Honda ਨੇ ਪੇਸ਼ ਕੀਤੀ ਨਵੀਂ ਹਾਈਬ੍ਰਿਡ SUV Avancier, ਮਿਲਣਗੇ 12-ਸਪੀਕਰ ਸਾਊਂਡ ਸਿਸਟਮ ਤੇ OTA ਅਪਡੇਟ ਵਰਗੇ ਸ਼ਾਨਦਾਰ ਫੀਚਰਜ਼
Avancier Honda ਦੇ ਨੈਕਸਟ-ਜਨਰੇਸ਼ਨ ਹਾਈਬ੍ਰਿਡ ਸਿਸਟਮ ਦੀ ਵਰਤੋਂ ਕਰਨ ਵਾਲਾ ਪਹਿਲਾ ਮਾਡਲ ਹੈ। ਇਸ ਨੂੰ ਕੰਪਨੀ ਦੀ ਮੌਜੂਦਾ ਟੂ-ਮੋਟਰ ਤਕਨੀਕ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਸ ਦੇ ਇੰਜਣ ਦੀ ਪਾਵਰ ਜਾਂ ਸਿਸਟਮ ਦੇ ਕੁੱਲ ਆਊਟਪੁੱਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।
Publish Date: Fri, 20 Nov 2026 01:21 PM (IST)
Updated Date: Fri, 20 Nov 2026 01:26 PM (IST)
ਆਟੋ ਡੈਸਕ, ਨਵੀਂ ਦਿੱਲੀ : Honda ਨੇ ਆਪਣੀ ਨਵੀਂ Avancier ਪੇਸ਼ ਕੀਤੀ ਹੈ। ਇਹ 3-ਰੋਅ ਵਾਲੀ SUV ਹੈ, ਜਿਸ 'ਚ ਨੈਕਸਟ-ਜਨਰੇਸ਼ਨ ਹਾਈਬ੍ਰਿਡ ਸਿਸਟਮ, ਨਵਾਂ ਮਾਡਿਊਲਰ ਪਲੇਟਫਾਰਮ ਅਤੇ ਬ੍ਰਾਂਡ ਦਾ ਨਵਾਂ H ਲੋਗੋ ਦਿੱਤਾ ਗਿਆ ਹੈ। ਆਨਲਾਈਨ ਵਰਲਡ ਪ੍ਰੀਮੀਅਰ ਰਾਹੀਂ ਪੇਸ਼ ਕੀਤੀ ਗਈ Avancier ਨੂੰ ਮੁੱਖ ਤੌਰ 'ਤੇ ਥਾਈਲੈਂਡ, ਜਾਪਾਨ ਅਤੇ ਚੀਨ ਸਮੇਤ ਕਈ ਏਸ਼ੀਆਈ ਬਾਜ਼ਾਰਾਂ 'ਚ ਲਾਂਚ ਕੀਤਾ ਜਾਵੇਗਾ। ਇਸ SUV 'ਚ Honda ਨੇ ਪਹਿਲੀ ਵਾਰ DualPower eAWD ਸਿਸਟਮ ਪੇਸ਼ ਕੀਤਾ ਹੈ, ਜੋ ਅੱਗੇ ਅਤੇ ਪਿਛਲੇ ਪਹੀਆਂ ਨੂੰ ਚਲਾਉਣ ਲਈ ਵੱਖ-ਵੱਖ ਇਲੈਕਟ੍ਰਿਕ ਮੋਟਰਾਂ ਦੀ ਵਰਤੋਂ ਕਰਦਾ ਹੈ।
ਕਿਹੋ ਜਿਹਾ ਹੈ ਇਸ ਦਾ ਡਿਜ਼ਾਈਨ?
Avancier 'ਚ ਵੱਡੀ ਗ੍ਰਿਲ ਦੇ ਨਾਲ ਪਤਲੀਆਂ ਮਲਟੀਫੰਕਸ਼ਨ ਫਰੰਟ ਲਾਈਟਾਂ ਦਿੱਤੀਆਂ ਗਈਆਂ ਹਨ। ਇਸ ਦੇ ਸਾਈਡ ਪ੍ਰੋਫਾਈਲ 'ਚ ਸਿੱਧੀ ਸ਼ੋਲਡਰ ਲਾਈਨ ਅਤੇ ਕਲੀਨ ਬਾਡੀ ਪੈਨਲ ਮਿਲਦੇ ਹਨ। ਪਿਛਲੇ ਪਾਸੇ ਐਂਗੁਲਰ ਕੰਬੀਨੇਸ਼ਨ ਲੈਂਪਸ 'ਚ ਸਿੱਧੀਆਂ ਲਾਈਨਾਂ ਦੇ ਨਾਲ ਰਾਈਟ-ਐਂਗਲ ਡਿਟੇਲਿੰਗ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਫਲੱਸ਼ ਡੋਰ ਹੈਂਡਲ, ਸਲਿਮ ਟੇਲਗੇਟ ਸਪਾਇਲਰ ਅਤੇ ਹਿਡਨ ਰੀਅਰ ਵਾਈਪਰ ਵੀ ਦੇਖਣ ਨੂੰ ਮਿਲਦਾ ਹੈ।
Honda Avancier SUV ਦਾ ਇੰਟੀਰੀਅਰ ਡਿਜ਼ਾਈਨ
ਇਸ ਦੇ ਇੰਟੀਰੀਅਰ 'ਚ ਇਕ ਵੱਡੀ ਸੈਂਟਰਲ ਟੱਚਸਕ੍ਰੀਨ ਦਿੱਤੀ ਗਈ ਹੈ, ਜਿਸ ਰਾਹੀਂ ਗੱਡੀ ਦੇ ਕਈ ਫੰਕਸ਼ਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਡੈਸ਼ਬੋਰਡ 'ਤੇ ਫਿਜ਼ੀਕਲ ਸਵਿੱਚਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਕਾਲਮ-ਮਾਊਂਟਿਡ ਗਿਅਰ ਸਿਲੈਕਟਰ ਕਾਰਨ ਸੈਂਟਰ ਕੰਸੋਲ 'ਤੇ ਕਾਫ਼ੀ ਜਗ੍ਹਾ ਬਚਦੀ ਹੈ। ਇਸ ਦੇ ਕੈਬਿਨ 'ਚ ਐਂਬੀਐਂਟ ਲਾਈਟਿੰਗ ਅਤੇ ਤੀਜੀ ਰੋਅ ਤੱਕ ਫੈਲੀ ਪੈਨੋਰਾਮਿਕ ਰੂਫ ਦਿੱਤੀ ਗਈ ਹੈ। ਦੂਜੀ ਰੋਅ 'ਚ ਹੀਟਿਡ ਅਤੇ ਵੈਂਟੀਲੇਟਿਡ ਸੀਟਾਂ, ਵੱਡੇ ਹੈੱਡਰੈਸਟ ਅਤੇ ਮਜ਼ਬੂਤ ਆਊਟਰ ਆਰਮਰੈਸਟ ਮਿਲਦੇ ਹਨ।
Honda ਦਾ ਕਹਿਣਾ ਹੈ ਕਿ ਤੀਜੀ ਰੋਅ 'ਚ ਬੈਠਣ ਅਤੇ ਬਾਹਰ ਨਿਕਲਣ ਨੂੰ ਆਸਾਨ ਬਣਾਉਣ ਲਈ ਡੋਰ-ਸਿਲ ਦੇ ਆਕਾਰ ਅਤੇ ਹੋਰ ਐਂਟਰੀ ਪੁਆਇੰਟਸ 'ਚ ਵੀ ਬਦਲਾਅ ਕੀਤੇ ਗਏ ਹਨ।
ਇੰਟੀਰੀਅਰ ਤੇ ਫੀਚਰਜ਼
Avancier 'ਚ Dolby Atmos ਤਕਨੀਕ ਨਾਲ ਲੈਸ 12-ਸਪੀਕਰ ਵਾਲਾ Bose ਪ੍ਰੀਮੀਅਮ ਸਾਊਂਡ ਸਿਸਟਮ ਦਿੱਤਾ ਗਿਆ ਹੈ। ਵੌਇਸ ਰਿਕਗਨੀਸ਼ਨ ਦੀ ਮਦਦ ਨਾਲ ਇਸ 'ਚ ਬੈਠੇ ਲੋਕ ਏਅਰ ਕੰਡੀਸ਼ਨਿੰਗ ਵਰਗੇ ਫੰਕਸ਼ਨਾਂ ਨੂੰ ਕੰਟਰੋਲ ਕਰ ਸਕਣਗੇ। Honda ਵੱਲੋਂ ਇਸ 'ਚ ਰਿਮੋਟ ਇਨ-ਕੈਬਿਨ ਅਤੇ ਰਿਮੋਟ ਸਰਾਊਂਡ ਵਿਊ ਫੀਚਰ ਵੀ ਦਿੱਤੇ ਜਾਣ ਦੀ ਉਮੀਦ ਹੈ। ਇਨ੍ਹਾਂ ਫੀਚਰਜ਼ ਦੀ ਮਦਦ ਨਾਲ ਸਮਾਰਟਫੋਨ ਰਾਹੀਂ ਪਾਰਕ ਕੀਤੀ ਗੱਡੀ ਦੇ ਅੰਦਰ ਅਤੇ ਆਲੇ-ਦੁਆਲੇ ਦਾ ਹਿੱਸਾ ਦੇਖਿਆ ਜਾ ਸਕੇਗਾ।
ਇਸ SUV 'ਚ OTA (Over-the-Air) ਸਾਫਟਵੇਅਰ ਅਪਡੇਟਸ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ Honda ਗੱਡੀ ਖਰੀਦਣ ਤੋਂ ਬਾਅਦ ਵਾਧੂ ਸਹੂਲਤਾਂ ਵਾਲੇ ਫੀਚਰਜ਼ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਨੈਕਸਟ-ਜਨਰੇਸ਼ਨ ਹਾਈਬ੍ਰਿਡ ਸਿਸਟਮ
Avancier Honda ਦੇ ਨੈਕਸਟ-ਜਨਰੇਸ਼ਨ ਹਾਈਬ੍ਰਿਡ ਸਿਸਟਮ ਦੀ ਵਰਤੋਂ ਕਰਨ ਵਾਲਾ ਪਹਿਲਾ ਮਾਡਲ ਹੈ। ਇਸ ਨੂੰ ਕੰਪਨੀ ਦੀ ਮੌਜੂਦਾ ਟੂ-ਮੋਟਰ ਤਕਨੀਕ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਸ ਦੇ ਇੰਜਣ ਦੀ ਪਾਵਰ ਜਾਂ ਸਿਸਟਮ ਦੇ ਕੁੱਲ ਆਊਟਪੁੱਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। DualPower eAWD ਸਿਸਟਮ ਅੱਗੇ ਅਤੇ ਪਿਛਲੇ ਐਕਸਲ ਲਈ ਵੱਖ-ਵੱਖ ਮੋਟਰਾਂ ਦੀ ਵਰਤੋਂ ਕਰਦਾ ਹੈ, ਜਿਸ ਨਾਲ ਦੋਵਾਂ ਪਾਸਿਆਂ ਦੀ ਡਰਾਈਵਿੰਗ ਫੋਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।