਾਂਚਿੰਗ ਦੇ ਪ੍ਰੋਗਰਾਮ ਦੌਰਾਨ ਕੰਪਨੀ ਨੇ ਦੱਸਿਆ ਕਿ ਇਸ ਦਾ CNG ਵਰਜ਼ਨ ਵੀ ਲਿਆਂਦਾ ਜਾਵੇਗਾ। Bayon ਦੇ CNG ਵਰਜ਼ਨ ਨੂੰ ਜਨਵਰੀ 2027 'ਚ ਲਾਂਚ ਕੀਤਾ ਜਾਵੇਗਾ। ਫਿਲਹਾਲ ਪੈਟਰੋਲ ਇੰਜਣ ਵਾਲੀ Hyundai Bayon ਵਿਕਰੀ ਲਈ ਉਪਲਬਧ ਹੋ ਗਈ ਹੈ। ਇਸ ਦੇ CNG ਵਰਜ਼ਨ ਨੂੰ ਜਲਦ ਹੀ ਲਾਈਨਅੱਪ 'ਚ ਸ਼ਾਮਲ ਕੀਤਾ ਜਾਵੇਗਾ। ਇਸ SUV ਨੂੰ ਪੈਟਰੋਲ ਅਤੇ ਫੈਕਟਰੀ-ਫਿੱਟਡ CNG ਪਾਵਰਟ੍ਰੇਨ ਦੇ ਵਿਕਲਪਾਂ ਨਾਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।
Hyundai Bayon CNG ਦੀ ਜਨਵਰੀ 2027 'ਚ ਹੋਵੇਗੀ ਲਾਂਚਿੰਗ
Hyundai Bayon CNG ਦੀ ਲਾਂਚਿੰਗ ਜਨਵਰੀ 2027 'ਚ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਮਿਡਸਾਈਜ਼ SUV ਸੈਗਮੈਂਟ 'ਚ ਆਪਣੇ ਪਾਵਰਟ੍ਰੇਨ ਵਿਕਲਪਾਂ ਦਾ ਵਿਸਥਾਰ ਕਰੇਗੀ। ਪੈਟਰੋਲ ਵਰਜ਼ਨ ਦੀ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਹੁਣ CNG ਮਾਡਲ ਉਨ੍ਹਾਂ ਗਾਹਕਾਂ ਲਈ ਇਕ ਵਾਧੂ ਵਿਕਲਪ ਬਣ ਸਕਦਾ ਹੈ, ਜੋ SUV ਖਰੀਦਦੇ ਸਮੇਂ ਈਂਧਨ ਦੇ ਵਿਕਲਪ ਨੂੰ ਵੀ ਮਹੱਤਵ ਦਿੰਦੇ ਹਨ। ਹਾਲਾਂਕਿ, ਕੰਪਨੀ ਨੇ ਅਜੇ ਤੱਕ CNG ਵੇਰੀਐਂਟ ਦੀ ਕੀਮਤ, ਸਹੀ ਫੀਚਰ ਲਿਸਟ ਅਤੇ ਸਾਰੇ ਵੇਰੀਐਂਟਾਂ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਹੈ।
Hyundai Bayon CNG 'ਚ ਮਿਲੇਗਾ 1.5-ਲੀਟਰ ਪੈਟਰੋਲ ਇੰਜਣ
Hyundai Bayon ਦੇ CNG ਵਰਜ਼ਨ 'ਚ ਪੈਟਰੋਲ ਮਾਡਲ ਵਾਲਾ 1.5-ਲੀਟਰ, ਚਾਰ-ਸਿਲੰਡਰ, ਨੈਚੁਰਲੀ ਐਸਪੀਰੇਟਿਡ ਇੰਜਣ ਮਿਲਣ ਦੀ ਉਮੀਦ ਹੈ। ਹਾਲਾਂਕਿ, CNG 'ਤੇ ਚੱਲਣ ਦੌਰਾਨ ਇਸ ਦੀ ਪਾਵਰ ਅਤੇ ਟਾਰਕ ਆਉਟਪੁੱਟ ਪੈਟਰੋਲ ਵਰਜ਼ਨ ਦੇ ਮੁਕਾਬਲੇ ਥੋੜ੍ਹੀ ਘੱਟ ਹੋ ਸਕਦੀ ਹੈ। ਫਿਲਹਾਲ ਪੈਟਰੋਲ ਇੰਜਣ ਵਾਲੀ Hyundai Bayon 115hp ਦੀ ਪਾਵਰ ਅਤੇ 144Nm ਦਾ ਟਾਰਕ ਪੈਦਾ ਕਰਦੀ ਹੈ। CNG ਵਰਜ਼ਨ 'ਚ 6-ਸਪੀਡ ਮੈਨੂਅਲ ਗਿਅਰਬਾਕਸ ਮਿਲਣ ਦੀ ਉਮੀਦ ਹੈ। ਹਾਲਾਂਕਿ, ਇਸ ਦੇ ਨਾਲ CVT ਆਟੋਮੈਟਿਕ ਟ੍ਰਾਂਸਮਿਸ਼ਨ ਉਪਲਬਧ ਕਰਵਾਇਆ ਜਾਵੇਗਾ ਜਾਂ ਨਹੀਂ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਅੰਡਰਬਾਡੀ CNG ਟੈਂਕ ਨਾਲ ਬੂਟ ਸਪੇਸ ਬਰਕਰਾਰ ਰਹਿਣ ਦੀ ਉਮੀਦ
Hyundai Bayon CNG ਦੀ ਇਕ ਅਹਿਮ ਖ਼ਾਸੀਅਤ ਇਸ ਦਾ ਸੰਭਾਵਿਤ ਅੰਡਰਬਾਡੀ CNG ਟੈਂਕ ਹੋ ਸਕਦਾ ਹੈ। Maruti Victoris ਦੇ CNG ਵੇਰੀਐਂਟ ਵਾਂਗ Hyundai ਵੀ ਇਸ SUV 'ਚ ਟੈਂਕ ਨੂੰ ਕਾਰ ਦੇ ਹੇਠਲੇ ਹਿੱਸੇ 'ਚ ਜਗ੍ਹਾ ਦੇ ਸਕਦੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਪੈਟਰੋਲ ਵਰਜ਼ਨ ਦੇ ਮੁਕਾਬਲੇ ਬੂਟ ਸਪੇਸ 'ਚ ਬਦਲਾਅ ਕੀਤੇ ਬਿਨਾਂ CNG ਦਾ ਵਿਕਲਪ ਉਪਲਬਧ ਕਰਵਾਇਆ ਜਾ ਸਕੇਗਾ।
ਕਿੰਨੀ ਹੋਵੇਗੀ ਕੀਮਤ?
Hyundai Bayon ਦੇ ਪੈਟਰੋਲ ਵੇਰੀਐਂਟ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 10 ਲੱਖ ਰੁਪਏ ਹੈ। ਉਮੀਦ ਹੈ ਕਿ CNG ਵੇਰੀਐਂਟ ਦੀ ਕੀਮਤ ਪੈਟਰੋਲ ਮਾਡਲ ਨਾਲੋਂ ਥੋੜ੍ਹੀ ਵੱਧ ਰੱਖੀ ਜਾ ਸਕਦੀ ਹੈ।