Hero ਨੇ ਲਾਂਚ ਕੀਤਾ 59km ਮਾਈਲੇਜ ਤੇ ਅਲੌਏ ਵ੍ਹੀਲਜ਼ ਵਾਲਾ ਸਕੂਟਰ ਦਾ ਨਵਾਂ ਐਡੀਸ਼ਨ, ਕੀਮਤ ਸਿਰਫ਼ 76,400 ਰੁਪਏ
Festive Season ਤੋਂ ਪਹਿਲਾਂ ਲਾਂਚ ਕੀਤਾ ਗਿਆ ਇਹ ਨਵਾਂ ਸਪੈਸ਼ਲ ਐਡੀਸ਼ਨ ਡਿਊਲ-ਟੋਨ ਕਲਰ ਕੰਬੀਨੇਸ਼ਨ, ਖਾਸ ਸਟ੍ਰਾਈਪ ਡਿਟੇਲਿੰਗ ਅਤੇ ਵਿਸ਼ੇਸ਼ 3D Classic Edition ਐਂਬਲਮ ਨਾਲ Destini 110 ਦੀ ਦਿੱਖ ਨੂੰ ਹੋਰ ਬਿਹਤਰ ਬਣਾਉਂਦਾ ਹੈ।
Publish Date: Fri, 30 Oct 2026 03:51 PM (IST)
Updated Date: Fri, 30 Oct 2026 03:52 PM (IST)
ਆਟੋ ਡੈਸਕ, ਨਵੀਂ ਦਿੱਲੀ : Hero MotoCorp ਨੇ ਆਪਣੇ ਮਸ਼ਹੂਰ ਫੈਮਿਲੀ ਸਕੂਟਰ Destini 110 ਦਾ ਨਵਾਂ Classic Edition ਪੇਸ਼ ਕੀਤਾ ਹੈ, ਜੋ ਨਵੇਂ ਸਟਾਈਲ ਨਾਲ ਆਉਂਦਾ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲਾਂਚ ਕੀਤਾ ਗਿਆ ਇਹ ਨਵਾਂ ਸਪੈਸ਼ਲ ਐਡੀਸ਼ਨ ਡਿਊਲ-ਟੋਨ ਕਲਰ ਕੰਬੀਨੇਸ਼ਨ, ਖਾਸ ਸਟ੍ਰਾਈਪ ਡਿਟੇਲਿੰਗ ਅਤੇ ਵਿਸ਼ੇਸ਼ 3D Classic Edition ਐਂਬਲਮ ਨਾਲ Destini 110 ਦੀ ਦਿੱਖ ਨੂੰ ਹੋਰ ਬਿਹਤਰ ਬਣਾਉਂਦਾ ਹੈ।
Hero Destini 110: ਡਿਜ਼ਾਈਨ
ਸਤੰਬਰ 2025 'ਚ ਲਾਂਚ ਕੀਤਾ ਗਿਆ Destini 110 ਆਰਾਮ, ਸਹੂਲਤ ਅਤੇ ਸ਼ਾਨਦਾਰ ਮਾਈਲੇਜ 'ਤੇ ਧਿਆਨ ਦਿੰਦੇ ਹੋਏ ਭਾਰਤੀ ਪਰਿਵਾਰਾਂ ਦੀਆਂ ਰੋਜ਼ਾਨਾ ਦੀਆਂ ਆਵਾਜਾਈ ਸਬੰਧੀ ਲੋੜਾਂ ਨੂੰ ਪੂਰਾ ਕਰਦਾ ਹੈ। Classic Edition ਇਕ ਵੱਖਰੇ ਨਿਓਨ-ਰੈਟਰੋ ਡਿਜ਼ਾਈਨ ਨਾਲ ਆਉਂਦਾ ਹੈ, ਜੋ ਮੌਜੂਦਾ ਰੇਂਜ 'ਚ ਨਵੀਂ ਅਤੇ ਆਕਰਸ਼ਕ ਦਿੱਖ ਜੋੜਦਾ ਹੈ।
ਕਲਰ ਅਤੇ ਡਿਜ਼ਾਈਨ
Hero Destini 110 Classic Edition ਦੋ ਨਵੇਂ ਡਿਊਲ-ਟੋਨ ਕਲਰ ਕੰਬੀਨੇਸ਼ਨ 'ਚ ਆਉਂਦਾ ਹੈ। ਪਹਿਲਾ ਬ੍ਰਾਊਨ ਇਨਰ ਪੈਨਲ ਦੇ ਨਾਲ ਮੈਟ ਗੋਲਡਫਿਸ਼/ਲਾਈਟ ਇੰਡਸਟ੍ਰੀਅਲ ਗ੍ਰੇ ਅਤੇ ਦੂਜਾ ਬਲੈਕ ਇਨਰ ਪੈਨਲ ਦੇ ਨਾਲ ਮੈਟ ਐਰੀਜ਼ ਬ੍ਰਾਊਨ ਹੈ।
ਇਸ ਐਡੀਸ਼ਨ 'ਚ ਫਰੰਟ ਹੈਂਡਲ ਕਵਰ ਅਤੇ ਸਾਈਡ ਪੈਨਲ 'ਤੇ ਨਵੀਆਂ ਸਟ੍ਰਾਈਪਸ, ਕਲਰਡ ਮਿਰਰ, ਕਲਰ ਨਾਲ ਮੇਲ ਖਾਂਦੀ ਸੀਟ ਅਤੇ ਇਨਰ ਪੈਨਲ, 3D Classic Edition ਬੈਜ ਅਤੇ ਬ੍ਰਾਂਡਿਡ ਰਿਮ ਟੇਪ ਸ਼ਾਮਲ ਹਨ।
ਕਿਵੇਂ ਹਨ ਫੀਚਰਜ਼?
ਰੋਜ਼ਾਨਾ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ Classic Edition 'ਚ 785mm ਦੀ ਸੀਟ ਹਾਈਟ ਦਿੱਤੀ ਗਈ ਹੈ, ਜਿਸ ਨੂੰ ਇਸ ਸੈਗਮੈਂਟ 'ਚ ਸਭ ਤੋਂ ਲੰਬਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਵਧੀਆ ਲੈਗਰੂਮ ਵੀ ਮਿਲਦਾ ਹੈ।
ਇਸ ਦੇ ਰਾਈਡਿੰਗ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਇਸ 'ਚ 12-ਇੰਚ ਦੇ ਫਰੰਟ ਅਤੇ ਰੀਅਰ ਵ੍ਹੀਲਜ਼ ਦੇ ਨਾਲ 100/80-12 ਦਾ ਰੀਅਰ ਟਾਇਰ ਦਿੱਤਾ ਗਿਆ ਹੈ।
ਫੀਚਰਜ਼ ਅਤੇ ਸਪੈਸੀਫਿਕੇਸ਼ਨ
ਇਸ ਦੇ ਪ੍ਰੈਕਟੀਕਲ ਫੀਚਰਜ਼ 'ਚ 19-ਲੀਟਰ ਦੀ ਅੰਡਰ-ਸੀਟ ਸਟੋਰੇਜ, ਮੋਬਾਈਲ ਚਾਰਜਿੰਗ ਦੀ ਸਹੂਲਤ ਵਾਲਾ ਫਰੰਟ ਸਟੋਰੇਜ ਕੰਪਾਰਟਮੈਂਟ ਅਤੇ ਬੂਟ ਲੈਂਪ ਸ਼ਾਮਲ ਹਨ। ਸਕੂਟਰ ਦੇ ਫੀਚਰਜ਼ ਨੂੰ ਹੋਰ ਬਿਹਤਰ ਬਣਾਉਣ ਲਈ ਇਸ 'ਚ ਡਿਜੀਟਲ-ਐਨਾਲਾਗ ਸਪੀਡੋਮੀਟਰ, ਅਲੌਏ ਵ੍ਹੀਲਜ਼ ਅਤੇ ਕ੍ਰੋਮ ਡਿਟੇਲਿੰਗ ਦਿੱਤੀ ਗਈ ਹੈ।
ਇੰਜਣ, ਮਾਈਲੇਜ ਅਤੇ ਤਕਨੀਕ
Hero Destini 110 Classic Edition 'ਚ ਰਿਫਾਇੰਡ 110cc ਇੰਜਣ ਦਿੱਤਾ ਗਿਆ ਹੈ, ਜੋ i3S ਤਕਨੀਕ ਦੀ ਮਦਦ ਨਾਲ ਮਾਈਲੇਜ ਨੂੰ ਵੀ ਬਰਕਰਾਰ ਰੱਖਦਾ ਹੈ। ਇਸ 'ਚ ਨਿਓਨ-ਰੈਟਰੋ ਡਿਜ਼ਾਈਨ ਦੇ ਨਾਲ ਆਧੁਨਿਕ ਲਾਈਟਿੰਗ ਫੀਚਰਜ਼ ਨੂੰ ਜੋੜਦੇ ਹੋਏ LED ਟੇਲ ਲੈਂਪ ਅਤੇ ਪੋਜ਼ੀਸ਼ਨ ਲੈਂਪ ਦਿੱਤੇ ਗਏ ਹਨ। ਇਸ ਸਪੈਸ਼ਲ ਐਡੀਸ਼ਨ ਦੀ ਕੀਮਤ 76,400 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਦਾ ARAI ਵੱਲੋਂ ਦਾਅਵਾ ਕੀਤਾ ਗਿਆ ਮਾਈਲੇਜ 56.2kmpl ਹੈ।