
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Meta ਨੇ ਇਹ ਵੀ ਦੱਸਿਆ ਕਿ ਕੰਟੈਂਟ ਰਿਵਿਊ ਨਾਲ ਜੁੜੇ ਉਸ ਦੇ ਗਲਤ ਫ਼ੈਸਲਿਆਂ ਵਿੱਚ 60 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ। ਇਸ ਦੇ ਨਾਲ ਹੀ AI ਦੀ ਵਰਤੋਂ ਨਾਲ Facebook ਅਤੇ Instagram ’ਤੇ ਸੈਲੀਬ੍ਰਿਟੀਜ਼ ਦੇ ਫਰਜ਼ੀ ਅਕਾਊਂਟਾਂ ਸਬੰਧੀ ਸ਼ਿਕਾਇਤਾਂ ਵਿੱਚ 80 ਫ਼ੀਸਦੀ ਤੱਕ ਦੀ ਕਮੀ ਆਉਣ ਦਾ ਦਾਅਵਾ ਕੀਤਾ ਗਿਆ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ ਦਿੱਗਜ Meta ਨੇ Instagram ਅਤੇ Facebook ’ਤੇ ਪੋਸਟਾਂ ਦੀ ਨਿਗਰਾਨੀ ਤੇ Community Guidelines ਦੀ ਉਲੰਘਣਾ ਦੀ ਪਛਾਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵਧਾ ਦਿੱਤੀ ਹੈ। Meta ਨੇ ਦਾਅਵਾ ਕੀਤਾ ਹੈ ਕਿ ਉਸ ਦਾ ਨਵਾਂ AI ਟੂਲ ਰੋਜ਼ਾਨਾ 5,000 ਤੋਂ ਵੱਧ ਸਕੈਮ ਫੜ ਰਿਹਾ ਹੈ, ਜਿਨ੍ਹਾਂ ਦੀ ਪਛਾਣ ਪੁਰਾਣਾ ਰਿਵਿਊ ਸਿਸਟਮ ਨਹੀਂ ਕਰ ਸਕਦਾ ਸੀ।
Meta ਨੇ ਇਹ ਵੀ ਦੱਸਿਆ ਕਿ ਕੰਟੈਂਟ ਰਿਵਿਊ ਨਾਲ ਜੁੜੇ ਉਸ ਦੇ ਗਲਤ ਫ਼ੈਸਲਿਆਂ ਟਚ 60 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ। ਇਸ ਦੇ ਨਾਲ ਹੀ AI ਦੀ ਵਰਤੋਂ ਨਾਲ Facebook ਤੇ Instagram ’ਤੇ ਸੈਲੀਬ੍ਰਿਟੀਜ਼ ਦੇ ਫਰਜ਼ੀ ਅਕਾਊਂਟਾਂ ਸਬੰਧੀ ਸ਼ਿਕਾਇਤਾਂ 'ਚ 80 ਫ਼ੀਸਦ ਤਕ ਦੀ ਕਮੀ ਆਉਣ ਦਾ ਦਾਅਵਾ ਕੀਤਾ ਗਿਆ ਹੈ। Meta ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਰਿਵਿਊ ਲਈ ਪੂਰੀ ਤਰ੍ਹਾਂ AI ’ਤੇ ਨਿਰਭਰ ਨਹੀਂ ਰਹੇਗਾ। ਉਸ ਦੇ ਰਿਵਿਊ ਸਿਸਟਮ 'ਚ ਮਨੁੱਖੀ ਮਾਹਿਰ ਵੀ ਸ਼ਾਮਲ ਰਹਿਣਗੇ।
Facebook ਤੇ Instagram ’ਤੇ ਪੋਸਟ ਰਿਵਿਊ ਲਈ Meta ਦਾ AI ਸਿਸਟਮ ਸਕੈਮ, ਡਰੱਗਜ਼, ਜਿਨਸੀ ਸ਼ੋਸ਼ਣ ਤੇ ਹੋਰ ਗੰਭੀਰ ਉਲੰਘਣਾਵਾਂ ਦੀ ਪਛਾਣ ਕਰੇਗਾ ਤੇ ਉਨ੍ਹਾਂ ’ਤੇ ਕਾਰਵਾਈ ਕਰੇਗਾ। ਪੋਸਟਾਂ ਦੇ ਨਾਲ-ਨਾਲ AI ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਜਾਂਚ ਕਰੇਗਾ।
ਕੰਟੈਂਟ ਰਿਵਿਊ ਸਿਸਟਮ 'ਚ AI ਦੀ ਵਰਤੋਂ ਨਾਲ Community Guidelines ਦੀ ਉਲੰਘਣਾ ਕਰਨ ਵਾਲੀਆਂ ਪੋਸਟਾਂ ਦੀ ਪਛਾਣ ਆਸਾਨ ਹੋ ਜਾਵੇਗੀ ਤੇ ਇਸ ਵਿਚ ਮਨੁੱਖੀ ਦਖ਼ਲ ਦੀ ਲੋੜ ਘੱਟ ਹੋਵੇਗੀ।
Meta ਨੇ ਸਪੱਸ਼ਟ ਕੀਤਾ ਹੈ ਕਿ ਉਹ ਕੰਟੈਂਟ ਰਿਵਿਊ ਲਈ ਪੂਰੀ ਤਰ੍ਹਾਂ AI ’ਤੇ ਨਿਰਭਰ ਨਹੀਂ ਰਹੇਗਾ। ਰਿਵਿਊ ਸਿਸਟਮ 'ਚ ਹੁਣ ਵੀ ਕਰਮਚਾਰੀ ਸ਼ਾਮਲ ਰਹਿਣਗੇ। ਖ਼ਾਸ ਤੌਰ ’ਤੇ ਅਕਾਊਂਟ ਬੰਦ ਕਰਨ ਦੀ ਅਪੀਲ ਅਤੇ ਸੰਵੇਦਨਸ਼ੀਲ ਮਾਮਲਿਆਂ 'ਚ ਹਿਊਮਨ ਰਿਵਿਊ ਦੀ ਭੂਮਿਕਾ ਬਣੀ ਰਹੇਗੀ।
Meta ਦਾ ਕਹਿਣਾ ਹੈ ਕਿ ਉਹ ਥਰਡ-ਪਾਰਟੀ ਹਿਊਮਨ ਮੋਡਰੇਟਰਜ਼ ’ਤੇ ਆਪਣੀ ਨਿਰਭਰਤਾ ਘੱਟ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਹਿਊਮਨ ਰਿਵਿਊ ਦੌਰਾਨ ਕਈ ਪੋਸਟਾਂ ਆਸਾਨੀ ਨਾਲ ਨਜ਼ਰ ਤੋਂ ਬਚ ਜਾਂਦੀਆਂ ਹਨ। ਅਜਿਹੇ 'ਚ Meta AI ਟੂਲ ਦੀ ਮਦਦ ਨਾਲ ਉਲੰਘਣਾ ਕਰਨ ਵਾਲੇ ਕੰਟੈਂਟ ਦੀ ਜਾਂਚ ਕਰ ਰਿਹਾ ਹੈ। ਕੰਪਨੀ ਦਾ ਇਹ ਵੀ ਕਹਿਣਾ ਹੈ ਕਿ AI ਦੀ ਮਦਦ ਨਾਲ ਆਮ ਉਲੰਘਣਾਵਾਂ ਵਾਲੇ ਕੰਟੈਂਟ ਦੀ ਪਛਾਣ ਜ਼ਿਆਦਾ ਸਹੀ ਅਤੇ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
Meta ਨੇ ਦੱਸਿਆ ਕਿ ਜੇਕਰ AI ਕਿਸੇ ਪੋਸਟ ਜਾਂ ਅਕਾਊਂਟ ਨੂੰ ਗਲਤੀ ਨਾਲ ਬੈਨ ਕਰ ਦਿੰਦਾ ਹੈ ਤਾਂ ਯੂਜ਼ਰ ਕੋਲ ਅਪੀਲ ਕਰਨ ਦਾ ਵਿਕਲਪ ਹੋਵੇਗਾ। ਅਕਾਊਂਟ ਬੈਨ ਹੋਣ ਵਰਗੇ ਗੰਭੀਰ ਮਾਮਲਿਆਂ ਵਿੱਚ ਹਿਊਮਨ ਰਿਵਿਊ ਕੀਤਾ ਜਾਵੇਗਾ।
Meta ਨੇ ਸਪੱਸ਼ਟ ਕੀਤਾ ਹੈ ਕਿ ਇਸ ਰਣਨੀਤੀ ਤਹਿਤ ਉਹ ਮਨੁੱਖੀ ਮੋਡਰੇਸ਼ਨ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਰਿਹਾ, ਸਗੋਂ ਇਸ ਦੀ ਭੂਮਿਕਾ ਨੂੰ ਬਦਲ ਰਿਹਾ ਹੈ। Facebook ਅਤੇ Instagram ਦੀਆਂ ਪੋਸਟਾਂ ਵਿੱਚ Community Guidelines ਦੀ ਉਲੰਘਣਾ ਦੀ ਪਛਾਣ ਲਈ Meta AI ’ਤੇ ਆਪਣਾ ਫੋਕਸ ਵਧਾਏਗਾ। ਇਸ ਦੇ ਨਾਲ ਹੀ ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਹਿਊਮਨ ਰਿਵਿਊ ਜਾਰੀ ਰਹੇਗਾ।