Honda Elevate Facelift ਭਾਰਤ 'ਚ ਲਾਂਚ, 8-ਵੇ ਪਾਵਰਡ ਡਰਾਈਵਰ ਸੀਟ, i-VTEC ਪੈਟਰੋਲ ਇੰਜਣ ਤੇ ਕਈ ਐਡਵਾਂਸ ਫੀਚਰ
Honda Facelift 'ਚ ਨਵਾਂ ਡਿਜ਼ਾਈਨ ਕੀਤਾ ਗਿਆ ਫਰੰਟ Fascia ਦਿੱਤਾ ਗਿਆ ਹੈ, ਜਿਸ ਦੀ ਸਟਾਈਲਿੰਗ Tokyo Auto Salon 2026 'ਚ ਸ਼ੋਕੇਸ ਕੀਤੇ Honda WR-V TrailSport HRC Concept ਦੀ ਯਾਦ ਦਿਵਾਉਂਦੀ ਹੈ। ਕਨੈਕਟਿਡ ਟ੍ਰਾਈ-ਬਾਰ LED ਲਾਈਟਿੰਗ ਸਿਗਨੇਚਰ ਦੇ ਹੇਠਾਂ ਇੱਕ ਵੱਡੀ ਮੈਸ਼ ਗ੍ਰਿਲ ਦਿੱਤੀ ਗਈ ਹੈ, ਜਦਕਿ Honda ਦਾ ਲੋਗੋ ਬੋਨਟ ਦੇ ਅਗਲੇ ਹਿੱਸੇ 'ਤੇ ਆ ਗਿਆ ਹੈ।
Publish Date: Wed, 07 Oct 2026 10:30 AM (IST)
Updated Date: Wed, 07 Oct 2026 10:33 AM (IST)
ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ Honda Elevate Facelift ਨੂੰ ਲਾਂਚ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 11.80 ਲੱਖ ਰੁਪਏ ਹੈ। ਸਾਲ 2023 'ਚ ਲਾਂਚ ਕੀਤੀ ਗਈ ਇਸ ਮਿਡਸਾਈਜ਼ SUV 'ਚ ਇਹ ਪਹਿਲਾ ਵੱਡਾ ਅਪਡੇਟ ਹੈ। ਨਵੀਂ ਐਲੀਵੇਟ 'ਚ ਬਾਹਰ ਅਤੇ ਅੰਦਰ ਕਈ ਬਦਲਾਅ ਕੀਤੇ ਗਏ ਹਨ ਅਤੇ ਨਾਲ ਹੀ ਕੁਝ ਨਵੇਂ ਫੀਚਰ ਵੀ ਜੋੜੇ ਗਏ ਹਨ, ਪਰ ਇਸ 'ਚ ਮਕੈਨਿਕਲੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਦੀ ਪ੍ਰੀ-ਬੁਕਿੰਗ 1 ਅਕਤੂਬਰ ਤੋਂ ਸ਼ੁਰੂ ਹੋਈ ਸੀ।
ਵੇਰੀਐਂਟ ਅਤੇ ਲਾਈਨਅਪ
Honda Elevate Facelift ਦੇ ਅਪਡੇਟਿਡ ਲਾਈਨਅਪ 'ਚ SV, V, VX, ZX ਅਤੇ ਨਵਾਂ ZX+ ਟ੍ਰਿਮ ਸ਼ਾਮਲ ਹੈ। ਇਸ ਦੇ ਨਾਲ ਹੀ ZX+ Black ਵਰਜ਼ਨ ਵੀ ਉਪਲਬਧ ਹੈ। ਸਤੰਬਰ 2023 'ਚ ਪਹਿਲੀ ਵਾਰ ਪੇਸ਼ ਕੀਤੀ ਗਈ ਐਲੀਵੇਟ ਨੂੰ ਹੁਣ ਮਿਡਸਾਈਜ਼ SUV ਸੈਗਮੈਂਟ 'ਚ ਮੁਕਾਬਲਾ ਹੋਰ ਮਜ਼ਬੂਤ ਕਰਨ ਅਤੇ ਆਪਣੀ ਪਕੜ ਬਣਾਈ ਰੱਖਣ ਲਈ ਨਵਾਂ ਇਕੁਇਪਮੈਂਟ ਪੈਕੇਜ ਦਿੱਤਾ ਗਿਆ ਹੈ।
ਵੇਰੀਐਂਟ ਅਤੇ ਕੀਮਤ
Honda Elevate Facelift ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ SV ਟ੍ਰਿਮ ਲਈ 11.80 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਪਿਛਲੇ ਮਾਡਲ ਦੇ ਬਰਾਬਰ ਹੈ। V ਅਤੇ VX ਟ੍ਰਿਮ ਦੀਆਂ ਐਕਸ-ਸ਼ੋਰੂਮ ਕੀਮਤਾਂ ਕ੍ਰਮਵਾਰ 12.29 ਲੱਖ ਰੁਪਏ ਅਤੇ 13.93 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ। ਉੱਥੇ ਹੀ ZX ਦੀ ਐਕਸ-ਸ਼ੋਰੂਮ ਕੀਮਤ 15.39 ਲੱਖ ਰੁਪਏ ਅਤੇ ZX+ ਦੀ ਐਕਸ-ਸ਼ੋਰੂਮ ਕੀਮਤ 16.80 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਕਿਹੋ ਜਿਹਾ ਹੈ ਡਿਜ਼ਾਈਨ?
Facelift 'ਚ ਨਵਾਂ ਡਿਜ਼ਾਈਨ ਕੀਤਾ ਗਿਆ ਫਰੰਟ Fascia ਦਿੱਤਾ ਗਿਆ ਹੈ, ਜਿਸ ਦੀ ਸਟਾਈਲਿੰਗ Tokyo Auto Salon 2026 'ਚ ਸ਼ੋਕੇਸ ਕੀਤੇ Honda WR-V TrailSport HRC Concept ਦੀ ਯਾਦ ਦਿਵਾਉਂਦੀ ਹੈ। ਕਨੈਕਟਿਡ ਟ੍ਰਾਈ-ਬਾਰ LED ਲਾਈਟਿੰਗ ਸਿਗਨੇਚਰ ਦੇ ਹੇਠਾਂ ਇੱਕ ਵੱਡੀ ਮੈਸ਼ ਗ੍ਰਿਲ ਦਿੱਤੀ ਗਈ ਹੈ, ਜਦਕਿ Honda ਦਾ ਲੋਗੋ ਬੋਨਟ ਦੇ ਅਗਲੇ ਹਿੱਸੇ 'ਤੇ ਆ ਗਿਆ ਹੈ।
ਗਲੌਸ-ਬਲੈਕ ਡੀਟੇਲਿੰਗ, ਅਪਡੇਟਿਡ ਹੈੱਡਲੈਂਪ ਅਰਾਊਂਡ ਅਤੇ ਨਵੇਂ ਡਿਜ਼ਾਈਨ ਕੀਤਾ ਗਿਆ ਬੰਪਰ ਇਸ ਦੇ ਅਗਲੇ ਹਿੱਸੇ ਨੂੰ ਸ਼ਾਰਪ ਲੁੱਕ ਦਿੰਦੇ ਹਨ। ਫੌਗ-ਲੈਂਪ ਹਾਊਸਿੰਗ ਅਤੇ ਹੇਠਲੇ ਬੰਪਰ ਦੇ ਆਲੇ-ਦੁਆਲੇ ਦੇ ਕੰਟਰਾਸਟਿੰਗ ਐਲੀਮੈਂਟਸ ਇਸ ਅਪਡੇਟਿਡ SUV ਨੂੰ ਵੱਖਰੀ ਪਛਾਣ ਦਿੰਦੇ ਹਨ।
ਰੀਅਰ ਡਿਜ਼ਾਈਨ ਅਤੇ ਲਾਈਟਿੰਗ
ਪਿਛਲੇ ਪਾਸੇ ਕਨੈਕਟਿਡ LED ਟੇਲ ਲੈਂਪ ਸੈਂਟਰਲ Honda ਲੋਗੋ ਤੱਕ ਫੈਲੇ ਹੋਏ ਹਨ, ਜਦਕਿ ਬੰਪਰ ਅਤੇ ਸਕਿਡ-ਪਲੇਟ ਟ੍ਰੀਟਮੈਂਟ ਨੂੰ ਵੀ ਬਦਲਿਆ ਗਿਆ ਹੈ। ਕਨੈਕਟਿਡ ਫਰੰਟ ਅਤੇ ਰੀਅਰ ਲਾਈਟਿੰਗ VX ਟ੍ਰਿਮ 'ਚ ਉਪਲਬਧ ਹੈ। ਕਲਰ ਆਪਸ਼ਨ 'ਚ Crystal Black Pearl, Obsidian Blue Pearl, Radiant Red Metallic, Meteoroid Gray Metallic, Lunar Silver Metallic ਅਤੇ Platinum White Pearl ਸ਼ਾਮਲ ਹਨ।
ਡੁਅਲ-ਟੋਨ ਕਲਰ ਆਪਸ਼ਨ 'ਚ Nordic Forest Pearl, Radiant Red Metallic ਅਤੇ Platinum White Pearl ਸ਼ਾਮਲ ਹਨ।
ਡੈਸ਼ਬੋਰਡ ਅਤੇ ਇੰਟੀਰੀਅਰ ਡਿਜ਼ਾਈਨ
ਅੰਦਰ ਵੱਲ ਡੈਸ਼ਬੋਰਡ ਦੇ ਪਿਛਲੇ ਫੌਕਸ-ਵੁੱਡ ਟ੍ਰੀਟਮੈਂਟ ਦੀ ਥਾਂ ਹੁਣ ਆਈਵਰੀ ਅਤੇ ਬਲੈਕ ਥੀਮ ਨਾਲ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ। ਹਾਈ-ਟ੍ਰਿਮਸ 'ਚ ਸਾਫਟ-ਟਚ ਡੈਸ਼ਬੋਰਡ ਅਤੇ ਡੋਰ ਸਰਫੇਸ, ਗਲੌਸ-ਬਲੈਕ ਗਾਰਨਿਸ਼ ਅਤੇ ਪਰਫੋਰੇਟਿਡ ਆਈਵਰੀ ਲੈਦਰ ਸੀਟਾਂ ਮਿਲਦੀਆਂ ਹਨ। ਉੱਥੇ ਹੀ ਰੈਪਅਰਾਊਂਡ ਐਂਬੀਐਂਟ ਲਾਈਟਿੰਗ ਡੈਸ਼ਬੋਰਡ ਅਤੇ ਦਰਵਾਜ਼ਿਆਂ ਤੱਕ ਫੈਲੀ ਹੋਈ ਹੈ।
ZX 'ਤੇ ਫਰੰਟ ਵੈਂਟੀਲੇਟਿਡ ਸੀਟਾਂ ਦਿੱਤੀਆਂ ਗਈਆਂ ਹਨ, ਜਦਕਿ ਨਵਾਂ ZX+ ਰੀਅਰ ਵੈਂਟੀਲੇਟਿਡ ਸੀਟਾਂ ਜੋੜਦਾ ਹੈ, ਜਿਸ ਨੂੰ Honda ਨੇ ਸੈਗਮੈਂਟ-ਫਰਸਟ ਫੀਚਰ ਦੱਸਿਆ ਹੈ। ZX+ 'ਚ 8-ਵੇ ਪਾਵਰਡ ਡਰਾਈਵਰ ਸੀਟ ਅਤੇ 4-ਵੇ ਪਾਵਰਡ ਫਰੰਟ ਪੈਸੇਂਜਰ ਸੀਟ ਵੀ ਮਿਲਦੀ ਹੈ।
ਐਕਸਟੀਰੀਅਰ ਤੇ ਇੰਟੀਰੀਅਰ ਲੁੱਕ
ZX+ Black ਗਲੌਸ-ਬਲੈਕ 17-ਇੰਚ ਅਲੌਏ ਵ੍ਹੀਲਜ਼ ਨਾਲ ਵੱਖਰਾ ਲੁੱਕ ਦਿੰਦਾ ਹੈ। ਇਸ 'ਚ ਆਲ-ਬਲੈਕ ਕੇਬਿਨ, ਬਲੈਕ ਲੈਦਰ ਅਪਹੋਲਸਟ੍ਰੀ ਅਤੇ ਬਲੈਕ-ਫਿਨਿਸ਼ ਇੰਟੀਰੀਅਰ ਗਾਰਨਿਸ਼ ਅਤੇ ਨੌਬਸ ਦਿੱਤੇ ਗਏ ਹਨ।
ਕੀ ਮਿਲਣਗੇ ਫੀਚਰ?
ਨਵੇਂ ZX+ ਟ੍ਰਿਮ 'ਚ 360-ਡਿਗਰੀ ਸਰਾਊਂਡ-ਵਿਊ ਕੈਮਰਾ ਅਤੇ ਫਰੰਟ ਪਾਰਕਿੰਗ ਸੈਂਸਰ ਜੋੜੇ ਗਏ ਹਨ। Honda ਦਾ LaneWatch ਕੈਮਰਾ VX 'ਚ ਮਿਲਦਾ ਹੈ, ਜਦਕਿ ZX 'ਚ 10.25 ਇੰਚ ਦੀ ਟੱਚਸਕ੍ਰੀਨ ਅਤੇ 8-ਸਪੀਕਰ ਵਾਲਾ ਆਡੀਓ ਸਿਸਟਮ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਵਨ-ਟੱਚ ਇਲੈਕਟ੍ਰਿਕ ਸਨਰੂਫ, ਵਾਇਰਲੈੱਸ ਸਮਾਰਟਫੋਨ ਚਾਰਜਿੰਗ ਅਤੇ VX 'ਤੇ ਆਟੋਮੈਟਿਕ ਕਲੀਨ-ਏਅਰ ਫੰਕਸ਼ਨ ਦੇ ਨਾਲ PM 2.5 ਏਅਰ-ਕੁਆਲਿਟੀ ਡਿਸਪਲੇਅ ਸ਼ਾਮਲ ਹਨ। ZX 'ਚ ਆਟੋ-ਡਿਮਿੰਗ ਇੰਟੀਰੀਅਰ ਮਿਰਰ ਅਤੇ ਕੈਪੇਸਿਟਿਵ-ਟੱਚ ਕੇਬਿਨ ਸਪੌਟ ਲੈਂਪ ਜੋੜੇ ਗਏ ਹਨ।
ਸੇਫਟੀ ਫੀਚਰ
Honda Sensing ਦੇ Adaptive Cruise Control 'ਚ ਲੋ-ਸਪੀਡ ਫਾਲੋ ਫੀਚਰ ਜੋੜਿਆ ਗਿਆ ਹੈ, ਜੋ CVT ਵਰਜ਼ਨ 'ਤੇ ਲਾਗੂ ਹੁੰਦਾ ਹੈ। ਇਸ ਸੇਫਟੀ ਸੂਟ 'ਚ Collision Mitigation Braking, Lane-Keeping Assistance, Road-Departure Mitigation, Auto High Beam ਅਤੇ Lead-Car Departure Notification ਵੀ ਸ਼ਾਮਲ ਹਨ।
V ਟ੍ਰਿਮ ਤੋਂ CVT ਵੇਰੀਐਂਟ 'ਚ ਰੀਅਰ ਡਿਸਕ ਬ੍ਰੇਕ, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਅਤੇ ਆਟੋ ਬ੍ਰੇਕ ਹੋਲਡ ਦਿੱਤੇ ਗਏ ਹਨ।
V ਟ੍ਰਿਮ 'ਚ ਦੋ ਰੀਅਰ USB-C ਪੋਰਟ, ਇੱਕ ਰਿਵਰਸਿੰਗ ਕੈਮਰਾ ਅਤੇ ਤਿੰਨ ਸਾਲ ਦੀ ਸਬਸਕ੍ਰਿਪਸ਼ਨ ਦੇ ਨਾਲ Honda Connect ਵੀ ਜੋੜਿਆ ਗਿਆ ਹੈ।
ਇੰਜਣ ਅਤੇ ਟ੍ਰਾਂਸਮਿਸ਼ਨ
Elevate 'ਚ ਉਹੀ 1.5 ਲੀਟਰ, 4-ਸਿਲਿੰਡਰ ਨੇਚੁਰਲੀ ਐਸਪੀਰੇਟਿਡ i-VTEC ਪੈਟਰੋਲ ਇੰਜਣ ਜਾਰੀ ਹੈ, ਜੋ 121 PS ਦੀ ਪਾਵਰ ਅਤੇ 145 Nm ਦਾ ਟਾਰਕ ਜਨਰੇਟ ਕਰਦਾ ਹੈ। ਟ੍ਰਾਂਸਮਿਸ਼ਨ ਦੇ ਵਿਕਲਪਾਂ 'ਚ 6-ਸਪੀਡ ਮੈਨੂਅਲ ਅਤੇ ਇੱਕ CVT ਸ਼ਾਮਲ ਹਨ। CVT ਵੇਰੀਐਂਟ 'ਚ ਪੈਡਲ ਸ਼ਿਫਟਰ ਵੀ ਮਿਲਦੇ ਹਨ।