ਬਹੁਤ ਸਾਰੇ ਲੋਕ ਨਵੀਂ ਕਾਰ ਦੀ ਬਜਾਏ ਪੁਰਾਣੀ ਕਾਰ ਖਰੀਦਣਾ ਬਿਹਤਰ ਸਮਝਦੇ ਹਨ ਕਿਉਂਕਿ ਘੱਟ ਪੈਸਿਆਂ 'ਚ ਵਧੀਆ ਗੱਡੀ ਮਿਲ ਜਾਂਦੀ ਹੈ। ਪਰ ਲੋਕਾਂ ਦੇ ਮਨ ਵਿਚ ਇਹ ਸਵਾਲ ਵੀ ਆਉਂਦਾ ਹੈ ਕਿ ਗੱਡੀ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ? ਇਸਦੇ ਲਈ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

ਆਟੋ ਡੈਸਕ, ਨਵੀਂ ਦਿੱਲੀ: ਹਰ ਮੱਧ ਵਰਗੀ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਕੋਲ ਆਪਣੀ ਇਕ ਕਾਰ ਹੋਵੇ। ਬਹੁਤ ਸਾਰੇ ਲੋਕ ਨਵੀਂ ਕਾਰ ਦੀ ਬਜਾਏ ਪੁਰਾਣੀ ਕਾਰ ਖਰੀਦਣਾ ਬਿਹਤਰ ਸਮਝਦੇ ਹਨ ਕਿਉਂਕਿ ਘੱਟ ਪੈਸਿਆਂ 'ਚ ਵਧੀਆ ਗੱਡੀ ਮਿਲ ਜਾਂਦੀ ਹੈ। ਪਰ ਲੋਕਾਂ ਦੇ ਮਨ ਵਿਚ ਇਹ ਸਵਾਲ ਵੀ ਆਉਂਦਾ ਹੈ ਕਿ ਗੱਡੀ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ? ਇਸਦੇ ਲਈ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।
ਆਮ ਤੌਰ 'ਤੇ 2 ਤੋਂ 5 ਸਾਲ ਪੁਰਾਣੀ ਕਾਰ ਨੂੰ ਖਰੀਦਣਾ ਠੀਕ ਮੰਨਿਆ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਨਵੀਂ ਕਾਰ ਖਰੀਦਦਿਆਂ ਹੀ ਉਸਦੀ ਕੀਮਤ ਬਹੁਤ ਤੇਜ਼ੀ ਨਾਲ ਘਟ ਜਾਂਦੀ ਹੈ। ਇਸ ਲਈ, ਕੁਝ ਸਾਲ ਪੁਰਾਣੀ ਕਾਰ ਲੈਣ 'ਤੇ ਤੁਹਾਨੂੰ ਘੱਟ ਪੈਸਿਆਂ 'ਚ ਇਕ ਵਧੀਆ ਤੇ ਭਰੋਸੇਮੰਦ ਕਾਰ ਮਿਲ ਜਾਂਦੀ ਹੈ। ਅਜਿਹੀਆਂ ਕਾਰਾਂ ਦਾ ਫਾਇਦਾ ਇਹ ਹੈ ਕਿ ਇਨ੍ਹਾਂ ਦੀ ਕੀਮਤ ਘਟ ਚੁੱਕੀ ਹੁੰਦੀ ਹੈ ਪਰ ਇਨ੍ਹਾਂ ਦੇ ਫੀਚਰਜ਼ ਨਵੀਂ ਕਾਰ ਵਰਗੇ ਹੀ ਰਹਿੰਦੇ ਹਨ।
ਜੇਕਰ ਤੁਸੀਂ ਬਹੁਤ ਜ਼ਿਆਦਾ ਪੁਰਾਣੀ ਕਾਰ ਖਰੀਦਦੇ ਹੋ ਤਾਂ ਉਸਦੀ ਰਿਪੇਅਰਿੰਗ ਅਤੇ ਮੇਨਟੇਨੈਂਸ (ਰੱਖ-ਰਖਾਅ) ਦਾ ਖਰਚਾ ਵਧ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੁਰਾਣੀ ਕਾਰ ਦੇ ਪਾਰਟਸ ਘਸਣ ਲੱਗ ਜਾਂਦੇ ਹਨ। ਇਸ ਲਈ, ਸਿਰਫ ਇਹ ਦੇਖ ਕੇ ਕਾਰ ਕਦੇ ਨਾ ਖਰੀਦੋ ਕਿ ਉਹ ਕਿੰਨੀ ਪੁਰਾਣੀ ਹੈ, ਸਗੋਂ ਉਸਦੀ ਪੂਰੀ ਹਾਲਤ (ਕੰਡੀਸ਼ਨ) ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਆਪਣਾ ਫੈਸਲਾ ਲਓ।
ਕਈ ਵਾਰ ਦੇਖਿਆ ਜਾਂਦਾ ਹੈ ਕਿ ਘੱਟ ਚੱਲੀ ਹੋਈ ਪੁਰਾਣੀ ਕਾਰ ਉਸ ਨਵੀਂ ਕਾਰ ਨਾਲੋਂ ਬਿਹਤਰ ਨਿਕਲਦੀ ਹੈ ਜੋ ਬਹੁਤ ਜ਼ਿਆਦਾ ਚੱਲ ਚੁੱਕੀ ਹੋਵੇ। ਇਸ ਲਈ ਕਾਰ ਦੀ ਸਰਵਿਸ ਤੇ ਦੇਖਭਾਲ ਦਾ ਰਿਕਾਰਡ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾ ਪੁਰਾਣੀ ਕਾਰਾਂ ਵਿੱਚ ਤੁਹਾਨੂੰ ਨਵੀਂ ਟੈਕਨਾਲੋਜੀ ਅਤੇ ਸੁਰੱਖਿਆ ਦੇ ਹਾਈਟੈਕ ਫੀਚਰਸ ਨਹੀਂ ਮਿਲਣਗੇ।
ਪੁਰਾਣੀ ਕਾਰ ਦੇ ਨਾਲ ਸਭ ਤੋਂ ਵੱਡੀ ਦਿੱਕਤ ਉਸਦੇ ਰੱਖ-ਰਖਾਅ 'ਤੇ ਹੋਣ ਵਾਲਾ ਖਰਚਾ ਹੈ। ਜਿਵੇਂ-ਜਿਵੇਂ ਕਾਰ ਪੁਰਾਣੀ ਹੋਣ ਲੱਗਦੀ ਹੈ, ਉਸਦੇ ਪਾਰਟਸ ਜਲਦੀ ਖਰਾਬ ਹੋ ਸਕਦੇ ਹਨ ਅਤੇ ਉਸਨੂੰ ਵਾਰ-ਵਾਰ ਠੀਕ ਕਰਾਉਣ ਦੀ ਲੋੜ ਪੈ ਸਕਦੀ ਹੈ। ਇਸ ਲਈ ਧਿਆਨ ਰੱਖੋ ਕਿ ਤੁਸੀਂ ਹਮੇਸ਼ਾ ਅਜਿਹੀ ਕਾਰ ਖਰੀਦੋ ਜਿਸਦੀ ਸਰਵਿਸ ਸਮੇਂ ਸਿਰ ਹੋਈ ਹੋਵੇ ਅਤੇ ਜਿਸਦਾ ਰਿਕਾਰਡ ਸਾਫ਼-ਸੁਥਰਾ ਹੋਵੇ।