ਦੀਵਾਲੀ ਤੋਂ ਪਹਿਲਾਂ Maruti ਤੋਂ TATA ਤਕ ਇਨ੍ਹਾਂ 5 ਕਾਰਾਂ 'ਤੇ ਮਿਲ ਰਹੀ ਭਾਰੀ ਛੋਟ, ਪੌਣ 2 ਲੱਖ ਰੁਪਏ ਤਕ ਦਾ ਫਾਇਦਾ
Car Discount : ਆਫਰ ਵੱਖ-ਵੱਖ ਮਾਡਲਾਂ ਅਤੇ ਵੈਰੀਐਂਟ ਦੇ ਹਿਸਾਬ ਨਾਲ ਵੱਖਰੇ ਹੋ ਸਕਦੇ ਹਨ। ਇਨ੍ਹਾਂ 'ਚ ਸਭ ਤੋਂ ਵੱਧ 1.45 ਲੱਖ ਰੁਪਏ ਦੀ ਛੋਟ Tiago EV ਦੇ ਪ੍ਰੀ-ਫੇਸਲਿਫਟ ਮਾਡਲ 'ਤੇ ਮਿਲ ਰਹੀ ਹੈ। ਆਓ ਜਾਣਦੇ ਹਾਂ ਕਿ ਬਾਕੀ ਕਾਰਾਂ 'ਤੇ ਕਿੰਨੀ ਛੋਟ ਮਿਲ ਰਹੀ ਹੈ।
Publish Date: Fri, 30 Oct 2026 03:49 PM (IST)
Updated Date: Fri, 30 Oct 2026 03:51 PM (IST)
ਆਟੋ ਡੈਸਕ, ਨਵੀਂ ਦਿੱਲੀ : ਦੀਵਾਲੀ ਦੇ ਮੌਕੇ 'ਤੇ TATA, Maruti, Citroen ਅਤੇ Toyota ਵਰਗੀਆਂ ਕੰਪਨੀਆਂ ਆਪਣੀਆਂ ਹੈਚਬੈਕ ਕਾਰਾਂ 'ਤੇ ਡਿਸਕਾਊਂਟ ਆਫਰ ਦੇ ਰਹੀਆਂ ਹਨ। ਇਹ ਆਫਰ ਵੱਖ-ਵੱਖ ਮਾਡਲਾਂ ਅਤੇ ਵੈਰੀਐਂਟ ਦੇ ਹਿਸਾਬ ਨਾਲ ਵੱਖਰੇ ਹੋ ਸਕਦੇ ਹਨ। ਇਨ੍ਹਾਂ 'ਚ ਸਭ ਤੋਂ ਵੱਧ 1.45 ਲੱਖ ਰੁਪਏ ਦੀ ਛੋਟ Tiago EV ਦੇ ਪ੍ਰੀ-ਫੇਸਲਿਫਟ ਮਾਡਲ 'ਤੇ ਮਿਲ ਰਹੀ ਹੈ। ਆਓ ਜਾਣਦੇ ਹਾਂ ਕਿ ਬਾਕੀ ਕਾਰਾਂ 'ਤੇ ਕਿੰਨੀ ਛੋਟ ਮਿਲ ਰਹੀ ਹੈ।
TATA Tiago EV- ਪ੍ਰੀ-ਫੇਸਲਿਫਟ
TATA Tiago EV ਦੇ ਪ੍ਰੀ-ਫੇਸਲਿਫਟ ਮਾਡਲ ਦੇ ਬਚੇ ਹੋਏ ਸਟਾਕ 'ਤੇ 1.45 ਲੱਖ ਰੁਪਏ ਤੱਕ ਦੇ ਫਾਇਦੇ ਮਿਲ ਰਹੇ ਹਨ। ਇਨ੍ਹਾਂ 'ਚ 1 ਲੱਖ ਰੁਪਏ ਤੱਕ ਦੀ ਕੈਸ਼ ਛੋਟ, 50,000 ਰੁਪਏ ਤੱਕ ਦਾ ਇੰਟਰਵੈਂਸ਼ਨ ਆਫਰ ਅਤੇ 25,000 ਰੁਪਏ ਤੱਕ ਦਾ ਐਕਸਚੇਂਜ ਜਾਂ ਸਕ੍ਰੈਪੇਜ ਬੋਨਸ ਸ਼ਾਮਲ ਹੈ।
ਇਸ ਕਾਰ 'ਚ 24kWh ਅਤੇ 19kWh ਦੇ ਬੈਟਰੀ ਪੈਕ ਦਿੱਤੇ ਗਏ ਹਨ, ਜਿਨ੍ਹਾਂ ਦੀ ਦਾਅਵਾ ਕੀਤੀ ਗਈ ARAI ਰੇਂਜ 293 ਕਿਲੋਮੀਟਰ ਤੱਕ ਹੈ। ਇਸ ਦੀ ਆਖਰੀ ਦਰਜ ਐਕਸ-ਸ਼ੋਅਰੂਮ ਕੀਮਤ 7.99 ਲੱਖ ਰੁਪਏ ਤੋਂ 11.14 ਲੱਖ ਰੁਪਏ ਦੇ ਵਿਚਕਾਰ ਸੀ।
Citroen C3 'ਤੇ ਡਿਸਕਾਊਂਟ
ਫਰਾਂਸੀਸੀ ਕਾਰ ਨਿਰਮਾਤਾ ਕੰਪਨੀ Citroen ਆਪਣੀ ਸਭ ਤੋਂ ਕਿਫਾਇਤੀ ਕਾਰ C3 'ਤੇ 1.18 ਲੱਖ ਰੁਪਏ ਤੱਕ ਦੇ ਫਾਇਦੇ ਦੇ ਰਹੀ ਹੈ। Citroen C3 'ਚ 1.2 ਲੀਟਰ ਦੇ ਦੋ ਇੰਜਣ ਵਿਕਲਪ ਮਿਲਦੇ ਹਨ। ਪਹਿਲਾ NA ਪੈਟਰੋਲ ਇੰਜਣ ਹੈ, ਜੋ 82hp ਦੀ ਪਾਵਰ ਅਤੇ 115Nm ਦਾ ਟਾਰਕ ਜਨਰੇਟ ਕਰਦਾ ਹੈ। ਦੂਜਾ ਟਰਬੋ ਪੈਟਰੋਲ ਇੰਜਣ ਹੈ, ਜੋ 110hp ਦੀ ਪਾਵਰ ਅਤੇ 190-205Nm ਦਾ ਟਾਰਕ ਜਨਰੇਟ ਕਰਦਾ ਹੈ। C3 ਦੀ ਐਕਸ-ਸ਼ੋਅਰੂਮ ਕੀਮਤ 4.99 ਲੱਖ ਰੁਪਏ ਤੋਂ 9.68 ਲੱਖ ਰੁਪਏ ਤੱਕ ਹੈ।
Maruti Swift 'ਤੇ ਆਫਰ
Maruti Swift Blitz Edition 'ਤੇ ਐਕਸੈਸਰੀ ਕਿੱਟ 'ਤੇ ਮਿਲਣ ਵਾਲੀ ਛੋਟ ਸਮੇਤ 71,000 ਰੁਪਏ ਤੱਕ ਦੇ ਆਫਰ ਮਿਲ ਰਹੇ ਹਨ। ਇਸ ਦੇ ਬਾਕੀ ਪੈਟਰੋਲ ਵਰਜ਼ਨਾਂ 'ਤੇ 10,000 ਰੁਪਏ ਦੀ ਕੈਸ਼ ਛੋਟ, 25,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਤੱਕ ਦੇ ਹੋਰ ਫਾਇਦੇ ਮਿਲ ਰਹੇ ਹਨ। Maruti Swift ਪੈਟਰੋਲ ਅਤੇ CNG ਦੋਵੇਂ ਵਿਕਲਪਾਂ 'ਚ ਉਪਲਬਧ ਹੈ। ਦੋਵਾਂ 'ਚ 1.2 ਲੀਟਰ ਦਾ NA ਪੈਟਰੋਲ ਇੰਜਣ ਦਿੱਤਾ ਗਿਆ ਹੈ।
ਪੈਟਰੋਲ ਮੋਡ 'ਚ ਇਹ ਇੰਜਣ 83hp ਦੀ ਪਾਵਰ ਅਤੇ 113Nm ਦਾ ਟਾਰਕ ਦਿੰਦਾ ਹੈ, ਜਦਕਿ CNG ਮੋਡ 'ਚ 70hp ਦੀ ਪਾਵਰ ਅਤੇ 102Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 5.84 ਲੱਖ ਰੁਪਏ ਤੋਂ ਸ਼ੁਰੂ ਹੋ ਕੇ 8.74 ਲੱਖ ਰੁਪਏ ਤੱਕ ਜਾਂਦੀ ਹੈ।
Maruti Suzuki Celerio
Maruti Celerio 'ਤੇ 67,500 ਰੁਪਏ ਤੱਕ ਦੇ ਫਾਇਦੇ ਮਿਲ ਰਹੇ ਹਨ। ਇਨ੍ਹਾਂ 'ਚ 40,000 ਰੁਪਏ ਤੱਕ ਦੀ ਕੈਸ਼ ਛੋਟ, 25,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਅਤੇ 2,500 ਰੁਪਏ ਤੱਕ ਦੀ ਹੋਰ ਛੋਟ ਸ਼ਾਮਲ ਹੈ।
Celerio ਪੈਟਰੋਲ ਅਤੇ CNG ਦੋਵੇਂ ਵਰਜ਼ਨਾਂ 'ਚ ਉਪਲਬਧ ਹੈ। ਇਸ 'ਚ 1.0 ਲੀਟਰ ਦਾ NA ਇੰਜਣ ਦਿੱਤਾ ਗਿਆ ਹੈ। ਇਹ ਇੰਜਣ ਪੈਟਰੋਲ 'ਤੇ 69hp ਦੀ ਪਾਵਰ ਅਤੇ 91Nm ਦਾ ਟਾਰਕ, ਜਦਕਿ CNG 'ਤੇ 57hp ਦੀ ਪਾਵਰ ਅਤੇ 82Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 4.7 ਲੱਖ ਰੁਪਏ ਤੋਂ 6.75 ਲੱਖ ਰੁਪਏ ਦੇ ਵਿਚਕਾਰ ਹੈ।
Maruti Wagon R
Maruti Wagon R ਦੇ Waltz Edition 'ਤੇ 67,000 ਰੁਪਏ ਤੱਕ ਦੇ ਫਾਇਦੇ ਮਿਲ ਰਹੇ ਹਨ। ਇਸ ਦੇ ਨਾਲ 38,000 ਰੁਪਏ ਦੀ ਮੁਫ਼ਤ ਐਕਸੈਸਰੀ ਅਤੇ 1,900 ਰੁਪਏ ਦੇ ਵਾਧੂ ਫਾਇਦੇ ਵੀ ਦਿੱਤੇ ਜਾ ਰਹੇ ਹਨ। ਪਾਵਰਟ੍ਰੇਨ ਦੇ ਹਿਸਾਬ ਨਾਲ ਇਸ ਹੈਚਬੈਕ ਦੇ ਬਾਕੀ ਵੈਰੀਐਂਟਸ 'ਤੇ 57,500 ਰੁਪਏ ਤੱਕ ਦੇ ਫਾਇਦੇ ਮਿਲ ਰਹੇ ਹਨ। ਇਸ ਦੀ ਐਕਸ-ਸ਼ੋਅਰੂਮ ਕੀਮਤ 4.99 ਲੱਖ ਰੁਪਏ ਤੋਂ 7.24 ਲੱਖ ਰੁਪਏ ਤੱਕ ਜਾਂਦੀ ਹੈ।