Honda QC3 vs Ather Konarc: ਡੇਲੀ ਟ੍ਰੈਵਲ ਲਈ ਕਿਹੜਾ ਇਲੈਕਟ੍ਰਿਕ ਸਕੂਟਰ ਹੈ ਬੈਸਟ? ਫੁੱਲ ਚਾਰਜ 'ਚ 161 ਕਿਲੋਮੀਟਰ ਤਕ ਰੇਂਜ
ਜੇਕਰ ਤੁਸੀਂ ਵੀ Honda QC3 ਤੇ Ather Konarc ਵਿਚਕਾਰ ਕਨਫਿਊਜ਼ ਹੋ ਤਾਂ ਇੱਥੇ ਦੋਵਾਂ ਦੀ ਤੁਲਨਾ ਕਰਕੇ ਜਾਣ ਸਕਦੇ ਹੋ ਕਿ ਡੇਲੀ ਟ੍ਰੈਵਲ ਲਈ ਤੁਹਾਡੇ ਲਈ ਕਿਹੜਾ ਬਿਹਤਰ ਆਪਸ਼ਨ ਹੋ ਸਕਦਾ ਹੈ।
Publish Date: Mon, 05 Oct 2026 01:51 PM (IST)
Updated Date: Mon, 05 Oct 2026 01:54 PM (IST)
ਆਟੋ ਡੈਸਕ, ਨਵੀਂ ਦਿੱਲੀ : Honda 2 Wheelers India ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ QC3 ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। Activa e ਅਤੇ QC1 ਤੋਂ ਬਾਅਦ ਇਹ ਬ੍ਰਾਂਡ ਦਾ ਤੀਜਾ ਆਲ-ਇਲੈਕਟ੍ਰਿਕ ਮਾਡਲ ਹੈ। ਜੇਕਰ ਤੁਸੀਂ Honda QC3 ਅਤੇ Ather Konarc ਵਿਚਕਾਰ ਕਨਫਿਊਜ਼ ਹੋ, ਤਾਂ ਇੱਥੇ ਦੋਵਾਂ ਦੀ ਤੁਲਨਾ ਕਰਕੇ ਜਾਣ ਸਕਦੇ ਹੋ ਕਿ ਡੇਲੀ ਟ੍ਰੈਵਲ ਲਈ ਤੁਹਾਡੇ ਲਈ ਕਿਹੜਾ ਬਿਹਤਰ ਆਪਸ਼ਨ ਹੋ ਸਕਦਾ ਹੈ।
ਕੀਮਤ 'ਚ ਕਿੰਨਾ ਹੈ ਅੰਤਰ?
ਭਾਰਤ 'ਚ Honda QC3 ਦੀ ਐਕਸ-ਸ਼ੋਰੂਮ ਕੀਮਤ 1.35 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੂਜੇ ਪਾਸੇ Ather Konarc ਨੂੰ ਭਾਰਤੀ ਬਾਜ਼ਾਰ 'ਚ 99,999 ਰੁਪਏ ਤੋਂ 1,44,999 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਚ ਪੇਸ਼ ਕੀਤਾ ਗਿਆ ਹੈ।
ਵੇਰੀਐਂਟ ਅਤੇ ਕੀਮਤ
Honda QC3 ਨੂੰ ਬਾਜ਼ਾਰ 'ਚ ਸਿਰਫ਼ ਇਕ ਵੇਰੀਐਂਟ 'ਚ ਉਤਾਰਿਆ ਗਿਆ ਹੈ। ਉੱਥੇ ਹੀ Ather Konarc 6 ਵੇਰੀਐਂਟਸ 'ਚ ਉਪਲਬਧ ਹੈ, ਜਿਨ੍ਹਾਂ ਨੂੰ S ਅਤੇ Z ਟ੍ਰਿਮ 'ਚ ਵੰਡਿਆ ਗਿਆ ਹੈ। S ਸੀਰੀਜ਼ ਤਿੰਨ ਬੈਟਰੀ ਆਪਸ਼ਨਾਂ ਨਾਲ ਆਉਂਦੀ ਹੈ। ਪਹਿਲਾ 2.1kWh ਬੈਟਰੀ ਪੈਕ ਹੈ ਜਿਸ ਦੀ ਐਕਸ-ਸ਼ੋਰੂਮ ਕੀਮਤ 99,999 ਰੁਪਏ ਹੈ। ਦੂਜਾ 2.7kWh ਬੈਟਰੀ ਹੈ, ਜਿਸ ਦੀ ਕੀਮਤ 1.22 ਲੱਖ ਰੁਪਏ ਹੈ। ਇਸ ਤੋਂ ਇਲਾਵਾ 3.5kWh ਬੈਟਰੀ ਪੈਕ ਮਿਲਦਾ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 1.45 ਲੱਖ ਰੁਪਏ ਹੈ।
ਫੀਚਰਜ਼ ਦੀ ਤੁਲਨਾ
Ather Konarc 'ਚ ਅੱਗੇ 14-ਇੰਚ ਅਤੇ ਪਿੱਛੇ 12-ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਇਸ ਇਲੈਕਟ੍ਰਿਕ ਸਕੂਟਰ 'ਚ ਇਲਿਊਮੀਨੇਟਿਡ Ather ਬ੍ਰਾਂਡਿੰਗ, ਐਨੀਮੇਟਿਡ ਰੈਪਅਰਾਊਂਡ ਲੈਂਪ, ਪੈਡਡ ਗ੍ਰੈਬ ਰੇਲ, ਲੰਬਰ ਸਪੋਰਟ ਦੇ ਨਾਲ ਐਡਜਸਟੇਬਲ ਬੈਕਰੈਸਟ, ਸੀਕਵੈਂਸ਼ੀਅਲ ਗਿਅਰ-ਡਰਾਈਵ ਟ੍ਰਾਂਸਮਿਸ਼ਨ, ਐਡਵਾਂਸ ਇਲੈਕਟ੍ਰਾਨਿਕ ਬ੍ਰੇਕਿੰਗ ਸਿਸਟਮ, SmartVEC, MagicKey, AutoPop ਅਤੇ Airwalk ਵਰਗੇ ਫੀਚਰਜ਼ ਸ਼ਾਮਲ ਹਨ।
Honda QC3 'ਚ 5-ਇੰਚ ਦੀ TFT ਸਕ੍ਰੀਨ ਵਾਲਾ ਇੰਸਟਰੂਮੈਂਟ ਕਲੱਸਟਰ, Honda RoadSync, ਟਰਨ-ਬਾਇ-ਟਰਨ ਨੇਵੀਗੇਸ਼ਨ, 32 ਲੀਟਰ ਅੰਡਰਸੀਟ ਸਟੋਰੇਜ ਅਤੇ ਸਮਾਰਟ ਕੀ ਵਰਗੇ ਫੀਚਰਜ਼ ਦਿੱਤੇ ਗਏ ਹਨ।
ਬੈਟਰੀ ਅਤੇ ਰੇਂਜ: Ather Konarc
Ather Konarc S ਤਿੰਨ ਬੈਟਰੀ ਆਪਸ਼ਨਾਂ—2.1kWh, 2.7kWh ਅਤੇ 3.5kWh—ਨਾਲ ਆਉਂਦਾ ਹੈ। ਇਨ੍ਹਾਂ ਦੀ IDC ਰੇਂਜ ਕ੍ਰਮਵਾਰ 100 ਕਿਲੋਮੀਟਰ, 125 ਕਿਲੋਮੀਟਰ ਅਤੇ 161 ਕਿਲੋਮੀਟਰ ਤੱਕ ਹੈ। Ather Konarc Z ਭਾਰਤੀ ਬਾਜ਼ਾਰ 'ਚ 2.7kWh ਅਤੇ 3.5kWh ਬੈਟਰੀ ਆਪਸ਼ਨਾਂ ਦੇ ਨਾਲ ਦੋ ਵੇਰੀਐਂਟਸ 'ਚ ਆਉਂਦਾ ਹੈ, ਜਿਨ੍ਹਾਂ ਦੀ ਰੇਂਜ ਕ੍ਰਮਵਾਰ 125 ਕਿਲੋਮੀਟਰ ਅਤੇ 161 ਕਿਲੋਮੀਟਰ ਹੈ।
Honda QC3 ਦੀ ਬੈਟਰੀ ਅਤੇ ਰੇਂਜ
Honda QC3 'ਚ 3.0kWh ਬੈਟਰੀ ਪੈਕ ਦਿੱਤਾ ਗਿਆ ਹੈ, ਜੋ ਫੁੱਲ ਚਾਰਜ ਹੋਣ 'ਤੇ 145 ਕਿਲੋਮੀਟਰ ਤੱਕ ਦੀ IDC ਰੇਂਜ ਦਿੰਦਾ ਹੈ। ਇਸ ਸਕੂਟਰ ਨੂੰ 0 ਤੋਂ 80 ਫ਼ੀਸਦੀ ਤੱਕ ਚਾਰਜ ਹੋਣ 'ਚ ਲਗਪਗ 2 ਘੰਟੇ 40 ਮਿੰਟ ਲੱਗਦੇ ਹਨ, ਜਦਕਿ ਪੂਰਾ ਚਾਰਜ ਹੋਣ 'ਚ ਕਰੀਬ 4 ਘੰਟੇ ਦਾ ਸਮਾਂ ਲੱਗਦਾ ਹੈ।