- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੋਰਟਸ ਈਅਰਬਡਸ ਖ਼ਰੀਦਦੇ ਸਮੇਂ ਸਿਰਫ਼ ਬ੍ਰਾਂਡ ਜਾਂ ਘੱਟ ਕੀਮਤ ਦੇਖ ਕੇ ਫ਼ੈਸਲਾ ਲੈਣਾ ਸਹੀ ਨਹੀਂ ਹੈ। ਸਹੀ ਫਿਟਿੰਗ, ਆਰਾਮਦਾਇਕ ਡਿਜ਼ਾਈਨ, ਮਜ਼ਬੂਤ ਬਿਲਡ, ਆਈਪੀ ਰੇਟਿੰਗ, ਵਧੀਆ ਬੈਟਰੀ, ਉੱਚ ਕਾਲਿੰਗ ਕੁਆਲਿਟੀ ਤੇ ਟ੍ਰਾਂਸਪੇਰੈਂਸੀ ਮੋਡ ਵਰਗੀਆਂ ਖ਼ੂਬੀਆਂ ’ਤੇ ਧਿਆਨ ਦੇਣਾ ਹੋਰ ਵੀ ਜ਼ਰੂਰੀ ਹੈ।

ਸਪੋਰਟਸ ਈਅਰਬਡਸ ਖ਼ਰੀਦਦੇ ਸਮੇਂ ਸਿਰਫ਼ ਬ੍ਰਾਂਡ ਜਾਂ ਘੱਟ ਕੀਮਤ ਦੇਖ ਕੇ ਫ਼ੈਸਲਾ ਲੈਣਾ ਸਹੀ ਨਹੀਂ ਹੈ। ਸਹੀ ਫਿਟਿੰਗ, ਆਰਾਮਦਾਇਕ ਡਿਜ਼ਾਈਨ, ਮਜ਼ਬੂਤ ਬਿਲਡ, ਆਈਪੀ ਰੇਟਿੰਗ, ਵਧੀਆ ਬੈਟਰੀ, ਉੱਚ ਕਾਲਿੰਗ ਕੁਆਲਿਟੀ ਤੇ ਟ੍ਰਾਂਸਪੇਰੈਂਸੀ ਮੋਡ ਵਰਗੀਆਂ ਖ਼ੂਬੀਆਂ ’ਤੇ ਧਿਆਨ ਦੇਣਾ ਹੋਰ ਵੀ ਜ਼ਰੂਰੀ ਹੈ...
ਅੱਜ-ਕੱਲ੍ਹ ਲੋਕ ਸਵੇਰ ਦੀ ਰਨਿੰਗ ਹੋਵੇ, ਜਿਸ ਵਿਚ ਵਰਕਆਊਟ, ਸਾਈਕਲਿੰਗ, ਟ੍ਰੈਕਿੰਗ ਜਾਂ ਫਿਰ ਆਊਟਡੋਰ ਐਕਸਰਸਾਈਜ਼, ਹਰ ਜਗ੍ਹਾ ਮਿਊਜ਼ਿਕ ਤੇ ਪੌਡਕਾਸਟ ਨਾਲ ਨਿਭਾਉਂਦੇ ਹਨ। ਅਜਿਹੇ ’ਚ ਸਪੋਰਟਸ ਈਅਰਬਡਸ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਹ ਆਮ ਵਾਇਰਲੈੱਸ ਈਅਰਬਡਸ ਨਾਲੋਂ ਵੱਖਰੇ ਹੁੰਦੇ ਹਨ ਕਿਉਂਕਿ ਇਨ੍ਹਾਂ ’ਚ ਈਅਰ-ਹੁੱਕ, ਬਿਹਤਰ ਫਿਟਿੰਗ, ਉੱਚ ਆਈਪੀ ਰੇਟਿੰਗ, ਮਜ਼ਬੂਤ ਬਿਲਡ ਤੇ ਲੰਬੀ ਬੈਟਰੀ ਵਰਗੀਆਂ ਖ਼ੂਬੀਆਂ ਹੁੰਦੀਆਂ ਹਨ। ਇਸ ਕਰਕੇ ਇਹ ਵਰਕਆਊਟ ਦੌਰਾਨ ਵੀ ਕੰਨਾਂ ’ਚ ਮਜ਼ਬੂਤੀ ਨਾਲ ਟਿਕੇ ਰਹਿੰਦੇ ਹਨ। ਕਈ ਵਾਰ ਖ਼ਰੀਦਦਾਰ ਸਿਰਫ਼ ਘੱਟ ਕੀਮਤ, ਆਕਰਸ਼ਕ ਡਿਜ਼ਾਈਨ ਜਾਂ ਵੱਡੇ ਬ੍ਰਾਂਡ ਨੂੰ ਦੇਖ ਕੇ ਈਅਰਬਡਸ ਖ਼ਰੀਦ ਲੈਂਦੇ ਹਨ ਪਰ ਬਾਅਦ ’ਚ ਫਿਟਿੰਗ, ਬੈਟਰੀ ਜਾਂ ਸਾਊਂਡ ਕੁਆਲਿਟੀ ਤੋਂ ਨਿਰਾਸ਼ ਹੋ ਜਾਂਦੇ ਹਨ। ਇਸ ਲਈ ਖ਼ਰੀਦਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਜਾਣਨਾ ਲਾਜ਼ਮੀ ਹੈ।
ਤੈਅ ਕਰੋ ਆਪਣਾ ਬਜਟ
ਸਪੋਰਟਸ ਈਅਰਬਡਸ ਵੱਖ-ਵੱਖ ਕੀਮਤਾਂ ’ਚ ਮੁਹੱਈਆ ਹਨ। ਜੇ ਤੁਹਾਡਾ ਬਜਟ 5,000 ਤੋਂ 7,000 ਰੁਪਏ ਹੈ ਤਾਂ ਤੁਹਾਨੂੰ ਵਧੀਆ ਸਾਊਂਡ, ਲੰਬੀ ਬੈਟਰੀ, ਘੱਟ ਲੇਟੈਂਸੀ ਮੋਡ ਅਤੇ ਆਈਪੀਐਕਸ4 ਜਾਂ ਆਈਪੀਐਕਸ5 ਵਾਟਰ ਰੈਜਿਸਟੈਂਸ ਵਰਗੀਆਂ ਸੁਵਿਧਾਵਾਂ ਮਿਲ ਸਕਦੀਆਂ ਹਨ। ਜੇ ਤੁਸੀਂ 10,000 ਤੋਂ 15,000 ਰੁਪਏ ਜਾਂ ਇਸ ਤੋਂ ਵੱਧ ਖ਼ਰਚ ਕਰ ਸਕਦੇ ਹੋ ਤਾਂ ਪ੍ਰੀਮੀਅਮ ਸਾਊਂਡ, ਐਕਟਿਵ ਨੌਇਜ਼ ਕੈਂਸਲੇਸ਼ਨ, ਮਲਟੀ-ਡਿਵਾਈਸ ਕੁਨੈਕਟਿਵਿਟੀ ਤੇ ਹੋਰ ਐਡਵਾਂਸ ਫੀਚਰ ਮਿਲਦੇ ਹਨ।
ਫਿਟਿੰਗ ਹੈ ਬੇਹੱਦ ਮਹੱਤਵਪੂਰਨ
ਸਾਊਂਡ ਕਿੰਨੀ ਵੀ ਵਧੀਆ ਹੋਵੇ, ਜੇ ਈਅਰਬਡਸ ਦੌੜਦੇ ਜਾਂ ਕਸਰਤ ਕਰਦੇ ਸਮੇਂ ਵਾਰ-ਵਾਰ ਡਿੱਗਣ ਤਾਂ ਉਹ ਕਿਸੇ ਕੰਮ ਦੇ ਨਹੀਂ। ਬਾਜ਼ਾਰ ’ਚ ਮੁੱਖ ਤੌਰ ’ਤੇ ਤਿੰਨ ਤਰ੍ਹਾਂ ਦੀਆਂ ਫਿਟਿੰਗਾਂ ਦੇਖਣ ਨੂੰ ਮਿਲਦੀਆਂ ਹਨ।
ਈਅਰ-ਹੁੱਕ ਡਿਜ਼ਾਈਨ: ਹੁੱਕ ਕੰਨ ਦੇ ਉੱਪਰ ਟਿਕਦੀ ਹੈ ਤੇ ਸਭ ਤੋਂ ਵਧੀਆ ਪਕੜ ਦਿੰਦੀ ਹੈ।
ਵਿੰਗ-ਟਿਪ ਡਿਜ਼ਾਈਨ: ਛੋਟਾ ਸਿਲੀਕੋਨ ਵਿੰਗ ਕੰਨ ਦੇ ਅੰਦਰ ਵਾਧੂ ਸਹਾਰਾ ਦਿੰਦੀ ਹੈ।
ਆਮ ਇਨ-ਈਅਰ ਡਿਜ਼ਾਈਨ: ਹਲਕਾ ਤੇ ਆਰਾਮਦਾਇਕ ਪਰ ਹਰ ਕਿਸੇ ਲਈ ਇੱਕੋ ਜਿਹਾ ਫਿੱਟ ਨਹੀਂ ਹੁੰਦਾ। ਜੇ ਤੁਸੀਂ ਦੌੜਦੇ ਹੋ ਜਾਂ ਜਿਮ ਵਿਚ ਤੀਬਰ ਕਸਰਤ ਕਰਦੇ ਹੋ ਤਾਂ ਈਅਰ-ਹੁੱਕ ਵਾਲੇ ਮਾਡਲ ਵਧੀਆ ਰਹਿੰਦੇ ਹਨ। ਹਲਕੀ ਵਰਤੋਂ ਲਈ ਵਿੰਗ-ਟਿਪ ਵਾਲੇ ਮਾਡਲ ਵੀ ਆਰਾਮਦਾਇਕ ਹੁੰਦੇ ਹਨ।
ਵਾਟਰ ਰੈਜਿਸਟੈਂਸ
ਜਿੰਮ ਜਾਂ ਵਰਕਆਊਟ ਲਈ ਘੱਟੋ-ਘੱਟ IPX4 ਰੇਟਿੰਗ ਵਾਲੇ ਈਅਰਬਡਸ ਚੁਣੋ। ਜੇ ਪਸੀਨਾ ਜ਼ਿਆਦਾ ਆਉਂਦਾ ਹੈ ਜਾਂ ਬਾਹਰ ਕਸਰਤ ਕਰਦੇ ਹੋ ਤਾਂ IPX5, IPX6 ਜਾਂ IPX7 ਰੇਟਿੰਗ ਹੋਰ ਬਿਹਤਰ ਰਹਿੰਦੀ ਹੈ।
ਬੈਟਰੀ ਲਾਈਫ ਵੀ ਜ਼ਰੂਰੀ
ਸਪੋਰਟਸ ਈਅਰਬਡਸ ਖ਼ਰੀਦਦੇ ਸਮੇਂ ਬੈਟਰੀ ਬੈਕਅੱਪ ਦਾ ਧਿਆਨ ਰੱਖਣਾ ਚਾਹੀਦਾ ਹੈ। ਆਮ ਤੌਰ ’ਤੇ ਇਕ ਵਾਰ ਚਾਰਜ ਕਰਨ ’ਤੇ ਵਧੀਆ ਵਾਇਰਲੈੱਸ ਈਅਰਬਡਸ 5 ਤੋਂ 10 ਘੰਟੇ ਤੱਕ ਚੱਲ ਜਾਂਦੇ ਹਨ। ਚਾਰਜਿੰਗ ਕੇਸ ਨਾਲ ਕੁੱਲ ਬੈਟਰੀ ਸਮਾਂ 25 ਤੋਂ 40 ਘੰਟਿਆਂ ਤੱਕ ਮਿਲ ਸਕਦਾ ਹੈ। ਜੇ ਤੁਸੀਂ ਲੰਬੇ ਸਮੇਂ ਲਈ ਵਰਤੋਂ ਕਰਦੇ ਹੋ ਤਾਂ ਫਾਸਟ ਚਾਰਜਿੰਗ ਤੇ ਵੱਡੇ ਬੈਟਰੀ ਬੈਕਅੱਪ ਵਾਲਾ ਮਾਡਲ ਚੁਣਨਾ ਵਧੀਆ ਰਹੇਗਾ।
ਕਾਲਿੰਗ ਕੁਆਲਿਟੀ ਵੀ ਕਰੋ ਚੈੱਕ
ਅੱਜ-ਕੱਲ੍ਹ ਈਅਰਬਡਸ ਸਿਰਫ਼ ਸੰਗੀਤ ਸੁਣਨ ਲਈ ਹੀ ਨਹੀਂ ਸਗੋਂ ਦਫ਼ਤਰੀ ਮੀਟਿੰਗਾਂ ਤੇ ਕਾਲਾਂ ਲਈ ਵੀ ਵਰਤੇ ਜਾਂਦੇ ਹਨ। ਇਸ ਲਈ ਅਜਿਹਾ ਮਾਡਲ ਚੁਣੋ, ਜਿਸ ਵਿਚ ਏਆਈ ਨੌਇਜ਼ ਰਿਡਕਸ਼ਨ ਮਾਈਕ੍ਰੋਫੋਨ ਹੋਵੇ। ਇਸ ਨਾਲ ਭੀੜ ਜਾਂ ਟ੍ਰੈਫਿਕ ’ਚ ਵੀ ਤੁਹਾਡੀ ਆਵਾਜ਼ ਸਾਫ਼ ਦੂਜੇ ਵਿਅਕਤੀ ਤੱਕ ਪਹੁੰਚਦੀ ਹੋਵੇ।