ਹੁਣ ਬੈਂਕ ਜਾਂ ਡਾਕਘਰ ਜਾਣ ਦੀ ਲੋੜ ਨਹੀਂ! Jeevan Pramaan ਐਪ ਰਾਹੀਂ ਘਰ ਬੈਠੇ ਇਸ ਤਰ੍ਹਾਂ ਬਣਾਓ ਪੈਨਸ਼ਨ ਲਈ ਲਾਈਫ ਸਰਟੀਫਿਕੇਟ
ਭਾਰਤ ਸਰਕਾਰ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਜੀਵਨ ਪ੍ਰਮਾਣ ਪੱਤਰ ਯੋਜਨਾ ਤਹਿਤ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਯੂਜ਼ਰ ਆਧਾਰ ਆਧਾਰਿਤ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਮਦਦ ਨਾਲ ਆਨਲਾਈਨ ਡਿਜੀਟਲ ਸਰਟੀਫਿਕੇਟ ਬਣਾ ਸਕਦੇ ਹਨ।
Publish Date: Tue, 10 Nov 2026 01:09 PM (IST)
Updated Date: Tue, 10 Nov 2026 01:19 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਭਾਰਤ 'ਚ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਰੱਖਣ ਲਈ ਹਰ ਸਾਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ) ਜਮ੍ਹਾਂ ਕਰਵਾਉਣਾ ਪੈਂਦਾ ਹੈ। ਪਹਿਲਾਂ ਇਸ ਲਈ ਪੈਨਸ਼ਨਰਾਂ ਨੂੰ ਬੈਂਕ ਜਾਂ ਡਾਕਘਰ ਜਾਣਾ ਪੈਂਦਾ ਸੀ। ਬਜ਼ੁਰਗ ਪੈਨਸ਼ਨਰਾਂ ਲਈ ਇਹ ਕੰਮ ਥੋੜ੍ਹਾ ਮੁਸ਼ਕਲ ਹੁੰਦਾ ਸੀ। ਹੁਣ ਸਰਕਾਰ ਨੇ ਉਨ੍ਹਾਂ ਨੂੰ ਡਿਜੀਟਲ ਵਿਕਲਪ ਵੀ ਦੇ ਦਿੱਤਾ ਹੈ। ਯੂਜ਼ਰ ਆਧਾਰ ਆਧਾਰਿਤ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਮਦਦ ਨਾਲ ਆਨਲਾਈਨ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ (DLC) ਜਮ੍ਹਾਂ ਕਰਵਾ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਨਲਾਈਨ ਲਾਈਫ ਸਰਟੀਫਿਕੇਟ ਕਿਵੇਂ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਲਾਈਫ ਸਰਟੀਫਿਕੇਟ ਅਤੇ Jeevan Pramaan ਐਪ ਕੀ ਹੈ?
ਲਾਈਫ ਸਰਟੀਫਿਕੇਟ ਇਕ ਅਜਿਹਾ ਦਸਤਾਵੇਜ਼ ਹੈ, ਜਿਸ ਨੂੰ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਵੰਡਣ ਵਾਲੀ ਅਥਾਰਟੀ (ਜਿਵੇਂ ਬੈਂਕ ਜਾਂ ਡਾਕਘਰ) ਕੋਲ ਜਮ੍ਹਾਂ ਕਰਵਾਉਣਾ ਹੁੰਦਾ ਹੈ। ਇਸ ਦਸਤਾਵੇਜ਼ ਰਾਹੀਂ ਇਹ ਪੁਸ਼ਟੀ ਹੁੰਦੀ ਹੈ ਕਿ ਉਹ ਜਿਊਂਦੇ ਹਨ ਅਤੇ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਹਨ। ਇਹ ਸਰਟੀਫਿਕੇਟ ਹਰ ਸਾਲ ਨਵੰਬਰ ਮਹੀਨੇ 'ਚ ਜਮ੍ਹਾਂ ਕਰਵਾਉਣਾ ਹੁੰਦਾ ਹੈ।
ਭਾਰਤ ਸਰਕਾਰ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਜੀਵਨ ਪ੍ਰਮਾਣ ਪੱਤਰ ਯੋਜਨਾ ਤਹਿਤ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਯੂਜ਼ਰ ਆਧਾਰ ਆਧਾਰਿਤ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੀ ਮਦਦ ਨਾਲ ਆਨਲਾਈਨ ਡਿਜੀਟਲ ਸਰਟੀਫਿਕੇਟ ਬਣਾ ਸਕਦੇ ਹਨ। ਇੱਕ ਵਾਰ ਸਰਟੀਫਿਕੇਟ ਬਣ ਜਾਣ ਤੋਂ ਬਾਅਦ ਇਹ ਆਨਲਾਈਨ ਸੁਰੱਖਿਅਤ ਰਹਿੰਦਾ ਹੈ ਅਤੇ ਪੈਨਸ਼ਨਰ ਤੇ ਪੈਨਸ਼ਨ ਵੰਡਣ ਵਾਲੀ ਅਥਾਰਟੀ ਇਸ ਨੂੰ ਐਕਸੈੱਸ ਕਰ ਸਕਦੇ ਹਨ।
ਡਿਜੀਟਲ ਲਾਈਫ ਸਰਟੀਫਿਕੇਟ ਲਈ ਜ਼ਰੂਰੀ ਦਸਤਾਵੇਜ਼
ਆਨਲਾਈਨ ਜੀਵਨ ਪ੍ਰਮਾਣ ਪੱਤਰ ਬਣਾਉਣ ਤੋਂ ਪਹਿਲਾਂ ਹੇਠਾਂ ਦਿੱਤੇ ਦਸਤਾਵੇਜ਼ ਆਪਣੇ ਕੋਲ ਰੱਖ ਲਓ।
- ਆਧਾਰ ਕਾਰਡ
- ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ
- ਪੈਨਸ਼ਨ ਵੰਡਣ ਵਾਲੀ ਅਥਾਰਟੀ ਕੋਲ ਆਧਾਰ ਦੀ ਰਜਿਸਟ੍ਰੇਸ਼ਨ
- ਬਾਇਓਮੈਟ੍ਰਿਕ ਆਥੈਂਟੀਕੇਟਰ ਐਪ
ਜੀਵਨ ਪ੍ਰਮਾਣ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਕਿਵੇਂ ਬਣਾਈਏ ਅਤੇ ਜਮ੍ਹਾਂ ਕਰਵਾਈਏ?
ਸਟੈੱਪ 1 - ਸਭ ਤੋਂ ਪਹਿਲਾਂ Jeevan Pramaan ਐਪ ਡਾਊਨਲੋਡ ਕਰੋ।
ਸਟੈੱਪ 2 - ਕਲਾਇੰਟ ਐਪਲੀਕੇਸ਼ਨ ਖੋਲ੍ਹੋ ਅਤੇ ਡਿਵਾਈਸ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਂ ਆਪਰੇਟਰ ਆਥੈਂਟੀਕੇਸ਼ਨ ਪ੍ਰਕਿਰਿਆ ਪੂਰੀ ਕਰੋ। ਇਹ ਕਿਸੇ ਇੱਕ ਬਾਇਓਮੈਟ੍ਰਿਕ ਡਿਵਾਈਸ ਲਈ ਇੱਕ ਵਾਰ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਹੈ। ਇਸ ਲਈ ਤੁਹਾਨੂੰ ਆਧਾਰ ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਮੋਬਾਈਲ ਨੰਬਰ 'ਤੇ OTP ਪ੍ਰਾਪਤ ਹੋਵੇਗਾ।
ਸਟੈੱਪ 3 - OTP ਵੈਰੀਫਾਈ ਹੋਣ ਤੋਂ ਬਾਅਦ ਆਪਰੇਟਰ ਦਾ ਨਾਂ ਅਤੇ ਈਮੇਲ ਪਤਾ ਜਮ੍ਹਾਂ ਕਰਵਾਉਣਾ ਹੋਵੇਗਾ। ਜ਼ਰੂਰੀ ਵੇਰਵੇ ਭਰਨ ਤੋਂ ਬਾਅਦ Scan Finger ਆਪਸ਼ਨ ਚੁਣੋ। ਆਥੈਂਟੀਕੇਸ਼ਨ ਸਫ਼ਲ ਹੋਣ ਤੋਂ ਬਾਅਦ ਤੁਹਾਨੂੰ ਡਿਵਾਈਸ ਰਜਿਸਟ੍ਰੇਸ਼ਨ ਸਫ਼ਲ ਹੋਣ ਦਾ ਮੈਸੇਜ ਦਿਖਾਈ ਦੇਵੇਗਾ। OK ਬਟਨ 'ਤੇ ਕਲਿੱਕ ਕਰਕੇ ਪੈਨਸ਼ਨਰ ਆਥੈਂਟੀਕੇਸ਼ਨ ਦੀ ਪ੍ਰਕਿਰਿਆ ਅੱਗੇ ਵਧਾਓ।
ਸਟੈੱਪ 4 - ਪੈਨਸ਼ਨਰ ਆਥੈਂਟੀਕੇਸ਼ਨ ਸਕ੍ਰੀਨ 'ਤੇ ਤੁਹਾਨੂੰ ਪੈਨਸ਼ਨਰ ਦਾ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ 'ਤੇ OTP ਮਿਲੇਗਾ। OTP ਵੈਰੀਫਾਈ ਹੋਣ ਤੋਂ ਬਾਅਦ OK ਬਟਨ 'ਤੇ ਟੈਪ ਕਰੋ। ਇਸ ਤੋਂ ਬਾਅਦ ਪੈਨਸ਼ਨਰ ਦੀ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ।
ਸਟੈੱਪ 5 - ਹੁਣ ਤੁਹਾਨੂੰ ਇੱਕ ਛੋਟੇ ਸਲੇਟੀ ਰੰਗ ਦੇ ਬਾਕਸ 'ਤੇ ਟਿਕ ਕਰਨਾ ਹੋਵੇਗਾ ਅਤੇ Scan Finger ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਫਿੰਗਰਪ੍ਰਿੰਟ ਸਕੈਨਰ ਰਾਹੀਂ ਪੈਨਸ਼ਨਰ ਦੀ ਉਂਗਲ ਦਾ ਨਿਸ਼ਾਨ ਸਕੈਨ ਕਰੋ ਜਾਂ ਫਿਰ ਆਇਰਿਸ ਸਕੈਨ ਕਰੋ। ਇਹ ਪ੍ਰਕਿਰਿਆ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਲਈ ਹੈ।
ਸਟੈੱਪ 6 - ਬਾਇਓਮੈਟ੍ਰਿਕ ਆਥੈਂਟੀਕੇਸ਼ਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਡਿਜੀਟਲ ਲਾਈਫ ਸਰਟੀਫਿਕੇਟ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਪੈਨਸ਼ਨਰ ਦੇ ਮੋਬਾਈਲ 'ਤੇ ਜਾਣਕਾਰੀ ਲਈ SMS ਵੀ ਆ ਜਾਵੇਗਾ। ਇਸ ਮੈਸੇਜ 'ਚ Jeevan Pramaan Certificate ID ਅਤੇ Pramaan ID ਦੇ ਵੇਰਵੇ ਮਿਲਣਗੇ। ਇਹ ਨਵਾਂ ਸਰਟੀਫਿਕੇਟ ਲਾਈਫ ਸਰਟੀਫਿਕੇਟ ਰਿਪੋਜ਼ਟਰੀ 'ਚ ਸੁਰੱਖਿਅਤ ਹੋ ਜਾਵੇਗਾ, ਜਿਸ ਨੂੰ ਪੈਨਸ਼ਨਰ ਅਤੇ ਪੈਨਸ਼ਨ ਵੰਡਣ ਵਾਲੀ ਏਜੰਸੀ ਲੋੜ ਪੈਣ 'ਤੇ ਐਕਸੈੱਸ ਕਰ ਸਕਦੇ ਹਨ।
ਸਟੈੱਪ 7 - ਪੈਨਸ਼ਨਰ ਆਪਣੇ ਲਾਈਫ ਸਰਟੀਫਿਕੇਟ ਦੀ PDF ਕਾਪੀ ਵੀ ਸੇਵ ਕਰ ਸਕਦੇ ਹਨ। ਯੂਜ਼ਰ ਇਸ ਨੂੰ ਜੀਵਨ ਪ੍ਰਮਾਣ ਦੀ ਵੈੱਬਸਾਈਟ 'ਤੇ ਕਿਸੇ ਵੀ ਸਮੇਂ ਐਕਸੈੱਸ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ Jeevan Pramaan ID ਜਾਂ ਆਧਾਰ ਨੰਬਰ ਦੀ ਲੋੜ ਹੋਵੇਗੀ।